Sunil Shroff Death: OMG 2 ਦੇ ਇਸ ਅਦਾਕਾਰ ਦਾ ਹੋਇਆ ਦੇਹਾਂਤ, ਬਾਲੀਵੁੱਡ ’ਚ ਪਸਰਿਆ ਮਾਤਮ
Sunil Shroff Death: ਅਦਾਕਾਰ ਸੁਨੀਲ ਸ਼ਰਾਫ ਦਾ ਦਿਹਾਂਤ ਸਮਾਚਾਰ ਪ੍ਰਾਪਤ ਹੋਇਆ ਹੈ। ਅਦਾਕਾਰ ਨੇ 66 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ।
ਦੱਸ ਦਈਏ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਸਟਾਰਰ ਓ ਮਾਈ ਗੌਡ 2 ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਸੀ।
ਸੁਨੀਲ ਅਕਸਰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਸੀ। ਫਿਲਮ ਦੇ ਨਾਲ-ਨਾਲ ਸੁਨੀਲ ਨੇ ਕਈ ਬ੍ਰਾਂਡਸ ਦੇ ਵਿਗਿਆਪਨ ਵੀ ਸ਼ੂਟ ਕੀਤੇ। ਉਸਨੇ ਸ਼ਰਮੀਲਾ ਟੈਗੋਰ ਅਤੇ ਰਸ਼ਮਿਕਾ ਮੰਦਾਨਾ ਵਰਗੀਆਂ ਅਦਾਕਾਰਾਵਾਂ ਨਾਲ ਵਿਗਿਆਪਨਾਂ ਵਿੱਚ ਵੀ ਕੰਮ ਕੀਤਾ।
ਸੁਨੀਲ ਸ਼ਰਾਫ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਓਹ ਮਾਈ ਗੌਡ 2 ਤੋਂ ਇਲਾਵਾ, ਉਸਨੇ ਸ਼ਿੱਦਤ, ਦ ਫਾਈਨਲ ਕਾਲ, ਕਬਾੜ ਦ ਕੋਈਨ, ਜੂਲੀ ਅਤੇ ਅਭੈ ਸਮੇਤ ਕਈ ਹੋਰ ਫਿਲਮਾਂ ਵਿੱਚ ਕੰਮ ਕੀਤਾ ਹੈ। ਅਦਾਕਾਰ ਨੂੰ ਵੱਡੇ ਪਰਦੇ 'ਤੇ ਸਹਾਇਕ ਭੂਮਿਕਾਵਾਂ ਲਈ ਜਾਣਿਆ ਜਾਂਦਾ ਸੀ। ਫਿਲਮਾਂ 'ਚ ਉਨ੍ਹਾਂ ਨੇ ਕਦੇ ਡਾਕਟਰ ਅਤੇ ਕਦੇ ਪਿਤਾ ਦਾ ਕਿਰਦਾਰ ਨਿਭਾ ਕੇ ਇੰਡਸਟਰੀ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਪਰ ਹੁਣ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ’ਚ ਸੋਗ ਛਾ ਗਿਆ ਹੈ।
ਇਹ ਵੀ ਪੜ੍ਹੋ: Rio Kapadia Passed Away: ਨਹੀਂ ਰਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰੀਓ ਕਪਾਡੀਆ, ਆਮਿਰ ਤੇ ਸ਼ਾਹਰੁਖ ਨਾਲ ਕਰ ਚੁੱਕੇ ਸਨ ਕੰਮ
- PTC NEWS