Freedom Sale : ਜੇਕਰ ਤੁਸੀਂ ਵੀ ਹੋ ਘੁੰਮਣ ਦੇ ਸ਼ੌਕੀਨ ਤਾਂ 15 ਅਗਸਤ ਨੂੰ ਸਿਰਫ 1578 ਰੁਪਏ ਵਿੱਚ ਹਵਾਈ ਯਾਤਰਾ ਕਰੋ ਬੁੱਕ
78th Independence Day : ਜੇਕਰ ਤੁਸੀਂ ਵੀ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। 15 ਅਗਸਤ ਤੁਹਾਡੇ ਲਈ ਯਾਤਰਾ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ 15 ਅਗਸਤ ਤੋਂ 19 ਅਗਸਤ ਤੱਕ ਇੱਕ ਲੰਬਾ ਵੀਕਐਂਡ ਹੈ ਜਿਸ ਵਿੱਚ ਤੁਹਾਨੂੰ ਇੱਕ ਦਿਨ ਦੀ ਛੁੱਟੀ ਲੈਣ ਅਤੇ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ। ਰੱਖੜੀ ਤੋਂ ਲੈ ਕੇ ਦੀਵਾਲੀ ਤੱਕ, ਜੇਕਰ ਤੁਸੀਂ ਸਸਤੀ ਫਲਾਈਟ ਟਿਕਟਾਂ ਦੀ ਤਲਾਸ਼ ਕਰ ਰਹੇ ਹੋ, ਤਾਂ ਟਾਟਾ ਗਰੁੱਪ ਦੀ ਏਅਰਲਾਈਨ ਵਿਸਤਾਰਾ ਤੁਹਾਡੇ ਲਈ ਇੱਕ ਸ਼ਾਨਦਾਰ ਆਫਰ ਲੈ ਕੇ ਆਈ ਹੈ। ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾਉਂਦੇ ਹੋਏ ਵਿਸਤਾਰਾ ਨੇ ਫਰੀਡਮ ਸੇਲ ਸ਼ੁਰੂ ਕੀਤੀ ਹੈ। ਇਸ ਆਫਰ 'ਚ ਤੁਸੀਂ 31 ਅਕਤੂਬਰ ਤੱਕ ਸਸਤੀ ਫਲਾਈਟ ਟਿਕਟ ਬੁੱਕ ਕਰ ਸਕਦੇ ਹੋ। ਇਹ ਆਫਰ 15 ਅਗਸਤ ਤੱਕ ਯਾਤਰੀਆਂ ਲਈ ਵੈਧ ਹੈ।
1578 ਰੁਪਏ ਵਿੱਚ ਫਲਾਈਟ ਰਾਹੀਂ ਸਫਰ ਕਰਨ ਦਾ ਮੌਕਾ
ਵਿਸਤਾਰਾ ਏਅਰਲਾਈਨਜ਼ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਏਅਰਲਾਈਨ ਦੀ ਫਰੀਡਮ ਸੇਲ 'ਚ ਹਵਾਈ ਯਾਤਰਾ ਸਿਰਫ 1,578 ਰੁਪਏ 'ਚ ਉਪਲਬਧ ਹੋਵੇਗੀ। ਇਹ ਪੇਸ਼ਕਸ਼ ਏਅਰਲਾਈਨਜ਼ ਦੀਆਂ ਤਿੰਨੋਂ ਸ਼੍ਰੇਣੀਆਂ (ਇਕਨਾਮੀ, ਪ੍ਰੀਮੀਅਮ ਇਕਾਨਮੀ ਅਤੇ ਬਿਜ਼ਨਸ ਕਲਾਸ) 'ਤੇ ਲਾਗੂ ਹੈ। ਜਿਸ 'ਚ ਯਾਤਰੀ 31 ਅਕਤੂਬਰ 2024 ਤੱਕ ਉਡਾਣਾਂ ਬੁੱਕ ਕਰਵਾ ਸਕਦੇ ਹਨ।
ਵਿਸਤਾਰਾ ਦੀ ਤਿਉਹਾਰੀ ਸੇਲ 'ਚ ਯਾਤਰੀਆਂ ਨੂੰ ਤਿੰਨੋਂ ਸ਼੍ਰੇਣੀਆਂ - ਇਕਾਨਮੀ, ਪ੍ਰੀਮੀਅਮ ਇਕਾਨਮੀ ਅਤੇ ਬਿਜ਼ਨਸ ਕਲਾਸ 'ਚ ਆਫਰ ਮਿਲ ਰਹੇ ਹਨ। ਘਰੇਲੂ ਯਾਤਰੀਆਂ ਲਈ, ਕਿਰਾਇਆ ਇਕਾਨਮੀ ਕਲਾਸ ਵਿਚ 1,578 ਰੁਪਏ, ਪ੍ਰੀਮੀਅਮ ਇਕਾਨਮੀ ਕਲਾਸ ਵਿਚ 2678 ਰੁਪਏ ਅਤੇ ਬਿਜ਼ਨਸ ਕਲਾਸ ਵਿਚ 9,978 ਰੁਪਏ ਤੋਂ ਸ਼ੁਰੂ ਹੁੰਦਾ ਹੈ।
ਇਸ ਦੇ ਨਾਲ ਹੀ ਇਹ ਆਫਰ ਵਿਸਤਾਰਾ ਦੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਵੀ ਉਪਲਬਧ ਹੈ। ਯਾਤਰੀਆਂ ਨੂੰ ਇਕਨਾਮੀ ਕਲਾਸ (ਦਿੱਲੀ-ਕਾਠਮੰਡੂ) ਵਿਚ 11,978 ਰੁਪਏ, ਪ੍ਰੀਮੀਅਮ ਇਕਾਨਮੀ ਕਲਾਸ (ਦਿੱਲੀ-ਕਾਠਮੰਡੂ) ਵਿਚ 13,978 ਰੁਪਏ ਅਤੇ ਬਿਜ਼ਨਸ ਕਲਾਸ (ਦਿੱਲੀ-ਕਾਠਮੰਡੂ) ਵਿਚ 46,978 ਰੁਪਏ ਤੋਂ ਸ਼ੁਰੂ ਹੋ ਕੇ ਕਿਰਾਇਆ ਮਿਲ ਰਿਹਾ ਹੈ।
ਤੁਸੀਂ ਕਦੋਂ ਬੁੱਕ ਕਰ ਸਕਦੇ ਹੋ?
ਵਿਸਤਾਰਾ ਏਅਰਲਾਈਨਜ਼ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਯਾਤਰੀਆਂ ਲਈ ਇਹ ਫਰੀਡਮ ਸੇਲ ਆਫਰ 15 ਅਗਸਤ, 2024 ਤੱਕ ਚੱਲੇਗਾ, ਜਿਸ 'ਚ ਤੁਸੀਂ 31 ਅਕਤੂਬਰ, 2024 ਤੱਕ ਫਲਾਈਟ ਟਿਕਟ ਬੁੱਕ ਕਰ ਸਕਦੇ ਹੋ।
ਇਹ ਵੀ ਪੜ੍ਹੋ : Pakistan Independence Day 2024 : ਪਾਕਿਸਤਾਨ ’ਚ ਅੱਜ ਮਨਾਇਆ ਜਾ ਰਿਹੈ ਆਜ਼ਾਦੀ ਦਿਵਸ, ਜਾਣੋ ਕਾਰਨ
- PTC NEWS