Sat, Feb 14, 2026
Whatsapp

ਅਦਾਲਤ ਵਿੱਚ ਪੇਸ਼ ਹੋਏ ਓ.ਪੀ ਸੋਨੀ..ਜਾਣੋਂ ਕਿਸ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ...

ਪੰਜਾਬ ਵਿਜੀਲੈਂਸ ਬਿਊਰੋ ਦੁਆਰਾ ਐਤਵਾਰ ਨੂੰ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਆਮਦਨ ਤੋਂ ਜ਼ਿਆਦਾ ਜ਼ਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

Reported by:  PTC News Desk  Edited by:  Shameela Khan -- July 17th 2023 06:09 PM -- Updated: July 17th 2023 06:17 PM
ਅਦਾਲਤ  ਵਿੱਚ ਪੇਸ਼ ਹੋਏ ਓ.ਪੀ ਸੋਨੀ..ਜਾਣੋਂ ਕਿਸ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ...

ਅਦਾਲਤ ਵਿੱਚ ਪੇਸ਼ ਹੋਏ ਓ.ਪੀ ਸੋਨੀ..ਜਾਣੋਂ ਕਿਸ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ...

OP Soni Arrest Case: ਪੰਜਾਬ ਵਿਜੀਲੈਂਸ ਬਿਊਰੋ ਦੁਆਰਾ ਐਤਵਾਰ ਨੂੰ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਆਮਦਨ ਤੋਂ ਜ਼ਿਆਦਾ ਜ਼ਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 10 ਅਕਤੂਬਰ, 2022 ਨੂੰ ਜਾਰੀ ਜਾਂਚ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਪੜਤਾਲ ਉਪਰੰਤ ਓ.ਪੀ. ਸੋਨੀ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13 (1) (ਬੀ) ਅਤੇ 13 (2) ਤਹਿਤ ਐਫ.ਆਈ.ਆਰ. ਨੰ. 20 ਮਿਤੀ 9/7/2023 ਨੂੰ ਦਰਜ ਕੀਤੀ ਗਈਆ ਸਨ। 

ਬੁਲਾਰੇ ਨੇ ਦੱਸਿਆ ਕਿ 1 ਅਪ੍ਰੈਲ, 2016 ਤੋਂ 31 ਮਾਰਚ, 2022 ਤੱਕ ਦੇ ਚੈੱਕ ਪੀਰੀਅਡ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 4,52,18,771 ਰੁਪਏ ਸੀ ਜਦੋਂਕਿ ਖਰਚਾ 12,48,42,692 ਰੁਪਏ ਸੀ, ਜੋ ਕਿ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਨਾਲੋਂ 7,96,23,921 ਰੁਪਏ ਜਾਂ 176.08 ਫ਼ੀਸਦੀ ਵੱਧ ਬਣਦਾ ਹੈ। ਇਸ ਸਮੇਂ ਦੌਰਾਨ ਮੁਲਜ਼ਮ ਓ.ਪੀ. ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ 'ਤੇ ਜਾਇਦਾਦਾਂ ਬਣਾਈਆਂ।


ਓ.ਪੀ ਸੋਨੀ ਦੀ ਵਿਗੜੀ ਸੀ ਹਾਲਤ: 

ਦਰਅਸਲ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਹੀ ਓ.ਪੀ ਸੋਨੀ ਦੀ ਹਾਲਤ ਵਿਗੜ ਗਈ ਸੀ ਜਿਸ ਕਰਕੇ ਉਨ੍ਹਾਂ ਨੂੰ ਅਮ੍ਰਿਤਸਰ ਦੇ ਐਸਕਾਰਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।, ਅਤੇ ਅੱਜ ਉਨ੍ਹਾਂ ਨੂੰ ਅੱਜ ਅਦਾਲਤ  ਵਿੱਚ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਓ.ਪੀ ਸੋਨੀ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਐਂਬੋਲੈਂਸ ਵਿੱਚ ਹੀ ਅਦਾਲਤ ਲਿਆਇਆ ਗਿਆ। 

ਵਕੀਲ ਪ੍ਰਦੀਪ ਸੈਨੀ ( ਸੋਨੀ ਦੇ ਵਕੀਲ) ਦਾ ਬਿਆਨ:

ਸਾਬਕਾ ਉੱਪ ਮੁੱਖ ਮੰਤਰੀ ਓ.ਪੀ ਸੋਨੀ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਨੇ ਅੱਜ ਸੋਨੀ ਨੂੰ ਅਦਾਲਤ 'ਚ ਹਰ ਹਾਲਤ ਵਿੱਚ ਪੇਸ਼ ਹੋਣਾ ਹੀ ਪਵੇਗਾ, ਜਿਸ ਦੇ ਚੱਲਦਿਆਂ ਓ.ਪੀ ਸੋਨੀ ਨੂੰ ਐਂਬੋਲੈਂਸ ਦੇ ਵਿੱਚ ਅਦਾਲਤ ਲਿਆਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਓ.ਪੀ ਸੋਨੀ ਨੂੰ ਆਪਣੀ ਕਸਟਡੀ ਵਿੱਚ ਰੱਖਣਗੇ। ਜਿੱਥੇ ਉਨ੍ਹਾਂ ਦੇ ਵਕੀਲ ਨੇ ਇਸ ਗੱਲ  ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਦੌਰਾਨ ਜੇਕਰ ਉਨ੍ਹਾਂ ਨਾਲ ਕੁੱਝ ਵੀ ਹੋਵੇਗਾ ਤਾਂ ਉਸਦੀ ਜ਼ਿੰਮੇਦਾਰ ਸਰਕਾਰ ਅਤੇ ਪੁਲਿਸ ਖ਼ੁਦ ਹੋਵੇਗੀ। 

ਜਾਂਚ ਨੂੰ ਲੈ ਕੇ ਕੀਤਾ ਗਿਆ ਖ਼ੁਲਾਸਾ:

ਓ.ਪੀ ਸੋਨੀ ਦੇ ਵਕੀਲ ਇਸ ਮਾਮਲੇ ਦਾ ਖੁਲਾਸਾ ਕਰਦਿਆਂ ਕਿਹਾ  " ਕਿ 8 ਮਹੀਨਿਆਂ ਤੋਂ ਵੀਜੀਲੈਂਸ ਨੇ ਉਨ੍ਹਾਂ ਖ਼ਿਲਾਫ਼ ਦਰਜ਼ ਇਸ ਮਾਮਲੇ ਦੀ ਜਾਂਚ ਤੇ ਲੱਗੀ ਹੋਈ ਹੈ। ਉਨ੍ਹਾਂ ਦੇ ਹੱਥ ਕੁੱਝ ਨਹੀਂ, ਮਹਿਜ਼ ਦੋ ਦਿਨ੍ਹਾਂ ਵਿੱਚ ਉਹ ਕੀ ਜਾਂਚ ਕਰ ਲੈਣਗੇ। "

ਇਹ ਵੀ ਪੜ੍ਹੋ: 


- PTC NEWS

Top News view more...

Latest News view more...

PTC NETWORK
PTC NETWORK