Wed, Mar 29, 2023
Whatsapp

ਕਿੱਥੇ ਨੂੰ ਜਾ ਰਹੀ ਜਵਾਨੀ? ਲਾਰੈਂਸ ਬਿਸ਼ਨੋਈ ਨੂੰ ਮਿਲਣ ਪਹੁੰਚੀ ਨਾਬਾਲਗਾਂ ਨੇ ਖ਼ੁਦ ਨੂੰ ਦੱਸਿਆ ਕ੍ਰਿਮਿਨਲ ਦੀ ਫੈਨਜ਼

ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦੋ ਨਾਬਾਲਗ ਲੜਕੀਆਂ ਮਿਲਣ ਪਹੁੰਚੀਆਂ ਤਾਂ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਹੋਰ ਅੱਗੇ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ।

Written by  Jasmeet Singh -- March 16th 2023 08:49 PM
ਕਿੱਥੇ ਨੂੰ ਜਾ ਰਹੀ ਜਵਾਨੀ? ਲਾਰੈਂਸ ਬਿਸ਼ਨੋਈ ਨੂੰ ਮਿਲਣ ਪਹੁੰਚੀ ਨਾਬਾਲਗਾਂ ਨੇ ਖ਼ੁਦ ਨੂੰ ਦੱਸਿਆ ਕ੍ਰਿਮਿਨਲ ਦੀ ਫੈਨਜ਼

ਕਿੱਥੇ ਨੂੰ ਜਾ ਰਹੀ ਜਵਾਨੀ? ਲਾਰੈਂਸ ਬਿਸ਼ਨੋਈ ਨੂੰ ਮਿਲਣ ਪਹੁੰਚੀ ਨਾਬਾਲਗਾਂ ਨੇ ਖ਼ੁਦ ਨੂੰ ਦੱਸਿਆ ਕ੍ਰਿਮਿਨਲ ਦੀ ਫੈਨਜ਼

ਬਠਿੰਡਾ: ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦੋ ਨਾਬਾਲਗ ਲੜਕੀਆਂ ਮਿਲਣ ਪਹੁੰਚੀਆਂ ਤਾਂ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਹੋਰ ਅੱਗੇ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ। 

ਇਹ ਦੋਵੇਂ ਕੁੜੀਆਂ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੀਆਂ ਫੈਨਜ਼ ਦੱਸ ਰਹੀਆਂ ਸਨ। ਦੋਵਾਂ ਦੇ ਮੋਬਾਈਲ ਫੋਨਾਂ ਤੋਂ ਲਾਰੈਂਸ ਬਿਸ਼ਨੋਈ ਦੀਆਂ ਕੁਝ ਤਸਵੀਰਾਂ ਵੀ ਬਰਾਮਦ ਹੋਈਆਂ ਹਨ। ਫਿਲਹਾਲ ਪੁਲਿਸ ਨੇ ਇਨ੍ਹਾਂ ਦੋਹਾਂ ਲੜਕੀਆਂ ਨੂੰ ਸਖੀ ਸੈਂਟਰ 'ਚ ਰੱਖਿਆ ਹੋਇਆ ਹੈ। 


ਦੂਜੇ ਪਾਸੇ ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਇਹ ਦੋਵੇਂ ਬਾਲੜੀਆਂ ਬਠਿੰਡਾ ਪੁੱਜੀਆਂ ਸਨ, ਜੋ ਕਿ ਝਾਰਖੰਡ ਦੀ ਰਹਿਣ ਵਾਲੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਇੱਕ ਇਸ ਵੇਲੇ ਦਿੱਲੀ ਵਿੱਚ ਰਹਿੰਦੀ ਹੈ, ਉਸ ਦੇ ਪਿਤਾ ਨੂੰ ਬੁਲਾ ਲਿਆ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। 


ਉਕਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਨਾਲ ਦੱਸਿਆ ਕਿ ਨਾਬਾਲਗ ਲੜਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਹ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਲਾਰੈਂਸ ਬਿਸ਼ਨੋਈ ਨੂੰ ਦੇਖਣ ਲਈ ਬਠਿੰਡਾ ਪਹੁੰਚੀਆਂ ਸਨ, ਉਹ ਸੈਲਫੀ ਲੈ ਕੇ ਆਪਣੇ ਦੋਸਤਾਂ ਨੂੰ ਦਿਖਾਉਣਾ ਚਾਹੁੰਦੀਆਂ ਸਨ।

- PTC NEWS

adv-img

Top News view more...

Latest News view more...