Sun, Aug 9, 2026
Whatsapp

PM Modi Punjab Visit: PM ਮੋਦੀ ਨੇ 5470 ਕਰੋੜ ਦੇ ਰੇਲ ਤੇ ਸੜਕ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ, ਕਿਹਾ - ਕੱਟੜ ਬੇਈਮਾਨ ਪੰਜਾਬ ਦੇ ਨਾਮ 'ਤੇ ਕਰਜ਼ਾ ਲੈ ਕੇ ਖੁਦ ਐਸ਼ ਕਰ ਰਹੇ

PM Modi Punjab Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਜੀਂਦ ਤੋਂ ਭਾਰਤ ਦੀ ਪਹਿਲੀ ਅਤਿ-ਆਧੁਨਿਕ ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ

Reported by:  PTC News Desk  Edited by:  Amritpal Singh -- July 17th 2026 08:50 AM -- Updated: July 17th 2026 05:55 PM
PM Modi Punjab Visit: PM ਮੋਦੀ ਨੇ 5470 ਕਰੋੜ ਦੇ ਰੇਲ ਤੇ ਸੜਕ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ, ਕਿਹਾ - ਕੱਟੜ ਬੇਈਮਾਨ ਪੰਜਾਬ ਦੇ ਨਾਮ 'ਤੇ ਕਰਜ਼ਾ ਲੈ ਕੇ ਖੁਦ ਐਸ਼ ਕਰ ਰਹੇ

PM Modi Punjab Visit: PM ਮੋਦੀ ਨੇ 5470 ਕਰੋੜ ਦੇ ਰੇਲ ਤੇ ਸੜਕ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ, ਕਿਹਾ - ਕੱਟੜ ਬੇਈਮਾਨ ਪੰਜਾਬ ਦੇ ਨਾਮ 'ਤੇ ਕਰਜ਼ਾ ਲੈ ਕੇ ਖੁਦ ਐਸ਼ ਕਰ ਰਹੇ

  • 05:55 PM, Jul 17 2026
    Pm Modi punjab Visit : 'ਪੰਜਾਬ 'ਚ ਕਦੋਂ ਗੈਂਗਵਾਰ ਹੋ ਜਾਵੇ ਜਾਂ ਗੋਲੀਬਾਰੀ ਹੋ ਜਾਵੇ, ਕੁੱਝ ਨਹੀਂ ਪਤਾ'

    ਪ੍ਰਧਾਨ ਮੰਤਰੀ ਮੋਦੀ ਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ

    ਕਿਹਾ - ਅੱਜ ਇਸ਼ਤਿਹਾਰਾਂ ਦੇ ਦਮ 'ਤੇ ਪੰਜਾਬ ਦੀ ਅਸਲੀਅਤ ਨੂੰ ਛੁਪਾਇਆ ਜਾ ਰਿਹਾ ਹੈ

    'ਨਿੱਤ ਦਿਨ ਪੁਲਿਸ ਥਾਣਿਆਂ 'ਤੇ ਹਮਲੇ ਹੋ ਰਹੇ, ਪੰਜਾਬ 'ਚ ਕਾਰੋਬਾਰ ਕਰਨਾ ਹੋਇਆ ਮੁਸ਼ਕਿਲ'

    'ਕੱਟੜ ਬੇਈਮਾਨ ਪੰਜਾਬ ਦੇ ਨਾਮ 'ਤੇ ਕਰਜ਼ਾ ਲੈ ਕੇ ਖੁਦ ਐਸ਼ ਕਰ ਰਹੇ'

    'ਕਾਂਗਰਸ ਲਈ ਸਿਰਫ਼ ਕੁਰਸੀ ਦੀ ਲੜਾਈ ਮਹੱਤਵਪੂਰਨ, ਪੰਜਾਬ ਨਹੀਂ'

    ਪੰਜਾਬ ਦਾ ਵਿਕਾਸ ਸਿਰਫ਼ BJP ਦੀ ਡਬਲ ਇੰਜਨ ਸਰਕਾਰ ਦੇ ਹੱਥ 'ਚ : PM ਮੋਦੀ

  • 05:38 PM, Jul 17 2026
    PM Modi Punjab Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੇ ਮੁੱਖ ਨੁਕਤੇ

    ਪੀਐਮ ਮੋਦੀ ਨੇ ਕਿਹਾ ਕਿ ਜਲੰਧਰ ਵਿਕਾਸ ਦਾ ਨਵਾਂ ਕੇਂਦਰ ਬਣ ਰਿਹਾ ਹੈ। ਉਨ੍ਹਾਂ ਨੇ ਪਹਿਲੀ ਹਾਈਡ੍ਰੋਜਨ ਟ੍ਰੇਨ ਦੇ ਉਦਘਾਟਨ, ਸਿੱਖ ਮਿਊਜ਼ੀਅਮ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪੰਜਾਬ ਲਈ ਇਤਿਹਾਸਕ ਪਲ ਹਨ।

    ਉਨ੍ਹਾਂ ਨੇ ਕਿਹਾ ਕਿ ਸਿੱਖ ਮਿਊਜ਼ੀਅਮ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਬਲੀਦਾਨਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ। ਨਾਲ ਹੀ ਹਰਿਆਣਾ ਸਰਕਾਰ ਵੱਲੋਂ ਸਿੱਖ ਕੌਮ ਲਈ ਕੀਤੇ ਕੰਮਾਂ ਦੀ ਵੀ ਸ਼ਲਾਘਾ ਕੀਤੀ।

    ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਲੰਧਰ ਤੋਂ ਕਈ ਨਵੀਆਂ ਰੇਲ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਅੰਮ੍ਰਿਤਸਰ-ਕਾਸ਼ੀ ਰੇਲ ਸੇਵਾ, ਦੌਲਤਪੁਰ ਅਤੇ ਕਰਤੋਲੀ ਲਈ ਨਵੀਆਂ ਟ੍ਰੇਨਾਂ ਅਤੇ ਲੁਧਿਆਣਾ ਬਾਈਪਾਸ ਜੰਕਸ਼ਨ ਦੇ ਉਦਘਾਟਨ ਦਾ ਵੀ ਜ਼ਿਕਰ ਕੀਤਾ।

    ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਛੱਡ ਰਹੀ। ਇਸ ਦੇ ਨਾਲ ਹੀ ਜਲੰਧਰ ਦੇ ਲੋਕਾਂ ਦੀ ਸਫ਼ਾਈ ਪ੍ਰਤੀ ਜਾਗਰੂਕਤਾ ਦੀ ਵੀ ਪ੍ਰਸ਼ੰਸਾ ਕੀਤੀ।

    ਪੀਐਮ ਮੋਦੀ ਨੇ ਤੇਜਾ ਸਿੰਘ ਸਮੁੰਦਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਬਲੀਦਾਨ ਦੇਸ਼ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਟੀਚਾ ਹਰ ਨਾਗਰਿਕ ਦਾ ਜੀਵਨ ਆਸਾਨ ਬਣਾਉਣਾ ਹੈ।

    ਉਨ੍ਹਾਂ ਨੇ ਕਿਹਾ ਕਿ ਭਾਰਤੀ ਰੇਲ ਗਰੀਬ ਅਤੇ ਮੱਧ ਵਰਗ ਦੀ ਜੀਵਨ ਰੇਖਾ ਹੈ। 2014 ਤੋਂ ਪਹਿਲਾਂ ਰੇਲਵੇ ਦੀ ਅਣਦੇਖੀ ਕੀਤੀ ਗਈ, ਪਰ ਹੁਣ ਦੇਸ਼ ਭਰ ਵਿੱਚ 1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ।

    ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ਵਿਕਸਤ ਭਾਰਤ ਦੀ ਨਵੀਂ ਤਸਵੀਰ ਪੇਸ਼ ਕਰੇਗਾ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇਸ਼ ਦੀ ਵਿਰਾਸਤ, ਸੱਭਿਆਚਾਰ ਅਤੇ ਸਥਾਨਕ ਪਛਾਣ ਨੂੰ ਮਜ਼ਬੂਤ ਕਰ ਰਹੀ ਹੈ।

    ਪੀਐਮ ਮੋਦੀ ਨੇ ਜਲੰਧਰ ਦੇ ਖੇਡ ਉਦਯੋਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸ਼ਹਿਰ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਉਨ੍ਹਾਂ ਨੇ ਪੰਜਾਬ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਵੀ ਦੱਸਿਆ।

    ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਚਿੰਤਾ ਜਤਾਈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਪੁਲਿਸ ਥਾਣਿਆਂ 'ਤੇ ਹਮਲੇ ਹੋ ਰਹੇ ਹਨ ਅਤੇ ਨਸ਼ਾ ਤਸਕਰ ਖੁੱਲ੍ਹੇਆਮ ਘੁੰਮ ਰਹੇ ਹਨ।

    ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿਜੇ ਸਿੰਗਲਾ ਸਮੇਤ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਵਿਧਾਇਕ ਨੂੰ ਵੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਪਛਾਣ "ਕੱਟੜ ਬੇਈਮਾਨ" ਵਜੋਂ ਬਣ ਗਈ ਹੈ।

    ਪੀਐਮ ਮੋਦੀ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਭੇਜੇ ਗਏ ਫੰਡਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ ਅਤੇ ਕਰਜ਼ੇ ਦਾ ਪੈਸਾ ਵੀ ਗਲਤ ਢੰਗ ਨਾਲ ਖਰਚਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦਾ ਵੱਡਾ ਹਿੱਸਾ ਕਰਜ਼ੇ ਦੇ ਵਿਆਜ ਵਿੱਚ ਹੀ ਚਲਾ ਜਾਂਦਾ ਹੈ।

    ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਤੇਜ਼ ਵਿਕਾਸ ਲਈ ਡਬਲ ਇੰਜਨ ਦੀ ਸਰਕਾਰ ਦੀ ਲੋੜ ਹੈ। ਨਾਲ ਹੀ ਉਨ੍ਹਾਂ ਨੇ ਕਿਸਾਨਾਂ, ਡੀਏ ਅਤੇ ਮਹਿਲਾ ਯੋਜਨਾਵਾਂ ਨੂੰ ਲੈ ਕੇ ਵੀ ਪੰਜਾਬ ਸਰਕਾਰ 'ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਗਾਏ।

    ਆਪਣੇ ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਨੌਜਵਾਨ ਪੀੜ੍ਹੀ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਲੋ ਇੰਡੀਆ ਵਰਗੀਆਂ ਮੁਹਿੰਮਾਂ ਨਾਲ ਜੁੜ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਦੀ ਅਪੀਲ ਕੀਤੀ।

  • 05:30 PM, Jul 17 2026
    ਪੀਐਮ ਮੋਦੀ ਨੇ ਜਲੰਧਰ 'ਚ 5470 ਕਰੋੜ ਦੇ ਰੇਲ ਤੇ ਸੜਕ ਪ੍ਰਾਜੈਕਟਾਂ ਦਾ ਵਰਚੂਅਲੀ ਉਦਘਾਟਨ ਕੀਤਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ

    ਜਲੰਧਰ 'ਚ 5470 ਕਰੋੜ ਦੇ ਰੇਲ ਤੇ ਸੜਕ ਪ੍ਰਾਜੈਕਟਾਂ ਦਾ ਵਰਚੂਅਲੀ ਉਦਘਾਟਨ ਕੀਤਾ

    ਅੰਮ੍ਰਿਤਸਰ ਤੋਂ ਕਾਸ਼ੀ ਤੇ ਦੌਲਤਪੁਰ ਤੋਂ ਕਰਤੋਲਿ ਲਈ ਨਵੀਂ ਰੇਲ ਸੇਵਾ ਕੀਤੀ ਸ਼ੁਰੂ

    ਮੁਹਾਲੀ, ਮੁਕਤਸਰ ਤੇ ਸ੍ਰੀ ਆਨੰਦਪੁਰ ਸਾਹਿਬ ਸਟੇਸ਼ਨਾਂ ਦਾ ਵੀ ਉਦਘਾਟਨ

    ਕਿਹਾ - ਪੰਜਾਬ ਦੇ ਵਿਕਾਸ ਲਈ ਕੇਂਦਰ ਸਰਕਾਰ ਹਰ ਸੰਭਵ ਯਤਨ ਕਰ ਰਹੀ

    ਗੁਰੂਆਂ-ਪੀਰਾਂ ਦੀ ਧਰਤੀ 'ਤੇ ਆ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ : PM ਮੋਦੀ

    ਸ. ਤੇਜਾ ਸਿੰਘ ਸਮੁੰਦਰੀ ਨੂੰ ਮਹਾਨ ਯੋਗਦਾਨ ਲਈ ਦਿੱਤੀ ਸ਼ਰਧਾਂਜਲੀ

  • 05:11 PM, Jul 17 2026
    PM ਮੋਦੀ ਦਾ ਜਲੰਧਰ ਪਹੁੰਚਣ 'ਤੇ ਇੰਝ ਹੋਇਆ ਸਵਾਗਤ

  • 05:05 PM, Jul 17 2026
    PM Modi ਦੀ ਆਮਦ ਮੌਕੇ Qaumi Insaaf Morcha ਦਾ ਵਿਰੋਧ ਪ੍ਰਦਰਸ਼ਨ, ਗਰਮਾ ਗਿਆ ਮਾਹੌਲ

  • 04:42 PM, Jul 17 2026
    ਪੀਐਮ ਮੋਦੀ ਵੱਲੋਂ 75 ਅੰਮ੍ਰਿਤ ਰੇਲਵੇ ਸਟੇਸ਼ਨ ਦਾ ਉਦਘਾਟਨ, ਜਾਣੋ ਸਟੇਜ 'ਤੇ ਕਿਹੜੇ-ਕਿਹੜੇ ਲੀਡਰ ਰਹੇ ਮੌਜੂਦ

    ਪ੍ਰਧਾਨ ਮੰਤਰੀ Modi ਨੇ 75 ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ। ਸਟੇਜ 'ਤੇ ਪੰਜਾਬ ਦੇ ਮੁਖੀ ਕੇਵਲ ਸਿੰਘ ਢਿੱਲੋਂ, ਤਰੁਣ ਚੁੱਘ, ਅਸ਼ਵਨੀ ਸ਼ਰਮਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਰਾਜ ਸਭਾ ਮੈਂਬਰ ਹਰਭਜਨ ਸਿੰਘ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਸਾਬਕਾ ਮੁਖੀ ਸੁਨੀਲ ਜਾਖੜ, ਵਿਜੇ ਸਾਂਪਲਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਸਟੇਜ 'ਤੇ ਪਹੁੰਚੇ।

  • 04:37 PM, Jul 17 2026
    ਰਵਨੀਤ ਬਿੱਟੂ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਪ੍ਰਧਾਨ ਮੰਤਰੀ ਦੇ ਨਾਲ ਜਲੰਧਰ ਕੈਂਟ ਸਟੇਸ਼ਨ ਪੁੱਜੇ।


  • 04:29 PM, Jul 17 2026
    ਪ੍ਰਧਾਨ ਮੰਤਰੀ ਨੇ ਅੰਮ੍ਰਿਤਸਰ-ਵਾਰਾਣਸੀ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ

    ਪ੍ਰਧਾਨ ਮੰਤਰੀ ਨੇ ਅੰਮ੍ਰਿਤਸਰ-ਵਾਰਾਣਸੀ ਰੇਲਗੱਡੀ ਨੂੰ  ਦਿਖਾਈ ਹਰੀ ਝੰਡੀ

  • 04:29 PM, Jul 17 2026
    ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, Amritsar ਤੋਂ ਵਾਰਾਣਸੀ ਸਪੈਸ਼ਲ ਟਰੇਨ ਨੂੰ ਹਰੀ ਝੰਡੀ ਦਿੱਤੀ


  • 03:55 PM, Jul 17 2026
    Chandigarh 'ਚ ਪਹੁੰਚੇ Prime Minister Narendra Modi, PGI 'ਚ Advance Projects ਦਾ ਉਦਘਾਟਨ

  • 02:42 PM, Jul 17 2026
    PM Modi Chandigarh Visit : 'ਜਦੋਂ ਮੈਂ ਚੰਡੀਗੜ੍ਹ ਰਹਿੰਦਾ ਸੀ...'

    ਪੀਐਮ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 2.50 ਹਜਾਰ ਕਰੋੜ ਰੁਪਏ ਖਰਚ ਕਰਕੇ ਚੰਡੀਗੜ੍ਹ 'ਚ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ, ਪੰਜਾਬ-ਹਰਿਆਣਾ-ਹਿਮਾਚਲ ਨੂੰ ਜੋੜਦਾ ਹੈ ਅਤੇ ਜਦੋਂ ਮੈਂ ਚੰਡੀਗੜ੍ਹ ਰਹਿੰਦਾ ਸੀ ਤਾਂ ਕਈ ਵਾਰ PGI ਲੋਕਾਂ ਨੂੰ ਮਿਲਣ ਲਈ ਗਿਆ ਸੀ, ਏਥੇ ਬਹੁਤ ਜ਼ਿਆਦਾ ਲੋਕ ਆਉਂਦੇ ਹਨ।

  • 02:31 PM, Jul 17 2026
    ਪ੍ਰਧਾਨ ਮੰਤਰੀ ਵੱਲੋਂ ਚੰਡੀਗੜ੍ਹ ਨੂੰ 6600 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੰਡੀਗੜ੍ਹ ਨੂੰ 6600 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸੌਗਾਤ

    ਕਿਹਾ - ਮੈਨੂੰ ਏਥੇ ਆਕੇ ਖੁਸ਼ੀ ਹੋਈ

    ਚੰਡੀਗੜ੍ਹ ਸ਼ਹਿਰ ਨਹੀਂ ਇਹ ਭਾਰਤ ਲਈ ਡਿਵੈਲਪਮੈਂਟ ਦਾ ਮਾਡਲ ਹੈ

    ਏਥੇ ਸਭ ਤੋਂ ਵੱਡਾ ਹੈ ਮਾਂ ਚੰਡੀ ਦੇਵੀ ਦਾ ਅਸ਼ੀਰਵਾਦ

    ਚੰਡੀਗੜ੍ਹ ਹਮੇਸ਼ਾ NDA ਸਰਕਾਰ ਲਈ ਪਹਿਲਾਂ ਰਿਹਾ ਹੈ ਵਿਕਾਸ ਲਈ

    ਭਾਰਤ 'ਚ ਨਵੇਂ ਕਨੂੰਨ ਲਾਗੂ ਕਰਨ ਦੀ ਸ਼ੁਰੂਆਤ ਵੀ ਚੰਡੀਗੜ੍ਹ ਤੋਂ ਹੀ ਹੋਈ ਸੀ

  • 02:27 PM, Jul 17 2026

    ਪ੍ਰਧਾਨ ਮੰਤਰੀ ਮੋਦੀ ਲਾਈਵ  - https://www.youtube.com/watch?v=TO1FccIbUns

  • 02:14 PM, Jul 17 2026
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਚੰਡੀਗੜ੍ਹ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਨਾਲ ਮੰਚ ਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਹਨ।


  • 01:03 PM, Jul 17 2026
    ਭਾਰਤੀ ਰੇਲਵੇ ਨੇ ਰਚਿਆ ਇਤਿਹਾਸ, ਦੇਸ਼ ਦੀ ਪਹਿਲੀ Hydrogen Train ਸ਼ੁਰੂ, ਜਾਣੋ ਟ੍ਰੇਨ ਦੀ ਖ਼ਾਸੀਅਤ

  • 12:11 PM, Jul 17 2026

    ਲੋਕੋ ਪਾਇਲਟ ਗਗਨਦੀਪ ਕਹਿੰਦੇ ਹਨ, "...ਇਹ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਰੇਲਗੱਡੀ ਹੈ। ਸਾਨੂੰ ਬਹੁਤ ਵਧੀਆ ਸਿਖਲਾਈ ਮਿਲੀ। ਚੇਨਈ ਤੋਂ ਟ੍ਰੇਨਰ ਸਾਨੂੰ ਇਸ ਰੇਲਗੱਡੀ ਬਾਰੇ ਸਿਖਾਉਣ ਲਈ ਆਏ ਸਨ। ਇਹ ਇੱਕ ਬਹੁਤ ਸ਼ਕਤੀਸ਼ਾਲੀ ਰੇਲਗੱਡੀ ਹੈ। ਇਸ ਵਿੱਚ ਅੱਠ ਯਾਤਰਾ ਕਾਰਾਂ ਅਤੇ ਦੋ ਪਾਵਰ ਕਾਰਾਂ ਹਨ, ਜੋ ਅੱਗੇ ਅਤੇ ਪਿੱਛੇ ਦੋਵਾਂ ਤੋਂ ਬਿਜਲੀ ਪ੍ਰਦਾਨ ਕਰਦੀਆਂ ਹਨ। ਇਸ ਵਿੱਚ ਉੱਨਤ ਸੁਰੱਖਿਆ ਵਿਸ਼ੇਸ਼ਤਾਵਾਂ ਹਨ..."

  • 11:30 AM, Jul 17 2026
    ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਈ ਹਰੀ ਝੰਡੀ

    ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਦਿਖਾਈ ਹਰੀ ਝੰਡੀ

  • 10:41 AM, Jul 17 2026
    ਜੀਂਦ ਰੇਲਵੇ ਸਟੇਸ਼ਨ ਨੂੰ ਫੁੱਲਾਂ ਨਾਲ ਸਜਾਇਆ ਗਿਆ

    ਪ੍ਰਧਾਨ ਮੰਤਰੀ ਮੋਦੀ ਜਲਦੀ ਹੀ ਜੀਂਦ ਪਹੁੰਚਣ ਵਾਲੇ ਹਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ, ਜੀਂਦ ਰੇਲਵੇ ਸਟੇਸ਼ਨ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਰੇਲਗੱਡੀ ਨੂੰ ਕਈ ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ, ਜਿਨ੍ਹਾਂ ਵਿੱਚ ਗੇਂਦੇ, ਟਿਊਬਰੋਜ਼, ਆਰਕਿਡ ਅਤੇ ਹੋਰ ਰੰਗੀਨ ਫੁੱਲ ਸ਼ਾਮਲ ਹਨ। ਰੇਲਗੱਡੀ ਨੂੰ ਅੰਦਰ ਅਤੇ ਬਾਹਰ ਫੁੱਲਾਂ ਦੀ ਸਜਾਵਟ ਨਾਲ ਵੀ ਸਜਾਇਆ ਗਿਆ ਹੈ।

  • 10:40 AM, Jul 17 2026
    ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਉਦਘਾਟਨ

    ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਉਦਘਾਟਨ ਕਰਨਗੇ। ਇਹ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ 89 ਕਿਲੋਮੀਟਰ ਦੇ ਜੀਂਦ-ਸੋਨੀਪਤ ਰੂਟ ਨੂੰ ਦੋ ਘੰਟਿਆਂ ਵਿੱਚ ਪੂਰਾ ਕਰੇਗੀ। ਇਸ ਟ੍ਰੇਨ ਵਿੱਚ 10 ਕੋਚ ਹਨ ਅਤੇ ਇਹ ਪੂਰੀ ਤਰ੍ਹਾਂ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਈ ਗਈ ਹੈ। ਇਸ ਤੋਂ ਇਲਾਵਾ ਜੀਂਦ ਤੋਂ ਪ੍ਰਧਾਨ ਮੰਤਰੀ ਮੋਦੀ ਹਰਿਆਣਾ ਲਈ 14,700 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਸੜਕ, ਰੇਲ, ਸਿਹਤ ਅਤੇ ਸਿੱਖਿਆ ਖੇਤਰਾਂ ਵਿੱਚ ਕਈ ਵੱਡੇ ਪ੍ਰੋਜੈਕਟ ਸ਼ਾਮਲ ਹਨ।

  • 09:19 AM, Jul 17 2026

    ਪੰਜਾਬ ਭਾਜਪਾ ਨੇ X 'ਤੇ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਤੇ ਲਿਖਿਆ 'ਜੀ ਆਇਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ'

  • 09:17 AM, Jul 17 2026
    ਰੇਲਵੇ ਸਟੇਸ਼ਨਾਂ ਦਾ ਸ਼ਾਨਦਾਰ ਨਵੀਨੀਕਰਨ

    ਪੰਜਾਬ ਭਾਜਪਾ ਨੇ X 'ਤੇ ਰੇਲਵੇ ਸਟੇਸ਼ਨਾਂ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਕਿ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ' ਦੇ ਤਹਿਤ ਪੰਜਾਬ ਦੇ ਰੇਲਵੇ ਸਟੇਸ਼ਨਾਂ—ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਸ੍ਰੀ ਅਨੰਦਪੁਰ ਸਾਹਿਬ, ਜਲੰਧਰ ਕੈਂਟ ਅਤੇ ਸ਼੍ਰੀ ਮੁਕਤਸਰ ਸਾਹਿਬ ਦਾ ਸ਼ਾਨਦਾਰ ਨਵੀਨੀਕਰਨ ।ਦੂਜੇ ਪਾਸੇ, ਪ੍ਰੋਟੋਕੋਲ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਡੀਗੜ੍ਹ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਤਾਂ ਕਰਨਗੇ, ਪਰ ਉਹ ਅੱਗੇ ਦੇ ਨਿਰਧਾਰਤ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋਣਗੇ, ਜਿਸ ਲਈ ਸੂਬਾ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੜਾ ਨੂੰ ਡਿਊਟੀ 'ਤੇ ਲਾਇਆ ਗਿਆ ਹੈ।

  • 09:16 AM, Jul 17 2026
    ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸੂਬੇ ਭਰ ਵਿੱਚ ਪ੍ਰਦਰਸ਼ਨ ਦਾ ਐਲਾਨ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਜ ਦੇ ਚੰਡੀਗੜ੍ਹ ਅਤੇ ਜਲੰਧਰ ਦੌਰੇ ਤੋਂ ਕੁਝ ਘੰਟੇ ਪਹਿਲਾਂ ਹੀ ਕਿਸਾਨ ਮਜ਼ਦੂਰ ਮੋਰਚਾ ਨੇ ਸੂਬੇ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਹ ਫੈਸਲਾ ਰੇਲਵੇ ਦੇ ਨਿੱਜੀਕਰਨ, ਭਾਰਤ-ਅਮਰੀਕਾ ਵਪਾਰ ਸਮਝੌਤੇ, ਸਾਰੀਆਂ ਫਸਲਾਂ 'ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਵਰਗੇ ਮੁੱਦਿਆਂ ਨੂੰ ਲੈ ਕੇ ਲਿਆ ਗਿਆ ਹੈ, ਨਾਲ ਹੀ ਉਨ੍ਹਾਂ ਸਰਕਾਰ 'ਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਪ੍ਰਤੀ ਅਵੇਸਲੇ ਰਹਿਣ ਦਾ ਦੋਸ਼ ਲਾਇਆ ਹੈ। ਪੰਧੇਰ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਹ ਪੰਜਾਬ ਫੇਰੀ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦਾ ਹੱਕੀ ਸਥਾਨ ਬਹਾਲ ਕਰਨ ਅਤੇ ਸੂਬੇ ਦੇ ਦਰਿਆਈ ਪਾਣੀਆਂ 'ਤੇ ਇਸ ਦੇ ਰਿਪੇਰੀਅਨ ਹੱਕਾਂ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ। 

  • 09:14 AM, Jul 17 2026

    ਪੀਐਮ ਮੋਦੀ ਨੇ ਕਿਹਾ ਕਿ ਮੈਂ 17 ਜੁਲਾਈ ਨੂੰ ਜਲੰਧਰ ਵਿੱਚ ਹੋਣ ਵਾਲੀ ਬੀਜੇਪੀ ਰੈਲੀ ਦੌਰਾਨ ਪੰਜਾਬ ਦੇ ਲੋਕਾਂ ਵਿਚਾਲੇ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਪੰਜਾਬ ਬਹੁਤ ਉਮੀਦ ਨਾਲ ਬੀਜੇਪੀ ਵੱਲ ਦੇਖ ਰਿਹਾ ਹੈ। ਸਾਡੀ ਪਾਰਟੀ ਦਾ ਵਿਕਾਸ ਏਜੰਡਾ ਮੇਰੇ ਪੰਜਾਬ ਦੇ ਭੈਣਾਂ ਅਤੇ ਭਰਾਵਾਂ ਲਈ ਖ਼ੁਸ਼ਹਾਲੀ ਅਤੇ ‘ਜੀਵਨ ਜਿਊਣ ਦੀ ਸੌਖ’ ਨੂੰ ਯਕੀਨੀ ਬਣਾਏਗਾ।

PM Modi Punjab Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਜੀਂਦ ਤੋਂ ਭਾਰਤ ਦੀ ਪਹਿਲੀ ਅਤਿ-ਆਧੁਨਿਕ ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਅਤੇ ਇਸ ਇਤਿਹਾਸਕ ਮੌਕੇ 'ਤੇ ਖੇਤਰ ਵਿੱਚ 23,000 ਕਰੋੜ ਰੁਪਏ ਤੋਂ ਵੱਧ ਦੇ ਵਿਸ਼ਾਲ ਸੜਕੀ ਬੁਨਿਆਦੀ ਢਾਂਚੇ, ਅਤਿ-ਆਧੁਨਿਕ ਸਿਹਤ ਸਹੂਲਤਾਂ ਅਤੇ ਸਿੱਖਿਆ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

ਆਪਣੇ ਇਸ ਰੁਝੇਵਿਆਂ ਭਰੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਸਿੱਖ ਅਜਾਇਬ ਘਰ ਦੀ ਨੀਂਹ ਰੱਖਣਗੇ ਅਤੇ ਹਾਂਸੀ-ਬਰਵਾਲਾ ਨੈਸ਼ਨਲ ਹਾਈਵੇਅ ਸਮੇਤ ਕਈ ਪ੍ਰਮੁੱਖ ਸੜਕੀ ਮਾਰਗਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਹਰਿਆਣਾ ਵਾਲੇ ਹਿੱਸੇ ਸਮੇਤ ਹੋਰ ਵੱਡੇ ਪ੍ਰਾਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਆਪਣੇ ਦੌਰੇ ਦੇ ਦੂਜੇ ਪੜਾਅ ਵਿੱਚ ਚੰਡੀਗੜ੍ਹ ਪਹੁੰਚ ਕੇ ਉਹ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਕਰੀਬ 4,736 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨਗੇ ਅਤੇ ਅੰਤ ਵਿੱਚ ਜਲੰਧਰ ਦੇ ਪੁਨਰ-ਵਿਕਸਿਤ ਕੈਂਟ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ-ਵਾਰਾਣਸੀ ਐਕਸਪ੍ਰੈਸ ਨੂੰ ਰਵਾਨਾ ਕਰਨ ਦੇ ਨਾਲ-ਨਾਲ ਇੱਥੇ 5,470 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ, ਜੋ ਕਿ ਪਿਛਲੇ ਪੰਜ ਮਹੀਨਿਆਂ ਵਿੱਚ ਉਨ੍ਹਾਂ ਦਾ ਦੂਜਾ ਜਲੰਧਰ ਦੌਰਾ ਹੋਵੇਗਾ।


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK