MP ਹਰਸਿਮਰਤ ਕੌਰ ਬਾਦਲ ਦਾ PM ਮੋਦੀ ’ਤੇ ਪਲਟਵਾਰ, ਕਿਹਾ- ਸਦਨ ’ਚ ਡਰਾਮੇਬਾਜ਼ੀ ਲਈ ਮੋਦੀ ਸਰਕਾਰ ਖੁਦ ਜ਼ਿੰਮੇਵਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧੀ ਧਿਰ ਨੂੰ ਦਿੱਤੀ ਗਈ ਸਲਾਹ ’ਤੇ ਹੁਣ ਸਿਆਸਤ ਭਖ ਗਈ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ’ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ।
ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਦਨ ’ਚ ਡਰਾਮੇਬਾਜ਼ੀ ਲਈ ਮੋਦੀ ਸਰਕਾਰ ਖੁਦ ਹੀ ਜ਼ਿੰਮੇਵਾਰ ਹੈ। ਵਿਰੋਧੀਆਂ ਨੂੰ ਬੋਲਣ ਦਾ ਮੌਕੇ ਨਹੀਂ ਦੇਵੋਗੇ ਤਾਂ ਹੰਗਾਮਾ ਹੀ ਹੋਵੇਗਾ। ਵਿਰੋਧੀ ਧਿਰਾਂ ਦਾ ਕੰਮ ਹੈ ਲੋਕਾਂ ਦੇ ਮੁੱਦਿਆਂ ਨੂੰ ਚੁੱਕਣਾ ਪਰ ਸਰਕਾਰ ਮੁੱਦਿਆਂ ਅਤੇ ਬਹਿਸ ਤੋਂ ਭੱਜ ਜਾਂਦੀ ਹੈ। ਹਰ ਵਾਰ ਲੋਕਾਂ ਦੇ ਕਰੋੜਾਂ ਰੁਪਏ ਹੰਗਾਮੇ ਦੀ ਭੇਂਟ ਚੜ੍ਹ ਜਾਂਦੇ ਹਨ। ਇਨ੍ਹਾਂ ਹੀ ਨਹੀਂ ਆਖਰੀ ਦਿਨ ਸਰਕਾਰ ਆਪਣੇ ਬਿੱਲ ਨੂੰ ਪਾਸ ਕਰਕੇ ਸੈਸ਼ਨ ਖਤਮ ਕਰ ਦਿੰਦੀ ਹੈ।
#WATCH | Delhi | Shiromani Akali Dal (SAD) MP Harsimrat Kaur Badal says, "I said this yesterday as well as during the all-party meeting, this has become a routine during each session. The government does not let opposition parties take up issues and speak up... If you pick up the… pic.twitter.com/f0o1G3eTOu — ANI (@ANI) December 1, 2025
ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਦੋਸਤੋ ਸੰਸਦ ਦੇ ਇਸ ਸੈਸ਼ਨ ਨੂੰ ਇਸ ਗੱਲ 'ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ ਕਿ ਸੰਸਦ ਦੇਸ਼ ਲਈ ਕੀ ਸੋਚ ਰਹੀ ਹੈ, ਇਹ ਕੀ ਕਰਨਾ ਚਾਹੁੰਦੀ ਹੈ, ਅਤੇ ਇਹ ਕੀ ਕਰਨ ਜਾ ਰਹੀ ਹੈ। ਵਿਰੋਧੀ ਧਿਰ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਬਹਿਸ ਵਿੱਚ ਅਜਿਹੇ ਮੁੱਦੇ ਉਠਾਓ ਅਤੇ ਹਾਰ ਦੀ ਨਿਰਾਸ਼ਾ ਨੂੰ ਦੂਰ ਕਰੋ। ਬਦਕਿਸਮਤੀ ਨਾਲ, ਕੁਝ ਪਾਰਟੀਆਂ ਹਾਰ ਨੂੰ ਹਜ਼ਮ ਕਰਨ ਵਿੱਚ ਅਸਮਰੱਥ ਹਨ। ਕੁਝ ਪਾਰਟੀਆਂ ਅਜਿਹੀਆਂ ਵੀ ਹਨ ਜੋ ਹਾਰ ਨੂੰ ਹਜ਼ਮ ਨਹੀਂ ਕਰ ਸਕਦੀਆਂ।
ਇਹ ਵੀ ਪੜ੍ਹੋ : PM Modi ਦੀ ਵਿਰੋਧੀਆਂ ਨੂੰ ਨਸੀਹਤ, ਕਿਹਾ- ਵਿਰੋਧੀ ਨਾਅਰੇ ਨਹੀਂ... ਚੰਗੀ ਨੀਅਤ ਨਾਲ ਨੀਤੀ ਦੀ ਗੱਲ ਕਰਨ
- PTC NEWS