Thu, Jul 10, 2025
Whatsapp

Punjab University Chandigarh ’ਚ ਦਾਖਲਾ ਲੈਣ ਲਈ ਜਾਰੀ ਨਵੀਂਆਂ ਹਦਾਇਤਾ ਦਾ ਵਿਰੋਧ, ਜਾਣੋ ਕੀ ਹਨ ਨਵੇਂ ਨਿਯਮ

ਦੱਸ ਦਈਏ ਕਿ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਵੱਲੋਂ ਦਾਖਲਾ ਲੈਣ ਲਈ ਜਾਰੀ ਨਵੀਂਆਂ ਹਦਾਇਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

Reported by:  PTC News Desk  Edited by:  Aarti -- June 19th 2025 01:41 PM
Punjab University Chandigarh ’ਚ ਦਾਖਲਾ ਲੈਣ ਲਈ ਜਾਰੀ ਨਵੀਂਆਂ ਹਦਾਇਤਾ ਦਾ ਵਿਰੋਧ, ਜਾਣੋ ਕੀ ਹਨ ਨਵੇਂ ਨਿਯਮ

Punjab University Chandigarh ’ਚ ਦਾਖਲਾ ਲੈਣ ਲਈ ਜਾਰੀ ਨਵੀਂਆਂ ਹਦਾਇਤਾ ਦਾ ਵਿਰੋਧ, ਜਾਣੋ ਕੀ ਹਨ ਨਵੇਂ ਨਿਯਮ

Punjab University Chandigarh News : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੁੜ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਵਿਦਿਆਰਥੀ ਜਥੰਦੇਬੀਆਂ ਵੱਲੋਂ ਰੋਸ ਮੁਜ਼ਹਾਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਦੱਸ ਦਈਏ ਕਿ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਵੱਲੋਂ ਦਾਖਲਾ ਲੈਣ ਲਈ ਜਾਰੀ ਨਵੀਂਆਂ ਹਦਾਇਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। 

ਦਰਅਸਲ ਪੰਜਾਬ ਯੂਨੀਵਰਸਿਟੀ ਵੱਲੋਂ ਦਾਖਲਾ ਲੈਣ ਲਈ ਨਵੀਂਆਂ ਹਦਾਇਤਾਂ ਲਾਗੂ ਕੀਤੀਆਂ ਹਨ। ਜਿਸ ਮੁਤਾਬਿਕ ਦਾਖਲਾ ਲੈ ਵਾਲੇ ਵਿਦਿਆਰਥੀ ਐਡਮਿਸ਼ਨ ਫਾਰਮ ਦੇ ਨਾਲ ਇੱਕ ਹਲਫਨਾਮਾ ਵੀ ਜਮ੍ਹਾ ਕਰਵਾਉਣਗੇ। ਨਾਲ ਹੀ ਧਰਨੇ ਜਾਂ ਮੁਜ਼ਾਹਰੇ ’ਚ ਸ਼ਾਮਲ ਹੋਣ ’ਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀ ਖਿਲਾਫ ਕਾਰਵਾਈ ਕਰੇਗਾ। ਇਸ ਹਲਫਨਾਮੇ ਮਗਰੋਂ ਯੂਨੀਵਰਸਿਟੀ ਪੁਲਿਸ ਕਾਰਵਾਈ ਜਾਂ ਪ੍ਰਸ਼ਾਸਨਿਕ ਕਾਰਵਾਈ ਕਰਵਾਉਣ ਲਈ ਸੁਤੰਤਰ ਹੋਵੇਗੀ। ਇਨ੍ਹਾਂ ਹੀ ਨਹੀਂ ਵਿਦਿਆਰਥੀ ਸੰਗਠਨਾਂ ਨਾਲ ਨਹੀਂ ਜੁੜੇਗਾ, ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਕਾਰਵਾਈ ਸੰਭਵ ਹੋਵੇਗੀ। 

ਪੰਜਾਬ ਯੂਨੀਵਰਸਿਟੀ ਦੇ ਬਦਲਾਅ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਭੜਕੀ ਹੋਈ ਹੈ ਅਤੇ ਇਨ੍ਹਾਂ ਨਵੀਂਆਂ ਹਦਾਇਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : Iran Israel ਵਿਚਾਲੇ ਜੰਗ ਦੇ ਮੱਦੇਨਜ਼ਰ ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਕੇਂਦਰ ਸਰਕਾਰ- SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ

- PTC NEWS

Top News view more...

Latest News view more...

PTC NETWORK
PTC NETWORK