Bathinda Mayor Election : ਬਠਿੰਡਾ ਨੂੰ ਮਿਲਿਆ ਨਵਾਂ ਮੇਅਰ, AAP ਦੇ ਪਦਮਜੀਤ ਮਹਿਤਾ 33 ਵੋਟਾਂ ਨਾਲ ਰਹੇ ਜੇਤੂ
Padamjit Mehta New Bathinda Mayor : ਬਠਿੰਡਾ ਨੂੰ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ (AAP Punjab) ਦੇ ਪਦਮਜੀਤ ਮਹਿਤਾ, ਨਗਰ ਨਿਗਮ (Bathinda Nagar Nigam) ਦੇ ਨਵੇਂ ਮੇਅਰ ਚੁਣੇ ਗਏ ਹਨ। ਪਦਮਜੀਤ ਮਹਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਮਹਿਤਾ ਦੇ ਸਪੁੱਤਰ ਹਨ, ਜੋ ਕਿ ਪਿਛਲੇ ਦਿਨੀ ਹੀ ਬਠਿੰਡਾ ਦੇ ਵਾਰਡ ਨੰਬਰ 48 ਤਾਂ ਹੋਈ ਜ਼ਿਮਨੀ ਚੋਣ ਜਿੱਤ ਕੇ ਕੌਂਸਲਰ ਬਣੇ ਸਨ ਅਤੇ ਅੱਜ ਮੇਅਰ ਦੀ ਚੋਣ ਤੋਂ ਪਹਿਲਾਂ ਕੌਂਸਲਰ ਦੀ ਸਹੁੰ ਚੁੱਕੀ, ਜਿਸ ਤੋਂ ਬਾਅਦ ਉਹ ਬਠਿੰਡਾ ਨਗਰ ਨਿਗਮ ਦੇ ਨਵੇਂ ਮੇਅਰ ਚੁਣੇ ਗਏ।
ਬਠਿੰਡਾ ਦੀ ਰਾਜਨੀਤੀ ਵਿੱਚ ਅੱਜ ਵੱਡਾ ਬਦਲਾ ਵੇਖਣ ਨੂੰ ਮਿਲਿਆ ਜਦੋਂ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕੌਂਸਲਰਾਂ ਵੱਲੋਂ ਪਾਰਟੀ ਦੇ ਖਿਲਾਫ ਭੁਗਤਿਆ ਗਿਆ। ਬਠਿੰਡਾ ਦੇ ਵਾਰਡ ਨੰਬਰ 48 ਤੋਂ ਇੱਕ ਮਹੀਨਾ ਪਹਿਲਾਂ ਜਿਮਣੀ ਚੋਣ ਜਿੱਤ ਕੇ ਕੌਂਸਲਰ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਨੋ ਬਠਿੰਡਾ ਨਗਰ ਨਿਗਮ ਦਾ ਮੇਅਰ ਬਣਾਇਆ ਗਿਆ। ਹਾਲਾਂਕਿ ਨਗਰ ਨਿਗਮ ਵਿੱਚ 50 ਵਾਰ ਕੌਂਸਲਰਾਂ ਵਿੱਚੋਂ 41 ਕੌਂਸਲਰ ਕਾਂਗਰਸ ਦੇ ਸਨ ਅੱਜ ਹੋਈ ਮੇਅਰ ਦੀ ਚੋਣ ਦੌਰਾਨ 47 ਕੌਂਸਲਰ ਮੌਜੂਦ ਰਹੇ। ਆਮ ਆਦਮੀ ਪਾਰਟੀ ਵੱਲੋਂ ਪਦਮਜੀਤ ਮਹਿਤਾ ਅਤੇ ਕਾਂਗਰਸ ਵੱਲੋਂ ਬਲਜਿੰਦਰ ਸਿੰਘ ਠੇਕੇਦਾਰ ਨੂੰ ਮੇਅਰ ਦੇ ਉਮੀਦਵਾਰ ਵਜੋਂ ਐਲਾਨਿਆ ਗਿਆ ਸੀ। 17 ਕੌਂਸਲਰਾਂ ਦੀ ਮੌਜੂਦਗੀ ਵਿੱਚੋਂ 33 ਕੌਂਸਲਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਿਤਾ ਦੇ ਹੱਕ ਵਿੱਚ ਭੁਗਤੇ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਤੇ ਹੱਕ ਵਿੱਚ 14 ਕੌਂਸਲਰ ਅਤੇ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਵੋਟ ਪਾਈ ਗਈ।
ਵਿਧਾਇਕ ਜਗਰੂਪ ਗਿੱਲ ਨੇ ਕਿਹਾ-ਪਦਮਜੀਤ ਮਹਿਤਾ, 'ਆਪ' ਦਾ ਉਮੀਦਵਾਰ ਨਹੀਂ
ਬਠਿੰਡਾ ਵਿੱਚ ਹੋਈ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਨਵੇਂ ਬਣੇ ਮੇਅਰ ਦੀ ਚੋਣ 'ਤੇ ਸਵਾਲ ਚੁੱਕਦੇ ਕਿਹਾ ਕਿ ਪਦਮਜੀਤ ਮਹਿਤਾ, ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ, ਬਲਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਮਨਪ੍ਰੀਤ ਬਾਦਲ ਦਾ ਉਮੀਦਵਾਰ ਸੀ ਅਤੇ ਇਹ ਆਮ ਆਦਮੀ ਪਾਰਟੀ ਦਾ ਮੇਅਰ ਨਹੀਂ ਚੁਣਿਆ ਗਿਆ, ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਨਾ ਹੀ ਉਹਨਾਂ ਨਾਲ ਕੋਈ ਮੀਟਿੰਗ ਕੀਤੀ ਗਈ ਤੇ ਨਾ ਹੀ ਪ੍ਰਧਾਨ ਵੱਲੋਂ ਇਸ ਸਬੰਧੀ ਕੋਈ ਹਦਾਇਤ ਜਾਰੀ ਕੀਤੀ ਗਈ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਅਮਨ ਅਰੋੜਾ ਵੱਲੋਂ ਸ਼ਹਿਰ ਵਿੱਚ ਮੌਜੂਦ ਹੋਣ ਦੇ ਬਾਵਜੂਦ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਜੇਕਰ ਪਾਰਟੀ ਪ੍ਰਧਾਨ ਬੁਲਾਉਂਦੇ ਤਾਂ ਉਹ ਜਰੂਰ ਜਾਂਦੇ ਪਾਰਟੀ ਦੇ ਖਿਲਾਫ ਭੁਗਤਨ 'ਤੇ ਬੋਲਦਿਆਂ ਵਿਧਾਇਕ ਜੱਗਰੂਪ ਸਿੰਘ ਗਿੱਲ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਜਾਵੇਗਾ ਕਿਉਂਕਿ ਇਹ ਪਾਰਟੀ ਦੀ ਚੋਣ ਨਹੀਂ ਸੀ
ਸੀਨੀਅਰ ਡਿਪਟੀ ਮੇਅਰ ਨੇ ਆਪਣੀ ਹੀ ਕਾਂਗਰਸ ਪਾਰਟੀ 'ਤੇ ਚੁੱਕੇ ਸਵਾਲ
ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਜੋ ਕਿ ਕਾਂਗਰਸ ਪਾਰਟੀ ਨਾਲ ਸੰਬੰਧਿਤ ਹਨ, ਆਪਣੀ ਹੀ ਪਾਰਟੀ ਤੇ ਮੇਅਰ ਦੀ ਚੋਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਬਠਿੰਡਾ ਨਗਰ ਨਿਗਮ ਮੇਅਰ ਦੀ ਚੋਣ ਨੂੰ ਲੈ ਕੇ ਸੰਜੀਦਾ ਨਜ਼ਰ ਨਹੀਂ ਆਈ ਜਿਸ ਕਾਰਨ ਅੱਜ ਇਹ ਹਾਲਾਤ ਪੈਦਾ ਹੋਏ ਹਨ ਉਹਨਾਂ ਕਿਹਾ ਕਿ ਪਾਰਟੀ ਦੇ ਵਿਰੋਧ ਵਿੱਚ ਭੁਗਤਣ ਵਾਲੇ ਕੌਂਸਲਰਾਂ ਖਿਲਾਫ ਹੋ ਪਾਰਟੀ ਕਮਾਈ ਕਮਾਂਡ ਤੋਂ ਕਾਰਵਾਈ ਦੀ ਮੰਗ ਕਰਨਗੇ
ਕਾਂਗਰਸੀ ਉਮੀਦਵਾਰ ਨੇ ਕਿਹਾ-ਕੌਂਸਲਰਾਂ ਦੀ ਹੋਈ ਖਰੀਦੋ-ਫਰੋਖ਼ਤ
ਕਾਂਗਰਸੀ ਉਮੀਦਵਾਰ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਮੇਅਰ ਦੀ ਚੋਣ ਵਿੱਚ ਕੌਂਸਲਰਾਂ ਦੀ ਖਰੀਦੋ ਫਰੋਖਤ ਹੋਈ ਹੈ ਅਤੇ ਕਈ ਕੌਂਸਲਰਾਂ ਨੂੰ ਡਰਾਇਆ ਧਮਕਾਇਆ ਗਿਆ ਹੈ ਉਹਨਾਂ ਕਿਹਾ ਕਿ ਕਾਂਗਰਸ ਖਿਲਾਫ ਭੁਗਤਣ ਵਾਲੇ ਕੌਂਸਲਰਾਂ ਸਬੰਧੀ ਪਾਰਟੀ ਹਾਈ ਕਮਾਂਡ ਨੂੰ ਜਾਣੂ ਕਰਵਾਉਣਗੇ ਉਹਨਾਂ ਪਾਰਟੀ ਹਾਈ ਕਮਾਂਡ ਦੀ ਕਾਰਜਸ਼ੈਲੀ ਤੇ ਵੀ ਸਵਾਲ ਉਠਾਏ ਅਤੇ ਬਠਿੰਡਾ ਨਗਰ ਨਿਗਮ ਮੇਅਰ ਦੀ ਚੋਣ ਨੂੰ ਲੈ ਕੇ ਸੰਜੀਦਾ ਨਾ ਹੋਣ ਕਾਰਨ ਇਹਨਾਂ ਹਾਲਾਤਾਂ ਲਈ ਜਿੰਮੇਵਾਰ ਦੱਸਿਆ
ਨਵੇਂ ਮੇਅਰ ਨੇ ਕੀਤਾ ਕੌਂਸਲਰਾਂ ਦਾ ਧੰਨਵਾਦ
ਬਠਿੰਡਾ ਨਗਰ ਨਿਗਮ ਦੇ ਮੇਅਰ ਬਣਨ ਵਾਲੇ ਪਦਮਜੀਤ ਮਹਿਤਾ ਨੇ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰਨਗੇ ਅਤੇ ਉਨਾਂ ਕੌਂਸਲਰਾਂ ਦਾ ਧੰਨਵਾਦ ਕੀਤਾ ਜਿਨਾਂ ਵੱਲੋਂ ਉਹਨਾਂ ਦੇ ਵਿਸ਼ਵਾਸ ਜਤਾਇਆ ਗਿਆ ਹੈ ਉਹਨਾਂ ਕਿਹਾ ਕਿ ਬਠਿੰਡਾ ਦੇ ਵਿਕਾਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ।
- PTC NEWS