Fri, May 30, 2025
Whatsapp

MLA Jasvir Singh Raja gill : ਵਿਧਾਇਕ ਜਸਵੀਰ ਸਿੰਘ ਰਾਜਾ ਦੀ ਭਾਣਜੀ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

Reported by:  PTC News Desk  Edited by:  Ravinder Singh -- February 28th 2023 01:50 PM
MLA Jasvir Singh Raja gill : ਵਿਧਾਇਕ ਜਸਵੀਰ ਸਿੰਘ ਰਾਜਾ ਦੀ ਭਾਣਜੀ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

MLA Jasvir Singh Raja gill : ਵਿਧਾਇਕ ਜਸਵੀਰ ਸਿੰਘ ਰਾਜਾ ਦੀ ਭਾਣਜੀ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

ਟਾਂਡਾ ਉੜਮੁੜ  : ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੂੰ ਉਸ ਵੇਲੇ ਭਾਰੀ ਸਦਮਾ ਪਹੁੰਚਿਆ ਜਦੋਂ ਅਮਰੀਕਾ ਵਿਚ ਰਹਿੰਦੀ ਉਨ੍ਹਾਂ ਦੀ ਭਾਣਜੀ ਗੁਰਜੋਤ ਕੌਰ (22 ਸਾਲ) ਪੁੱਤਰੀ ਬਲਵੀਰ ਸਿੰਘ ਦੀ ਅਚਾਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਦੀ ਖ਼ਬਰ ਮਿਲਦਿਆਂ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਤੇ ਵਿਧਾਇਕ ਘਰ ਅਫਸੋਸ ਕਰਨ ਵਾਲੇ ਵੱਡੀ ਗਿਣਤੀ ਵਿਚ ਪਹੁੰਚਣੇ ਸ਼ੁਰੂ ਹੋ ਗਏ। 



ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਦੀ ਭੈਣ ਰਮਨਦੀਪ ਕੌਰ ਆਪਣੇ ਪਤੀ ਬਲਵੀਰ ਸਿੰਘ ਤੇ ਦੋ ਬੱਚਿਆਂ ਸਮੇਤ ਅਮਰੀਕਾ ਦੇ ਸਟੌਕਟਨ ਕੈਲੇਫੋਰਨੀਆ ਵਿਚ ਪਿਛਲੇ ਲੰਮੇ ਅਰਸੇ ਤੋਂ ਰਹਿੰਦੇ ਸਨ। ਬੀਤੇ ਦਿਨ ਸਵੇਰੇ ਗੁਰਜੋਤ ਕੌਰ ਆਪਣੀ ਕਾਰ ਉਤੇ ਸਵਾਰ ਹੋ ਗਏ ਕਾਲਜ ਨੂੰ ਜਾ ਰਹੀ ਸੀ ਕਿ ਅਚਾਨਕ ਅੱਗੇ ਤੋਂ ਆ ਰਹੀ ਕਾਰ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਦੌਰਾਨ ਗੁਰਜੋਤ ਕੌਰ ਦੀ ਮੌਕੇ ਉਪਰ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : Deputy CM Manish Sisodia : ਗ੍ਰਿਫ਼ਤਾਰੀ ਤੇ ਸੀਬੀਆਈ ਜਾਂਚ ਖ਼ਿਲਾਫ਼ ਮਨੀਸ਼ ਸਿਸੋਦੀਆ ਸੁਪਰੀਮ ਕੋਰਟ ਪੁੱਜੇ, ਅੱਜ ਹੋਵੇਗੀ ਸੁਣਵਾਈ

ਇਸ ਮੌਕੇ ਵੱਡੀ ਗਿਣਤੀ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਸਿਆਸੀ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਵਿਧਾਇਕ ਜਸਵੀਰ ਸਿੰਘ ਰਾਜਾ ਘਰ ਅਫਸੋਸ ਕਰਨ ਲਈ ਪਹੁੰਚ ਰਹੇ ਹਨ।

- PTC NEWS

Top News view more...

Latest News view more...

PTC NETWORK