Sun, Jun 4, 2023
Whatsapp

Raghav-Parineeti Engagement: ਅੱਜ ਹੋਣ ਜਾ ਰਹੀ ਹੈ ਰਾਘਵ ਤੇ ਪਰਿਣੀਤੀ ਦੀ ਮੰਗਣੀ ! ਇੱਥੇ ਦੇਖੋ ਮਹਿਮਾਨਾਂ ਦੀ ਲਿਸਟ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ 'ਆਮ ਆਦਮੀ ਪਾਰਟੀ' ਦੇ ਸਾਂਸਦ ਰਾਘਵ ਚੱਢਾ ਲੰਬੇ ਸਮੇਂ ਤੋਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਜੋੜਾ 13 ਮਈ ਯਾਨੀ ਅੱਜ ਦਿੱਲੀ ਵਿੱਚ ਮੰਗਣੀ ਕਰਨ ਜਾ ਰਿਹਾ ਹੈ।

Written by  Aarti -- May 13th 2023 04:21 PM
Raghav-Parineeti Engagement: ਅੱਜ ਹੋਣ ਜਾ ਰਹੀ ਹੈ ਰਾਘਵ ਤੇ ਪਰਿਣੀਤੀ ਦੀ ਮੰਗਣੀ ! ਇੱਥੇ ਦੇਖੋ ਮਹਿਮਾਨਾਂ ਦੀ ਲਿਸਟ

Raghav-Parineeti Engagement: ਅੱਜ ਹੋਣ ਜਾ ਰਹੀ ਹੈ ਰਾਘਵ ਤੇ ਪਰਿਣੀਤੀ ਦੀ ਮੰਗਣੀ ! ਇੱਥੇ ਦੇਖੋ ਮਹਿਮਾਨਾਂ ਦੀ ਲਿਸਟ

Raghav Chadha and Parineeti Engagement: ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਇੰਨ੍ਹੀਂ ਦਿਨੀਂ ਸਿਆਸੀ ਆਗੂ ਰਾਘਵ ਚੱਢਾ ਨਾਲ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਫੈਨਜ਼ ਵੱਲੋਂ ਲਗਾਤਾਰ ਅਦਾਕਾਰਾ ਦੇ ਵਿਆਹ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਜੋੜੇ ਦੀ ਮੰਗਣੀ ਨਾਲ ਸਬੰਧਤ ਤਿਆਰੀਆਂ ਪੂਰੇ ਜੋਰਾਂ 'ਤੇ ਹਨ। ਇਹ ਜੋੜਾ 13 ਮਈ ਯਾਨੀ ਅੱਜ ਦਿੱਲੀ ਵਿੱਚ ਮੰਗਣੀ ਕਰਨ ਜਾ ਰਿਹਾ ਹੈ। 

ਦਿੱਲੀ ਪਹੁੰਚੀ ਪ੍ਰਿਅੰਕਾ ਚੋਪੜਾ  


ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੂੰ ਦਿੱਲੀ ਏਅਰਪੋਰਟ ’ਤੇ ਦੇਖਿਆ ਗਿਆ ਹੈ। ਦੇਸੀ ਕੁੜੀ ਨੂੰ ਅੱਜ ਸਵੇਰੇ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ ਤਾਂ ਸਾਰੀਆਂ ਖਬਰਾਂ ਸੱਚ ਸਾਬਤ ਹੋਈਆਂ। ਆਮ ਕੱਪੜੇ ਪਹਿਨੇ, ਪ੍ਰਿਯੰਕਾ ਹੱਸ ਪਈ ਅਤੇ ਆਪਣੀ ਭੈਣ ਦੀ ਮੰਗਣੀ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਦਿਖਾਈ ਦਿੱਤੀ।

ਮੰਗਣੀ ’ਚ ਹੋ ਸਕਦੇ ਨੇ ਇਹ ਲੋਕ ਸ਼ਾਮਲ 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪ੍ਰਿਅੰਕਾ ਤੋਂ ਇਲਾਵਾ ਮਨੀਸ਼ ਮਲਹੋਤਰਾ ਵੀ ਮੰਗਣੀ ਲਈ ਪਹੁੰਚੇ ਹਨ। ਉਸ ਦਾ ਡਿਜ਼ਾਈਨ ਕੀਤਾ ਪਹਿਰਾਵਾ ਅਦਾਕਾਰਾ ਅਤੇ ਨੇਤਾ ਪਹਿਨਣਗੇ। ਪਰਿਣੀਤੀ-ਰਾਘਵ ਦੀ ਮੰਗਣੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਕਰਨ ਜੌਹਰ ਅਤੇ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਵੀ ਸ਼ਾਮਲ ਹੋ ਸਕਦੇ ਹਨ। 

ਇਸ ਤਰ੍ਹਾਂ ਦਾ ਰਹੇਗਾ ਪ੍ਰੋਗਰਾਮ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪ੍ਰੋਗਰਾਮ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ। ਇਸ ਤੋਂ ਬਾਅਦ ਅਰਦਾਸ ਅਤੇ ਫਿਰ ਸਗਾਈ ਅਤੇ ਉਸ ਤੋਂ ਬਾਅਦ ਰਾਤ ਦੇ ਖਾਣੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: TMKOC Actress Jennifer Mistry: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ 'ਰੋਸ਼ਨ ਸੋਢੀ' ਨੇ ਸ਼ੋਅ ਦੇ ਨਿਰਮਾਤਾ ’ਤੇ ਲਗਾਏ ਇਹ ਗੰਭੀਰ ਇਲਜ਼ਾਮ

- PTC NEWS

adv-img

Top News view more...

Latest News view more...