Thu, May 16, 2024
Whatsapp

National Vaccination Day ਦੇ ਮੌਕੇ ਜਾਣੋ ਇਸ ਦਿਨ ਦਾ ਇਤਿਹਾਸ, ਥੀਮ, ਮਹੱਤਤਾ

Written by  Amritpal Singh -- March 16th 2024 05:00 AM
National Vaccination Day ਦੇ ਮੌਕੇ ਜਾਣੋ ਇਸ ਦਿਨ ਦਾ ਇਤਿਹਾਸ, ਥੀਮ, ਮਹੱਤਤਾ

National Vaccination Day ਦੇ ਮੌਕੇ ਜਾਣੋ ਇਸ ਦਿਨ ਦਾ ਇਤਿਹਾਸ, ਥੀਮ, ਮਹੱਤਤਾ

National Vaccination Day: ਹਰ ਸਾਲ 16 ਮਾਰਚ ਨੂੰ ਪੂਰੇ ਦੇਸ਼ 'ਚ ਰਾਸ਼ਟਰੀ ਟੀਕਾਕਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਗੰਭੀਰ ਬਿਮਾਰੀਆਂ ਨਾਲ ਲੜਨ ਲਈ ਟੀਕਾਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਦੱਸ ਦਈਏ ਕਿ ਟੀਕਾਕਰਣ ਦੁਆਰਾ, ਤੁਸੀਂ ਆਪਣੇ ਸਰੀਰ ਨੂੰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੇ ਵਾਇਰਸਾਂ ਤੋਂ ਬਚਾ ਕੇ ਆਪਣੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ​​​​ਕਰ ਸਕਦੇ ਹੋ। ਇਸ ਦਿਨ ਸਲਾਨਾ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਟੀਕਾਕਰਨ ਦੇ ਲਾਭਾਂ ਬਾਰੇ ਦੱਸਿਆ ਜਾਂਦਾ ਹੈ। ਤਾਂ ਆਉ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ, ਥੀਮ ਅਤੇ ਮਹੱਤਤਾ 
 
ਰਾਸ਼ਟਰੀ ਟੀਕਾਕਰਨ ਦਿਵਸ ਦਾ ਇਤਿਹਾਸ
ਦੱਸ ਦਈਏ ਕਿ ਭਾਰਤ 'ਚ ਪਹਿਲੀ ਵਾਰ ਰਾਸ਼ਟਰੀ ਟੀਕਾਕਰਨ ਦਿਵਸ 16 ਮਾਰਚ 1995 ਨੂੰ ਮਨਾਇਆ ਗਿਆ ਸੀ। ਉਦੋਂ ਤੋਂ, ਹੀ ਹਰ ਸਾਲ 16 ਮਾਰਚ ਨੂੰ ਰਾਸ਼ਟਰੀ ਟੀਕਾਕਰਨ ਦਿਵਸ ਵਜੋਂ ਮਨਾਇਆ ਜਾਣ ਲੱਗਾ। ਇਹ ਉਹ ਸਮਾਂ ਸੀ ਜਦੋਂ ਭਾਰਤ 'ਚ ਬੱਚਿਆਂ ਨੂੰ ਪੋਲੀਓ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ।
 
ਰਾਸ਼ਟਰੀ ਟੀਕਾਕਰਨ ਦਿਵਸ ਦਾ ਥੀਮ 
ਹਰ ਸਾਲ ਰਾਸ਼ਟਰੀ ਟੀਕਾਕਰਨ ਦਿਵਸ ਵੱਖ-ਵੱਖ ਥੀਮ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਦੀ ਥੀਮ ਹੈ -“Vaccines Work For All”
 
ਰਾਸ਼ਟਰੀ ਟੀਕਾਕਰਨ ਦਿਵਸ ਦੀ ਮਹੱਤਤਾ : 
ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਸਾਰੀਆਂ ਖਤਰਨਾਕ ਅਤੇ ਗੰਭੀਰ ਬਿਮਾਰੀਆਂ ਨੂੰ ਰੋਕਣ ਅਤੇ ਇਲਾਜ ਕਰਨ ਦਾ ਇੱਕ ਪ੍ਰਭਾਵਸ਼ਾਲੀ ਦਿਨ ਹੈ। ਦੱਸ ਦਈਏ ਕਿ ਇਹ ਪੋਲੀਓ, ਚੇਚਕ, ਟੈਟਨਸ, ਖਸਰਾ, ਰੇਬੀਜ਼ ਅਤੇ ਕੋਰੋਨਾ ਵਰਗੀਆਂ ਖਤਰਨਾਕ ਬਿਮਾਰੀਆਂ ਨੂੰ ਰੋਕ ਸਕਦਾ ਹੈ। ਕਿਉਂਕਿ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਹਰ ਸਾਲ ਟੀਕਾਕਰਨ ਦੀ ਮਦਦ ਨਾਲ ਲਗਭਗ 2-3 ਮਿਲੀਅਨ ਜਾਨਾਂ ਬਚਾਈਆਂ ਜਾਂਦੀਆਂ ਹਨ।
ਟੀਕਾਕਰਨ ਮਾਇਨੇ ਕਿਉਂ ਰੱਖਦਾ ਹੈ?
ਲਾਗ ਦੀ ਰੋਕਥਾਮ : 
ਦੱਸ ਦਈਏ ਕਿ ਛੂਤ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਇਸ ਨਾਲ ਇਨਫੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ। ਰਾਸ਼ਟਰੀ ਟੀਕਾਕਰਨ ਦਿਵਸ ਖਸਰਾ, ਫਲੂ, ਪੋਲੀਓ ਅਤੇ ਹੋਰ ਬਿਮਾਰੀਆਂ ਨੂੰ ਰੋਕਣ ਦਾ ਕੰਮ ਕਰਦਾ ਹੈ।
 
ਜਨਤਕ ਸੁਰੱਖਿਆ 
ਟੀਕਾ ਲਗਵਾਉਣਾ ਨਾ ਸਿਰਫ਼ ਤੁਹਾਨੂੰ ਸੁਰੱਖਿਅਤ ਰੱਖੇਗਾ ਬਲਕਿ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਦੀ ਸੁਰੱਖਿਆ ਨੂੰ ਵੀ ਵਧਾਏਗਾ।
 
ਗਲੋਬਲ ਪ੍ਰਭਾਵ
ਟੀਕਾਕਰਣ ਦੁਆਰਾ ਵਿਸ਼ਵਵਿਆਪੀ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਨਾਲ ਹੀ ਤੁਸੀਂ ਇਸ ਰਾਹੀਂ ਕਈ ਬਿਮਾਰੀ ਨੂੰ ਖਤਮ ਕਰ ਸਕਦੇ ਹੋ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ, 2017 ਤੋਂ 2020 ਤੱਕ, ਸਾਡੇ ਦੇਸ਼ 'ਚ ਲਗਭਗ 32.4 ਕਰੋੜ ਬੱਚਿਆਂ ਨੂੰ MR ਟੀਕਾਕਰਨ ਕੀਤਾ ਗਿਆ ਹੈ। ਕਿਉਂਕਿ ਟੀਕਾਕਰਣ ਇੱਕ ਅਜਿਹਾ ਸਾਧਨ ਹੈ ਜੋ ਅਸਲ 'ਚ ਸੰਕਰਮਿਤ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਕੰਮ ਕਰਦਾ ਹੈ ਅਤੇ ਸੰਕਰਮਿਤ ਵਿਅਕਤੀ ਦੇ ਸਰੀਰ 'ਚ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ 'ਚ ਮਦਦ ਕਰਦਾ ਹੈ।


-

  • Tags

Top News view more...

Latest News view more...