Fri, Apr 26, 2024
Whatsapp

New married couple stuck in lift : ਨਵਾਂ ਵਿਆਹਿਆ ਜੋੜਾ ਲਿਫ਼ਟ 'ਚ ਫਸਣ ਕਾਰਨ ਰਿਸੈਪਸ਼ਨ 'ਚ ਦੋ ਘੰਟੇ ਦੇਰੀ ਨਾਲ ਪੁੱਜਿਆ

Written by  Ravinder Singh -- February 24th 2023 02:52 PM
New married couple stuck in lift : ਨਵਾਂ ਵਿਆਹਿਆ ਜੋੜਾ ਲਿਫ਼ਟ 'ਚ ਫਸਣ ਕਾਰਨ ਰਿਸੈਪਸ਼ਨ 'ਚ ਦੋ ਘੰਟੇ ਦੇਰੀ ਨਾਲ ਪੁੱਜਿਆ

New married couple stuck in lift : ਨਵਾਂ ਵਿਆਹਿਆ ਜੋੜਾ ਲਿਫ਼ਟ 'ਚ ਫਸਣ ਕਾਰਨ ਰਿਸੈਪਸ਼ਨ 'ਚ ਦੋ ਘੰਟੇ ਦੇਰੀ ਨਾਲ ਪੁੱਜਿਆ

ਉੱਤਰੀ ਕੈਰੋਲੀਨਾ: ਭਾਰਤੀ ਜੋੜਾ (Indian Husband Wife) ਲਿਫਟ 'ਚ ਫਸਣ ਕਾਰਨ ਆਪਣੀ ਵਿਆਹ ਰਿਸਪੈਸ਼ਨ (marriage reception) ਵਿਚ ਸਮੇਂ ਉਤੇ ਨਹੀਂ ਪੁੱਜ ਸਕਿਆ। ਇਹ ਘਟਨਾ ਉੱਤਰੀ ਕੈਰੋਲੀਨਾ (North Carolina) 'ਚ ਇਕ ਨਵੇਂ ਵਿਆਹੇ ਜੋੜੇ (New married couple) ਨਾਲ ਵਾਪਰੀ ਤੇ ਉਹ ਸਮੇਂ ਸਿਰ ਆਪਣੇ ਵਿਆਹ ਦੀ ਰਿਸੈਪਸ਼ਨ 'ਚ ਨਹੀਂ ਪਹੁੰਚ ਸਕੇ। ਇਹ ਜੋੜਾ ਕਰੀਬ ਦੋ ਘੰਟੇ ਤੱਕ ਲਿਫਟ (stuck in lift)  'ਚ ਫਸਿਆ ਰਿਹਾ। ਬਾਅਦ ਵਿਚ ਜਦੋਂ ਫਾਇਰਮੈਨ ਆਏ ਤਾਂ ਉਨ੍ਹਾਂ ਨੂੰ ਲਿਫਟ 'ਚੋਂ ਬਾਹਰ ਕੱਢਿਆ। ਇਸ ਘਟਨਾ ਦੀ ਸੋਸ਼ਲ ਮੀਡੀਆ (social media) 'ਤੇ ਕਾਫੀ ਚਰਚਾ ਹੋ ਰਹੀ ਹੈ।



ਪਨਵ ਤੇ ਵਿਕਟੋਰੀਆ ਝਾਅ ਉੱਤਰੀ ਕੈਰੋਲੀਨਾ ਦੇ ਗ੍ਰੈਂਡ ਬੋਹੇਮੀਆ ਹੋਟਲ (Grand Bohemia Hotel) 'ਚ ਆਪਣੇ ਵਿਆਹ ਦੀ ਰਿਸੈਪਸ਼ਨ ਲਈ ਬਾਹਰ ਨਿਕਲੇ। ਉਨ੍ਹਾਂ ਦਾ ਰਿਸੈਪਸ਼ਨ ਹੋਟਲ ਦੀ 16ਵੀਂ ਮੰਜ਼ਿਲ 'ਤੇ ਸੀ। 16ਵੀਂ ਮੰਜ਼ਿਲ ਉਤੇ ਜਾਣ ਲਈ ਉਨ੍ਹਾਂ ਨੇ ਲਿਫ਼ਟ ਦੀ ਵਰਤੋਂ ਕੀਤੀ ਪਰ ਕੁਝ ਸਮੇਂ ਬਾਅਦ ਉਹ ਲਿਫਟ 'ਚ ਫਸ ਗਏ। ਰਿਸੈਪਸ਼ਨ 'ਚ ਸ਼ਾਮਲ ਹੋਣ ਆਏ ਵਿਕਟੋਰੀਆ ਦੀ ਭੈਣ ਤੇ ਤਿੰਨ ਮਹਿਮਾਨ ਵੀ ਉਨ੍ਹਾਂ ਨਾਲ ਲਿਫਟ 'ਚ ਫਸ ਗਏ। ਇਨ੍ਹਾਂ ਸਾਰਿਆਂ ਨੂੰ ਦੋ ਘੰਟੇ ਦੀ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਗਿਆ। ਚਾਰਲੋਟ ਫਾਇਰ ਡਿਪਾਰਟਮੈਂਟ ਦੁਆਰਾ ਇਨ੍ਹਾਂ ਸਾਰੇ ਲੋਕਾਂ ਨੂੰ ਕੱਢਿਆ ਗਿਆ ਉਦੋਂ ਤੱਕ ਪਾਰਟੀ ਖ਼ਤਮ ਹੋ ਚੁੱਕੀ ਸੀ।

ਹਾਲਾਂਕਿ ਇਸ ਪੂਰੀ ਘਟਨਾ 'ਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਰਿਹਾ। ਜਿਸ ਲਿਫਟ ਰਾਹੀਂ ਇਹ ਦੋਵੇਂ ਵਿਅਕਤੀ ਜਾ ਰਹੇ ਸਨ, ਉਹ ਪਹਿਲੀ ਤੇ ਦੂਜੀ ਮੰਜ਼ਿਲ ਦੇ ਵਿਚਕਾਰ ਫਸ ਗਈ ਸੀ। ਪਨਵ ਨੇ ਇਸ ਸਾਰੀ ਘਟਨਾ ਬਿਆਨ ਕੀਤੀ। ਉਸ ਨੇ ਦੱਸਿਆ ਕਿ ਜਦੋਂ ਲਿਫਟ ਬੰਦ ਹੋਈ ਤਾਂ ਉਸ ਨੂੰ ਲੱਗਾ ਕਿ ਸ਼ਾਇਦ ਕੁਝ ਸਮੇਂ ਲਈ ਰੁਕ ਗਈ ਹੈ। ਫਿਰ ਉਸ ਨੇ ਦੇਖਿਆ ਕਿ ਦਰਵਾਜ਼ਾ ਅੱਧਾ ਖੁੱਲ੍ਹਾ ਸੀ। ਪੰਜ ਫੁੱਟ ਤੱਕ ਆ ਕੇ ਲਿਫਟ ਬੰਦ ਹੋ ਗਈ ਤੇ ਸਾਰੇ ਉਸ ਵਿਚ ਫਸ ਗਏ।

ਇਹ ਵੀ ਪੜ੍ਹੋ : Ajnala clash : ਅਜਨਾਲਾ ਕੋਰਟ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ : ਐਸਐਸਪੀ ਸਤਿੰਦਰ ਸਿੰਘ

ਇਸ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਅਤੇ ਪਿੱਛੇ ਕੰਕਰੀਟ ਦੀ ਕੰਧ ਹੀ ਦਿਖਾਈ ਦਿੱਤੀ। ਪਨਵ ਤੇ ਵਿਕਟੋਰੀਆ ਥੋੜ੍ਹੇ ਸਮੇਂ ਲਈ ਘਬਰਾ ਗਏ। ਵਿਕਟੋਰੀਆ ਨੇ ਆਪਣੀ ਜਾਨ ਬਚਾਉਣ ਲਈ ਫਾਇਰਫਾਈਟਰਜ਼ ਦਾ ਧੰਨਵਾਦ ਕੀਤਾ ਹੈ। ਵਿਕਟੋਰੀਆ ਮੁਤਾਬਕ ਜਦੋਂ ਫਾਇਰਫਾਈਟਰਜ਼ ਨੇ ਆ ਕੇ ਬਚਾਅ ਸ਼ੁਰੂ ਕੀਤਾ ਤਾਂ ਰਾਹਤ ਮਿਲੀ।

- PTC NEWS

Top News view more...

Latest News view more...