International Coffee Day 2023: ਅੰਤਰਰਾਸ਼ਟਰੀ ਕੌਫੀ ਦਿਵਸ ’ਤੇ ਜਾਣੋ ਇਸਦੇ ਪੀਣ ਦੇ ਫ਼ਾਇਦੇ ਅਤੇ ਨੁਕਸਾਨ
International Coffee Day 2023: ਅੰਤਰਰਾਸ਼ਟਰੀ ਕੌਫੀ ਦਿਵਸ ਨੂੰ ਹਰ ਸਾਲ 1 ਅਕਤੂਬਰ ਪੂਰੀ ਦੁਨੀਆਂ 'ਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਬਣਾਉਣ ਦੀ ਮਹੱਤਤਾ ਕੌਫੀ ਦੀ ਖੇਤੀ ਕਰਨ ਵਾਲੇ ਹਜ਼ਾਰਾਂ ਕਿਸਾਨਾਂ ਦਾ ਸਮਰਥਨ ਕਰਨਾ ਹੈ ਅਤੇ ਨਾਲ ਹੀ ਕਾਫੀ ਕਿਸਾਨਾਂ ਦੀ ਆਮਦਨ ਨੂੰ ਮਜ਼ਬੂਤੀ ਨਾਲ ਵਧਾਉਣਾ ਹੈ। ਕੌਫੀ ਦਾ ਸੇਵਨ ਆਮ ਤੌਰ 'ਤੇ ਸਰੀਰ ਨੂੰ ਊਰਜਾਵਾਨ ਅਤੇ ਤਰੋਤਾਜ਼ਾ ਕਰਨ ਲਈ ਕੀਤਾ ਜਾਂਦਾ ਹੈ। ਪਰ ਜੇਕਰ ਕੋਈ ਕੌਫੀ ਦਾ ਆਦੀ ਹੋ ਜਾਂਦਾ ਹੈ ਤਾਂ ਇਸ ਵਿੱਚ ਮੌਜੂਦ ਕੈਫੀਨ ਸਰੀਰਕ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਕੌਫ਼ੀ ਪੀਣ ਵਾਲਿਆਂ ਨੂੰ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਕੌਫ਼ੀ ਪੀਣ ਦੇ ਜਿੰਨੇ ਫ਼ਾਇਦੇ ਹਨ, ਓਨੇ ਹੀ ਨੁਕਸਾਨ ਵੀ ਹੋ ਸਕਦੇ ਹਨ। ਇਸ ਲਈ ਕੌਫੀ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਅੰਤਰਰਾਸ਼ਟਰੀ ਕੌਫੀ ਦਿਵਸ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ ਇਸਦਾ ਇਤਿਹਾਸ, ਥੀਮ, ਮਹੱਤਵ, ਫ਼ਾਇਦੇ ਅਤੇ ਨੁਕਸਾਨ ਕਿ ਹਨ।
ਅੰਤਰਰਾਸ਼ਟਰੀ ਕੌਫੀ ਦਿਵਸ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ?
ਅੰਤਰਰਾਸ਼ਟਰੀ ਕੌਫੀ ਦਿਵਸ ਹਰ ਸਾਲ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਬਣਾਉਣ ਦੀ ਮਹੱਤਤਾ ਕੌਫੀ ਨਾਲ ਜੁੜੇ ਵਿਅਕਤੀਆਂ ਦੇ ਯਤਨਾਂ ਨੂੰ ਪਛਾਣਨਾ ਹੈ ਜੋ ਕੌਫੀ ਦੇ ਕਾਰੋਬਾਰ ਅਤੇ ਕੌਫੀ ਪੀਣ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦਿਨ ਦੇ ਜ਼ਰੀਏ ਅਸੀਂ ਉਨ੍ਹਾਂ ਸਾਰੇ ਲੋਕਾਂ ਦਾ ਸਨਮਾਨ ਕਰਦੇ ਹਾਂ ਜੋ ਫਾਰਮ ਤੋਂ ਦੁਕਾਨ ਤੱਕ ਕੌਫੀ ਲੈ ਕੇ ਜਾਣ ਲਈ ਸਖ਼ਤ ਮਿਹਨਤ ਕਰਦੇ ਹਨ। ਅੰਤਰਰਾਸ਼ਟਰੀ ਕੌਫੀ ਸੰਗਠਨ ਨੇ 2015 ਵਿੱਚ ਮਿਲਾਨ, ਇਟਲੀ ਵਿੱਚ ਪਹਿਲਾ ਵਿਸ਼ਵ ਕੌਫੀ ਦਿਵਸ ਆਯੋਜਿਤ ਕੀਤਾ।
ਅੰਤਰਰਾਸ਼ਟਰੀ ਕੌਫੀ ਦਿਵਸ ਦਾ ਇਤਿਹਾਸ :
1963 ਵਿੱਚ ਲੰਡਨ ਸਥਿਤ ਅੰਤਰਰਾਸ਼ਟਰੀ ਕੌਫੀ ਸੰਗਠਨ ਨੇ 1 ਅਕਤੂਬਰ 2015 ਨੂੰ ਅੰਤਰਰਾਸ਼ਟਰੀ ਕੌਫੀ ਦਿਵਸ ਵਜੋਂ ਘੋਸ਼ਿਤ ਕੀਤਾ। ਉਦੋਂ ਤੋਂ ਹੀ ਇਸ ਦਿਨ ਨੂੰ ਹਰ ਸਾਲ 1 ਅਕਤੂਬਰ ਨੂੰ ਪੂਰੀ ਦੁਨੀਆਂ 'ਚ ਮਨਾਇਆ ਜਾਣ ਲੱਗਿਆ। ਇਸ ਦਿਨ ਦਾ ਮਹੱਤਵ ਕੌਫੀ ਦੇ ਕਿਸਾਨਾਂ ਦੇ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਅੰਤਰਰਾਸ਼ਟਰੀ ਕੌਫੀ ਸੰਗਠਨ ਕੌਫੀ ਨਾਲ ਸਬੰਧਤ ਮਾਮਲਿਆਂ ਅਤੇ ਇਸਦੇ ਰਣਨੀਤਕ ਦਸਤਾਵੇਜ਼ ਦੇ ਵਿਕਾਸ ਨਾਲ ਨਜਿੱਠਦਾ ਹੈ। ਕਈ ਦੇਸ਼ ਵੱਖ-ਵੱਖ ਤਾਰੀਖਾਂ 'ਤੇ ਆਪਣਾ ਰਾਸ਼ਟਰੀ ਕੌਫੀ ਦਿਵਸ ਮਨਾਉਂਦੇ ਹਨ।
ਅੰਤਰਰਾਸ਼ਟਰੀ ਕੌਫੀ ਦਿਵਸ 2023 ਦੀ ਥੀਮ :
ਇਸ ਵਾਰ ਦੇ ਅੰਤਰਰਾਸ਼ਟਰੀ ਕੌਫੀ ਦਿਵਸ 2023 ਦੀ ਥੀਮ ਹੈ - "ਹਰ ਕੱਪ ਵਿੱਚ ਵਾਤਾਵਰਨ ਮੁਕਤੀ"
ਅੰਤਰਰਾਸ਼ਟਰੀ ਕੌਫੀ ਦਿਵਸ ਦੀ ਮਹੱਤਤਾ :
ਇਸ ਦਿਨ ਨੂੰ ਬਣਾਉਣ ਦੀ ਮਹੱਤਤਾ ਕੌਫੀ ਦੀ ਖੇਤੀ ਕਰਨ ਵਾਲੇ ਹਜ਼ਾਰਾਂ ਕਿਸਾਨਾਂ ਦਾ ਸਮਰਥਨ ਕਰਨਾ ਹੈ। ਕੌਫੀ ਇਨ੍ਹਾਂ ਕਿਸਾਨਾਂ ਲਈ ਰੋਜ਼ੀ-ਰੋਟੀ ਦਾ ਮੁੱਖ ਸਾਧਨ ਹੈ ਅਤੇ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਦਾ ਹਿੱਸਾ ਕਾਫੀ ਕਿਸਾਨਾਂ ਦੀ ਆਮਦਨ ਨੂੰ ਮਜ਼ਬੂਤੀ ਨਾਲ ਵਧਾਉਣਾ, ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਅਤੇ ਕੌਫੀ ਉਦਯੋਗ ਨੂੰ ਉਤਸ਼ਾਹਿਤ ਕਰਨਾ ਹੈ।
ਕੌਫੀ ਪੀਣ ਦੇ ਫ਼ਾਇਦੇ
ਊਰਜਾ ਲਈ ਫਾਇਦੇਮੰਦ :
ਜੇਕਰ ਤੁਸੀਂ ਦਫਤਰ ਵਿਚ ਕੰਮ ਕਰਦੇ ਸਮੇਂ ਥਕਾਵਟ ਅਤੇ ਬੋਰ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਕੌਫੀ ਪੀਣੀ ਚਾਹੀਂਦੀ ਹੈ ਕਿਉਂਕਿ ਇਸ ਵਿੱਚ ਪਾਇਆ ਜਾਣ ਵਾਲਾ ਕੈਫੀਨ ਦਿਮਾਗ ਦੀ ਗਤੀਵਿਧੀ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਅਤੇ ਇਸ ਨੂੰ ਪੀਣ ਨਾਲ ਤੁਹਾਡਾ ਸਰੀਰ ਊਰਜਾਵਾਨ ਮਹਿਸੂਸ ਕਰਦਾ ਹੈ।
ਵਾਲਾਂ ਲਈ ਫਾਇਦੇਮੰਦ :
ਜੇਕਰ ਤੁਸੀਂ ਆਪਣੇ ਵਾਲਾ ਦੇ ਝੜਨ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਕੋਫੀ ਪੀਣੀ ਚਾਹੀਂਦੀ ਹੈ ਕਿਉਂਕਿ ਇਸ 'ਚ ਐਂਟੀ-ਹੇਅਰ ਝੜਨ ਵਾਲੇ ਮਿਸ਼ਰਣ ਪਾਏ ਜਾਂਦੇ ਹਨ ਜੋ ਵਾਲਾਂ ਦੇ ਰੋਮ ਯਾਨੀ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੁੰਦੇ ਹਨ।
ਭਾਰ ਘਟਾਉਣ 'ਚ ਮਦਦਗਾਰ :
ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਫੀ ਪੀਣੀ ਚਾਹੀਂਦੀ ਹੈ ਕਿਉਂਕਿ ਇਸ 'ਚ ਮੌਜੂਦ ਕੈਫੀਨ, ਥੀਓਫਾਈਲਾਈਨ, ਕਲੋਰੋਜੇਨਿਕ ਅਤੇ ਥੀਓਬਰੋਮਿਨ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੇ ਹਨ।
ਸ਼ੂਗਰ ਲਈ ਫਾਇਦੇਮੰਦ :
ਜੇਕਰ ਤੁਹਾਨੂੰ ਵੀ ਸ਼ੁਗਰ ਹੈ ਤਾਂ ਤੁਹਾਨੂੰ ਰੋਜ਼ਾਨਾ ਕੋਫੀ ਪੀਣੀ ਚਾਹੀਂਦੀ ਹੈ ਕਿਉਂਕਿ ਇਸ 'ਚ ਪਾਏ ਜਾਣ ਵਾਲੇ ਤੱਤ ਟਾਈਪ 2 ਡਾਇਬਟੀਜ਼ ਲਈ ਫਾਇਦੇਮੰਦ ਮੰਨੇ ਜਾ ਸਕਦੇ ਹਨ।
ਤਣਾਅ ਨੂੰ ਦੂਰ ਕਰਨ 'ਚ ਮਦਦਗਾਰ :
ਜੇਕਰ ਤੁਸੀਂ ਡਿਪਰੈਸ਼ਨ ਨੂੰ ਰੋਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਫੀ ਪੀਣੀ ਚਾਹੀਂਦੀ ਹੈ ਕਿਉਂਕਿ ਕੋਫੀ ਦੇ ਨਿਯਮਤ ਸੇਵਨ ਨਾਲ ਡਿਪਰੈਸ਼ਨ, ਤਣਾਅ ਅਤੇ ਚਿੰਤਾ ਆਦਿ ਤੋਂ ਰਾਹਤ ਮਿਲਦੀ ਹੈ।
ਚਮੜੀ ਲਈ ਫਾਇਦੇਮੰਦ :
ਜੇਕਰ ਤੁਸੀਂ ਆਪਣੀ ਚਮੜੀ ਨੂੰ ਚਮਕਦਾਰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਫੀ ਪੀਣੀ ਚਾਹੀਂਦੀ ਹੈ ਕਿਉਂਕਿ ਇਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਚਮੜੀ ਦੇ ਸੈੱਲਾਂ 'ਚ ਚਰਬੀ ਨੂੰ ਜਮ੍ਹਾ ਹੋਣ ਤੋਂ ਰੋਕਣ 'ਚ ਮਦਦ ਕਰ ਸਕਦੀ ਹੈ।
ਕੌਫੀ ਪੀਣ ਦੇ ਨੁਕਸਾਨ
ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਕੌਫੀ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਈ ਤਰਾਂ ਦੀਆਂ ਸਮੱਸਿਆਵਾ ਹੋ ਸਕਦੀਆਂ ਹਨ ਜਿਵੇ ਕਿ ਘਬਰਾਹਟ ਹੋਣਾ, ਪੇਟ ਦੀਆਂ ਸਮੱਸਿਆਵਾਂ, ਦਿਲ ਦੀ ਧੜਕਣ ਦਾ ਵਧਣਾ, ਚਿੰਤਾ ਅਤੇ ਇਨਸੌਮਨੀਆ ਹੋ ਸਕਦਾ ਹੈ। ਕੌਫੀ ਦੀ ਲਤ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।
-ਲੇਖਕ ਸਚਿਨ ਜਿੰਦਲ ਦੇ ਸਹਿਯੋਗ
ਇਹ ਵੀ ਪੜ੍ਹੋ: 1 October New Rules: ਸਿਰਫ ਸਿਲੰਡਰ ਦੀਆਂ ਕੀਮਤਾਂ ਹੀ ਨਹੀਂ ਵਧੀਆਂ, ਅੱਜ ਤੋਂ ਬਦਲੇ ਇਹ 5 ਨਿਯਮ ਵੀ
- PTC NEWS