Mohali Factory Explosion : ਮੋਹਾਲੀ ਫੈਕਟਰੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ , 9 ਮਹੀਨਿਆਂ ਦੀ ਬੱਚੀ ਦੀ ਮੌਤ; 2 ਲੋਕ ਝੁਲਸੇ
Mohali Factory Explosion : ਮੋਹਾਲੀ ਦੇ 5 ਫੇਸ ਇੰਡਸਟਰੀ ਏਰੀਆ ਵਿੱਚ ਇੱਕ ਫੈਕਟਰੀ ਵਿੱਚ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ 9 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਲੋਕ ਝੁਲਸ ਗਏ ਹਨ। ਅੱਗ ਨੂੰ ਦੇਖ ਕੇ ਆਲੇ-ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਅੱਜ ਸਵੇਰ ਫੇਜ਼-V ਵਿੱਚ ਡੀ 39 ਨਾਮ ਦੀ ਇੱਕ ਫੈਕਟਰੀ ਹੈ। ਜੋ ਲੋਹੇ ਦੀ ਡਾਈ ਬਣਾਉਣ ਦਾ ਕੰਮ ਕਰਦੀ ਹੈ। ਫੈਕਟਰੀ 'ਚ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਅੱਗ ਦਾ ਕਾਲਾ ਧੂੰਆਂ ਦੂਰ ਤੋਂ ਵੀ ਨਜ਼ਰ ਆ ਰਿਹਾ ਸੀ। ਪੁਲਿਸ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਫਾਇਰ ਬ੍ਰਿਗੇਡ ਦੀ ਟੀਮ ਨੂੰ ਸਵੇਰੇ ਪੌਣੇ ਦਸ ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਪਰ ਅੱਗ ਬਹੁਤ ਤੇਜ਼ ਸੀ। ਇਸ ਕਾਰਨ ਅੱਗ ਬੁਝਾਉਣ ਵਿੱਚ ਮੁਸ਼ਕਲ ਆਈ। ਇਸ ਦੌਰਾਨ ਟੀਮ ਨੇ ਪਾਣੀ ਪਾ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਟੀਮ ਅੱਗ 'ਤੇ ਕਾਬੂ ਪਾਉਂਦੀ ਅੱਗੇ ਵਧੀ।
ਬੈਡ ਕੋਲ ਪਈ ਸੀ ਲੜਕੀ ਦੀ ਲਾਸ਼
ਫੈਕਟਰੀ ਦੇ ਅੰਦਰ ਇੱਕ ਅਸਥਾਈ ਕੈਬਿਨ ਬਣਾਇਆ ਗਿਆ ਸੀ। ਉੱਥੇ ਇੱਕ ਬੈਡ ਲੱਗਿਆ ਹੋਇਆ ਸੀ। ਲੜਕੀ ਦੀ ਲਾਸ਼ ਬਿਸਤਰੇ ਦੇ ਹੇਠਾਂ ਕੋਨੇ ਵਿੱਚ ਪਈ ਸੀ। ਜਦੋਂ ਕਿ ਇਸ ਅੱਗ ਵਿੱਚ 2 ਲੋਕ ਜ਼ਖਮੀ ਹੋਏ ਹਨ। ਇਸ ਵਿੱਚ ਇੱਕ ਮਹਿਲਾ ਕਰਮਚਾਰੀ ਬਬੀਤਾ ਅਤੇ ਫੈਕਟਰੀ ਮਾਲਕ ਵਰਿੰਦਰ ਕੁਮਾਰ ਜ਼ਖਮੀ ਦੱਸੇ ਜਾ ਰਹੇ ਹਨ। ਇਹ ਫੈਕਟਰੀ ਕਿਰਾਏ 'ਤੇ ਚੱਲ ਰਹੀ ਸੀ।
- PTC NEWS