Parmish Verma Firing Case : ਪਰਮੀਸ਼ ਵਰਮਾ ਗੋਲੀਕਾਂਡ 'ਚ ਅਦਾਲਤ 'ਚ ਸਖ਼ਤ ਰੁਖ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ
Parmish Verma Firing Case : ਪੰਜਾਬੀ ਗਾਇਕ ਪਰਮੀਸ਼ ਵਰਮਾ ਗੋਲੀਬਾਰੀ ਮਾਮਲੇ ਵਿੱਚ ਮੁਹਾਲੀ ਅਦਾਲਤ (Mohali Court) ਨੇ ਸਖਤ ਰੁਖ਼ ਅਖਤਿਆਰ ਕੀਤਾ ਹੈ। ਮਾਮਲੇ 'ਚ ਗਵਾਹੀਆਂ ਨਾ ਹੋਣ ਦੇ ਚਲਦਿਆਂ ਅਦਾਲਤ ਨੇ ਡੀ.ਆਈ.ਜੀ. ਰੂਪਨਗਰ ਨੂੰ ਗਵਾਹਾਂ ਦੀਆਂ ਗਵਾਹੀਆਂ ਮੁਕੰਮਲ ਕਰਵਾਉਣ ਲਈ ਆਖ਼ਰੀ ਮੌਕਾ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਸਤੰਬਰ ਨੂੰ ਹੋਵੇਗੀ।
ਦੱਸ ਦਈਏ ਕਿ ਇਹ ਮਾਮਲਾ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ ’ਤੇ ਗੋਲੀਆਂ ਚਲਾਏ ਜਾਣ ਦਾ ਹੈ। ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ ਗਵਾਹਾਂ ਦੀਆਂ ਗਵਾਹੀਆਂ ਪੂਰੀਆਂ ਨਾ ਕਰਵਾਉਣ ਨੂੰ ਲੈ ਕੇ ਅਦਾਲਤ ਨੇ ਸਖ਼ਤੀ ਦਿਖਾਈ ਹੈ। ਇਸ ਮਾਮਲੇ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।
ਅਦਾਲਤੀ ਹੁਕਮਾਂ ਦੀ ਜ਼ਦ 'ਚ 3 ਏਐਸਆਈ ਤੇ ਇੱਕ ਐਸਆਈ ਸ਼ਾਮਲ
ਅਦਾਲਤ ਦੇ ਹੁਕਮਾਂ ਮੁਤਾਬਕ, ਗੈਰ-ਜ਼ਮਾਨਤੀ ਵਾਰੰਟਾਂ ਦੀ ਜ਼ਦ ਵਿੱਚ ਤਿੰਨ ਏ.ਐੱਸ.ਆਈ. ਅਤੇ ਇੱਕ ਐੱਸ.ਆਈ. ਸ਼ਾਮਲ ਹਨ। ਅਦਾਲਤ ਨੇ ਗਵਾਹੀਆਂ ਪੂਰੀਆਂ ਨਾ ਹੋਣ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਆਈ.ਜੀ. ਰੂਪਨਗਰ ਨੂੰ ਪੱਤਰ ਲਿਖਿਆ ਹੈ। ਡੀ.ਆਈ.ਜੀ. ਨੂੰ ਮਾਮਲੇ ਵਿੱਚ ਗਵਾਹਾਂ ਦੀਆਂ ਗਵਾਹੀਆਂ ਮੁਕੰਮਲ ਕਰਵਾਉਣ ਲਈ ਆਖ਼ਰੀ ਮੌਕਾ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਪੱਖ ਵੱਲੋਂ ਸਬੂਤ ਮੁਕੰਮਲ ਕਰਨ ਲਈ ਪਹਿਲਾਂ ਵੀ ਕਈ ਮੌਕੇ ਲਏ ਜਾ ਚੁੱਕੇ ਹਨ, ਪਰ ਗਵਾਹੀਆਂ ਪੂਰੀਆਂ ਨਹੀਂ ਹੋ ਸਕੀਆਂ। ਇਸ ਲਾਪਰਵਾਹੀ ’ਤੇ ਅਦਾਲਤ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਸੰਬੰਧਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ।
ਇਹ ਮਾਮਲਾ ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀਆਂ ਵੱਲੋਂ ਪਰਮੀਸ਼ ਵਰਮਾ ’ਤੇ ਕਥਿਤ ਗੋਲ਼ੀਆਂ ਚਲਾਉਣ ਨਾਲ ਸਬੰਧਤ ਹੈ। ਮਾਮਲੇ ਵਿੱਚ ਹੁਣ ਅਦਾਲਤ ਵੱਲੋਂ ਗਵਾਹੀਆਂ ਜਲਦ ਪੂਰੀਆਂ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ...
Ludhiana 'ਚ 3 ਮਹੀਨੇ ਦੀ ਗਰਭਵਤੀ ਦੀ ਭੇਤਭਰੇ ਹਾਲਾਤਾਂ 'ਚ ਮੌਤ, ਕਬੱਡੀ ਖਿਡਾਰੀ ਪਤੀ ਸਮੇਤ ਸਹੁਰੇ ਪਰਿਵਾਰ 'ਤੇ FIR
B.Ed ਅਧਿਆਪਕਾਂ 'ਤੇ ਸੰਕਟ ! ਜਾਣੋ ਕੀ ਹੈ 6 ਮਹੀਨੇ ਦਾ ਬਰਿੱਜ ਕੋਰਸ, ਨੌਕਰੀ 'ਤੇ ਕਿਉਂ ਲਟਕੀ ਤਲਵਾਰ ?
- PTC NEWS