Sangrur News : ਸਿਲੰਡਰ ਬਲਾਸਟ ਹੋਣ ਕਰਕੇ ਵਾਪਰਿਆ ਵੱਡਾ ਹਾਦਸਾ, ਘਰ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ,ਪਤਨੀ ਤੇ ਪੁੱਤਰ ਗੰਭੀਰ ਜ਼ਖਮੀ
Sangrur News : ਸੰਗਰੂਰ ਜ਼ਿਲ੍ਹੇ ਦੇ ਪਿੰਡ ਉੱਪਲੀ ਵਿਖੇ ਬੀਤੀ ਰਾਤ ਇੱਕ ਘਰ 'ਚ ਸਿਲੰਡਰ ਬਲਾਸਟ ਹੋਣ ਕਰਕੇ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਛੱਤ ਡਿੱਗਣ ਕਾਰਨ ਵਿਹੜੇ 'ਚ ਸੁੱਤੇ ਪਰਿਵਾਰ 'ਤੇ ਕੰਧ ਡਿੱਗ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦੀ ਪਤਨੀ ਅਤੇ ਪੁੱਤਰ ਗੰਭੀਰ ਜ਼ਖਮੀ ਹੋ ਗਈ ਹੈ ਅਤੇ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਜਦੋਂ ਮਹਿਲਾ ਆਪਣੇ ਪਤੀ ਅਤੇ ਪੁੱਤ ਲਈ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਉਸਨੇ ਜਦੋਂ ਗੈਸ ਦਾ ਬਟਨ ਆਉਣ ਕੀਤਾ ਤਾਂ ਸਿਲੰਡਰ ਬਲਾਸਟ ਹੋ ਗਿਆ। ਜਿਸ ਨਾਲ ਉਹਨਾਂ ਦੀ ਰਸੋਈ ਦੀ ਛੱਤ ਡਿੱਗ ਗਈ ਅਤੇ ਵਿਹੜ ਵਿੱਚ ਸੁੱਤੇ ਪਏ ਪਰਿਵਾਰ ਉੱਤੇ ਕੰਧ ਡਿੱਗ ਗਈ।
ਇਸ ਹਾਦਸੇ 'ਚ 55 ਸਾਲਾ ਕਰਮਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਅਤੇ ਪੁੱਤਰ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਉਹਨਾਂ ਕਿਹਾ ਕਿ ਗਰੀਬ ਪਰਿਵਾਰ ਹੈ। ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ ਕਿਉਂਕਿ ਘਰ ਵਿੱਚ ਇਹੀ ਕਮਾਉਣ ਵਾਲਾ ਇਕਲੌਤਾ ਸਹਾਰਾ ਸੀ।
- PTC NEWS