Sun, Dec 3, 2023
Whatsapp

Meet Hayer Engagement: ਕੈਬਨਿਟ ਮੰਤਰੀ ਮੀਤ ਹੇਅਰ ਦੀ ਹੋਈ ਮੰਗਣੀ; ਇਸ ਦਿਨ ਹੋਵੇਗਾ ਵਿਆਹ, ਇੱਥੇ ਦੇਖੋ ਖੂਬਸੂਰਤ ਤਸਵੀਰਾਂ

ਮਿਲੀ ਜਾਣਕਾਰੀ ਮੁਤਾਬਿਕ ਦੋਹਾਂ ਦੀ ਮੰਗਣੀ ਐਤਵਾਰ ਨੂੰ ਮੇਰਠ ਦੇ ਗਾਡਵਿਨ ਹੋਟਲ 'ਚ ਹੋਈ। ਦੱਸ ਦਈਏ ਕਿ ਇਸ ਸਮੇਂ ਗੁਰਵੀਨ ਕੌਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਰੇਡੀਓਲੋਜਿਸਟ ਹੈ।

Written by  Aarti -- October 30th 2023 09:53 AM
Meet Hayer Engagement: ਕੈਬਨਿਟ ਮੰਤਰੀ ਮੀਤ ਹੇਅਰ ਦੀ ਹੋਈ ਮੰਗਣੀ; ਇਸ ਦਿਨ ਹੋਵੇਗਾ ਵਿਆਹ, ਇੱਥੇ ਦੇਖੋ ਖੂਬਸੂਰਤ ਤਸਵੀਰਾਂ

Meet Hayer Engagement: ਕੈਬਨਿਟ ਮੰਤਰੀ ਮੀਤ ਹੇਅਰ ਦੀ ਹੋਈ ਮੰਗਣੀ; ਇਸ ਦਿਨ ਹੋਵੇਗਾ ਵਿਆਹ, ਇੱਥੇ ਦੇਖੋ ਖੂਬਸੂਰਤ ਤਸਵੀਰਾਂ

Meet Hayer Engagement: ਪੰਜਾਬ ਦੀ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨ ਉਨ੍ਹਾਂ ਦੀ ਮੰਗਣੀ ਮੇਰਠ ’ਚ ਹੋਈ। ਜਿਸ ’ਚ ਕਈ ਸਿਆਸੀ ਆਗੂ ਸ਼ਾਮਲ ਹੋਏ। ਜਿਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਦੋਹਾਂ ਦੀ ਮੰਗਣੀ ਐਤਵਾਰ ਨੂੰ ਮੇਰਠ ਦੇ ਗਾਡਵਿਨ ਹੋਟਲ 'ਚ ਹੋਈ। ਦੱਸ ਦਈਏ ਕਿ ਇਸ ਸਮੇਂ ਗੁਰਵੀਨ ਕੌਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਰੇਡੀਓਲੋਜਿਸਟ ਹੈ।

ਇਸ ਦਿਨ ਹੋਵੇਗਾ ਵਿਆਹ 

ਮਿਲੀ ਜਾਣਕਾਰੀ ਮੁਤਾਬਿਕ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ 7 ਨਵੰਬਰ ਨੂੰ ਪੰਜਾਬ ਦੇ ਮੁਹਾਲੀ 'ਚ ਵਿਆਹ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਜਿਸ ’ਚ ਕਈ ਸਿਆਸੀ ਸ਼ਖਸੀਅਤਾਂ ਦੇ ਆਉਣ ਦੀ ਗੱਲ ਸਾਹਮਣੇ ਆ ਰਹੀ ਹੈ। 

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ 

ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਮੌਜੂਦਾ ਸਮੇਂ ਵਿੱਚ ਭਗਵੰਤ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ। ਕੈਬਨਿਟ ਮੰਤਰੀ ਗੁਰਮੀਤ ਸਿੰਘ ਕੋਲ ਪੰਜ ਵਿਭਾਗ ਹਨ।

ਕੌਣ ਹੈ ਗੁਰਵੀਨ ਕੌਰ? 

ਡਾ: ਗੁਰਵੀਨ ਕੌਰ ਪੁੱਤਰੀ ਭੁਪਿੰਦਰ ਸਿੰਘ ਬਾਜਵਾ ਜੋ ਕਿ ਪੇਸ਼ੇ ਤੋਂ ਡਾਕਟਰ (ਰੇਡੀਓਲੋਜਿਸਟ) ਹੈ। ਉਨ੍ਹਾਂ ਦਾ ਪਰਿਵਾਰ ਪੱਛਮੀ ਪੰਜਾਬ ਦੀ ਵੰਡ ਤੋਂ ਬਾਅਦ ਮੇਰਠ ਵਿੱਚ ਆ ਕੇ ਵਸਿਆ ਹੋਇਆ ਹੈ।  ਦੱਸ ਦਈਏ ਕਿ ਉਨ੍ਹਾਂ ਪਿਤਾ ਭੁਪਿੰਦਰ ਸਿੰਘ ਬਾਜਵਾ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਹਨ। 

ਇਹ ਵੀ ਪੜ੍ਹੋ: 1 ਨਵੰਬਰ ਦੀ ਬਹਿਸ ਦਾ ਏਜੰਡਾ ਅੱਜ ਦੁਪਹਿਰ ਤੱਕ ਸਪਸ਼ਟ ਕਰਨ ਸੀ.ਐਮ.- ਸ਼੍ਰੋਮਣੀ ਅਕਾਲੀ ਦਲ

- PTC NEWS

adv-img

Top News view more...

Latest News view more...