Fri, Apr 17, 2026
Whatsapp

ਧਰਤੀ ਹੇਠਲੇ ਪਾਣੀ ਨੂੰ ਲੈ ਕੇ CGWB ਦੀ ਰਿਪੋਰਟ ’ਚ ਵੱਡੇ ਖੁਲਾਸੇ, ਪੰਜਾਬ ’ਚ ਹੇਠਲੇ ਪਾਣੀ ਦੀ ਹੱਦ ਤੋਂ ਵੱਧ ਹੋਈ ਵਰਤੋਂ

ਰਿਪੋਰਟਾਂ ਅਨੁਸਾਰ ਪੰਜਾਬ ਦੇ ਵਿੱਚੋਂ ਧਰਤੀ ਹੇਠਲੇ ਪਾਣੀ ਨੂੰ ਕੱਢਣ ਜਾਂ ਵਰਤੋ ਦੀ ਦਰ 156 ਫ਼ੀਸਦ ਤਕ ਪਹੁੰਚ ਚੁੱਕੀ ਹੈ, ਜੋ ਕਿ ਦੇਸ਼ ਵਿੱਚੋਂ ਸਭ ਤੋਂ ਵੱਧ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਿਪੋਰਟ ਅਨੁਸਾਰ ਦੇਸ਼ ਪੱਧਰ ਦੀ ਧਰਤੀ ਹੇਠਲੇ ਪਾਣੀ ਕੱਢਣ ਦੀ ਐਵਰੇਜ 60 ਫੀਸਦ ਹੈ।

Reported by:  PTC News Desk  Edited by:  Aarti -- February 10th 2026 12:16 PM -- Updated: February 10th 2026 04:03 PM
ਧਰਤੀ ਹੇਠਲੇ ਪਾਣੀ ਨੂੰ ਲੈ ਕੇ CGWB ਦੀ ਰਿਪੋਰਟ ’ਚ ਵੱਡੇ ਖੁਲਾਸੇ, ਪੰਜਾਬ ’ਚ ਹੇਠਲੇ ਪਾਣੀ ਦੀ ਹੱਦ ਤੋਂ ਵੱਧ ਹੋਈ ਵਰਤੋਂ

ਧਰਤੀ ਹੇਠਲੇ ਪਾਣੀ ਨੂੰ ਲੈ ਕੇ CGWB ਦੀ ਰਿਪੋਰਟ ’ਚ ਵੱਡੇ ਖੁਲਾਸੇ, ਪੰਜਾਬ ’ਚ ਹੇਠਲੇ ਪਾਣੀ ਦੀ ਹੱਦ ਤੋਂ ਵੱਧ ਹੋਈ ਵਰਤੋਂ

ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਨੂੰ ਲੈ ਕੇ ਕੇਂਦਰੀ ਭੂਮੀ ਜਲ ਬੋਰਡ ਦੀ ਰਿਪੋਰਟ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਦੱਸ ਦਈਏ ਕਿ  ਰਿਪੋਰਟ ਦੇ ਮੁਤਾਬਿਕ ਵੱਖ ਵੱਖ ਜਿਲ੍ਹਿਆਂ ਵਿੱਚ  72.55  ਫੀਸਦੀ ਪਾਣੀ  over exploited ਆਇਆ ਹੈ। ਇਸ ਤੋਂ ਇਲਾਵਾ ਪੰਜਾਬ ਦੇ 23 ਜਿਲ੍ਹਿਆਂ ਵਿੱਚੋ 20 ਜਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ under stress ਹੈ। 

ਰਿਪੋਰਟਾਂ ਅਨੁਸਾਰ ਪੰਜਾਬ ਦੇ ਵਿੱਚੋਂ ਧਰਤੀ ਹੇਠਲੇ ਪਾਣੀ ਨੂੰ ਕੱਢਣ ਜਾਂ  ਵਰਤੋ ਦੀ ਦਰ 156 ਫ਼ੀਸਦ ਤਕ ਪਹੁੰਚ ਚੁੱਕੀ ਹੈ, ਜੋ ਕਿ ਦੇਸ਼ ਵਿੱਚੋਂ ਸਭ ਤੋਂ ਵੱਧ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਿਪੋਰਟ ਅਨੁਸਾਰ  ਦੇਸ਼ ਪੱਧਰ ਦੀ ਧਰਤੀ ਹੇਠਲੇ ਪਾਣੀ ਕੱਢਣ ਦੀ ਐਵਰੇਜ 60 ਫੀਸਦ ਹੈ। 

ਮਾਹਿਰਾ ਦਾ ਮੁਤਾਬਿਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਦਾ ਮੁੱਖ ਕਾਰਨ ਝੋਨੇ ਦੀ ਫਸਲ ਅਤੇ ਹੋਰ ਵਾਧੂ ਪਾਣੀ ਵਾਲੀਆਂ ਫਸਲਾਂ ਹਨ। ਜੇਕਰ ਆਉਣ ਵਾਲੇ ਸਾਲਾਂ ਚ ਪੰਜਾਬ ਦਾ ਧਰਤੀ ਹੇਠਲਾਂ ਪਾਣੀ ਇਸੇ ਤਰੀਕੇ ਨਾਲ ਕੱਢਿਆ ਜਾਂਦਾ ਰਿਹਾ ਤਾਂ ਪੰਜਾਬ ਮਾਰੂਥਲ ਬਣਨ ਦੀ ਕਗਾਰ ਵੱਲ ਪਹੁੰਚ ਸਕਦਾ ਹੈ

ਕੇਂਦਰੀ ਭੂਮੀ ਜਲ ਬੋਰਡ ਦੀ ਰਿਪੋਰਟ ਮੁਤਾਬਿਕ ਪੰਜਾਬ ਦੇ ਧਰਤੀ ਹੇਠ ਪਾਣੀ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਵੀ ਕਾਫ਼ੀ ਹੱਦ ਤਕ ਵਧ ਪਾਈ ਗਈ ਹੈ। ਪੰਜਾਬ ਦੇ 17 ਜਿਲ੍ਹਿਆਂ ਦੇ ਵਿੱਚ ਯੂਰੇਨੀਅਮ ਜਿਆਦਾ ਮਾਤਰਾ ਚ ਪਾਇਆ ਜਾ ਰਿਹਾ ਹੈ। 

296 ਸੈਂਪਲਾਂ ਵਿਚੋਂ 157 ਸੇਪਲ ਇਹ ਸਾਬਿਤ ਕਰਦੇ ਹਨ ਕਿ ਇਹਨਾਂ ਇਲਾਕਿਆਂ ਵਿੱਚ ਯੂਰੇਨੀਅਮ ਵੱਧ ਮਾਤਰਾ ਚ ਪਾਇਆ ਗਿਆ ਹੈ ਜੋ ਕਿ ਲਏ ਗਏ ਕੁੱਲ ਸੈਂਪਲਾਂ  ਦਾ 53 ਫੀਸਦੀ ਬਣਦਾ ਹੈ,ਜਦਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਵਿੱਚ 15 ਫੀਸਦੀ ਯੂਰੇਨੀਅਮ ਪਾਇਆ ਗਿਆ ਹੈ। 

ਇਹ ਵੀ ਪੜ੍ਹੋ : ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ 'ਚ ਅਸਫ਼ਲ ਰਹੇ ਮਨਜਿੰਦਰ ਸਿਰਸਾ ਅਸਤੀਫਾ ਦੇਣ : ਪਰਮਜੀਤ ਸਿੰਘ ਸਰਨਾ

- PTC NEWS

Top News view more...

Latest News view more...

PTC NETWORK
PTC NETWORK