Nangal-Sri Anandpur Sahib highway Accident : ਟਰੱਕ ਦੀ ਟੱਕਰ 'ਚ ਮਾਂ-ਧੀ ਦੀ ਮੌਤ, ਦੂਜੀ ਧੀ ਤੇ ਪਿਓ ਜ਼ਖ਼ਮੀ
Nangal-Sri Anandpur Sahib highway Accident : ਨੰਗਲ-ਸ੍ਰੀ ਆਨੰਦਪੁਰ ਸਾਹਿਬ ਮੁੱਖ ਸੜਕ 'ਤੇ ਅੱਜ ਸ਼ਾਮ ਖੌਫਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਮਾਂ-ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਪਰਿਵਾਰ ਦੇ 2 ਜੀਅ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਹੰਬੇਵਾਲ ਦਾ ਰਹਿਣ ਵਾਲਾ ਅੰਨੂ ਕੁਮਾਰ ਆਪਣੀ ਪਤਨੀ ਸੀਮਾ, ਧੀਆਂ ਵੰਸ਼ਿਕਾ ਅਤੇ ਦਿਵਿਆ ਨਾਲ ਮੋਟਰਸਾਈਕਲ 'ਤੇ ਸ੍ਰੀ ਆਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ ਕਿ ਪਿੰਡ ਅਜੌਲੀ ਨੇੜੇ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਮੋਟਰਸਾਈਕਲ (Truck Bike Accident) ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਸੀਮਾ ਅਤੇ ਉਸਦੀ ਧੀ ਵੰਸ਼ਿਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਅੰਨੂ ਕੁਮਾਰ ਅਤੇ ਉਸਦੀ ਛੋਟੀ ਧੀ ਦਿਵਿਆ ਨੂੰ 108 ਐਂਬੂਲੈਂਸ ਰਾਹੀਂ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਨੰਗਲ ਲਿਜਾਇਆ ਗਿਆ, ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਨੂ ਕੁਮਾਰ ਨੂੰ ਹੈਲਮੇਟ ਪਹਿਨਣ ਕਾਰਨ ਬਚਾਇਆ ਗਿਆ। ਇਸ ਹਾਦਸੇ ਤੋਂ ਬਾਅਦ ਅਣਪਛਾਤਾ ਡਰਾਈਵਰ ਗੱਡੀ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਏਐਸਆਈ ਰੁਪੇਸ਼ ਕੁਮਾਰ ਦੀ ਅਗਵਾਈ ਹੇਠ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਸੜਕ ਦੇ ਦੋਵੇਂ ਪਾਸੇ ਲੱਗੇ ਲੰਬੇ ਜਾਮ ਨੂੰ ਖੁੱਲ੍ਹਵਾਇਆ। ਇਸ ਮੌਕੇ ਸਿਵਲ ਹਸਪਤਾਲ ਨੰਗਲ ਵਿਖੇ ਡਿਊਟੀ 'ਤੇ ਤਾਇਨਾਤ ਡਾਕਟਰ ਪਰਮ ਪ੍ਰਤਾਪ ਸਿੰਘ ਨੇ ਮਾਂ ਅਤੇ ਧੀ ਦੀ ਮੌਤ ਦੀ ਪੁਸ਼ਟੀ ਕੀਤੀ ਜਦੋਂ ਕਿ ਅੰਨੂ ਅਤੇ ਛੋਟੀ ਧੀ ਦਿਵਿਆ ਜ਼ਖਮੀ ਹੋ ਗਈ ਅਤੇ ਕਿਹਾ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
- PTC NEWS