Tarn Taran News : ਹੜ੍ਹ ਪੀੜਤ ਲੋਕਾਂ ਲਈ ਸਰਕਾਰ ਵੱਲੋਂ ਬਣਾਏ ਰਹਿਣ ਬਸੇਰਿਆਂ 'ਚ ਲੋਕਾਂ ਨੂੰ ਨਹੀਂ ਮਿਲ ਰਹੀਆਂ ਬੁਨਿਆਦੀ ਸਹੂਲਤਾਂ
Tarn Taran News : ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਹਥਾੜ ਏਰੀਏ ਵਿੱਚ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਪੈਣ ਕਾਰਨ ਜਿੱਥੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ, ਉਥੇ ਹੀ ਸਰਕਾਰ ਵੱਲੋਂ ਬਣਾਏ ਗਏ ਰਹਿਣ ਬਸੇਰਿਆ ਵਿੱਚ ਆਪਣੇ ਦੁਧਾਰੂ ਪਸ਼ੂਆਂ ਅਤੇ ਪਰਿਵਾਰ ਨਾਲ ਰਹਿਣਾ ਤਾਂ ਪੈ ਰਿਹਾ ਹੈ ਪਰ ਉੱਥੇ ਕੋਈ ਸਹੂਲਤਾਂ ਨਾ ਹੋਣ ਕਾਰਨ ਲੋਕ ਸਮਾਜ ਸੇਵੀਆਂ ਤੋਂ ਮੰਗ ਕਰ ਰਹੇ ਹਨ ਕਿ ਉਹਨਾਂ ਦੇ ਦਧਾਰੂ ਪਸ਼ੂਆਂ ਲਈ ਚਾਰਾ ਅਤੇ ਉਹਨਾਂ ਲਈ ਕੋਈ ਸਹਾਇਤਾ ਕੀਤੀ ਜਾਵੇ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਹਰੀਕੇ ਇੱਕ ਸਰਕਾਰੀ ਜਗ੍ਹਾ 'ਤੇ ਸਰਕਾਰ ਵੱਲੋਂ ਬਣਾਏ ਗਏ ਰਹਿਣ ਵਸੇਰੇ ਵਿੱਚ ਪਿੰਡ ਗੱਟਾ ਬਾਦਸ਼ਾਹ ਫੁੱਲਾਂ ਵਾਲੀ ਬਸਤੀ ਘੜੋਮਾ ਆਦਿ ਪਿੰਡਾਂ ਦੇ ਲੋਕਾਂ ਨੂੰ ਇਸ ਜਗ੍ਹਾ ਵਿੱਚ ਦੁਧਾਰੂ ਪਸ਼ੂਆਂ ਸਣੇ ਰਹਿਣ ਲਈ ਕਿਹਾ ਗਿਆ ਹੈ। ਜਿੱਥੇ ਇਹ ਲੋਕ ਆਪਣੇ ਦੁਧਾਰੂ ਪਸ਼ੂਆਂ ਨਾਲ ਉਥੇ ਰਹਿ ਰਹੇ ਹਨ।
ਆਪਣੀ ਸਮੱਸਿਆਂ ਦੱਸਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਰਹਿਣ ਬਸੇਰਾ ਤਾਂ ਸਰਕਾਰ ਵੱਲੋਂ ਬਣਾ ਕੇ ਦੇ ਦਿੱਤਾ ਗਿਆ ਹੈ ਪਰ ਇੱਥੇ ਨਾ ਤਾਂ ਉਹਨਾਂ ਨੂੰ ਦੁਧਾਰੂ ਪਸ਼ੂਆਂ ਲਈ ਚਾਰਾ ਮਿਲ ਰਿਹਾ ਹੈ ਅਤੇ ਨਾ ਹੀ ਪੀਣ ਵਾਲਾ ਪਾਣੀ। ਉਹਨਾਂ ਨੇ ਕਿਹਾ ਕਿ ਜੇ ਕੋਈ ਸਮਾਜ ਸੇਵੀ ਆਉਂਦਾ ਹੈ ਤਾਂ ਉਹ ਉਹਨਾਂ ਦੀ ਸਹਾਇਤਾ ਕਰਦਾ ਹੈ ਪਰ ਪ੍ਰਸ਼ਾਸਨ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ।
ਜਿਸ ਕਰਕੇ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀ ਸਾਰੀ ਦੀ ਸਾਰੀ ਜ਼ਮੀਨ ਇਸ ਪਾਣੀ ਦੀ ਮਾਰ ਹੇਠ ਆਉਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਉਥੇ ਹੀ ਹਰ ਸਾਲ ਹਰ ਨੂੰ ਇਸ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਰਕਾਰ ਸਿਰਫ ਲਾਰਿਆਂ ਤੋਂ ਇਲਾਵਾ ਸਾਨੂੰ ਹੋਰ ਕੁਝ ਨਹੀਂ ਦਿੰਦੀ।
- PTC NEWS