Sat, Apr 18, 2026
Whatsapp

Hoshiarpur News : ਪਿੰਡ ਮੋਰਾਂਵਾਲੀ ਵਿਖੇ ਇੱਕ ਘਰ 'ਚ NRI ਵਿਅਕਤੀ ਅਤੇ ਇੱਕ ਔਰਤ ਦਾ ਕੀਤਾ ਕਤਲ

Hoshiarpur News : ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਇਕ ਐੱਨ.ਆਰ.ਆਈ. ਵਿਅਕਤੀ ਅਤੇ ਉਸਦੇ ਘਰ ਦੀ ਕੇਅਰ ਟੇਕਰ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ਾਂ ਕੋਲੋ ਆ ਰਹੀ ਬਦਬੂ ਕਾਰਨ ਕਤਲ ਦੀ ਘਟਨਾ ਕੁਝ ਦਿਨ ਪੁਰਾਣੀ ਲੱਗ ਰਹੀ ਹੈ। ਮ੍ਰਿਤਕ ਐੱਨ.ਆਰ.ਆਈ. ਦੀ ਪਛਾਣ ਘਰ ਦੇ ਮਾਲਕ ਸੰਤੋਖ ਸਿੰਘ (65) ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ

Reported by:  PTC News Desk  Edited by:  Shanker Badra -- September 25th 2025 01:36 PM
Hoshiarpur News : ਪਿੰਡ ਮੋਰਾਂਵਾਲੀ ਵਿਖੇ ਇੱਕ ਘਰ 'ਚ NRI ਵਿਅਕਤੀ ਅਤੇ ਇੱਕ ਔਰਤ ਦਾ ਕੀਤਾ ਕਤਲ

Hoshiarpur News : ਪਿੰਡ ਮੋਰਾਂਵਾਲੀ ਵਿਖੇ ਇੱਕ ਘਰ 'ਚ NRI ਵਿਅਕਤੀ ਅਤੇ ਇੱਕ ਔਰਤ ਦਾ ਕੀਤਾ ਕਤਲ

Hoshiarpur News : ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਇਕ ਐੱਨ.ਆਰ.ਆਈ. ਵਿਅਕਤੀ ਅਤੇ ਉਸਦੇ ਘਰ ਦੀ ਕੇਅਰ ਟੇਕਰ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ਾਂ ਕੋਲੋ ਆ ਰਹੀ ਬਦਬੂ ਕਾਰਨ ਕਤਲ ਦੀ ਘਟਨਾ ਕੁਝ ਦਿਨ ਪੁਰਾਣੀ ਲੱਗ ਰਹੀ ਹੈ। ਮ੍ਰਿਤਕ ਐੱਨ.ਆਰ.ਆਈ. ਦੀ ਪਛਾਣ ਘਰ ਦੇ ਮਾਲਕ ਸੰਤੋਖ ਸਿੰਘ (65) ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ। 

ਮ੍ਰਿਤਕ ਐੱਨ.ਆਰ.ਆਈ. ਕੈਨੇਡਾ ਵਿਚ ਰਹਿ ਰਿਹਾ ਹੈ ਤੇ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਪਿੰਡ ਆਇਆ ਹੋਇਆ ਸੀ। ਮ੍ਰਿਤਿਕ ਔਰਤ ਦੀ ਪਛਾਣ ਮਨਜੀਤ ਕੌਰ (46) ਪਤਨੀ ਲਖਵਿੰਦਰ ਸਿੰਘ ਪਿੰਡ ਬਾਠ (ਨੂਰਮਹਿਲ) ਵਜੋਂ ਹੋਈ ਹੈ ,ਜੋ ਸੰਤੋਖ ਸਿੰਘ ਦੇ ਘਰ ’ਚ ਕੇਅਰ ਟੇਕਰ ਵਜੋਂ ਰਹਿ ਰਹੀ ਸੀ। 


ਇਸ ਘਟਨਾ ਦਾ ਉਸ ਵਕਤ ਪਤਾ ਲੱਗਾ ਜਦੋਂ ਸਵੇਰ ਸਮੇਂ ਮਨਜੀਤ ਕੌਰ ਦੀਆਂ ਕੁੜੀਆਂ ਨੇ ਮਕਾਨ ਨੂੰ ਬਾਹਰੋਂ ਬੰਦ ਹੋਣ ’ਤੇ ਜਦੋਂ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਘਰ ਦੇ ਅੰਦਰ ਸੰਤੋਖ ਸਿੰਘ ਤੇ ਮਨਜੀਤ ਕੌਰ ਦੀਆਂ ਲਾਸ਼ਾ ਪਈਆਂ ਸਨ ,ਜਿਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡਾ. ਮੁਕੇਸ਼ ਕੁਮਾਰ ਐੱਸ.ਪੀ. (ਡੀ), ਜਸਪ੍ਰੀਤ ਸਿੰਘ ਡੀ.ਐੱਸ.ਪੀ. ਗੜ੍ਹਸ਼ੰਕਰ, ਐੱਸ.ਐੱਚ.ਓ. ਗਗਨਦੀਪ ਸਿੰਘ ਸੇਖੋਂ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚਕੇ ਘਟਨਾ ਦੀ ਜਾਂਚ ਕਰ ਰਹੇ ਹਨ।

- PTC NEWS

Top News view more...

Latest News view more...

PTC NETWORK
PTC NETWORK