Thu, Oct 24, 2024
Whatsapp

ਕਸਰਤ ਨੂੰ ਨਹੀਂ ਕਰ ਰਿਹਾ ਮਨ, ਤਾਂ ਇਨ੍ਹਾਂ ਨੁਕਤਿਆਂ ਨਾਲ ਕਰੋ ਖੁਦ ਨੂੰ Motivate

Motivate Yourself To Workout : ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਲੋਕ ਕਿਸੇ ਵੀ ਸਮੇਂ ਕਸਰਤ ਕਰਦੇ ਹਨ। ਜਦੋਂ ਉਹ ਸਵੇਰੇ ਕਸਰਤ ਨਹੀਂ ਕਰਦੇ ਤਾਂ ਸ਼ਾਮ ਅਤੇ ਸਵੇਰੇ ਇਸ ਨੂੰ ਟਾਲ ਦਿੰਦੇ ਹਨ। ਇਸ ਲਈ ਨਿਸ਼ਚਿਤ ਸਮੇਂ 'ਤੇ ਹੀ ਕਸਰਤ ਕਰਨ ਦੀ ਕੋਸ਼ਿਸ਼ ਕਰੋ।

Reported by:  PTC News Desk  Edited by:  KRISHAN KUMAR SHARMA -- June 14th 2024 05:01 PM
ਕਸਰਤ ਨੂੰ ਨਹੀਂ ਕਰ ਰਿਹਾ ਮਨ, ਤਾਂ ਇਨ੍ਹਾਂ ਨੁਕਤਿਆਂ ਨਾਲ ਕਰੋ ਖੁਦ ਨੂੰ Motivate

ਕਸਰਤ ਨੂੰ ਨਹੀਂ ਕਰ ਰਿਹਾ ਮਨ, ਤਾਂ ਇਨ੍ਹਾਂ ਨੁਕਤਿਆਂ ਨਾਲ ਕਰੋ ਖੁਦ ਨੂੰ Motivate

How To Motivate Yourself To Workout : ਮਾਹਿਰਾਂ ਮੁਤਾਬਕ ਕਸਰਤ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਨਾਲ ਨਾ ਸਿਰਫ ਭਾਰ ਕੰਟਰੋਲ 'ਚ ਰਹੇਗਾ, ਸਗੋਂ ਕਈ ਸਿਹਤ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ। ਕਸਰਤ ਕਰਨ ਨਾਲ ਵਿਅਕਤੀ ਆਪਣੇ-ਆਪ ਨੂੰ ਜ਼ਿਆਦਾ ਐਕਟਿਵ ਰੱਖਣ ਦੇ ਯੋਗ ਹੁੰਦਾ ਹੈ। ਪਰ ਕਈ ਲੋਕਾਂ ਨੂੰ ਕਸਰਤ ਕਰਨੀ ਬੋਰਿੰਗ ਲੱਗਦੀ ਹੈ। ਕੁਝ ਲੋਕ ਕਸਰਤ ਕਰਨਾ ਤਾਂ ਸ਼ੁਰੂ ਕਰ ਦਿੰਦੇ ਹਨ, ਪਰ ਕੁਝ ਸਮੇਂ ਬਾਅਦ ਉਹ ਆਪਣੀ ਰੁਟੀਨ ਛੱਡ ਦਿੰਦੇ ਹਨ। ਇਸ ਲਈ ਅੱਜ ਅਸੀਂ ਕੁਝ ਅਜਿਹੇ ਨੁਸਖਿਆਂ ਬਾਰੇ ਦਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ-ਆਪ ਨੂੰ ਕਸਰਤ ਕਰਨ ਲਈ ਪ੍ਰੇਰਿਤ ਕਰ ਸਕੋਗੇ।

ਸਾਥੀ ਨਾਲ ਕਰੋ ਕਸਰਤ : ਇਹ ਇੱਕ ਸਭ ਤੋਂ ਵਧੀਆ ਨੁਸਖਾ ਹੈ, ਜੋ ਹਮੇਸ਼ਾ ਕੰਮ ਆਉਂਦਾ ਹੈ। ਕਿਉਂਕਿ ਜਦੋਂ ਕੋਈ ਵਿਅਕਤੀ ਇਕੱਲਾ ਕਸਰਤ ਕਰਦਾ ਹੈ ਤਾਂ ਉਹ ਬੋਰ ਹੋ ਜਾਂਦਾ ਹੈ। ਨਾਲ ਹੀ ਉਹ ਇਕ ਦਿਨ ਕਸਰਤ ਕਰਦਾ ਹੈ ਤੇ ਅਗਲੇ ਦਿਨ ਇਸ ਨੂੰ ਛੱਡ ਦਿੰਦਾ ਹੈ। ਜਦੋਂ ਕਿ ਜੇਕਰ ਤੁਸੀਂ ਕਿਸੇ ਹੋਰ ਵਿਅਕਤੀ ਨਾਲ ਕਸਰਤ ਕਰਦੇ ਹੋ, ਤਾਂ ਇਹ ਤੁਹਾਡੀ ਰੁਟੀਨ 'ਚ ਵਧੇਰੇ ਨਿਯਮਤ ਬਣਨ 'ਚ ਤੁਹਾਡੀ ਮਦਦ ਕਰਦਾ ਹੈ। ਹੌਲੀ-ਹੌਲੀ ਤੁਸੀਂ ਇਸ ਦਾ ਆਨੰਦ ਲੈਣ ਲੱਗਦੇ ਹੋ।


ਛੋਟੇ-ਛੋਟੇ ਟੀਚੇ ਨਿਰਧਾਰਤ ਕਰੋ : ਔਰਤਾਂ ਵੀ ਕਸਰਤ ਕਰਨਾ ਬੰਦ ਕਰ ਦਿੰਦੀਆਂ ਹਨ, ਕਿਉਂਕਿ ਉਹ ਆਪਣੇ ਫਿਟਨਸ ਦੇ ਟੀਚਿਆਂ ਨੂੰ ਪੂਰਾ ਨਹੀਂ ਕਰ ਪਾਉਂਦੀਆਂ, ਜਿਸ ਕਾਰਨ ਉਹ ਡੀ-ਮੋਟੀਵੇਟ ਹੋ ਜਾਂਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਹਮੇਸ਼ਾ ਆਪਣੀ ਕਸਰਤ ਰੁਟੀਨ ਦੀ ਪਾਲਣਾ ਕਰਨਾ ਚਾਹੁੰਦੇ ਹੋ, ਤਾਂ ਕੁਝ ਛੋਟੇ ਟੀਚੇ ਨਿਰਧਾਰਤ ਕਰੋ। ਜਿਵੇਂ ਕਿ ਤੁਹਾਨੂੰ ਇੱਕ ਵਾਰ ਵਿੱਚ 10 ਕਿਲੋ ਭਾਰ ਘਟਾਉਣ ਦਾ ਟੀਚਾ ਨਹੀਂ ਰੱਖਣਾ ਚਾਹੀਦਾ, ਸਗੋਂ ਹਰ ਮਹੀਨੇ ਸਿਰਫ਼ ਇੱਕ ਕਿੱਲੋ ਭਾਰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਅਜਿਹਾ ਕਰਨਾ ਤੁਹਾਡੇ ਲਈ ਆਸਾਨ ਹੋਵੇਗਾ ਅਤੇ ਤੁਸੀਂ ਆਪਣੀ ਰੁਟੀਨ ਪ੍ਰਤੀ ਵਧੇਰੇ ਵਚਨਬੱਧ ਹੋਵੋਗੇ।

ਨਿਸ਼ਚਿਤ ਸਮੇਂ 'ਤੇ ਕਰੋ ਕਸਰਤ : ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਲੋਕ ਕਿਸੇ ਵੀ ਸਮੇਂ ਕਸਰਤ ਕਰਦੇ ਹਨ। ਜਦੋਂ ਉਹ ਸਵੇਰੇ ਕਸਰਤ ਨਹੀਂ ਕਰਦੇ ਤਾਂ ਸ਼ਾਮ ਅਤੇ ਸਵੇਰੇ ਇਸ ਨੂੰ ਟਾਲ ਦਿੰਦੇ ਹਨ। ਇਸ ਲਈ ਨਿਸ਼ਚਿਤ ਸਮੇਂ 'ਤੇ ਹੀ ਕਸਰਤ ਕਰਨ ਦੀ ਕੋਸ਼ਿਸ਼ ਕਰੋ। ਕਿਉਂਕਿ ਇਹ ਆਪਣੇ ਆਪ ਹੀ ਤੁਹਾਨੂੰ ਉਸ ਸਮੇਂ ਕਸਰਤ ਕਰਨਾ ਮਹਿਸੂਸ ਕਰਾਵੇਗਾ।

ਰਾਤ ਨੂੰ ਹੀ ਤਿਆਰੀਆਂ ਕਰੋ : ਮਾਹਿਰਾਂ ਮੁਤਾਬਕ ਕੁਝ ਲੋਕ ਆਪਣੀ ਕਸਰਤ ਰੁਟੀਨ ਲਈ ਕੋਈ ਤਿਆਰੀ ਨਹੀਂ ਕਰਦੇ ਹਨ। ਪਰ ਇਹ ਬੇਹੱਦ ਜ਼ਰੂਰੀ ਹੈ। ਕਿਉਂਕਿ ਜਦੋਂ ਤੁਸੀਂ ਤਿਆਰ ਹੁੰਦੇ ਹੋ ਅਤੇ ਤੁਹਾਡੇ ਕਸਰਤ ਦੇ ਕੱਪੜੇ ਅਤੇ ਹੋਰ ਚੀਜ਼ਾਂ ਤਿਆਰ ਨਹੀਂ ਹੁੰਦੀਆਂ ਹਨ, ਤਾਂ ਵਿਅਕਤੀ ਅਕਸਰ ਆਪਣਾ ਵਿਚਾਰ ਛੱਡ ਦਿੰਦਾ ਹੈ। ਜੇਕਰ ਤੁਸੀਂ ਪਹਿਲਾਂ ਤੋਂ ਹੀ ਸਾਰੀਆਂ ਤਿਆਰੀਆਂ ਕਰ ਲੈਂਦੇ ਹੋ ਤਾਂ ਤੁਹਾਡੇ ਦਿਮਾਗ 'ਚ ਕਿਤੇ ਨਾ ਕਿਤੇ ਇਹ ਜ਼ਰੂਰ ਹੋਵੇਗਾ ਕਿ ਅਗਲੇ ਦਿਨ ਤੁਹਾਨੂੰ ਕਸਰਤ ਲਈ ਜਾਣਾ ਪਵੇਗਾ। ਇਸ ਤਰ੍ਹਾਂ ਤੁਸੀਂ ਖੁਦ ਨੂੰ ਪ੍ਰੇਰਿਤ ਕਰ ਸਕੋਗੇ।

ਤਬਦੀਲੀਆਂ ਨੂੰ ਲਿਖੋ : ਇਹ ਵੀ ਇੱਕ ਹੈਰਾਨੀਜਨਕ ਨੁਸਖਾ ਹੈ, ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਜਦੋਂ ਅਸੀਂ ਕਸਰਤ ਕਰਦੇ ਹਾਂ ਤਾਂ ਸਾਡੇ ਸਰੀਰ 'ਚ ਕੁੱਝ ਸਕਾਰਾਤਮਕ ਬਦਲਾਅ ਆਉਂਦੇ ਹਨ। ਭਾਵੇਂ ਤੁਹਾਡਾ ਭਾਰ ਪੂਰੀ ਤਰ੍ਹਾਂ ਘੱਟ ਨਹੀਂ ਹੁੰਦਾ ਪਰ ਤੁਸੀਂ ਵਧੇਰੇ ਸਰਗਰਮ ਅਤੇ ਖੁਸ਼ ਮਹਿਸੂਸ ਕਰਦੇ ਹੋ। ਜਿਵੇਂ ਹੀ ਤੁਸੀਂ ਇਨ੍ਹਾਂ ਤਬਦੀਲੀਆਂ ਨੂੰ ਮਹਿਸੂਸ ਕਰਦੇ ਹੋ, ਉਨ੍ਹਾਂ ਨੂੰ ਇੱਕ ਡਾਇਰੀ 'ਚ ਲਿਖੋ।

- PTC NEWS

Top News view more...

Latest News view more...

PTC NETWORK