Sun, Jun 4, 2023
Whatsapp

Imran Khan Arrested Update: ਇਮਰਾਨ ਖਾਨ ਦੀ ਗ੍ਰਿਫਤਾਰੀ ਮਗਰੋਂ ਪਾਕਿ ’ਚ ਵਿਗੜੇ ਹਾਲਾਤ, ਪ੍ਰਦਰਸ਼ਨਕਾਰੀਆਂ ਖਿਲਾਫ ਹੋਏ ਇਹ ਹੁਕਮ ਜਾਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੰਗਲਵਾਰ (9 ਮਈ) ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਦੇਸ਼ 'ਚ ਤਣਾਅ ਵਰਗਾ ਮਾਹੌਲ ਬਣਿਆ ਹੋਇਆ ਹੈ।

Written by  Aarti -- May 10th 2023 04:54 PM -- Updated: May 10th 2023 05:11 PM
Imran Khan Arrested Update: ਇਮਰਾਨ ਖਾਨ ਦੀ ਗ੍ਰਿਫਤਾਰੀ ਮਗਰੋਂ ਪਾਕਿ ’ਚ ਵਿਗੜੇ ਹਾਲਾਤ, ਪ੍ਰਦਰਸ਼ਨਕਾਰੀਆਂ ਖਿਲਾਫ ਹੋਏ ਇਹ ਹੁਕਮ ਜਾਰੀ

Imran Khan Arrested Update: ਇਮਰਾਨ ਖਾਨ ਦੀ ਗ੍ਰਿਫਤਾਰੀ ਮਗਰੋਂ ਪਾਕਿ ’ਚ ਵਿਗੜੇ ਹਾਲਾਤ, ਪ੍ਰਦਰਸ਼ਨਕਾਰੀਆਂ ਖਿਲਾਫ ਹੋਏ ਇਹ ਹੁਕਮ ਜਾਰੀ

Imran Khan Arrested Update: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੰਗਲਵਾਰ (9 ਮਈ) ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਿਸ ਤੋਂ ਬਾਅਦ ਦੇਸ਼ 'ਚ ਤਣਾਅ ਵਰਗਾ ਮਾਹੌਲ ਬਣਿਆ ਹੋਇਆ ਹੈ। ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਵੱਡੇ ਸ਼ਹਿਰਾਂ ਵਿੱਚ ਉਨ੍ਹਾਂ ਦੇ ਗੁੱਸੇ ਵਿੱਚ ਆਏ ਸਮਰਥਕਾਂ ਨੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ  ਇਮਰਾਨ ਖਾਨ ਦੀ ਗ੍ਰਿਫਤਾਰੀ ਖਿਲਾਫ ਪੂਰੇ ਪਾਕਿਸਤਾਨ 'ਚ ਪ੍ਰਦਰਸ਼ਨ ਹੋ ਰਹੇ ਹਨ। ਕਈ ਥਾਵਾਂ ਤੋਂ ਹਿੰਸਾ ਦੀਆਂ ਖ਼ਬਰਾਂ ਵੀ ਹਨ। ਜਿਨ੍ਹਾਂ ਇਲਾਕਿਆਂ 'ਚ ਪ੍ਰਦਰਸ਼ਨ ਹੋ ਰਹੇ ਹਨ, ਉਨ੍ਹਾਂ 'ਚ ਉੱਚ ਸੁਰੱਖਿਆ ਵਾਲੇ ਖੇਤਰ ਸ਼ਾਮਲ ਹਨ, ਜਿੱਥੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਸਮਰਥਕਾਂ ਅਤੇ ਫੌਜ ਦੇ ਜਵਾਨਾਂ ਵਿਚਾਲੇ ਝੜਪ ਹੋਈ। 


ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਨ ਦੇ ਆਦੇਸ਼ 

ਪੀਟੀਆਈ ਕਾਰਜਕਰਤਾ ਸੜਕ 'ਤੇ ਉਤਰਦੇ ਹੋਏ ਪ੍ਰਦਰਸ਼ਨ ਕਰ ਰਹੇ ਹਨ। ਕਈ ਥਾਵਾਂ 'ਤੇ ਸਥਿਤੀ ਬੇਕਾਬੂ ਹੋ ਗਈ ਹੈ। ਅਜਿਹੇ ’ਚ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਦਿੱਤਾ ਗਿਆ ਹੈ। 

ਪੁਲਿਸ ਨੇ ਸ਼ਹਿਰ ’ਚ ਲਾਈ ਧਾਰਾ 144 

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪਾਕਿਸਤਾਨ 'ਚ ਪ੍ਰਦਰਸ਼ਨਕਾਰੀ ਲਾਹੌਰ 'ਚ ਫੌਜ ਦੇ ਕਮਾਂਡਰਾਂ ਦੀ ਰਿਹਾਇਸ਼ ਅਤੇ ਰਾਵਲਪਿੰਡੀ 'ਚ ਫੌਜ ਹੈੱਡਕੁਆਰਟਰ ਦੇ ਕੰਪਲੈਕਸ 'ਚ ਦਾਖਲ ਹੋ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਕਈ ਸ਼ਹਿਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਇਮਰਾਨ ਖ਼ਾਨ ਦੇ ਚਾਰ ਤੋਂ ਪੰਜ ਦਿਨਾਂ ਲਈ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (ਐਨਏਬੀ) ਦੀ ਹਿਰਾਸਤ ਵਿੱਚ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਬਿਊਰੋ ਨੇ ਅਦਾਲਤ ਨੂੰ ਕਾਨੂੰਨ ਤਹਿਤ ਉਸ ਦੇ ਵੱਧ ਤੋਂ ਵੱਧ ਰਿਮਾਂਡ ਦੀ ਬੇਨਤੀ ਕੀਤੀ ਹੈ।

ਇੰਟਰਨੈੱਟ ਸੇਵਾ ਬੰਦ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਪਾਕਿਸਤਾਨ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਪੀਟੀਆਈ ਮੁਖੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਵਿੱਚ ਘਰੇਲੂ ਜੰਗ ਦੀ ਸਥਿਤੀ ਬਣੀ ਹੋਈ ਹੈ। ਪੀਟੀਆਈ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਕਾਰਵਾਈ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ ਹੈ, ਜਦਕਿ 4 ਲੋਕ ਜ਼ਖਮੀ ਹੋਏ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਰੇਡੀਓ ਸਟੇਸ਼ਨ ਦੀ ਇਮਾਰਤ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ।

ਮੇਰੇ ਨਾਲ ਹੋਵੇਗਾ ਮਾੜਾ ਵਤੀਰਾ- ਇਮਰਾਨ ਖਾਨ 

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ। ਇੱਥੇ ਇਮਰਾਨ ਖਾਨ ਨੇ ਕਿਹਾ ਕਿ ਮੇਰਾ ਵਾਰੰਟ ਕਿਸੇ ਹੋਰ ਸੰਸਥਾ ਤੋਂ ਆਇਆ ਹੈ। ਮੈਨੂੰ ਡਰ ਹੈ ਕਿ ਮੇਰੇ ਨਾਲ ਗੰਦੇ ਮਨ ਨਾਲ ਸਲੂਕ ਕੀਤਾ ਜਾਵੇਗਾ। ਇਮਰਾਨ ਖ਼ਾਨ ਦੀ ਅਦਾਲਤ ਵਿੱਚ ਮੁੜ ਪੇਸ਼ੀ ਦੌਰਾਨ ਐੱਨਏਬੀ ਵੱਲੋਂ ਦੱਸਿਆ ਗਿਆ ਕਿ ਗ੍ਰਿਫ਼ਤਾਰੀ ਸਮੇਂ ਉਸ ਨੂੰ ਵਾਰੰਟ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਪੀਟੀਆਈ ਮੁਖੀ ਨੂੰ ਵੀ ਦੇਰ ਰਾਤ ਐਨਏਬੀ ਦਫ਼ਤਰ ਤੋਂ ਕਿਸੇ ਅਣਦੱਸੀ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: Weather Update: ਪੰਜਾਬ 'ਚ ਹੀਟ ਵੇਵ ਨੇ ਦਸਤਕ ਦਿੱਤੀ, ਪਾਰਾ 42 ਡਿਗਰੀ ਤੋਂ ਪਾਰ, ਜਾਣੋ ਕਦੋਂ ਹੋਵੇਗੀ ਬਾਰਿਸ਼

- PTC NEWS

adv-img

Top News view more...

Latest News view more...