Wed, Mar 4, 2026
Whatsapp

ਪੰਜਾਬ 'ਚ ਬਿਜਲੀ ਦਾ ਸੰਕਟ ; ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ

Reported by:  PTC News Desk  Edited by:  Ravinder Singh -- February 14th 2023 11:54 AM
ਪੰਜਾਬ 'ਚ ਬਿਜਲੀ ਦਾ ਸੰਕਟ ; ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ

ਪੰਜਾਬ 'ਚ ਬਿਜਲੀ ਦਾ ਸੰਕਟ ; ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ

ਪਟਿਆਲਾ : ਪੰਜਾਬ ਵਿਚ ਸਰਦੀ ਮੌਸਮ ਵਿਚ ਵੀ ਬਿਜਲੀ ਨੇ ਪਾਵਰਕਾਮ ਦੇ ਪਸੀਨੇ ਛੁਡਾਏ ਹੋਏ ਹਨ। ਪੰਜਾਬ ਵਿਚ ਬਿਜਲੀ ਦਾ ਸੰਕਟ ਮੁੜ ਗਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਦੇ ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ ਹੋ ਗਏ ਹਨ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ 2 ਯੂਨਿਟ (660 MW ਹਰੇਕ) ਤਕਨੀਕੀ ਖਰਾਬੀ ਕਰਕੇ ਬੰਦ ਹੋ ਗਏ ਹਨ।



ਇਸ ਤੋਂ ਇਲਾਵਾ ਰਾਜਪੁਰਾ ਥਰਮਲ ਪਲਾਂਟ ਦਾ ਇਕ ਯੂਨਿਟ 700 MW ਦਾ ਓਵਰ ਹਾਲਿੰਗ ਕਰਕੇ ਬੰਦ ਹੋ ਗਿਆ ਹੈ। ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਹੋ ਗਏ ਹਨ। ਇਕ ਯੂਨਿਟ ਓਵਰ ਹਾਲਿੰਗ ਕਰਕੇ ਅਤੇ ਦੂਜਾ ਬੋਇਲਰ ਲੀਕੇਜ ਕਰਕੇ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਲਹਿਰਾ ਮੁਹੱਬਤ ਦਾ ਇਕ ਯੂਨਿਟ (210 MW) ਪਿਛਲੇ ਸਾਲ ਦੀ 13 ਮਈ ਤੋਂ ਬੰਦ ਹੈ। ਇਸ ਕਾਰਨ ਇੰਸਾਲਡ ਕੈਪਸਿਟੀ ਵਿਚ 2650 MW ਦੀ ਕਮੀ ਆਈ ਹੈ।

ਇਹ ਵੀ ਪੜ੍ਹੋ : Cyclone Gabriel : ਤਬਾਹੀ ਦਰਮਿਆਨ ਨਿਊਜ਼ੀਲੈਂਡ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਐਲਾਨੀ

ਪੰਜਾਬ ਦੇ ਥਰਮਲ ਪਲਾਂਟਾਾ ਦੇ ਕੁਲ 15 ਯੂਨਿਟ ਹਨ ਅਤੇ ਹੁਣ ਸਿਰਫ਼ 9 ਯੂਨਿਟ ਹੀ ਕੰਮ ਕਰ ਰਹੇ ਹਨ। ਪੰਜਾਬ ਦੇ ਥਰਮਲ ਪਲਾਂਟਾਂ ਦੀ ਕੁੱਲ ਸਮਰੱਥਾ 5680 MW ਹੈ ਅਤੇ 6 ਯੂਨਿਟ ਬੰਦ ਹੋਣ ਨਾਲ 2650 MW ਦੀ ਕਮੀ ਉਤਪੰਨ ਹੋ ਗਈ ਹੈ। ਸਵੇਰੇ 11 ਵਜੇ ਦੌਰਾਨ ਬਿਜਲੀ ਦੀ ਮੰਗ 7500 MW ਹੈ ਤੇ ਪਾਵਰਕਾਮ ਕਮੀ ਪੂਰੀ ਕਰਨ ਲਈ ਕੇਂਦਰੀ ਪੂਲ ਤੋਂ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਹੈ।

ਰਿਪੋਰਟ-ਗਗਨਦੀਪ ਆਹੂਜਾ

- PTC NEWS

Top News view more...

Latest News view more...

PTC NETWORK
PTC NETWORK