Mon, May 25, 2026
Whatsapp

Muktsar Jail Clash : ਦੰਗਲ ਬਣੀ ਮੁਕਤਸਰ ਜੇਲ੍ਹ ! ਆਪਸ 'ਚ ਭਿੜੇ ਕੈਦੀ, ਚੱਲੇ ਤੇਜ਼ਧਾਰ ਹਥਿਆਰ, ਜੇਲ੍ਹ ਅਧਿਕਾਰੀਆਂ ਸਣੇ ਕਈ ਜ਼ਖ਼ਮੀ

Muktsar Jail Clash : ਹਮਲਾਵਰਾਂ ਨੇ ਤਾਲੇ ਤੋੜ ਕੇ ਬੰਦੀਆਂ ਉਪਰ ਰਾਡਾਂ ਅਤੇ ਨੁਕੀਲੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਕਈ ਬੰਦੀਆਂ ਸਮੇਤ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਮੰਦਰ ਸਿੰਘ ਵੀ ਜਖਮੀ ਹੋ ਗਏ।

Reported by:  PTC News Desk  Edited by:  KRISHAN KUMAR SHARMA -- September 20th 2025 04:03 PM -- Updated: September 20th 2025 04:09 PM
Muktsar Jail Clash : ਦੰਗਲ ਬਣੀ ਮੁਕਤਸਰ ਜੇਲ੍ਹ ! ਆਪਸ 'ਚ ਭਿੜੇ ਕੈਦੀ, ਚੱਲੇ ਤੇਜ਼ਧਾਰ ਹਥਿਆਰ, ਜੇਲ੍ਹ ਅਧਿਕਾਰੀਆਂ ਸਣੇ ਕਈ ਜ਼ਖ਼ਮੀ

Muktsar Jail Clash : ਦੰਗਲ ਬਣੀ ਮੁਕਤਸਰ ਜੇਲ੍ਹ ! ਆਪਸ 'ਚ ਭਿੜੇ ਕੈਦੀ, ਚੱਲੇ ਤੇਜ਼ਧਾਰ ਹਥਿਆਰ, ਜੇਲ੍ਹ ਅਧਿਕਾਰੀਆਂ ਸਣੇ ਕਈ ਜ਼ਖ਼ਮੀ

Muktsar Jail Clash : ਸ਼੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਅੰਦਰ ਸ਼ਾਮ 6:30 ਵਜੇ ਦੰਗਲ ਵਰਗੀ ਸਥਿਤੀ ਪੈਦਾ ਹੋ ਗਈ। ਬੰਦੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਦਿਆਂ ਡਿਊਟੀ ਕਰਮਚਾਰੀ ਨਾਲ ਧੱਕਾ-ਮੁੱਕੀ ਕਰਕੇ ਬੈਰਕ ਦੀਆਂ ਚਾਬੀਆਂ ਖੋਹ ਲਈਆਂ ਗਈਆਂ। ਹਮਲਾਵਰਾਂ ਨੇ ਤਾਲੇ ਤੋੜ ਕੇ ਬੰਦੀਆਂ ਉਪਰ ਰਾਡਾਂ ਅਤੇ ਨੁਕੀਲੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਕਈ ਬੰਦੀਆਂ ਸਮੇਤ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਮੰਦਰ ਸਿੰਘ ਵੀ ਜਖਮੀ ਹੋ ਗਏ।

ਤੇਜ਼ਧਾਰ ਹਥਿਆਰਾਂ ਨਾਲ ਹਮਲਾ


ਮਿਲੀ ਜਾਣਕਾਰੀ ਅਨੁਸਾਰ 18 ਸਤੰਬਰ ਦੀ ਸ਼ਾਮ ਨੂੰ ਜੇਲ੍ਹ ਦੇ ਬਲਾਕ ਨੰਬਰ 06 ਵਿੱਚ ਬੰਦ ਗੁਰਮੀਤ ਸਿੰਘ ਉਰਫ ਮੀਤਾ, ਬਲਜਿੰਦਰ ਸਿੰਘ ਉਰਫ ਗਾਂਧੀ, ਗੁਰਪ੍ਰੀਤ ਸਿੰਘ ਉਰਫ ਗੋਪੀ ਸ਼ੂਟਰ, ਰੋਹਿਤ ਉਰਫ ਸਮੋ, ਗੌਰਵ ਉਰਫ ਗੋਰਾ ਸਮੇਤ ਕਈ ਬੰਦੀਆਂ ਨੇ ਡਿਊਟੀ ਕਰਮਚਾਰੀ ਰਾਣਾ ਸਿੰਘ ਨਾਲ ਧੱਕਾ ਮੁੱਕੀ ਕੀਤੀ। ਬੈਰਕ ਦੀਆਂ ਚਾਬੀਆਂ ਖੋਹ ਕੇ ਬੈਰਕ 04 ਖੋਲ੍ਹੀ ਗਈ ਤੇ ਕੁਝ ਹੋਰ ਬੰਦੀਆਂ ਨੂੰ ਨਾਲ ਲੈ ਕੇ ਉਹ ਬਾਹਰ ਆ ਗਏ। ਹਮਲਾਵਰਾਂ ਨੇ ਡਿਊਟੀ ਕਰਮਚਾਰੀ ਨੂੰ ਹੀ ਬਲਾਕ ਦੇ ਅੰਦਰ ਬੰਦ ਕਰ ਦਿੱਤਾ ਅਤੇ ਇਕਠੇ ਹੋ ਕੇ ਡੀ-ਐਡੀਕਸ਼ਨ ਬਲਾਕ ਵੱਲ ਵਧੇ।

ਜਦੋਂ ਕਰਮਚਾਰੀ ਰਾਣਾ ਸਿੰਘ ਵੱਲੋਂ ਸੀਟੀਆਂ ਮਾਰ ਕੇ ਗਾਰਦ ਨੂੰ ਅਲਰਟ ਕੀਤਾ ਗਿਆ, ਤਦੋਂ ਮੌਕੇ 'ਤੇ ਸਹਾਇਕ ਸੁਪਰਡੈਂਟ ਸੁਖਮੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਹਮਲਾਵਰ ਬੰਦੀਆਂ ਨੇ ਲੋਹੇ ਦੀ ਰਾੜ ਨਾਲ ਡੀ-ਐਡੀਕਸ਼ਨ ਬਲਾਕ ਦਾ ਤਾਲਾ ਤੋੜ ਦਿੱਤਾ ਅਤੇ ਅੰਦਰ ਘੁਸ ਕੇ ਰਣਜੋਧ ਸਿੰਘ, ਰਸ਼ਪਾਲ ਸਿੰਘ, ਸੁਖਦੀਪ ਸਿੰਘ ਉਰਫ ਕੱਲਾ ਅਤੇ ਹੋਰ ਬੰਦੀਆਂ ਉਤੇ ਰਾਡਾਂ ਅਤੇ ਨੁਕੀਲੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਬੰਦੀਆਂ ਨੂੰ ਗੰਭੀਰ ਚੋਟਾਂ ਲੱਗੀਆਂ ਅਤੇ ਕਰਮਚਾਰੀ ਰਾਜਵੀਰ ਸਿੰਘ ਦੀ ਵਰਦੀ ਵੀ ਪਾੜੀ ਗਈ। ਜੇਲ੍ਹ ਪ੍ਰਸ਼ਾਸਨ ਵੱਲੋਂ ਤੁਰੰਤ ਹਾਲਾਤ 'ਤੇ ਕਾਬੂ ਪਾਇਆ ਗਿਆ ਅਤੇ ਹਮਲਾ ਕਰਨ ਵਾਲੇ ਬੰਦੀਆਂ ਨੂੰ ਦੁਬਾਰਾ ਬਲਾਕ ਨੰਬਰ 06 ਵਿੱਚ ਬੰਦ ਕਰ ਦਿੱਤਾ ਗਿਆ। ਲੜਾਈ ਵਿੱਚ ਜਖਮੀ ਬੰਦੀਆਂ ਅਤੇ ਸਹਾਇਕ ਸੁਪਰਡੈਂਟ ਸੁਖਮੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ।

ਇਸ ਘਟਨਾ ਦੌਰਾਨ ਜਿਨ੍ਹਾਂ ਬੰਦੀਆਂ ਉੱਤੇ ਹਮਲਾ ਹੋ ਰਿਹਾ ਸੀ, ਉਹਨਾਂ ਦੇ ਸਾਥੀ ਵੀ ਬੈਰਕਾਂ ਵਿਚੋਂ ਬਾਹਰ ਨਿਕਲ ਕੇ ਮੁਕਾਬਲੇ ਲਈ ਵਧੇ, ਜਿਸ ਨਾਲ ਜੇਲ੍ਹ ਅੰਦਰ ਹਾਲਾਤ ਤਨਾਅਪੂਰਨ ਹੋ ਗਏ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦੀ ਚੁਸਤ ਕਾਰਵਾਈ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਇਸ ਮਾਮਲੇ ਸਬੰਧੀ ਸਹਾਇਕ ਸੁਪਰਡੈਂਟ ਨਛੱਤਰ ਸਿੰਘ ਵੱਲੋਂ ਥਾਣਾ ਸਦਰ ਮੁਕਤਸਰ ਸਾਹਿਬ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਜਿਸ 'ਤੇ ਪੁਲਿਸ ਨੇ ਧਾਰਾਵਾਂ 221, 132, 115(2), 118(1), 304(2), 127(2) ਬੀਐਨਐਸ ਅਤੇ ਪ੍ਰਿਜ਼ਨ ਐਕਟ 1894 ਤਹਿਤ ਕਈ ਬੰਦੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ (Muktsar Police) ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK