No Jobs For Punjabis in Punjab : ਪੰਜਾਬੀਆਂ ਨੂੰ ਨੌਕਰੀ ਦੇਣ ਦੇ ਦਾਅਵੇ ’ਤੇ ਬੇਨਕਾਬ ਪੰਜਾਬ ਸਰਕਾਰ; ਗੈਰ ਪੰਜਾਬੀਆਂ ਨੂੰ ਨੌਕਰੀ ਦੇਣ ਦੀ ਖੁੱਲ੍ਹੀ ਪੋਲ
No Jobs For Punjabis in Punjab : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਇਹ ਦਾਅਵੇ ਉਸ ਸਮੇਂ ਬੇਨਕਾਬ ਸਾਬਿਤ ਹੋਏ ਜਦੋਂ ਗੈਰ ਪੰਜਾਬੀ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਅਤੇ ਪੰਜਾਬੀ ਨੌਜਵਾਨਾਂ ਨੂੰ ਅਣਗੌਲਿਆ ਗਿਆ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ’ਚ ਦਿੱਤੀਆਂ 5 ਨੌਕਰੀਆਂ ਵਿੱਚੋਂ 4 ਗੈਰ ਪੰਜਾਬੀ ਹਨ।
ਮਿਲੀ ਜਾਣਕਾਰੀ ਮੁਤਾਬਿਕ ਡਾਇਰੈਕਟੋਰੇਟ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਪੰਜਾਬ ’ਚ ਵੈਟਰਨੀ ਇੰਸਪੈਕਟਰ ਦੀ ਅਸਾਮੀ ਭਰੀਆਂ ਗਈਆਂ। ਵਿਭਾਗ ਵੱਲੋਂ ਇਸ ਸਬੰਧੀ 5 ਅਸਾਮੀਆਂ ਕੱਢੀਆਂ ਗਈਆਂ ਸੀ ਜਿਨ੍ਹਾਂ ਨੂੰ ਭਰ ਦਿੱਤਾ ਗਿਆ ਹੈ। ਪਰ ਇਸ ਦੌਰਾਨ ਸਰਕਾਰ ਵੱਲੋਂ ਪੰਜਾਬ ਦੇ ਸਿਰਫ ਇੱਕ ਨੌਜਵਾਨ ਨੂੰ ਨੌਕਰੀ ਦਿੱਤੀ ਗਈ ਹੈ ਜਦਕਿ ਬਾਕੀ ਸਾਰੇ ਨੌਜਵਾਨ ਗੈਰ ਸੂਬੇ ਦੇ ਨੌਜਵਾਨ ਹਨ। ਜੀ ਹਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਪਸ਼ੂ ਪਾਲਣ ਵਿਭਾਗ ’ਚ ਉੱਤਰਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ। ਜਦਕਿ ਪੰਜਾਬੀ ਨੌਜਵਾਨਾਂ ਨੂੰ ਅਣਗੌਲਿਆ ਗਿਆ ਹੈ।
ਦੱਸ ਦਈਏ ਕਿ ਪਸ਼ੂ ਪਾਲਣ ਵਿਭਾਗ ’ਚ ਮੁਨੀਸ਼ ਕੁਮਾਰ ਜੋ ਕਿ ਸਿਰਸਾ ਦਾ ਰਹਿਣ ਵਾਲਾ ਹੈ ਦੀ ਪੋਸਟਿੰਗ ਹੁਸ਼ਿਆਰਪੁਰ ਚ ਕੀਤੀ ਗਈ ਹੈ। ਦੂਜੇ ਪਾਸੇ ਵਿਜੇਂਦਰ ਕੁਮਾਰ ਜੋ ਕਿ ਹਿਸਾਰ ਦਾ ਰਹਿਣ ਵਾਲਾ ਹੈ ਇਸਦੀ ਪੋਸਟਿਗ ਲੁਧਿਆਣਾ ’ਚ ਕੀਤੀ ਗਈ ਹੈ। ਵਿਕਾਸ ਭਾਦੂ ਜੋਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਇਸਦੀ ਪੋਸਟਿਗ ਸ਼ਹੀਦ ਭਗਤ ਸਿੰਘ ਨਗਰ ’ਚ ਕੀਤੀ ਗਈ ਹੈ। ਇਸ ਤੋਂ ਇਲਾਵਾ ਅਭਿਸ਼ੇਕ ਜੋ ਕਿ ਫਤਿਹਪੁਰ ਉੱਤਰਪ੍ਰਦੇਸ਼ ਦਾ ਰਹਿਣ ਵਾਲਾ ਹੈ ਦੀ ਪੋਸਟਿੰਗ ਜਲੰਧਰ ਵਿਖੇ ਕੀਤੀ ਗਈ।

ਪਸ਼ੂ ਪਾਲਣ ਵਿਭਾਗ ’ਚ ਵਿਪਨ ਕੁਮਾਰ ਜੋ ਕਿ ਪਿੰਡ ਕੱਲੂ ਤਹਿਸੀਲ ਤੇ ਜਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਦੀ ਪੋਸਟਿੰਗ ਕਪੂਰਥਲਾ ’ਚ ਕੀਤੀ ਗਈ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਨੌਜਵਾਨ ਨੂੰ 5 ਸੀਟਾਂ ’ਚੋਂ ਇੱਕ ਸੀਟ ਲਈ ਚੁਣਿਆ ਗਿਆ ਹੈ। ਬਾਕੀਆਂ ਸੀਟਾਂ ਲਈ ਗੈਰ ਸੂਬੇ ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।
- PTC NEWS