Mulethi For Skin : ਆਪਣੀ ਚਮੜੀ ਨੂੰ ਸਿਹਤਮੰਦ ਤੇ ਚਮਕਦਾਰ ਰੱਖਣ ਲਈ ਵਰਤੋਂ ਮੁਲਾਠੀ, ਮਿਲੇਗਾ ਫਾਇਦਾ
Mulethi For Skin: ਮੁਲਾਠੀ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਇੰਫਲੇਮੇਟਰੀ, ਐਂਟੀ-ਏਜਿੰਗ, ਐਂਟੀ-ਮਾਈਕ੍ਰੋਬਾਇਲ, ਇਮਿਊਨਿਟੀ ਆਦਿ ਨੂੰ ਬਣਾਈ ਰੱਖਣ ਵਾਲੇ ਕਈ ਤੱਤ ਪਾਏ ਜਾਣਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਮੁਲਾਠੀ ਦੀ ਵਰਤੋਂ ਕੀਤੀ ਜਾ ਸਕਦੀ ਹੈ? ਤਾਂ ਆਉ ਜਾਣਦੇ ਹਾਂ ਚਮੜੀ ਲਈ ਮੁਲਾਠੀ ਦੇ ਕੀ ਫਾਇਦੇ ਹੁੰਦੇ ਹਨ?
ਚਮੜੀ ਲਈ ਮੁਲਾਠੀ ਦੇ ਫਾਇਦੇ
ਮੁਲਾਠੀ 'ਤੋਂ ਤਿਆਰ ਕੀਤੇ ਜਾਣ ਵਾਲੇ ਫੇਸ ਪੈਕ
ਮੁਲਾਠੀ ਅਤੇ ਚੰਦਨ ਦਾ ਫੇਸ ਪੈਕ
1 ਚੱਮਚ ਮੁਲਾਠੀ ਪਾਊਡਰ, 1 ਚੱਮਚ ਚੰਦਨ ਪਾਊਡਰ, 1/2 ਚਮਚ ਗੁਲਾਬ ਜਲ, ਥੋੜ੍ਹਾ ਜਿਹਾ ਦੁੱਧ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਮਿਸ਼ਰਣ ਬਣਾ ਲਓ। ਫਿਰ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 15-20 ਮਿੰਟ ਤੱਕ ਸੁੱਕਣ ਦਿਓ।
ਮੁਲਾਠੀ ਅਤੇ ਨਿੰਬੂ ਦਾ ਫੇਸ ਪੈਕ
1 ਚਮਚ ਮੁਲਾਠੀ ਪਾਊਡਰ, 1/2 ਚਮਚ ਨਿੰਬੂ ਦਾ ਰਸ, 1/2 ਚਮਚ ਦਹੀਂ ਦਾ ਮਿਸ਼ਰਣ ਬਣਾ ਲਓ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 10-15 ਮਿੰਟ ਤੱਕ ਸੁੱਕਣ ਦਿਓ।
ਮੁਲਾਠੀ ਅਤੇ ਹਲਦੀ ਦਾ ਫੇਸ ਪੈਕ
1 ਚਮਚ ਮੁਲਾਠੀ ਪਾਊਡਰ, 1/2 ਚਮਚ ਹਲਦੀ ਪਾਊਡਰ, 1/2 ਚਮਚ ਸ਼ਹਿਦ, 1/2 ਚਮਚ ਦੁੱਧ ਦਾ ਮਿਸ਼ਰਣ ਬਣਾ ਲਓ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 15-20 ਮਿੰਟ ਤੱਕ ਸੁੱਕਣ ਦਿਓ।
ਇਨ੍ਹਾਂ ਫੇਸ ਪੈਕ ਦੀ ਵਰਤੋਂ ਕਰਨ ਲਈ ਕੁਝ ਨੁਸਖੇ
ਫੇਸ ਪੈਕ ਨੂੰ ਲਗਾਉਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਫੇਸ ਪੈਕ ਨੂੰ ਆਪਣੀ ਚਮੜੀ 'ਤੇ ਹੌਲੀ-ਹੌਲੀ ਲਗਾਓ। ਫੇਸ ਪੈਕ ਨੂੰ ਅੱਖਾਂ ਅਤੇ ਮੂੰਹ ਦੇ ਆਲੇ-ਦੁਆਲੇ ਦੇ ਹਿੱਸੇ ਤੋਂ ਦੂਰ ਰੱਖੋ। ਫੇਸ ਪੈਕ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਹਫ਼ਤੇ 'ਚ ਦੋ ਵਾਰ ਇਨ੍ਹਾਂ ਫੇਸ ਪੈਕ ਦੀ ਵਰਤੋਂ ਕਰੋ।
ਮੁਲਾਠੀ ਦੀ ਵਰਤੋਂ ਕਰਨ ਦਾ ਤਰੀਕਾ
ਤੁਸੀਂ ਮੁਲਾਠੀ ਦੇ ਪਾਊਡਰ ਨੂੰ ਦੁੱਧ 'ਚ ਮਿਲਾ ਕੇ ਪੀ ਸਕਦੇ ਹੋ। ਇੱਕ ਗਲਾਸ ਦੁੱਧ 'ਚ ਇੱਕ ਚੱਮਚ ਮੁਲਾਠੀ, ਇੱਕ ਚੌਥਾਈ ਚਮਚ ਹਲਦੀ ਮਿਲਾ ਕੇ ਰਾਤ ਨੂੰ ਪੀਓ। ਕਿਉਂਕਿ ਇਸ ਨਾਲ ਖੂਨ ਸਾਫ ਹੋਵੇਗਾ ਅਤੇ ਚਮੜੀ ਦੀ ਹਾਲਤ ਬਿਹਤਰ ਰਹੇਗੀ। ਗੁਲਾਬ ਜਲ, ਮੁਲਾਠੀ ਪਾਊਡਰ ਅਤੇ ਹਲਦੀ ਪਾਊਡਰ ਨੂੰ ਮਿਲਾ ਕੇ ਚਿਹਰੇ 'ਤੇ ਲਗਾਓ।
ਮਾਹਿਰਾਂ ਮੁਤਾਬਕ ਇਸ ਨਾਲ ਮੁਹਾਸੇ ਅਤੇ ਸੋਜ ਦੀ ਸਮੱਸਿਆ ਘੱਟ ਹੋਵੇਗੀ। ਜੇਕਰ ਤੁਹਾਡੀ ਚਮੜੀ ਤੇਲਯੁਕਤ ਅਤੇ ਹਾਈਪਰਪੀਗਮੈਂਟੇਸ਼ਨ ਤੋਂ ਪੀੜਤ ਹੈ, ਤਾਂ ਮੁਲਾਠੀ ਅਤੇ ਚੰਦਨ ਪਾਊਡਰ ਨੂੰ ਮਿਲਾ ਕੇ ਚਿਹਰੇ 'ਤੇ ਲਗਾਓ। ਜੇਕਰ ਤੁਸੀਂ ਮੁਲਾਠੀ ਦਾ ਸੇਵਨ ਕਰਦੇ ਹੋ, ਤਾਂ ਆਪਣੇ ਮਾਹਿਰਾਂ ਦੀ ਸਲਾਹ ਤੋਂ ਬਾਅਦ ਹੀ ਕਰੋ। ਕਿਉਂਕਿ ਕੁਝ ਲੋਕ ਮਾੜੇ ਪ੍ਰਭਾਵਾਂ ਦਾ ਅਨੁਭਵ ਕਰਦੇ ਹਨ।
( ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
ਇਹ ਵੀ ਪੜ੍ਹੋ: Maternity Leave: ਸਰੋਗੇਸੀ ਰਾਹੀਂ ਮਾਂ ਬਣਨ ਲਈ ਵੀ ਮਿਲੇਗੀ ਛੁੱਟੀ, ਇਨ੍ਹਾਂ ਔਰਤਾਂ ਨੂੰ ਮਿਲੇਗਾ ਫਾਇਦਾ
ਇਹ ਵੀ ਪੜ੍ਹੋ: ਜਲਦ ਆ ਰਿਹਾ ਹੈ ਸਿੱਧੂ ਮੂਸੇਵਾਲਾ ਤੇ ਸਟੈਫਲਨ ਡੌਨ ਦਾ ਗੀਤ 'DILEMMA', ਜਾਣੋ ਕਦੋਂ ਹੋਵੇਗਾ ਰਿਲੀਜ਼
- PTC NEWS