Doctor Murder Case : ਨਵਾਂ ਕਾਨੂੰਨ ਲਿਆਵਾਂਗੇ, 10 ਦਿਨਾਂ 'ਚ ਪੀੜਤਾ ਨੂੰ ਮਿਲੇਗਾ ਇਨਸਾਫ... ਪ੍ਰਦਰਸ਼ਨਾਂ ਵਿਚਾਲੇ ਮਮਤਾ ਦਾ ਵੱਡਾ ਐਲਾਨ
Kolkata News Update : ਮਹਿਲਾ ਸਿਖਿਆਰਥੀ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਕੋਲਕਾਤਾ ਵਿੱਚ ਪਿਛਲੇ ਕਈ ਦਿਨਾਂ ਤੋਂ ਵਿਸ਼ਾਲ ਪ੍ਰਦਰਸ਼ਨ ਹੋ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ 'ਤੇ ਕੀਤੀ ਗਈ ਕਾਰਵਾਈ ਦੇ ਖਿਲਾਫ ਅੱਜ ਬੰਗਾਲ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਇਨਸਾਫ ਨਹੀਂ ਚਾਹੁੰਦੀ, ਉਹ ਸਿਰਫ ਬੰਗਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਅਜਿਹਾ ਕਾਨੂੰਨ ਲਿਆਵਾਂਗੇ ਜਿਸ ਤਹਿਤ ਕੇਸ 10 ਦਿਨਾਂ ਵਿੱਚ ਖ਼ਤਮ ਹੋ ਜਾਵੇਗਾ।
ਨਵਾਂ ਕਾਨੂੰਨ ਲਿਆਵਾਂਗੇ
ਜਬਰ ਜਨਾਹ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਅਗਲੇ ਹਫ਼ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਵਾਂਗੇ। ਅਸੀਂ ਪੱਛਮੀ ਬੰਗਾਲ ਵਿੱਚ ਜਬਰ ਜਨਾਹ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਨਵਾਂ ਕਾਨੂੰਨ ਲਿਆਵਾਂਗੇ, ਜਿੱਥੇ ਕੇਸ ਸਿਰਫ਼ 10 ਦਿਨਾਂ ਵਿੱਚ ਖ਼ਤਮ ਹੋ ਜਾਵੇਗਾ। ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਰਾਜਪਾਲ ਕੋਲ ਭੇਜਿਆ ਜਾਵੇਗਾ। ਜੇਕਰ ਰਾਜਪਾਲ ਨੇ ਇਸ ਨੂੰ ਪਾਸ ਨਹੀਂ ਕੀਤਾ ਤਾਂ ਉਹ ਰਾਜ ਭਵਨ ਦੇ ਸਾਹਮਣੇ ਧਰਨਾ ਵੀ ਦੇਣਗੇ।
ਭਾਜਪਾ ਵਾਲੇ ਇਨਸਾਫ਼ ਨਹੀਂ ਚਾਹੁੰਦੇ: ਮਮਤਾ
ਭਾਜਪਾ ਵੱਲੋਂ ਅੱਜ ਸੱਦੇ ਗਏ 12 ਘੰਟੇ ਦੇ 'ਬੰਗਾਲ ਬੰਦ' ਦੇ ਵਿਚਕਾਰ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਇਨਸਾਫ਼ ਚਾਹੁੰਦੇ ਹਾਂ ਪਰ ਭਾਜਪਾ ਨੇ ਅੱਜ ਬੰਦ ਦਾ ਸੱਦਾ ਦਿੱਤਾ ਹੈ। "ਉਹ ਨਿਆਂ ਨਹੀਂ ਚਾਹੁੰਦੇ, ਪਰ ਸਿਰਫ ਬੰਗਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"
ਮਮਤਾ ਨੇ ਕਿਹਾ, ''ਅਸੀਂ ਇਸ ਦਿਨ ਨੂੰ ਉਨ੍ਹਾਂ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ ਜਿਨ੍ਹਾਂ ਨੇ ਤਸੀਹੇ ਝੱਲੇ ਹਨ ਅਤੇ ਭਾਰੀ ਨੁਕਸਾਨ ਝੱਲਿਆ ਹੈ। ਭਾਜਪਾ ਨੇ ਜਾਣ ਬੁੱਝ ਕੇ ਲਾਸ਼ਾਂ ਦੀ ਰਾਜਨੀਤੀ ਕਰਨ ਲਈ ਬੰਦ ਦਾ ਸੱਦਾ ਦਿੱਤਾ ਹੈ। ਮੈਂ ਉਨ੍ਹਾਂ ਦੀ ਨਿੰਦਾ ਕਰਦਾ ਹਾਂ। ਭਾਜਪਾ ਵਾਲਿਆਂ ਨੇ ਬੱਸ ਨੂੰ ਅੱਗ ਲਗਾ ਦਿੱਤੀ ਅਤੇ ਪੁਲਿਸ 'ਤੇ ਬੇਰਹਿਮੀ ਨਾਲ ਹਮਲਾ ਕੀਤਾ। ਰੇਲਵੇ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਜਬਰ ਜਨਾਹ ਪੀੜਤਾ ਲਈ ਮੌਤ ਦੀ ਸਜ਼ਾ ਦੀ ਮੰਗ ਨੂੰ ਦੁਹਰਾਉਂਦੇ ਹੋਏ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, "ਇਸ ਲਈ ਸਿਰਫ ਇੱਕ ਹੀ ਸਜ਼ਾ ਹੈ - ਫਾਂਸੀ।"
ਇਹ ਵੀ ਪੜ੍ਹੋ : Malerkotla Clash : ਮਲੇਰਕੋਟਲਾ 'ਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ, ਹੋਈ ਝੜਪ
- PTC NEWS