Mon, Apr 29, 2024
Whatsapp

ਜਿਸ ਨੂੰ ਦਹਿਸ਼ਤਗਰਦ ਦੱਸ ਕੀਤਾ ਗ੍ਰਿਫ਼ਤਾਰ, ਪੰਜਾਬ ਪੁਲਿਸ ਨੇ ਖ਼ੁਦ ਹੀ ਉਸ ਨੂੰ ਦੱਸਿਆ ਬੇਗੁਨਾਹ, ਵੇਖੋ ਵੀਡੀਓ

Written by  Jasmeet Singh -- December 14th 2023 08:42 PM -- Updated: December 14th 2023 09:09 PM
ਜਿਸ ਨੂੰ ਦਹਿਸ਼ਤਗਰਦ ਦੱਸ ਕੀਤਾ ਗ੍ਰਿਫ਼ਤਾਰ, ਪੰਜਾਬ ਪੁਲਿਸ ਨੇ ਖ਼ੁਦ ਹੀ ਉਸ ਨੂੰ ਦੱਸਿਆ ਬੇਗੁਨਾਹ, ਵੇਖੋ ਵੀਡੀਓ

ਜਿਸ ਨੂੰ ਦਹਿਸ਼ਤਗਰਦ ਦੱਸ ਕੀਤਾ ਗ੍ਰਿਫ਼ਤਾਰ, ਪੰਜਾਬ ਪੁਲਿਸ ਨੇ ਖ਼ੁਦ ਹੀ ਉਸ ਨੂੰ ਦੱਸਿਆ ਬੇਗੁਨਾਹ, ਵੇਖੋ ਵੀਡੀਓ

ਅੰਮ੍ਰਿਤਸਰ: ਅੰਮ੍ਰਿਤਸਰ ਏਅਰਪੋਰਟ ਤੋਂ ਇੰਗਲੈਂਡ ਦੀ ਇੱਕ ਸ਼ਖ਼ਸੀਅਤ ਨੂੰ ਪਤਾ ਨਹੀਂ ਕਿਹੜੇ ਕਾਰਨਾਂ ਕਰ ਕੇ ਹਿਰਾਸਤ 'ਚ ਲਿਆ ਗਿਆ। ਇਸ ਗੱਲ ਦਾ ਪ੍ਰਗਟਾਵਾ ਖ਼ੁਦ UK ਦੇ ਪਰਮਜੀਤ ਸਿੰਘ ਢਾਡੀ ਵੱਲੋਂ PTC News 'ਤੇ ਕੀਤਾ ਗਿਆ ਹੈ। ਜਿਨ੍ਹਾਂ ਨੂੰ ਸੱਤ ਦਿਨ ਬਾਅਦ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ, 'ਤੁਸੀਂ ਉਹ ਨਹੀਂ ਜਿਹਦੀ ਸਾਨੂੰ ਭਾਲ ਹੈ'। 

ਦੱਸ ਦੇਈਏ ਕਿ 5 ਦਸੰਬਰ ਨੂੰ ਪੰਜਾਬ ਦੇ DGP ਗੌਰਵ ਯਾਦਵ ਨੇ ਆਪਣੇ ਇੱਕ ਟਵੀਟ 'ਚ ਕਿਹਾ, "ਇੱਕ ਵੱਡੀ ਸਫਲਤਾ ਵਿੱਚ SSOC ਅੰਮ੍ਰਿਤਸਰ ਨੇ UK ਅਧਾਰਤ ਪਰਮਜੀਤ ਸਿੰਘ ਉਰਫ ਪੰਜਾਬ ਸਿੰਘ ਉਰਫ ਢਾਡੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਇਹ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ISYF ਦੇ ਮੁਖੀ ਲਖਬੀਰ ਰੋਡੇ ਦਾ ਇੱਕ ਸਾਥੀ ਹੈ। ਇਹ ਦਹਿਸ਼ਤੀ ਫੰਡਿੰਗ ਅਤੇ ਹੋਰ ਵਿਨਾਸ਼ਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ।"


14 ਦਸੰਬਰ ਰਾਤ 8.40 ਮਿੰਟ 'ਤੇ ਲਏ ਗਏ ਸਕਰੀਨ ਸ਼ੋਟ
ਅਫ਼ਸੋਸ DGP ਪੰਜਾਬ ਦੇ ਇਨ੍ਹਾਂ ਅਲਫਾਜ਼ਾਂ ਨੇ ਇਸ ਸ਼ਖਸ ਦੀ ਜ਼ਿੰਦਗੀ ਖ਼ਰਾਬ ਕਰ ਕੇ ਰੱਖ ਦਿੱਤੀ ਕਿਉਂਕਿ ਅੱਜ ਅਦਾਲਤ 'ਚ ਪੰਜਾਬ ਪੁਲਿਸ ਨੇ ਆਪਣੇ ਬਿਆਨਾਂ 'ਚ ਕਿਹਾ ਕਿ ਉਨ੍ਹਾਂ ਤੋਂ ਗ਼ਲਤੀ ਹੋ ਗਈ, ਇਸ ਸ਼ਖਸ ਦਾ ਅੱਤਵਾਦੀਆਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਇਹ ਖ਼ਬਰ ਲਿਖੇ ਜਾਣ ਤੱਕ ਵੀ DGP ਪੰਜਾਬ ਦਾ ਇਹ ਟਵੀਟ ਜਿਉਂ ਦਾ ਤਿਓਂ X (ਟਵਿੱਟਰ) 'ਤੇ ਲਿਸ਼ਕ ਰਿਹਾ ਹੈ। ਪੁਲਿਸ ਪ੍ਰਸ਼ਾਸਨ ਨੇ ਇਸਨੂੰ ਡੀਲੀਟ ਕਰਨਾ ਵੀ ਮੁਨਾਸਫ਼ ਨਹੀਂ ਸਮਝਿਆ।    

ਸੱਤ ਦਿਨ ਪੁਲਿਸ ਹਿਰਾਸਤ 'ਚ ਰਹਿਣ ਤੋਂ ਬਾਅਦ ਪਰਮਜੀਤ ਸਿੰਘ ਢਾਡੀ ਨੇ ਆਪ ਬੀਤੀ ਸਾਂਝੀ ਕੀਤੀ ਹੈ। ਉਨ੍ਹਾਂ ਦਾ ਕਹਿਣਾ, "ਮੈਂ ਇੱਕ ਜੱਟ ਸਿੱਖ ਹਾਂ, ਕਿਸੇ ਵੀ ਪੁਲਿਸ ਦੀ ਕਾਰਵਾਈ ਤੋਂ ਡਰਨ ਵਾਲਾ ਨਹੀਂ, ਪੰਜਾਬ ਦਾ ਬਸ਼ਿੰਦਾ ਹਾਂ ਤੇ ਹਮੇਸ਼ਾ ਅੱਗੇ ਵੀ ਆਉਂਦਾ ਜਾਂਦਾ ਰਵਾਂਗਾ। ਮੈਨੂੰ ਹਿਰਾਸਤ ਤੋਂ ਲੈਣ ਤੋਂ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜੋ ਵੀ ਲਿਖਿਆ, ਇਹ ਉਹਨਾਂ ਦੀ ਮਰਜ਼ੀ ਹੈ। ਮੇਰਾ ਕਿਸੇ ਵੀ ਮਾਮਲੇ ਦੇ ਨਾਲ ਕੋਈ ਲੈਣ ਦੇਣ ਨਹੀਂ।" 

ਉਨ੍ਹਾਂ ਅੱਗੇ ਕਿਹਾ, "ਜੋ ਇੱਥੇ ਦਾ ਮਾਹੌਲ ਹੈ, ਕੋਈ ਵੀ ਭਾਰਤ ਆਣਾ ਪਸੰਦ ਨਹੀਂ ਕਰੇਗਾ। ਮੈਨੂੰ ਪਾਕਿਸਤਾਨ ਨਨਕਾਣਾ ਸਾਹਿਬ ਗੁਰਦੁਆਰੇ ਜਾਨ ਦੇ ਕਾਰਨ ਸ਼ੱਕ ਦੀ ਨਿਗਹਾ ਦੇ ਨਾਲ ਦੇਖਿਆ ਗਿਆ। ਮੇਰਾ ਕਿਸੇ ਵੀ ਮਾਮਲੇ ਦੇ ਨਾਲ ਕੋਈ ਲੈਣ ਦੇਣ ਨਹੀਂ ਅਤੇ ਪੁਲਿਸ ਨੇ ਮੈਨੂੰ ਤੰਗ ਪਰੇਸ਼ਾਨ ਕੀਤਾ।" 

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਝੂਠੇ ਦਾਅਵੇ ਕਰ ਰਹੀ ਹੈ ਕਿ ਪੰਜਾਬ 'ਚ ਬਹੁਤ ਵਧੀਆ ਸੇਵਾਵਾਂ ਲੋਕਾਂ ਨੂੰ ਮਿਲ ਰਹੀਆਂ ਹਨ। ਮੈਨੂੰ ਦੋ ਮਹੀਨੇ ਹੋ ਗਏ ਪਟਵਾਰੀ ਹੀ ਨਹੀਂ ਮਿਲਿਆ। ਸਿੱਖਾਂ ਨੂੰ ਇਸ ਮੁਲਕ ਦੇ ਵਿੱਚ ਆਉਣ ਤੋਂ ਰੋਕਣ ਕਰਕੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ। ਮੇਰਾ ਬੋਰਡਿੰਗ ਵੀ ਕਲੀਅਰ ਹੋ ਗਿਆ। ਪੁਲਿਸ ਦੀ ਵੈਰੀਫਿਕੇਸ਼ਨ ਵੀ ਪੂਰੀ ਹੋ ਗਈ। ਜਹਾਜ਼ ਚੜਨ ਤੋਂ 15 ਮਿੰਟ ਪਹਿਲਾਂ ਮੈਨੂੰ ਤੇ ਮੇਰੀ ਧਰਮ ਪਤਨੀ ਨੂੰ ਰੋਕ ਲਿਆ ਗਿਆ।"

ਪਰਮਜੀਤ ਸਿੰਘ ਢਾਡੀ ਨੇ ਇਹ ਸਾਰੇ ਪ੍ਰਗਟਾਵੇ PTC ਦੇ ਸੰਪਾਦਕ ਹਰਪ੍ਰੀਤ ਸਿੰਘ ਸਾਹਨੀ ਨਾਲ ਖਾਸ ਸ਼ੋਅ ਵਿਚਾਰ ਤਕਰਾਰ 'ਚ ਕੀਤੇ ਨੇ, ਜੋ ਹੁਣ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਉਨ੍ਹਾਂ ਨਾਲ ਵਾਪਰੀ ਤਸ਼ੱਦਦ ਦਾ ਜਵਾਬ ਮੰਗ ਰਹੇ ਹਨ। 

- PTC NEWS

Top News view more...

Latest News view more...