Sun, Sep 15, 2024
Whatsapp

Gippy Grewal : ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਅਦਾਲਤ ਵੱਲੋਂ ਵਾਰੰਟ ਜਾਰੀ, ਜਾਣੋ ਕੀ ਹੈ ਮਾਮਲਾ

ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ ਅਦਾਲਤ ਨੇ ਵਾਰੰਟ ਜਾਰੀ ਕੀਤਾ ਹੈ। ਵਾਰ-ਵਾਰ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਗਿੱਪੀ ਗਰੇਵਾਲ ਅਦਾਲਤ 'ਚ ਪੇਸ਼ ਨਹੀਂ ਹੋਏ। ਇਸ ਕਾਰਨ ਹੁਣ ਮੋਹਾਲੀ ਕੋਰਟ ਨੇ ਪੰਜਾਬੀ ਗਾਇਕ ਖਿਲਾਫ ਵਾਰੰਟ ਜਾਰੀ ਕਰ ਦਿੱਤਾ ਹੈ।

Reported by:  PTC News Desk  Edited by:  Dhalwinder Sandhu -- August 06th 2024 06:32 PM
Gippy Grewal : ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਅਦਾਲਤ ਵੱਲੋਂ ਵਾਰੰਟ ਜਾਰੀ, ਜਾਣੋ ਕੀ ਹੈ ਮਾਮਲਾ

Gippy Grewal : ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਅਦਾਲਤ ਵੱਲੋਂ ਵਾਰੰਟ ਜਾਰੀ, ਜਾਣੋ ਕੀ ਹੈ ਮਾਮਲਾ

Gippy Grewal Warrants : ਮੁਹਾਲੀ ਜ਼ਿਲ੍ਹੇ ਦੀ ਅਦਾਲਤ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਕਲਾਕਾਰ ਗਿੱਪੀ ਗਰੇਵਾਲ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਜ਼ਮਾਨਤੀ ਵਰੰਟ ਜਾਰੀ ਕੀਤੇ ਹਨ। ਇਹ ਵਰੰਟ ਉਸ ਵੱਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ 2018 ਵਿੱਚ ਮੈਸੇਜ ਰਾਹੀਂ ਮਿਲੀ ਧਮਕੀ ਦੇ ਸਬੰਧ ਵਿੱਚ ਭੇਜਿਆ ਗਿਆ ਹੈ। ਇਸ ਮਾਮਲੇ ਵਿੱਚ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਵਾਰ-ਵਾਰ ਨੋਟਿਸ ਭੇਜਣ ’ਤੇ  ਪੇਸ਼ ਨਹੀਂ ਹੋਏ ਗਿੱਪੀ ਗਰੇਵਾਰ


ਮੁਹਾਲੀ ਅਦਾਲਤ ਨੇ ਉਸ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5000 ਰੁਪਏ ਦੀ ਜ਼ਮਾਨਤ ਦੇ ਨਾਲ ਸੰਮਨ ਵੀ ਭੇਜੇ ਸਨ। ਜੋ ਅਦਾਲਤ ਵਿੱਚ ਵਾਪਸ ਆ ਗਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ। ਗਿੱਪੀ ਗਰੇਵਾਲ ਨੇ ਅਦਾਲਤ 'ਚ ਗਵਾਹੀ ਦੇਣੀ ਹੈ। ਵਾਰ-ਵਾਰ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਗਿੱਪੀ ਗਰੇਵਾਲ ਅਦਾਲਤ 'ਚ ਪੇਸ਼ ਨਹੀਂ ਹੋਏ। ਇਸ ਕਾਰਨ ਹੁਣ ਮੁਹਾਲੀ ਕੋਰਟ ਨੇ ਪੰਜਾਬੀ ਗਾਇਕ ਖਿਲਾਫ ਵਾਰੰਟ ਜਾਰੀ ਕਰ ਦਿੱਤਾ ਹੈ।

ਜਾਣੋ ਕੀ ਹੈ ਪੂਰਾ ਮਾਮਲਾ

31 ਮਈ, 2018 ਨੂੰ, ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਉਸਦੇ ਵਟਸਐਪ 'ਤੇ ਵੌਇਸ ਅਤੇ ਟੈਕਸਟ ਸੁਨੇਹੇ ਪ੍ਰਾਪਤ ਹੋਏ। ਇਸ ਮੈਸੇਜ ਵਿੱਚ ਉਸਨੂੰ ਇੱਕ ਨੰਬਰ ਦਿੱਤਾ ਗਿਆ ਸੀ ਤੇ ਇਸ ਨੰਬਰ 'ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ। ਇਸ ਵਿੱਚ ਲਿਖਿਆ ਗਿਆ ਸੀ ਕਿ ਇਹ ਮੈਸੇਜ ਜਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਹੈ। ਤੁਸੀਂ ਗੱਲ ਕਰੋ ਨਹੀਂ ਤਾਂ ਤੁਹਾਡੀ ਹਾਲਤ ਪਰਮੀਸ਼ ਵਰਮਾ ਅਤੇ ਚਮਕੀਲਾ ਵਰਗੀ ਹੋ ਜਾਵੇਗੀ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ।

ਮੁਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ, ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਉਨ੍ਹਾਂ ਨੂੰ ਇਹ ਧਮਕੀ ਮਿਲੀ ਸੀ ਤਾਂ ਉਹ ਆਪਣੀ ਫਿਲਮ ਕੈਰੀ ਆਨ ਜੱਟਾ 2 ਦੇ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸਨ।

ਇਸ ਸਮੇਂ ਕੈਨੇਡਾ 'ਚ ਹਨ ਗਿੱਪੀ ਗਰੇਵਾਲ 

ਜਾਣਕਾਰੀ ਮੁਤਾਬਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਕੈਨੇਡਾ 'ਚ ਹਨ। ਇਸ ਕਾਰਨ ਉਹ ਅਦਾਲਤ ਦੇ ਸੰਮਨ ਹਾਸਲ ਨਹੀਂ ਕਰ ਪਾ ਰਹੇ ਹਨ। ਪਰ ਕਿਉਂਕਿ ਇਸ ਮਾਮਲੇ ਵਿੱਚ ਗਿੱਪੀ ਗਰੇਵਾਲ ਮੁੱਖ ਸ਼ਿਕਾਇਤਕਰਤਾ ਹੈ, ਇਸ ਲਈ ਉਸ ਦੀ ਗਵਾਹੀ ਜ਼ਰੂਰੀ ਹੈ। ਇਸ ਲਈ ਅਦਾਲਤ ਵੱਲੋਂ ਅੱਜ ਮੁੜ ਸੰਮਨ ਭੇਜੇ ਗਏ ਹਨ। ਇਸ ਤੋਂ ਇਲਾਵਾ ਪਿਛਲੀ ਪੇਸ਼ੀ ’ਤੇ ਪੰਜਾਬ ਪੁਲਿਸ ਦੇ ਡੀਐਸਪੀ ਰੁਪਿੰਦਰ ਸਿੰਘ ਸੋਹੀ ਨੂੰ ਵੀ ਸੰਮਨ ਭੇਜੇ ਗਏ ਸਨ। ਪਰ ਉਹ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ।

ਇਸ ਦੇ ਨਾਲ ਹੀ ਮੁਹਾਲੀ ਦੇ ਐਸਐਸਪੀ ਰਾਹੀਂ ਇਸ ਕੇਸ ਦੇ ਮੁਲਜ਼ਮ ਦਿਲਪ੍ਰੀਤ ਸਿੰਘ ਬਾਬਾ ਨੂੰ ਵੀ ਜੇਲ੍ਹ ਪ੍ਰਸ਼ਾਸਨ ਕੋਲ ਤਲਬ ਕੀਤਾ ਗਿਆ। ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ।

ਇਹ ਵੀ ਪੜ੍ਹੋ : Indian Hockey Olympic : ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਹਾਕੀ ਟੀਮ ਆਖਰੀ ਵਾਰ ਓਲੰਪਿਕ ਫਾਈਨਲ ’ਚ ਕਦੋਂ ਪਹੁੰਚੀ ਸੀ, ਜਿੱਤਿਆ ਸੀ ਸੋਨ ਤਮਗਾ

- PTC NEWS

Top News view more...

Latest News view more...

PTC NETWORK