ਵਿਦਿਆਰਥਣ ਨਾਲ ਛੇੜਛਾੜ ਮਾਮਲਾ : ਬਠਿੰਡਾ 'ਚ ਪੀੜਤ ਮਾਪਿਆਂ ਨੇ ਇਨਸਾਫ਼ ਲਈ ਸਕੂਲ ਅੱਗੇ ਲਾਇਆ ਧਰਨਾ
Bathinda Student Molestation Case : ਬਠਿੰਡਾ ਵਿਖੇ ਸੱਤਵੀਂ ਕਲਾਸ ਦੀ ਕੁੜੀ ਨਾਲ ਛੇੜਛਾੜ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅੱਜ ਮਾਪਿਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਸਕੂਲ ਅੱਗੇ ਧਰਨਾ ਲਾਇਆ ਗਿਆ ਅਤੇ ਭਰਵੀਂ ਨਾਅਰੇਬਾਜ਼ੀ ਕੀਤੀ ਗਈ।
ਜਾਣਕਾਰੀ ਅਨੁਸਾਰ ਮਾਪਿਆਂ ਨੇ ਨੂੰ ਇਨਸਾਫ਼ ਪਸੰਦ ਲੋਕਾਂ ਦਾ ਵੀ ਸਾਥ ਮਿਲਿਆ ਹੈ। ਹਾਲਾਂਕਿ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਡਰਾਈਡਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜੇਲ੍ਹ ਪੇਜ ਦਿੱਤਾ ਹੈ।
ਪੁਲਿਸ ਨੂੰ ਦਰਜ ਬਿਆਨਾਂ 'ਚ ਕੁੜੀ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਸ਼ਹਿਰ ਦੇ ਸੇਂਟ ਜ਼ੇਵੀਅਰ ਸਕੂਲ 'ਚ ਸੱਤਵੀਂ ਜ਼ਮਾਤ ਵਿੱਚ ਪੜ੍ਹਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ 13 ਅਗਸਤ ਨੂੰ ਵੀ ਉਨ੍ਹਾਂ ਦੀ ਧੀ ਸਕੂਲ ਵੈਨ 'ਤੇ ਗਈ ਸੀ, ਪਰ ਜਦੋਂ ਵਾਪਸ ਆਈ ਤਾਂ ਉਸ ਨੇ ਕਿਹਾ ਕਿ ਵੈਨ ਚਾਲਕ ਮਲਕੀਤ ਸਿੰਘ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਉਸ ਦੇ ਗੁਪਤ ਅੰਗਾਂ ਨੂੰ ਹੱਥ ਛੋਹਿਆ। ਮਾਤਾ ਅਨੁਸਾਰ, ਵਿਦਿਆਰਥਣ ਨੇ ਕਿਹਾ ਕਿ ਜਦੋਂ ਵੈਨ 'ਚ ਉਹ ਇਕੱਲੀ ਸੀ ਤਾਂ ਉਸ ਦੌਰਾਨ ਡਰਾਈਵਰ ਨੇ ਛੇੜਤਾੜ ਕੀਤੀ।
ਪੀੜਤ ਮਾਪਿਆਂ ਨੇ ਸਕੂਲ ਪ੍ਰਬੰਧਕਾਂ 'ਤੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨਾਲ ਕੋਈ ਵੀ ਮਾਮਲੇ 'ਚ ਸਾਥ ਨਹੀਂ ਦਿੱਤਾ ਹੈ। ਮਾਪਿਆਂ ਨੇ ਸਕੂਲ ਪ੍ਰਬੰਧਕਾਂ ਵੱਲੋਂ ਮਾਫੀ ਮੰਗਣ ਦੀ ਮੰਗ ਕੀਤੀ ਹੈ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦੇਣ ਦੀ ਮੰਗ ਕੀਤੀ ਹੈ।
ਸਕੂਲ ਪ੍ਰਬੰਧਕਾਂ ਨੇ ਘਟਨਾ 'ਤੇ ਮੰਗੀ ਮਾਫੀ
ਉਧਰ, ਸਕੂਲ ਪ੍ਰਸ਼ਾਸਨ ਨੇ ਘਟਨਾ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਸਕੂਲ ਵੈਨਾਂ ਸਾਡੇ ਅੰਡਰ ਨਹੀਂ, ਪਰ ਫਿਰ ਵੀ ਜੋ ਹੋਇਆ ਗਲਤ ਹੋਇਆ ਹੈ। ਇਸ ਮਾਮਲੇ ਵਿੱਚ ਬੇਸ਼ੱਕ ਨਾਟਕੀ ਤਰੀਕੇ ਦੇ ਨਾਲ ਸਕੂਲ ਦੀ ਮੈਨੇਜਮੈਂਟ ਬਾਹਰ ਆ ਕੇ ਸਫਾਈ ਦਿੱਤੀ ਗਈ ਅਤੇ ਮੀਡੀਆ ਨੂੰ ਕੈਮਰੇ ਬੰਦ ਕਰਨ ਲਈ ਵੀ ਕਿਹਾ। ਫਿਰ ਵੀ ਜਦੋਂ ਸਕੂਲ ਪ੍ਰਬੰਧਕ ਆਪਣਾ ਪੱਖ ਰੱਖਿਆ ਗਿਆ, ਪਰ ਨਰਾਜ਼ ਬੱਚਿਆਂ ਦੇ ਮਾਤਾ-ਪਿਤਾ ਨੇ ਅਜੇ ਤੱਕ ਧਰਨਾ ਸਮਾਪਤ ਨਹੀਂ ਕੀਤਾ ਹੈ। ਪਰ ਸਕੂਲ ਪ੍ਰਬੰਧਕ ਇਸ ਮਾਮਲੇ ਤੇ ਸਫਾਈ ਦੇ ਕੇ ਦੁੱਖ ਜਾਹਿਰ ਕੀਤਾ ਹੈ।
- PTC NEWS