Thu, Dec 25, 2025
Whatsapp

ਪਾਕਿਸਤਾਨ ਦੀ ਧੀ ਨੇ ਭਾਰਤ 'ਚ ਲਿਆ ਜਨਮ, ਆਗਰਾ ਤੋਂ ਲਾਹੌਰ ਜਾ ਰਹੀ ਸੀ ਮੈਰਿਸ਼

Reported by:  PTC News Desk  Edited by:  KRISHAN KUMAR SHARMA -- January 12th 2024 05:45 PM
ਪਾਕਿਸਤਾਨ ਦੀ ਧੀ ਨੇ ਭਾਰਤ 'ਚ ਲਿਆ ਜਨਮ, ਆਗਰਾ ਤੋਂ ਲਾਹੌਰ ਜਾ ਰਹੀ ਸੀ ਮੈਰਿਸ਼

ਪਾਕਿਸਤਾਨ ਦੀ ਧੀ ਨੇ ਭਾਰਤ 'ਚ ਲਿਆ ਜਨਮ, ਆਗਰਾ ਤੋਂ ਲਾਹੌਰ ਜਾ ਰਹੀ ਸੀ ਮੈਰਿਸ਼

ਭਾਰਤ-ਪਾਕਿਸਤਾਨ ਦੇ ਸਬੰਧ ਭਾਵੇਂ ਕਿਵੇਂ ਦੇ ਵੀ ਹੋਣ, ਪਰ ਰੱਬ ਦੀ ਹੋਣੀ ਇਸ ਨੂੰ ਨਹੀਂ ਮੰਨਦੀ। ਅਜਿਹਾ ਹੀ ਮਾਮਲਾ ਲੁਧਿਆਣਾ (ludhiana) 'ਚ ਉਸ ਸਮੇਂ ਸਾਹਮਣੇ ਆਇਆ ਜਦੋਂ ਪਾਕਿਸਤਾਨ ਦੀ ਮੈਰਿਸ਼ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਉਹ ਸਮਝੌਤਾ ਐਕਸਪ੍ਰੈਸ ਰਾਹੀਂ ਆਗਰਾ ਤੋਂ ਲਾਹੌਰ ਜਾ ਰਹੀ ਸੀ, ਪਰ ਰਸਤੇ ਵਿੱਚ ਹੀ ਉਸ ਨੂੰ ਤੇਜ਼ ਦਰਦ ਹੋਣ ਲੱਗ ਪਿਆ, ਜਿਸ ਪਿੱਛੋਂ ਹਸਪਤਾਲ ਵਿੱਚ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ।

ਬੱਚੇ ਨੂੰ ਲਾਹੌਰ 'ਚ ਜਨਮ ਦੇਣਾ ਚਾਹੁੰਦੀ ਸੀ ਮੈਰਿਸ਼

ਦੱਸਿਆ ਜਾ ਰਿਹਾ ਹੈ ਕਿ ਮੈਰਿਸ਼ ਆਪਣੇ ਬੱਚੇ ਨੂੰ ਪਾਕਿਸਤਾਨ ਦੀ ਨਾਗਰਿਕਤਾ (Citizenship of Pakistan) ਲਈ ਲਾਹੌਰ ਵਿੱਚ ਹੀ ਜਨਮ ਦੇਣਾ ਚਾਹੁੰਦੀ ਸੀ, ਜਿਸ ਲਈ ਉਹ ਸਮਝੌਤਾ ਐਕਸਪ੍ਰੈਸ ਰਾਹੀਂ ਆਗਰਾ ਤੋਂ ਲਾਹੌਰ ਜਾ ਰਹੀ ਸੀ। ਇਸ ਦੌਰਾਨ ਜਦੋਂ ਗੱਡੀ ਰਾਤ ਸਮੇਂ 9 ਵਜੇ ਦੇ ਕਰੀਬ ਲੁਧਿਆਣਾ ਪਹੁੰਚੀ ਤਾਂ ਮੈਰਿਸ਼ ਨੂੰ ਤੇਜ਼ ਦਰਦ ਹੋਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਇਥੇ ਐਸਐਮਓ ਡਾ. ਮਨਦੀਪ ਸਿੱਧੂ ਦੀ ਅਗਵਾਈ ਹੇਠ ਡਾਕਟਰਾਂ ਨੇ ਉਸ ਦੀ ਡਿਲੀਵਰੀ ਕੀਤੀ। ਬੱਚੀ ਦੇ ਜਨਮ ਤੋਂ ਬਾਅਦ ਜੱਚਾ-ਬੱਚਾ ਦੋਵੇਂ ਠੀਕ ਦੱਸੇ ਜਾ ਰਹੇ ਹਨ।


ਕਰਾਚੀ ਦੀ ਰਹਿਣ ਵਾਲੀ ਹੈ ਮੈਰਿਸ਼

ਮੈਰਿਸ਼ ਦੀ ਉਮਰ 32 ਸਾਲ ਹੈ ਅਤੇ ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਹੈ, ਜੋ ਕਿ ਗਰਭਵਤੀ ਸੀ ਅਤੇ ਭਾਰਤ ਆਈ ਹੋਈ ਸੀ। ਉਹ ਆਪਣੀ ਭਾਰਤ ਫੇਰੀ 'ਤੇ ਆਗਰਾ ਵਿੱਚ ਸੀ। ਮੈਰਿਸ਼ ਨੂੰ ਲੁਧਿਆਣਾ ਦੀ ਸੰਵੇਦਨਾ ਟਰੱਸਟ ਨੇ ਸੂਚਨਾ ਮਿਲਣ 'ਤੇ ਹਸਪਤਾਲ ਪਹੁੰਚਾਇਆ, ਜਿਨ੍ਹਾਂ ਦੱਸਿਆ ਕਿ ਬੱਚੀ ਬਿਲਕੁਲ ਤੰਦਰੁਸਤ ਹੈ।

-

Top News view more...

Latest News view more...

PTC NETWORK
PTC NETWORK