9 ਸਾਲਾਂ ਤੋਂ ਭਗੌੜਾ Nature Heights ਦਾ ਮਾਲਕ ਗ੍ਰਿਫ਼ਤਾਰ, 108 ਮਾਮਲਿਆਂ 'ਚ ਹੇ ਭਗੌੜਾ
ਪੀਟੀਸੀ ਨਿਊਜ਼ ਡੈਸਕ: ਪੰਜਾਬ ਪੁਲਿਸ (Punjab Police) ਨੇ ਵੱਡੀ ਕਾਰਵਾਈ ਕਰਦੇ ਹੋਏ ਨੇਚਰ ਹਾਈਟ ਇੰਫਰਾ ਦੇ ਮਾਲਕ ਨੀਰਜ ਥਥੱਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੀਰਜ ਥਥੱਈ ਉਰਫ਼ ਨੀਰਜ ਅਰੋੜਾ ਨੂੰ ਫਾਜ਼ਿਲਕਾ ਅਤੇ ਫ਼ਰੀਦਕੋਟ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਕਾਬੂ ਕੀਤਾ ਹੈ, ਜੋ ਕਿ 9 ਸਾਲਾਂ ਤੋਂ ਭਗੌੜਾ ਚੱਲ ਰਿਹਾ ਸੀ। ਦੱਸ ਦਈਏ ਕਿ ਕਥਿਤ ਦੋਸ਼ੀ ਨੇਚਰ ਹਾਈਟ ਇੰਫਰਾ ਘੁਟਾਲੇ (Nature Heights Infra Scam) ਦਾ ਮੁੱਖ ਸਰਗਨਾ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਟਵਿੱਟਰ ਐਕਸ 'ਤੇ ਪੋਸਟ ਸਾਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨੀਰਜ ਨੂੰ ਉਤਰਾਖੰਡ ਦੇ ਪੌੜੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਇੱਕ ਲਗਜ਼ਰੀ ਕਾਰ, ਮੋਬਾਈਲ ਅਤੇ ਕੁੱਝ ਫਰਜ਼ੀ ਦਸਤਾਵੇਜ਼ ਵੀ ਬਰਾਮਦ ਹੋਏ ਹਨ।
In a major breakthrough, @FazilkaPolice in a joint operation with @FaridkotPolice has busted the multi-crore Nature Heights Infra Scam and arrested Neeraj Thathai @ Neeraj Arora, who was absconding for the last 8-9 years and declared Proclaimed Offender from Pauri ,#Uttrakhand.… pic.twitter.com/wx4MPOLrgv — DGP Punjab Police (@DGPPunjabPolice) April 9, 2024
ਡੀਜੀਪੀ ਨੇ ਦੱਸਿਆ ਕਿ ਨੀਰਜ 'ਤੇ 21 ਜ਼ਿਲ੍ਹਿਆਂ 'ਚ 108 ਕੇਸ ਦਰਜ ਹਨ, ਜਿਨ੍ਹਾਂ ਵਿੱਚ ਉਹ ਭਗੌੜਾ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਲੋਕਾਂ ਨੂੰ ਪੈਸੇ ਜਾਂ ਪਲਾਟ ਦੇਣ ਦਾ ਵਾਅਦਾ ਕਰਕੇ ਧੋਖਾਧੜੀ ਕੀਤੀ ਸੀ। ਮੁਲਜ਼ਮ 'ਤੇ ਪੰਜਾਬ ਤੇ ਹਰਿਆਣਾ ਦੇ 21 ਜ਼ਿਲ੍ਹਿਆਂ 'ਚ 108 ਐਫਆਈਆਰ ਦਰਜ ਹਨ।
ਦੱਸ ਦਈਏ ਕਿ 16 ਫਰਵਰੀ 2002 ਨੂੰ ਨੀਰਜ ਅਰੋੜਾ ਨੇ ਨੇਚਰਵੇ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਨਾਂ ਦੀ ਇੱਕ ਕੰਪਨੀ ਦੀ ਸਥਾਪਨਾ ਕੀਤੀ, ਜਿਸ ਤੋਂ 10 ਸਾਲ ਬਾਅਦ ਫਰਵਰੀ 2012 ਵਿੱਚ ਉਸਨੇ ਨੇਚਰ ਹਾਈਟਸ ਨਾਮ ਦੀ ਇੱਕ ਚਿੱਟ ਫੰਡ ਕੰਪਨੀ ਸ਼ੁਰੂ ਕੀਤੀ ਅਤੇ ਮੋਹਾਲੀ ਵਿੱਚ ਫਲੈਟ ਵੇਚਣੇ ਸ਼ੁਰੂ ਕਰ ਦਿੱਤੇ।
ਦੋ ਸਾਲਾਂ ਵਿੱਚ ਅਰੋੜਾ ਨੇ ਮੁਹਾਲੀ, ਪਠਾਨਕੋਟ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਅਬੋਹਰ, ਫਾਜ਼ਿਲਕਾ, ਮੁਕਤਸਰ ਸਮੇਤ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸੈਂਕੜੇ ਕਲੋਨੀਆਂ ਕੱਟ ਦਿੱਤੀਆਂ ਪਰ ਕਿਤੇ ਵੀ ਵਿਕਾਸ ਨਹੀਂ ਹੋਇਆ।
-