Tue, Dec 23, 2025
Whatsapp

Newborn baby Daughter: ਚੱਲਣ ਦੀ ਕੋਸ਼ਿਸ਼ ਕਰਨ ਲੱਗੀ ਤਿੰਨ ਦਿਨਾਂ ਦੀ ਬੱਚੀ, ਵੀਡੀਓ ਦੇਖ ਹੋ ਜਾਓਗੇ ਹੈਰਾਨ

ਆਮ ਤੌਰ 'ਤੇ ਬੱਚੇ ਜਨਮ ਤੋਂ ਬਾਅਦ 6 ਮਹੀਨਿਆਂ ਤੋਂ ਇਕ ਸਾਲ ਦੇ ਅੰਦਰ ਤੁਰਨਾ ਸਿੱਖ ਲੈਂਦੇ ਹਨ। ਅਜਿਹੇ 'ਚ ਪਹਿਲੀ ਉਨ੍ਹਾਂ ਨੂੰ ਚੱਲਦਾ ਦੇਖ ਮਾਤਾ-ਪਿਤਾ ਦੀ ਭਾਵਨਾ ਨੂੰ ਸ਼ਬਦਾਂ 'ਚ ਬਿਆਨ ਕਰਨਾ ਆਸਾਨ ਨਹੀਂ ਹੈ।

Reported by:  PTC News Desk  Edited by:  Ramandeep Kaur -- June 03rd 2023 12:20 PM
Newborn baby Daughter: ਚੱਲਣ ਦੀ ਕੋਸ਼ਿਸ਼ ਕਰਨ ਲੱਗੀ ਤਿੰਨ ਦਿਨਾਂ ਦੀ ਬੱਚੀ, ਵੀਡੀਓ ਦੇਖ ਹੋ ਜਾਓਗੇ ਹੈਰਾਨ

Newborn baby Daughter: ਚੱਲਣ ਦੀ ਕੋਸ਼ਿਸ਼ ਕਰਨ ਲੱਗੀ ਤਿੰਨ ਦਿਨਾਂ ਦੀ ਬੱਚੀ, ਵੀਡੀਓ ਦੇਖ ਹੋ ਜਾਓਗੇ ਹੈਰਾਨ

Newborn baby Daughter: ਆਮ ਤੌਰ 'ਤੇ ਬੱਚੇ ਜਨਮ ਤੋਂ ਬਾਅਦ 6 ਮਹੀਨਿਆਂ ਤੋਂ ਇਕ ਸਾਲ ਦੇ ਅੰਦਰ ਤੁਰਨਾ ਸਿੱਖ ਲੈਂਦੇ ਹਨ। ਅਜਿਹੇ 'ਚ ਪਹਿਲੀ ਉਨ੍ਹਾਂ ਨੂੰ ਚੱਲਦਾ ਦੇਖ ਮਾਤਾ-ਪਿਤਾ ਦੀ ਭਾਵਨਾ ਨੂੰ ਸ਼ਬਦਾਂ 'ਚ ਬਿਆਨ ਕਰਨਾ ਆਸਾਨ ਨਹੀਂ ਹੈ। ਪਰ ਅੱਜਕੱਲ੍ਹ ਜਿਸ ਬੱਚੀ ਦੀ ਚਰਚਾ ਹੋ ਰਹੀ ਹੈ, ਉਹ ਕੁਝ ਮਹੀਨਿਆਂ 'ਚ ਨਹੀਂ, ਸਗੋਂ ਤਿੰਨ ਦਿਨਾਂ ਵਿੱਚ ਹੀ ਤੁਰਨ ਦੀ ਕੋਸ਼ਿਸ਼ ਕਰਨ ਲੱਗੀ।

ਹੈਰਾਨੀਜਨਕ ਮਾਮਲਾ


ਇਹ ਹੈਰਾਨੀਜਨਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਾਂ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਉਸ ਦਾ ਬੱਚਾ ਜਨਮ ਤੋਂ 3 ਦਿਨਾਂ ਬਾਅਦ ਤੁਰਨ ਦੀ ਕੋਸ਼ਿਸ਼ ਕਰਨ ਲੱਗਾ। ਸਾਮੰਥਾ ਮਿਟਸ਼ੇਲ ਨਾਂ ਦੀ ਔਰਤ ਨੂੰ ਇਕ ਵਾਰ ਦੇਖ ਕੇ ਤਾਂ ਯਕੀਨ ਕਰਨਾ ਔਖਾ ਹੋ ਗਿਆ।

ਤਿੰਨ ਦਿਨਾਂ ਦੀ ਤੁਰਨ ਲੱਗੀ ਬੱਚੀ

ਅਮਰੀਕਾ ਦੀ ਔਰਤ ਨੇ ਜਿਵੇਂ ਹੀ ਆਪਣੀ ਤਿੰਨ ਦਿਨ ਦੀ ਬੇਟੀ ਨੂੰ ਤੁਰਨ ਦੀ ਕੋਸ਼ਿਸ਼ ਕਰਦੇ ਦੇਖਿਆ ਤਾਂ ਇਸ ਘਟਨਾ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ। ਮੀਡੀਆ ਰਿਪੋਰਟ ਅਨੁਸਾਰ ਔਰਤ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਉਸ ਨੂੰ ਤੁਰਨ ਦੀ ਕੋਸ਼ਿਸ਼ ਕਰਦੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਮੈਂ ਇਸਨੂੰ ਪਹਿਲਾਂ ਕਦੇ ਨਹੀਂ ਦੇਖਿਆ ਹੈ। ਮੈਂ ਕਦੇ ਤਿੰਨ ਦਿਨਾਂ ਦੇ ਬੱਚੇ ਨੂੰ ਇਸ ਤਰ੍ਹਾਂ ਤੁਰਦੇ ਨਹੀਂ ਦੇਖਿਆ।

ਔਰਤ ਨੇ ਬਣਾਈ ਵੀਡੀਓ 

ਔਰਤ ਨੇ ਕਿਹਾ ਕਿ ਜਿਵੇਂ ਹੀ ਮੈਂ ਉਸ ਦਾ ਸਿਰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਖੜ੍ਹੀ ਹੋਣ ਲੱਗੀ। ਉਸ ਸਮੇਂ ਉਸ ਕਮਰੇ 'ਚ ਮੇਰੇ ਤੋਂ ਇਲਾਵਾ ਮੇਰੀ ਮਾਂ ਉਸ ਕਮਰੇ 'ਚ ਇਕੱਲੀ ਸੀ। ਜਿਸ ਨੇ ਇਹ ਸ਼ਾਨਦਾਰ ਨਜ਼ਾਰਾ ਦੇਖਿਆ। ਮੇਰੀ ਮਾਂ ਨੇ ਮੈਨੂੰ ਕੈਮਰੇ ਵਿੱਚ ਰਿਕਾਰਡ ਕਰਨ ਲਈ ਕਿਹਾ। ਕਿਉਂਕਿ ਕੋਈ ਵੀ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਨ ਵਾਲਾ ਸੀ।

ਵਾਇਰਲ ਹੋਣ ਲੱਗੀ ਵੀਡੀਓ 

ਆਮ ਤੌਰ 'ਤੇ ਬੱਚੇ ਨੌਂ ਮਹੀਨਿਆਂ ਦੇ ਹੋਣ ਤੇ ਹੀ ਤੁਰਨ ਦੀ ਕੋਸ਼ਿਸ਼ ਕਰਦੇ ਹਨ। ਸਮੰਥਾ ਨੇ ਇਹ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਕਿ ਜਦੋਂ ਤੁਹਾਡੀ ਬੇਟੀ ਤਿੰਨ ਦਿਨਾਂ ਦੀ ਹੋ ਜਾਂਦੀ ਹੈ ਅਤੇ ਉਹ ਸਿਰ ਚੁੱਕ ਕੇ ਚੱਲਣ ਦੀ ਕੋਸ਼ਿਸ਼ ਕਰਦੀ ਹੈ। ਵੀਡੀਓ ਦੇਖਦਿਆਂ ਹੀ ਦੇਖਦਿਆਂ ਵਾਇਰਲ ਹੋਣ ਲੱਗੀ ਅਤੇ ਲੋਕਾਂ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।

ਲੋਕਾਂ ਨੇ ਦਿਤੀ ਪ੍ਰਤੀਕਿਰਿਆ

ਇਕ ਯੂਜ਼ਰ ਨੇ ਕਿਹਾ ਕਿ ਇੰਨੇ ਮਹੀਨਿਆਂ ਬਾਅਦ ਬੱਚੀ ਨੇ ਤੁਰਨਾ ਸ਼ੁਰੂ ਕਰ ਦਿੱਤਾ ਹੈ? ਇੱਕ ਨੇ ਕਿਹਾ ਕਿ ਲੱਗਦਾ ਹੈ ਕਿ ਬੱਚੀ ਵੀ ਤੁਹਾਨੂੰ ਹਸਪਤਾਲ ਤੋਂ ਘਰ ਲੈ ਜਾਵੇਗੀ। ਇੱਕ ਨੇ ਕਿਹਾ ਕਿ ਇਹ ਬਿਲਕੁਲ ਆਮ ਹੈ। ਬੱਚੇ ਕਈ ਵਾਰ ਗਰਭ ਤੋਂ ਬਾਹਰ ਆਉਣ ਤੋਂ ਬਾਅਦ ਵੀ ਅਜਿਹਾ ਕਰਦੇ ਹਨ।

- PTC NEWS

Top News view more...

Latest News view more...

PTC NETWORK
PTC NETWORK