Fri, Jul 18, 2025
Whatsapp

Mexico Bus Crash: ਮੈਕਸੀਕੋ ‘ਚ ਡੂੰਘੀ ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 29 ਦੀ ਮੌਤ, 19 ਜ਼ਖਮੀ

ਮੈਕਸੀਕੋ ਦੇ ਦੱਖਣੀ ਸੂਬੇ ਓਕਸਾਕਾ 'ਚ ਬੁੱਧਵਾਰ ਰਾਤ ਨੂੰ ਇਕ ਸਵਾਰੀਆਂ ਨਾਲ ਭਰੀ ਬੱਸ ਇੱਕ ਖੱਡ 'ਚ ਜਾ ਡਿੱਗ ਗਈ। ਜਿਸ ਕਾਰਨ ਇਸ ਹਾਦਸੇ ਵਿੱਚ 29 ਲੋਕਾਂ ਦੀ ਜਾਨ ਚਲੀ ਗਈ।

Reported by:  PTC News Desk  Edited by:  Aarti -- July 06th 2023 08:42 AM -- Updated: July 06th 2023 08:55 AM
Mexico Bus Crash: ਮੈਕਸੀਕੋ ‘ਚ ਡੂੰਘੀ ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ,  29 ਦੀ ਮੌਤ, 19 ਜ਼ਖਮੀ

Mexico Bus Crash: ਮੈਕਸੀਕੋ ‘ਚ ਡੂੰਘੀ ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 29 ਦੀ ਮੌਤ, 19 ਜ਼ਖਮੀ

Mexico Bus Crash: ਮੈਕਸੀਕੋ ਦੇ ਦੱਖਣੀ ਸੂਬੇ ਓਕਸਾਕਾ 'ਚ ਬੁੱਧਵਾਰ ਰਾਤ ਨੂੰ ਇਕ ਸਵਾਰੀਆਂ ਨਾਲ ਭਰੀ ਬੱਸ ਇੱਕ ਖੱਡ 'ਚ ਜਾ ਡਿੱਗ ਗਈ। ਜਿਸ ਕਾਰਨ ਇਸ ਹਾਦਸੇ ਵਿੱਚ 29 ਲੋਕਾਂ ਦੀ ਜਾਨ ਚਲੀ ਗਈ। 19 ਲੋਕ ਜ਼ਖਮੀ ਹੋ ਗਏ। ਖੱਡ 80 ਫੁੱਟ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਬੱਸ ਮੈਕਸੀਕੋ ਸਿਟੀ ਤੋਂ ਓਕਸਾਕਾ ਦੇ ਯੋਸੁੰਦੁਆ ਜਾ ਰਹੀ ਸੀ। 

ਹਾਦਸਾ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਮੈਕਸੀਕਨ ਰਾਜ ਓਆਕਸਾਕਾ ਵਿੱਚੋਂ ਲੰਘ ਰਹੀ ਇੱਕ ਬੱਸ ਇੱਕ ਖੱਡ ਵਿੱਚ ਡਿੱਗ ਗਈ, ਜਿਸ ਵਿੱਚ 29 ਲੋਕਾਂ ਦੀ ਮੌਤ ਹੋ ਗਈ। ਓਕਸਾਕਾ ਦੇ ਗ੍ਰਹਿ ਮੰਤਰੀ ਜੀਸਸ ਰੋਮੇਰੋ ਨੇ ਕਿਹਾ ਕਿ 19 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਹਾਦਸੇ ਸਬੰਧੀ ਓਕਸਾਕਾ ਸਰਕਾਰ ਦੇ ਸਕੱਤਰ ਜਨਰਲ ਜੀਸਸ ਰੋਮੇਰੋ ਲੋਪੇਜ਼ ਨੇ ਦੱਸਿਆ ਕਿ  ਕਿ ਭਿਆਨਕ ਹਾਦਸਾ ਮਾਗਡਾਲੇਨਾ ਪੇਨਾਸਕੋ ਪਿੰਡ ਦੇ ਨੇੜੇ ਵਾਪਰਿਆ। ਮਰਨ ਵਾਲਿਆਂ ਵਿੱਚ 13 ਪੁਰਸ਼, 13 ਔਰਤਾਂ ਅਤੇ ਇੱਕ ਸਾਲ ਦਾ ਬੱਚਾ ਸ਼ਾਮਲ ਹੈ। ਇਸ ਤੋਂ ਇਲਾਵਾ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਇਹ ਵੀ ਪੜ੍ਹੋ: India China Relations: ਭਾਰਤ ਦੇ ਇਸ ਕਦਮ ਤੋਂ ਕਿਉਂ ਹੋਇਆ ਚੀਨ ਖੁਸ਼, ਗਲੋਬਲ ਟਾਈਮਜ਼ ਨੇ ਬੰਨ੍ਹੇ ਤਾਰੀਫਾਂ ਦੇ ਪੁਲ

- PTC NEWS

Top News view more...

Latest News view more...

PTC NETWORK
PTC NETWORK