India vs Australia 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਮੈਚ ਭਲਕੇ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
India vs Australia 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਹੁਣ ਨੇੜੇ ਹੈ। ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 22 ਸਤੰਬਰ ਯਾਨੀ ਭਲਕੇ ਮੁਹਾਲੀ 'ਚ ਖੇਡਿਆ ਜਾਵੇਗਾ। ਇਸ ਦੇ ਲਈ ਦੋਵੇਂ ਟੀਮਾਂ ਉੱਥੇ ਪਹੁੰਚ ਗਈਆਂ ਹਨ ਅਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਦੱਸ ਦਈਏ ਕਿ ਇਸ ਮੈਚ ਦੀ ਖ਼ਾਸ ਗੱਲ ਇਹ ਹੈ ਕਿ ਬੀਸੀਸੀਆਈ ਨੇ ਇਸ ਸੀਰੀਜ਼ ਲਈ ਦੋ ਟੀਮਾਂ ਦਾ ਐਲਾਨ ਕੀਤਾ ਹੈ। ਕੇਐੱਲ ਰਾਹੁਲ ਪਹਿਲੇ ਦੋ ਮੈਚਾਂ ਦੀ ਕਪਤਾਨੀ ਕਰਨਗੇ ਜਦਕਿ ਰੋਹਿਤ ਸ਼ਰਮਾ ਆਖਰੀ ਮੈਚ 'ਚ ਕਪਤਾਨ ਦੇ ਰੂਪ 'ਚ ਵਾਪਸੀ ਕਰਨਗੇ। ਤੀਸਰੇ ਅਤੇ ਆਖਰੀ ਮੈਚ 'ਚ ਲਗਭਗ ਉਹੀ ਟੀਮ ਖੇਡਦੀ ਨਜ਼ਰ ਆਵੇਗੀ ਜਿਸ ਨੂੰ ਵਿਸ਼ਵ ਕੱਪ ਲਈ ਚੁਣਿਆ ਗਿਆ ਹੈ।
ਏਸ਼ੀਆ ਕੱਪ 2023 ਦੌਰਾਨ ਜਿਸ ਤਰ੍ਹਾਂ ਮੀਂਹ ਨੇ ਖੇਡ ਵਿੱਚ ਰੁਕਾਵਟ ਪਾਈ ਉਸ ਤੋਂ ਬਾਅਦ ਪ੍ਰਸ਼ੰਸਕ ਹੁਣ ਇਸ ਗੱਲ ਨੂੰ ਲੈ ਕੇ ਡਰੇ ਹੋਏ ਹਨ ਕਿ ਕੀ ਮੋਹਾਲੀ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਮੈਚ ਵਿੱਚ ਵੀ ਅਜਿਹਾ ਹੀ ਹੋਵੇਗਾ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੁੱਕਰਵਾਰ ਨੂੰ ਹੋਣ ਵਾਲੇ ਭਾਰਤ-ਆਸਟ੍ਰੇਲੀਆ ਵਨਡੇ ਮੈਚ 'ਤੇ ਮੀਂਹ ਦੇ ਖਤਰੇ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ 'ਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ।ਜਿਸ ਕਾਰਨ ਇਹ ਮੈਚ ਵੀ ਖਤਰੇ ਵਿੱਚ ਹੈ।
ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਸਟਾਰ ਖਿਡਾਰੀ ਵਿਰਾਟ ਕੋਹਲੀ, ਕਪਤਾਨ ਰੋਹਿਤ ਸ਼ਰਮਾ ਅਤੇ ਉਪ-ਕਪਤਾਨ ਹਾਰਦਿਕ ਪੰਡਯਾ ਤੋਂ ਬਿਨਾਂ ਭਾਰਤ ਆਸਟਰੇਲੀਆ ਦੇ ਖਿਲਾਫ ਮੈਦਾਨ ਵਿੱਚ ਉਤਰੇਗਾ। ਇਸ ਨਾਲ ਕ੍ਰਿਕਟ ਪ੍ਰਸ਼ੰਸਕ ਨਿਸ਼ਚਿਤ ਤੌਰ 'ਤੇ ਨਿਰਾਸ਼ ਹੋਣਗੇ। ਪਰ ਪ੍ਰਸ਼ੰਸਕ ਭਾਰਤੀ ਟੀਮ ਨੂੰ ਇਹ ਮੈਚ ਜਿੱਤਦੇ ਦੇਖਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: Fabian Allen: ਇਹ ਕੀ! ਵਿਕੇਟ ਲੈਂਦਿਆਂ ਹੀ ਗੇਂਦਬਾਜ਼ ਨੂੰ 440 ਵੋਲਟ ਦਾ ਲੱਗਾ ਝਟਕਾ, ਮੈਦਾਨ ਵਿੱਚ ਹੀ ਕੰਬਣ ਲੱਗਾ ਸਰੀਰ!
- PTC NEWS