Punjab Stubble Burning: ਪਰਾਲੀ ਸਾੜਨ ਵਾਲੇ ਕਿਸਾਨ ਹੋ ਜਾਣ ਸਾਵਧਾਨ, ਪਟਿਆਲਾ ਡੀਸੀ ਨੇ ਇਮੀਗ੍ਰੇਸ਼ਨ ਸੈਂਟਰਾਂ ਨੂੰ ਦਿੱਤੀ ਇਹ ਹਿਦਾਇਤ
Punjab Stubble Burning: ਦੂਸ਼ਿਤ ਹੋ ਰਹੇ ਵਾਤਾਵਰਨ ਤੋਂ ਚਿੰਤਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਬੱਚਿਆਂ ਨੂੰ ਵਿਦੇਸ਼ ਜਾਣ 'ਚ ਮੁਸ਼ਕਿਲ ਆ ਸਕਦੀ ਹੈ। ਦਰਅਸਲ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਇਮੀਗ੍ਰੇਸ਼ਨ ਸੈਂਟਰ ਵੱਲੋਂ ਸਮਝਾਇਆ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਿਕ ਇਮੀਗ੍ਰੇਸ਼ਨ ਸੈਂਟਰ ਨੂੰ ਪਟਿਆਲਾ ਡਿਪਟੀ ਕਮਿਸ਼ਨਰ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ। ਇਮੀਗ੍ਰੇਸ਼ਨ ਸੈਂਟਰ ਹਰ ਪਾਸਪੋਰਟ ਧਾਰਕ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨਗੇ। ਪਰਾਲੀ ਸੜਨ ਸਬੰਧੀ ਜੇ ਕੋਈ ਜ਼ੁਰਮਾਨਾ ਹੋਇਆ ਤਾਂ ਵੀਜ਼ਾ ਸਬੰਧੀ ਮੁਸ਼ਕਿਲ ਆ ਸਕਦੀ ਹੈ। ਨਾਲ ਹੀ ਵਾਤਾਵਰਣ ਕੰਪਨਸੇਸ਼ਨ ਚਾਰਜਿਸ ਪਾਲਿਸੀ ਦੀ ਜਾਣਕਾਰੀ ਨੂੰ ਯਕੀਨੀ ਬਣਾਇਆ ਗਿਆ ਹੈ।
ਇਸ ਸਬੰਧੀ ਪਟਿਆਲਾ ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਜੇਕਰ ਰੈੱਡ ਐਂਟਰੀ ਪਾਈ ਗਈ ਤਾਂ ਭਵਿੱਖ ’ਚ ਵੀਜ਼ਾ ਲਗਾਉਣ ’ਚ ਦਿੱਕਤ ਵੀ ਆ ਸਕਦੀ ਹੈ। ਇਨ੍ਹਾਂ ਹੀ ਨਹੀਂ ਜ਼ਮੀਨ ਦੀ ਇਵੈਲੂਏਸ਼ਨ ਕਰਵਾਉਣ ’ਚ ਪਰੇਸ਼ਾਨੀ ਵੀ ਆ ਸਕਦੀ ਹੈ। ਹਰ ਇਮੀਗ੍ਰੇਸ਼ਨ ਸੈਂਠਰ ’ਚ ਪਰਾਲੀ ਨਾ ਸਾੜਨ ਸਬੰਧੀ ਫਲੈਕਸ ਲਗਾਉਣ ਨੂੰ ਲਾਜ਼ਮੀ ਕੀਤਾ ਗਿਆ।
ਇਹ ਵੀ ਪੜ੍ਹੋ: Meet Hayer Engagement: ਕੈਬਨਿਟ ਮੰਤਰੀ ਮੀਤ ਹੇਅਰ ਦੀ ਹੋਈ ਮੰਗਣੀ; ਇਸ ਦਿਨ ਹੋਵੇਗਾ ਵਿਆਹ, ਇੱਥੇ ਦੇਖੋ ਖੂਬਸੂਰਤ ਤਸਵੀਰਾਂ
- PTC NEWS