ਪਰਿਣੀਤੀ ਚੋਪੜਾ ਆਪਣੇ ਗਰਲਸ ਗੈਂਗ ਨਾਲ ਪਹੁੰਚੀ ਮਾਲਦੀਵ, ਅਦਾਕਾਰਾ ਨੇ ਸ਼ੇਅਰ ਕੀਤੀਆਂ ਵਕੇਸ਼ਨਸ ਦੀਆਂ ਖੂਬਸੂਰਤ ਤਸਵੀਰਾਂ
Parineeti Chopra : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਹਾਲ ਹੀ 'ਚ ਸਿਆਸੀ ਆਗੂ ਰਾਘਵ ਚੱਢਾ ਨਾਲ ਵਿਆਹ ਕਰਵਾ ਲਿਆ ਹੈ। ਪਿਛਲੇ ਮਹੀਨੇ ਪਰਿਣੀਤੀ ਤੇ ਰਾਘਵ ਚੱਢਾ ਹਮੇਸ਼ਾਂ ਲਈ ਇੱਕ-ਦੂਜੇ ਦੇ ਹੋ ਗਏ। ਹੁਣ ਪਰਿਣੀਤੀ ਚੋਪੜਾ ਵਿਆਹ ਤੋਂ ਬਾਅਦ ਮਾਲਦੀਵ ਪਹੁੰਚ ਗਈ ਹੈ। ਪਰਿਣੀਤੀ ਚੋਪੜਾ ਪਤੀ ਰਾਘਵ ਨਾਲ ਹਨੀਮੂਨ 'ਤੇ ਨਹੀਂ ਗਈ ਸਗੋਂ ਆਪਣੇ ਗਰਲ ਗੈਂਗ ਨਾਲ ਵਕੇਸ਼ਨਸ 'ਤੇ ਗਈ ਹੈ।
ਵਿਆਹ ਤੋਂ ਬਾਅਦ ਪਹਿਲੀ ਵਾਰ ਪਰਿਣੀਤੀ 'ਲੈਕਮੇ ਫੈਸ਼ਨ ਵੀਕ' 'ਚ ਰੈਂਪ ਵਾਕ ਕਰਨ ਲਈ ਪਹੁੰਚੀ ਸੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਹੁਣ ਪਰਿਣੀਤੀ ਚੋਪੜਾ ਆਰਾਮ ਕਰਨ ਲਈ ਮਾਲਦੀਵ ਪਹੁੰਚ ਗਈ ਹੈ। ਪਰਿਣੀਤੀ ਚੋਪੜਾ ਪਤੀ ਰਾਘਵ ਨਾਲ ਹਨੀਮੂਨ 'ਤੇ ਨਹੀਂ ਗਈ ਸਗੋਂ ਆਪਣੇ ਪਰਿਵਾਰ ਨਾਲ ਛੁੱਟੀਆਂ 'ਤੇ ਗਈ ਹੈ।
ਹਾਲ ਹੀ 'ਚ ਪਰਿਣੀਤੀ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਟ ਉੱਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਵੀਮਿੰਗ ਪੂਲ 'ਚ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਕਾਲੇ ਰੰਗ ਦਾ ਸਵਿਮ ਸੂਟ ਪਾਇਆ ਹੋਇਆ ਹੈ ਅਤੇ ਹੱਥਾਂ 'ਚ ਚੂੜ੍ਹਾ ਵੀ ਨਜ਼ਰ ਆ ਰਿਹਾ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਕੈਪਸ਼ਨ 'ਚ ਲਿਖਿਆ ਸੀ ਕਿ ਮੈਂ ਹਨੀਮੂਨ 'ਤੇ ਨਹੀਂ ਆਈ, ਸਗੋਂ ਇਹ ਗਰਲਸ ਗੈਂਗ ਦੀ ਯਾਤਰਾ ਹੈ।
- PTC NEWS