Sun, Aug 9, 2026
Whatsapp

Punjab Monsoon Session Highlights : ਹੰਗਾਮੇ ਭਰਪੂਰ 'ਮਾਨਸੂਨ', ਪ੍ਰਤਾਪ ਬਾਜਵਾ ਨੇ ਕਾਨੂੰਨ ਵਿਵਸਥਾ 'ਤੇ ਘੇਰੀ ਆਮ ਆਦਮੀ ਪਾਰਟੀ

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ, ਜੋ ਅੱਜ ਤੋਂ ਸ਼ੁਰੂ ਹੋ ਰਿਹਾ ਹੈ, 10 ਅਗਸਤ ਤੱਕ ਜਾਰੀ ਰਹੇਗਾ। ਸੈਸ਼ਨ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਫੀਸ ਵਾਧੇ ਨੂੰ ਨਿਯਮਤ ਕਰਨ ਵਾਲੇ ਬਿੱਲ ਅਤੇ ਬੇਅਦਬੀ ਕਾਨੂੰਨ ਵਰਗੇ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ।

Reported by:  PTC News Desk  Edited by:  Aarti -- August 03rd 2026 09:04 AM -- Updated: August 06th 2026 11:59 AM
Punjab Monsoon Session Highlights : ਹੰਗਾਮੇ ਭਰਪੂਰ 'ਮਾਨਸੂਨ', ਪ੍ਰਤਾਪ ਬਾਜਵਾ ਨੇ ਕਾਨੂੰਨ ਵਿਵਸਥਾ 'ਤੇ ਘੇਰੀ ਆਮ ਆਦਮੀ ਪਾਰਟੀ

Punjab Monsoon Session Highlights : ਹੰਗਾਮੇ ਭਰਪੂਰ 'ਮਾਨਸੂਨ', ਪ੍ਰਤਾਪ ਬਾਜਵਾ ਨੇ ਕਾਨੂੰਨ ਵਿਵਸਥਾ 'ਤੇ ਘੇਰੀ ਆਮ ਆਦਮੀ ਪਾਰਟੀ

  • 11:59 AM, Aug 06 2026
    ਮਾਈਨਿੰਗ ਮੁੱਦੇ 'ਤੇ ਵਿਧਾਨ ਸਭਾ 'ਚ ਹੰਗਾਮਾ, ਕਾਂਗਰਸ ਨੇ ਕੀਤਾ ਵਾਕ ਆਊਟ

    Punjab Monsoon Session Live : 

    ਮਾਇਨਿੰਗ ਦੇ ਮਸਲੇ 'ਤੇ ਪਰਤਾਪ ਸਿੰਘ ਬਾਜਵਾ ਨੇ ਘੇਰੀ ਸਰਕਾਰ 

    ਕਿਹਾ - ਮੰਤਰੀ ਬਰਿੰਦਰ ਗੋਇਲ ਸਾਡੇ ਨਾਲ ਜਾਣ ਸਾਰੇ ਪੰਜਾਬ 'ਚ ਹੋ ਰਹੀ ਮਾਈਨਿੰਗ 

    ਕਾਂਗਰਸ ਨੇ ਕੀਤਾ ਹੰਗਾਮਾ ਸੀਟਾਂ ਤੇ ਖੜੇ ਹੋ ਕੇ ਵਿਰੋਧ ਪ੍ਰਦਰਸ਼ਨ

    ਵੇਲ 'ਚ ਆਏ ਕਾਂਗਰਸੀ MLA, ਵਿਧਾਨ ਸਭਾ 'ਚ ਫਿਰ ਹੰਗਾਮਾ, ਕਾਂਗਰਸ ਨੇ ਕੀਤਾ ਵਾਕ ਆਊਟ

  • 11:57 AM, Aug 06 2026
    'ਪੰਜਾਬ ਪੁਲਿਸ ਦਾ ਇੱਕ SHO ਜੱਗੂ ਭਗਵਾਨਪੁਰੀਆ ਲਈ ਕੰਮ ਕਰ ਰਿਹਾ ਸੀ'

    Punjab Monsoon Session Live : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜਦੋਂ FBI ਨੇ ਜਾਂਚ ਕੀਤੀ ਤਾਂ ਉਨ੍ਹਾਂ ਨੇ ਕਈ ਗੈਂਗਾਂ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਅਤੇ ਕਿਹਾ ਕਿ ਪੰਜਾਬ ਪੁਲਿਸ ਦੇ ਕੁਝ ਲੋਕ ਇਨ੍ਹਾਂ ਨਾਲ ਮਿਲੇ ਹੋਏ ਹਨ।

    ਪੰਜਾਬ ਪੁਲਿਸ ਦਾ ਇੱਕ SHO ਜੱਗੂ ਭਗਵਾਨਪੁਰੀਆ ਲਈ ਕੰਮ ਕਰ ਰਿਹਾ ਸੀ।

    ਮੇਰੇ ਕੋਲ ਉਨ੍ਹਾਂ ਅਧਿਕਾਰੀਆਂ ਦੀ ਸੂਚੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ AIG ਵੀ ਨਹੀਂ ਲੱਭ ਸਕ ਰਹੇ, ਜੋ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਫਰਾਰ ਹਨ।

    ਇਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਹੋਇਆ।

  • 11:54 AM, Aug 06 2026
    ਪ੍ਰਤਾਪ ਸਿੰਘ ਬਾਜਵਾ ਨੇ ਮਹੱਤਵਪੂਰਨ ਮੁੱਦਾ ਚੁੱਕਿਆ : ਅਮਨ ਅਰੋੜਾ

    Punjab Monsoon Session Live : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਬਾਜਵਾ ਨੇ ਇੱਕ ਮਹੱਤਵਪੂਰਨ ਅਤੇ ਢੁਕਵਾਂ ਮੁੱਦਾ ਉਠਾਇਆ, ਪਰ ਇਸਦਾ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ।

  • 11:50 AM, Aug 06 2026
    ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੀਤਾ ਵੱਡਾ ਦਾਅਵਾ

    Punjab Monsoon Session Live : ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਅੱਗੇ ਕਿਹਾ ਕਿ ਡਰੱਗ ਮਾਮਲੇ ਵਿੱਚ ਦੋਸ਼ੀ ਇੱਕ ਅਧਿਕਾਰੀ ਤਿੰਨ ਸਾਲਾਂ ਤੋਂ ਫਰਾਰ ਹੈ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਲਾਰੈਂਸ ਬਿਸ਼ਨੋਈ ਇੰਟਰਵਿਊ ਨਾਲ ਸਬੰਧਤ ਇੱਕ ਮਾਮਲੇ ਵਿੱਚ ਦੋਸ਼ੀ ਇੱਕ ਮੁਅੱਤਲ ਡੀਐਸਪੀ ਖੁੱਲ੍ਹੇਆਮ ਘੁੰਮ ਰਿਹਾ ਹੈ। ਉਸਨੇ ਕਿਹਾ ਕਿ ਉਸਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ ਅਤੇ ਉਹ ਆਪਣੇ ਕੈਂਪਾਂ ਵਿੱਚ ਘੁੰਮ ਰਿਹਾ ਹੈ। ਬਾਜਵਾ ਨੇ ਦਾਅਵਾ ਕੀਤਾ ਕਿ ਉਸਦੇ ਕੋਲ 10-12 ਅਧਿਕਾਰੀਆਂ ਦੀ ਸੂਚੀ ਹੈ।

  • 11:48 AM, Aug 06 2026
    ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਘੇਰੀ 'ਆਪ'

    Punjab Monsoon Session Live : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਗੈਂਗਸਟਰ ਨੈੱਟਵਰਕ ਦਾ ਮੁੱਦਾ ਉਠਾਇਆ। ਬਾਜਵਾ ਦੇ ਅਨੁਸਾਰ, ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਪੁਲਿਸ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੇ ਗੈਂਗਾਂ ਦੀਆਂ ਗਤੀਵਿਧੀਆਂ ਦੀ ਜਾਂਚ ਲਈ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ।

    ਉਨ੍ਹਾਂ ਦਾਅਵਾ ਕੀਤਾ ਕਿ ਇਸ ਜਾਂਚ ਵਿੱਚ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਦੀ ਜਬਰਦਸਤੀ ਦੇ ਮਾਮਲਿਆਂ ਵਿੱਚ ਕਥਿਤ ਸ਼ਮੂਲੀਅਤ ਦਾ ਵੀ ਖੁਲਾਸਾ ਹੋਇਆ ਹੈ।

  • 11:47 AM, Aug 06 2026
    ਅਸ਼ਵਨੀ ਸ਼ਰਮਾ ਨੇ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ

    Punjab Monsoon Session Live : ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਮੀਡੀਆ ਗੈਰ-ਕਾਨੂੰਨੀ ਮਾਈਨਿੰਗ ਬਾਰੇ ਰਿਪੋਰਟਿੰਗ ਕਰਦਾ ਰਹਿੰਦਾ ਹੈ, ਪਰ ਬਾਅਦ ਵਿੱਚ ਪੱਤਰਕਾਰਾਂ ਨੂੰ ਸਰਕਾਰੀ ਪ੍ਰਸ਼ਾਸਨ ਅਤੇ ਸੱਤਾਧਾਰੀ ਸਿਆਸਤਦਾਨਾਂ ਤੋਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • 11:43 AM, Aug 06 2026
    Monsoon ਇਜਲਾਸ ਦਾ ਚੌਥਾ ਦਿਨ, Congress ਦਾ ਜ਼ਬਰਦਸਤ ਹੰਗਾਮਾ

  • 11:42 AM, Aug 06 2026

    Punjab Monsoon Session Live : ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ, ਬਰਗਾੜੀ, ਬਹਿਬਲਕਲ੍ਹਾ ਅਤੇ ਕੋਟਕਪੂਰਾ ਲਈ ਇਨਸਾਫ਼ ਦੀ ਕੀਤੀ ਗਈ ਮੰਗ।

  • 02:12 PM, Aug 05 2026
    'Sri Akal Takht Sahib ਨੂੰ ਇਹ ਚੈਲੰਜ ਕਰਨਗੇ'ਵਿਧਾਨ ਸਭਾ ਸੈਸ਼ਨ 'ਚੋਂ ਬਾਹਰ ਆਉਣ 'ਤੇ ਸੁਣੋ ਕੀ ਬੋਲੇ ਗਨੀਵ ਮਜੀਠੀਆ?

  • 01:16 PM, Aug 05 2026
    ਖਰੜ 'ਚ 9ਵੀਂ ਮੰਜ਼ਿਲ ਤੋਂ ਉੱਡੇ ਨੋਟਾਂ ਨੂੰ ਲੈ ਕੇ ਬਾਜਵਾ ਨੇ ਘੇਰੀ ਮਾਨ ਸਰਕਾਰ

  • 01:09 PM, Aug 05 2026
    ਨੌਕਰੀਆਂ ਦੇ ਮੁੱਦੇ ’ਤੇ ਪੰਜਾਬ ਵਿਧਾਨ ਸਭਾ ’ਚ ਹੋਇਆ ਹੰਗਾਮਾ
    • ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵਿਰੋਧੀਆਂ ਨੂੰ ਚੈਲੰਜ 
    • ਕੋਈ ਨੌਕਰੀ ਮਿਲਣ ਤੋਂ ਇਨਕਾਰ ਕਰੇਗਾ ਤਾਂ ਮੈ ਅਹੁਦਾ ਛੱਡ ਦੇਵਾਂਗਾ
    • ਵਿਰੋਧੀ ਲੋਕਾਂ ਤੋਂ ਨੌਕਰੀਆਂ ਦੇ ਬਾਰੇ ਪੁੱਛਾਂਗਾ
    • ਮੰਤਰੀ ਵੱਲੋਂ ਬਿਨਾਂ ਪੈਸੇ ਨੌਕਰੀ ਦਿੱਤੇ ਜਾਣ ਦਾ ਦਾਅਵਾ
    • ਸਦਨ ਦੀ ਕਾਰਵਾਈ ਭਲਕੇ ਸਵੇਰ 10 ਵਜੇ ਤੱਕ ਲਈ ਮੁਲਤਵੀ 
  • 01:06 PM, Aug 05 2026
    ਵੀਰਵਾਰ ਸਵੇਰੇ 10 ਵਜੇ ਤੱਕ ਲਈ ਸਦਨ ਦੀ ਕਾਰਵਾਈ ਮੁਲਤਵੀ


  • 12:28 PM, Aug 05 2026
    ਪੰਜਾਬ ਵਿਧਾਨ ਸਭਾ ’ਚ ਮੁੜ ਹੋਇਆ ਹੰਗਾਮਾ

    ਕੁਲਵੰਤ ਸਿੰਘ ਪੰਡੋਰੀ ਅਤੇ ਸੁਖਪਾਲ ਖਹਿਰਾ ਹੋਏ ਆਹਮੋ-ਸਾਹਮਣੇ

  • 12:13 PM, Aug 05 2026
    ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਾਰੀ

  • 11:38 AM, Aug 05 2026
    ਵਿਧਾਇਕਾ ਗਨੀਵ ਕੌਰ ਨੇ ਸਦਨ ’ਚ ਚੁੱਕਿਆ ਬੇਅਦਬੀ ਕਾਨੂੰਨ ’ਚ ਸੋਧ ਦਾ ਮੁੱਦਾ
    • ਕਿਹਾ- ਹੁਣ ਸੋਧਾਂ ਕਰਨ ਤੋਂ ਭੱਜ ਰਹੀ ਹੈ ਪੰਜਾਬ ਸਰਕਾਰ 
    • 'ਸਾਰੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਲਗਾ ਕੇ ਆਏ ਸੀ ਜੈਕਾਰੇ'
    • 'ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁਖ ਹੋ ਰਹੀ ਹੈ ਸਰਕਾਰ'
    • ਬੇਅਦਬੀ ਦੇ ਮੁੱਦੇ ’ਤੇ ਸੰਬੋਧਨ ਕਰ ਰਹੇ ਗਨੀਵ ਕੌਰ ਦਾ ਮਾਈਕ ਕੀਤਾ ਗਿਆ ਬੰਦ
  • 11:06 AM, Aug 05 2026
    ਪੰਜਾਬ ਵਿਧਾਨ ਸਭਾ ਦੇ ਬਾਹਰ ਪੰਜਾਬ ਕਾਂਗਰਸ ਨੇ ਕੀਤਾ ਪ੍ਰਦਰਸ਼ਨ
    • ਸਦਨ ਦੇ ਬਾਹਰ ਵੀ ਹੋਇਆ ਭਾਰੀ ਹੰਗਾਮਾ
    • ਪੁਲਿਸ ਨਾਲ ਉਲਝੇ ਕਾਂਗਰਸੀ ਵਿਧਾਇਕ
    • ਪੁਲਿਸ ਤੇ ਕਾਂਗਰਸੀ ਵਿਧਾਇਕ ਹੋਏ ਆਹਮੋ ਸਾਹਮਣੇ
    • ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਦਾ ਕੀਤਾ ਜਾ ਰਿਹਾ ਵਿਰੋਧ 
    • ਹੱਥਾਂ ’ਚ ਪੋਸਟਰ ਲੈ ਕੇ ਵਿਧਾਨ ਸਭਾ ਸਦਨ ਪਹੁੰਚੇ ਕਾਂਗਰਸੀ ਵਿਧਾਇਕ

  • 10:45 AM, Aug 05 2026
    ਕਾਂਗਰਸੀ ਵਿਧਾਇਕਾਂ ਦਾ ਪ੍ਰਦਰਸ਼ਨ


  • 10:34 AM, Aug 05 2026
    ਲਾਅ ਐਂਡ ਆਰਡਰ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਹੋਇਆ ਹੰਗਾਮਾ

    ਕਾਂਗਰਸ ਨੇ ਸਦਨ ਤੋਂ ਕੀਤਾ ਵਾਕਆਉਟ

  • 10:21 AM, Aug 05 2026
    ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਜਾਰੀ
    • ਸਿੱਖਿਆ ਤੇ ਨੌਕਰੀਆਂ ’ਤੇ ਮਤਾ ਪੇਸ਼ ਕਰੇਗੀ ਪੰਜਾਬ ਸਰਕਾਰ
    • ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀਆਂ ਵੱਲੋਂ ਹੰਗਾਮਾ 
  • 10:19 AM, Aug 05 2026
    ਪੰਜਾਬ ਵਿਧਾਨ ਸਭਾ ਦੀ ਹੰਗਾਮੇਦਾਰ ਹੋਈ ਸ਼ੁਰੂਆਤ
    • ਕਾਂਗਰਸ ਦੇ 2 ਕੰਮ ਰੋਕੂ ਮਤੇ ਨਾ ਮਨਜ਼ੂਰ
    • ਸਪੀਕਰ ਨੇ ਨਾ-ਮਨਜ਼ੂਰ ਕੀਤੇ ਦੋਵੇ ਮਤੇ 
    • ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ’ਚ ਜ਼ੋਰਦਾਰ ਹੰਗਾਮਾ 
  • 12:57 PM, Aug 04 2026
    Punjab Vidhan Sabha Monsoon Session : ਇਜਲਾਸ ਦੇ ਦੂਜੇ ਦਿਨ ਵੀ ਸਦਨ 'ਚ ਪ੍ਰਦਰਸ਼ਨ

  • 12:37 PM, Aug 04 2026
    ਪੰਜਾਬ ਵਿਧਾਨ ਸਭਾ ’ਚ E-20 ਪੈਟਰੋਲ ਖਿਲਾਫ ਮਤਾ
    • ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਚੁੱਕੇ ਸਵਾਲ 
    • ਕਿਹਾ- ਅਜਿਹੀ ਨੀਤੀ ਲਾਗੂ ਹੋਣ ਤੋਂ ਪਹਿਲਾਂ ਸਲਾਹ ਮਸ਼ਵਰੇ ਦਾ ਹੱਕ
    • 'ਇੱਕ ਆਜ਼ਾਦ ਕਮੇਟੀ ਦਾ ਗਠਨ ਕਰੇ ਕੇਂਦਰ ਸਰਕਾਰ'
    • 'E-20 ਤੋਂ ਨੁਕਸਾਨ ਹੋਇਆ ਹੈ ਤਾਂ ਭਰਪਾਈ ਦਾ ਪ੍ਰਾਵਧਾਨ ਹੋਵੇ'
  • 12:18 PM, Aug 04 2026
    ਕੀ ਮਾਨ ਸਰਕਾਰ ਲਵੇਗੀ ਇੱਕ ਹੋਰ ਯੂ- ਟਰਨ ?
    • ਫੀਸ ਵਾਧੇ ਦੇ ਮਾਮਲੇ ’ਤੇ ਪੰਜਾਬ ਹਰਿਆਣਾ ਹਾਈਕੋਰਟ ’ਚ ਹੋਈ ਅਹਿਮ ਸੁਣਵਾਈ
    • ਨਿੱਜੀ ਸਕੂਲ ਐਸੋਸੀਏਸ਼ਨ ਦੀ ਪਟੀਸ਼ਨ ’ਤੇ ਹੋਈ ਸੁਣਵਾਈ
    • ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਕੀਤਾ ਜਵਾਬ ਤਲਬ 
    • ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਹਾਈਕੋਰਟ ਨੂੰ ਦਿੱਤਾ ਭਰੋਸਾ
  • 12:15 PM, Aug 04 2026
    ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਾਰੀ

  • 12:03 PM, Aug 04 2026
    ਪੰਜਾਬ ’ਚ AAP ਦੀ ਸਿੱਖਿਆ ਕ੍ਰਾਂਤੀ ਦੀ ਨਿਕਲੀ ਹਵਾ
    • ਪ੍ਰਤਾਪ ਬਾਜਵਾ ਦੇ ਸਵਾਲ ’ਤੇ ਵਿਧਾਨ ਸਭਾ ’ਚ ਹਰਜੋਤ ਬੈਂਸ ਨੇ ਦਿੱਤੀ ਜਾਣਕਾਰੀ
    • ਕਿਹਾ- ਸਿੱਖਿਆ ਵਿਭਾਗ ’ਚ 31,370 ਅਸਾਮੀਆਂ ਖਾਲ੍ਹੀ ਪਈਆਂ ਹਨ
    • '20,378 ਮਾਸਟਰ ਕੈਡਰ ਤੇ 3,733 ਲੈਕਚਰਾਰ ਕੈਡਰ ਦੀਆਂ ਅਸਾਮੀਆਂ ਖਾਲ੍ਹੀ'
    • '4627 ETT, 657 ਹੈੱਡ ਟੀਚਰ, 221 ਸੈਂਟਰ ਹੈੱਡ ਟੀਚਰ ਦੀਆਂ ਅਸਾਮੀਆਂ ਖਾਲ੍ਹੀ'
  • 11:41 AM, Aug 04 2026
    ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਤਾਪ ਬਾਜਵਾ ਨੇ ਸੀਐੱਮ ਭਗਵੰਤ ਮਾਨ ’ਤੇ ਸਾਧੇ ਨਿਸ਼ਾਨੇ


  • 11:07 AM, Aug 04 2026
    ਸੈਸ਼ਨ ’ਚ ਸਿਆਸੀ ਤਕਰਾਰ


  • 10:11 AM, Aug 04 2026

    Punjab Assembly Monsoon Session Live Updates : ਪੰਜਾਬ ਵਿਧਾਨ ਸਭਾ ਦੇ ਬਾਹਰ ਕਾਂਗਰਸ ਦਾ ਪ੍ਰਦਰਸ਼ਨ; ਸਿੱਖਿਆ ਮੰਤਰੀ ਤੇ ਸਿਹਤ ਮੰਤਰੀ ਦੇ ਅਸਤੀਫੇ ਦੀ ਮੰਗ  

  • 10:11 AM, Aug 04 2026
    ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਨੂੰ ਘੇਰਿਆ

    ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ  “ਸਿੱਖਿਆ ਕ੍ਰਾਂਤੀ” ਦਾ ਅਸਲ ਪੈਮਾਨਾ ਇਸ਼ਤਿਹਾਰਾਂ, ਹੋਰਡਿੰਗਾਂ ਅਤੇ ਪ੍ਰਚਾਰ ’ਤੇ ਖਰਚੇ ਕਰੋੜਾਂ ਰੁਪਏ ਨਹੀਂ, ਸਗੋਂ ਸਕੂਲ ਵਿੱਚ ਅਧਿਆਪਕ ਅਤੇ ਬੱਚੇ ਨੂੰ ਮਿਲ ਰਹੀ ਮਿਆਰੀ ਸਿੱਖਿਆ ਹੈ। ਅੰਕੜੇ ਸਰਕਾਰ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਲਾ ਵੱਡਾ ਫ਼ਰਕ ਦਿਖਾ ਰਹੇ ਹਨ। ਪੰਜਾਬ ਦੇ ਸਕੂਲਾਂ ਵਿੱਚ 31,370 ਅਸਾਮੀਆਂ ਖਾਲੀ ਹਨ ।

    ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਬਹੁਤ ਸਿੱਧਾ ਹੈ ਜਦੋਂ ਹਜ਼ਾਰਾਂ ਅਧਿਆਪਕਾਂ ਦੀਆਂ ਕੁਰਸੀਆਂ ਖਾਲੀ ਹਨ ਤਾਂ “ਸਿੱਖਿਆ ਕ੍ਰਾਂਤੀ” ਕਲਾਸਰੂਮ ਵਿੱਚ ਕੌਣ ਲਿਆ ਰਿਹਾ ਹੈ?

    ਇਮਾਰਤਾਂ ਨੂੰ ਰੰਗ ਕਰਨਾ, ਉਦਘਾਟਨ ਕਰਨਾ ਅਤੇ ਉਨ੍ਹਾਂ ਦੇ ਵੱਡੇ-ਵੱਡੇ ਇਸ਼ਤਿਹਾਰ ਦੇਣਾ ਸਿੱਖਿਆ ਸੁਧਾਰ ਨਹੀਂ ਹੁੰਦਾ। ਸਿੱਖਿਆ ਦੀ ਬੁਨਿਆਦ ਅਧਿਆਪਕ ਹਨ ਜੇ ਅਧਿਆਪਕ ਹੀ ਪੂਰੇ ਨਹੀਂ ਤਾਂ ਬਾਕੀ ਸਾਰਾ ਪ੍ਰਚਾਰ ਹੈ। ਪੰਜਾਬ ਨੂੰ “ਪ੍ਰਚਾਰ ਕ੍ਰਾਂਤੀ” ਨਹੀਂ, ਅਸਲ “ਸਿੱਖਿਆ ਕ੍ਰਾਂਤੀ” ਚਾਂਹੀਦੀ ਹੈ। ਪਹਿਲਾਂ ਖਾਲੀ ਅਸਾਮੀਆਂ ਭਰੋ, ਫਿਰ ਕ੍ਰਾਂਤੀ ਦੇ ਦਾਅਵੇ ਕਰੋ।

  • 08:39 AM, Aug 04 2026
    ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ
    • ਸਦਨ ’ਚ ਅੱਜ ਕਈ ਅਹਿਮ ਬਿੱਲ ਕੀਤੇ ਜਾਣਗੇ ਪੇਸ਼ 
    • ਇਜਲਾਸ ਦੇ ਪਹਿਲੇ ਦਿਨ ਹੀ ਹੋਇਆ ਸੀ ਭਾਰੀ ਹੰਗਾਮਾ
    • ਸਦਨ ’ਚ ਪੇਪਰ ਲੀਕ ਮਾਮਲੇ ’ਤੇ ਮੱਚਿਆ ਹੜਕੰਪ
    • ਸਿੱਖਿਆ ਮੰਤਰੀ ਖਿਲਾਫ ਕਾਂਗਰਸੀ ਵਿਧਾਇਕਾਂ ਨੇ ਕੀਤੀ ਨਾਅਰੇਬਾਜ਼ੀ ਤੇ ਅਸਤੀਫੇ ਦੀ ਕੀਤੀ ਮੰਗ 
  • 03:41 PM, Aug 03 2026
    ਵਿਧਾਨ ਸਭਾ ਦੀ ਕਾਰਵਾਈ 4 ਅਗਸਤ ਸਵੇਰ 10 ਤੱਕ ਹੋਈ ਮੁਲਤਵੀ


  • 03:33 PM, Aug 03 2026
    ਚੱਲਦੇ ਸੈਸ਼ਨ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਵੱਡੀ ਅਣਗਹਿਲੀ !
    • ਪੰਜਵੇਂ ਪਾਤਸ਼ਾਹ ਵਜੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਥਾਂ ਸਗੋਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਲਿਆ ਨਾਂਅ
    • ਪੰਜਾਬ ਬੀਜੇਪੀ ਨੇ ਸਿੱਖਿਆ ਮੰਤਰੀ ਬੈਂਸ ਨੂੰ ਲਿਆ ਆੜੇ ਹੱਥੀ 
    • ਕਿਹਾ- ਇਹ ਅਣਗਹਿਲੀ ਮਹਾਨ ਇਤਿਹਾਸ ਤੇ ਵਿਰਸੇ ਪ੍ਰਤੀ ਗੰਭੀਰ ਅਗਿਆਨਤਾ ਨੂੰ ਦਰਸਾਉਂਦੀ ਹੈ
    • 'ਅਜਿਹੇ ਆਗੂ ਬੱਚਿਆਂ ਨੂੰ ਕੀ ਸਿੱਖਿਆ ਦੇਣਗੇ ? ਜਿਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਇਤਿਹਾਸ ਦਾ ਸਹੀ ਗਿਆਨ ਨਾ ਹੋਵੇ '
    • ' ਸਪੀਕਰ ਸਣੇ ਵਿਧਾਨ ਸਭਾ ’ਚ ਮੌਜੂਦ ਕਿਸੇ ਵੀ ਵਿਧਾਇਕ ਨੇ ਇਸ ਗੰਭੀਰ ਗਲਤੀ ਨੂੰ ਠੀਕ ਕਰਨ ਦੀ ਨਹੀਂ ਕੀਤੀ ਕੋਸ਼ਿਸ਼' 

  • 01:40 PM, Aug 03 2026
    Monsoon Session ਦੇ ਪਹਿਲੇ ਦਿਨ Congress ਦਾ AAP ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

  • 01:36 PM, Aug 03 2026
    ਮੌਨਸੂਨ ਸੈਸ਼ਨ ਸ਼ੁਰੂ ਹੁੰਦਿਆਂ ਹੀ ਬਾਜਵਾ ਨੇ ਸਪੀਕਰ ਸੰਧਵਾਂ ਨੂੰ ਪੁੱਛਿਆ ਸਵਾਲ

  • 01:11 PM, Aug 03 2026
    ਪੇਪਰ ਲੀਕ ’ਤੇ ਬਿਆਨਬਾਜ਼ੀ, ਫਿਰ ਵਿਗੜੇ ਬੋਲ !
    • ਖਹਿਰਾ ਨੂੰ ਬੈਂਸ ਨੇ ਕਿਹਾ  ਆਜਾ ਪੁੱਤ ਆਜਾ, ‘ਮੇਰੇ ਕੋਲ ਸਾਰੇ ਜਵਾਬ ਨੇ’
    • ਮੈਂ ਪੂਰੀ ਤਿਆਰੀ ਕਰਕੇ ਆਇਆ ਤੁਸੀਂ ਭੱਜਿਓ ਨਾ- ਬੈਂਸ 
    • ਪ੍ਰਤਾਪ ਬਾਜਵਾ ਨੇ ਸਿੱਖਿਆ ਮੰਤਰੀ ਬੈਂਸ ਦਾ ਮੰਗਿਆ ਅਸਤੀਫ਼ਾ
    • ਜਦ ਕੇਂਦਰੀ ਮੰਤਰੀ ਨੇ ਦਿੱਤਾ ਅਸਤੀਫ਼ਾ ਤਾਂ ਤੁਸੀਂ ਕਦੋਂ ਦੇਵੋਗੇ – ਬਾਜਵਾ 
    • ਪ੍ਰਤਾਪ ਬਾਜਵਾ ਨੇ ਬਿਆਨ ‘ਤੇ ਹਰਜੋਤ ਬੈਂਸ ਦਾ ਪਲਟਵਾਰ 
    • ਪੇਪਰ ਲੀਕ ਮਾਮਲੇ ’ਤੇ ਹੋ ਰਿਹਾ ਸੀ ਸੈਸ਼ਨ ’ਚ ਹੰਗਾਮਾ
  • 01:09 PM, Aug 03 2026
    ਸਦਨ ’ਚ ਗੁੰਜਿਆ ਫਿਲਮ ਸਤਲੁਜ ਦਾ ਮੁੱਦਾ
    1. ਕਾਂਗਰਸ ਦੀ ਸਰਕਾਰ ’ਚ ਪੰਜਾਬੀਆਂ ’ਤੇ ਹੋਏ ਤਸੱਦਦ- ਮਨਪ੍ਰੀਤ ਇਆਲੀ 
    2. 'ਲਾਵਾਰਸ ਲਾਸ਼ਾਂ ਕਹਿ ਕੇ ਸਸਕਾਰ ਕੀਤੇ ਗਏ'
    3. ਪੁਲਿਸ ਨੇ ਖਾਲੜਾ ਨੂੰ ਤਸ਼ੱਦਦ ਕਰ ਕੀਤਾ ਸ਼ਹੀਦ 
  • 12:26 PM, Aug 03 2026
    ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਹੰਗਾਮੇਦਾਰ ਸ਼ੁਰੂਆਤ
    • ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਮੰਗਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਅਸਤੀਫਾ 
    • ਕਿਹਾ- ਹਰਜੋਤ ਬੈਂਸ ਜੰਤਰ ਮੰਤਰ ਪ੍ਰਦਰਸ਼ਨ ’ਚ ਸ਼ਾਮਲ ਹੋਏ
    • 'ਬੈਂਸ ਨੇ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਸੀ'
    • 'ਕੀ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਵਜੋਂ ਅਸਤੀਫਾ ਦੇਣਗੇ ਬੈਂਸ'
    • ਪ੍ਰਸ਼ਨ ਕਾਲ ਮਗਰੋਂ ਜਵਾਬ ਦੇਵਾਂਗਾ- ਹਰਜੋਤ ਬੈਂਸ
    • 'ਮੈ ਪੂਰੀ ਤਿਆਰੀ ਨਾਲ ਆਇਆ ਹਾਂ'
  • 12:21 PM, Aug 03 2026
    ਸੈਸ਼ਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਬੈਠਕ


  • 11:17 AM, Aug 03 2026
    ਸਦਨ ’ਚ BSP ਵਿਧਾਇਕ ਨਛੱਤਰ ਪਾਲ ਦੀ ਮੰਗ
    • ਕਿਹਾ- ਕਾਲੇ ਦੌਰ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ
    • ਸਦਨ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ 
  • 11:13 AM, Aug 03 2026
    ਪੰਜਾਬ ਵਿਧਾਨ ਸਭਾ ’ਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
    • NEET ਪੇਪਰ ਲੀਕ ਕਰਕੇ ਜੀਵਨ ਲੀਲਾ ਸਮਾਪਤ ਕਰਨ ਵਾਲਿਆਂ ਨੂੰ ਵੀ ਦਿੱਤੀ ਗਈ ਸ਼ਰਧਾਂਜਲੀ
  • 11:06 AM, Aug 03 2026
    ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

    ਪੰਜਾਬ ਵਿਧਾਨ ਸਭਾ ਦਾ 13ਵਾਂ ਸੈਸ਼ਨ ਕਾਰਵਾਈ ਸ਼ੁਰੂ ਹੋ ਗਈ ਹੈ। ਇਜਲਾਸ ’ਚ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਗਈ। ਜਿਨ੍ਹਾਂ ’ਚ ਸਾਬਕਾ ਵਿਧਾਇਕ ਸਾਹੀ ਰਾਮ ਬਿਸ਼ਨੋਈ, ਸ਼ਹੀਦ ਸਿਪਾਹੀ ਸਰਬਜੀਤ ਸਿੰਘ, ਆਜ਼ਾਦੀ ਘੁਲਾਟੀਏ ਸੇਵਾ ਸਿੰਘ ਅਤੇ ਖਿਡਾਰੀ ਰਣਧੀਰ ਸਿੰਘ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। 

  • 11:01 AM, Aug 03 2026
    16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਸੈਸ਼ਨ

  • 10:53 AM, Aug 03 2026
    ਥੋੜ੍ਹੀ ਦੇਰ 'ਚ ਸਦਨ ਦੀ ਕਾਰਵਾਈ ਸ਼ੁਰੂ…

  • 09:52 AM, Aug 03 2026
    ਪੇਪਰ ਲੀਕ 'ਤੇ ਸਰਕਾਰ ਨੂੰ ਘੇਰ ਸਕਦੇ ਹਨ ਵਿਰੋਧੀ

    ਸਰਕਾਰ ਵੱਲੋਂ ਇਸ ਸੈਸ਼ਨ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ (ਸੋਧ)-2026 ਦਾ ਸੋਧਿਆ ਹੋਇਆ ਖਰੜਾ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਜਦਕਿ ਵਿਰੋਧੀ ਧਿਰ ਸਿਹਤ ਵਿਭਾਗ ਵਿੱਚ 454 ਫਾਰਮੇਸੀ ਅਧਿਕਾਰੀਆਂ ਦੀ ਭਰਤੀ ਪ੍ਰੀਖਿਆ ਵਿੱਚ ਸਾਹਮਣੇ ਆਏ ਹਾਈ-ਟੈਕ ਧੋਖਾਧੜੀ ਰੈਕੇਟ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਪ੍ਰਾਈਵੇਟ ਸਕੂਲਾਂ ਵਿੱਚ ਫੀਸ ਵਾਧੇ ਨੂੰ ਰੋਕਣ ਲਈ ਇੱਕ ਬਿੱਲ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।

    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਰਾਜ਼ਾਂ ਤੋਂ ਬਾਅਦ, ਸਰਕਾਰ ਨੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਪ੍ਰਸਤਾਵਿਤ ਸੋਧ ਵਿੱਚ ਸਿੱਖ ਪਰੰਪਰਾਵਾਂ ਦੇ ਅਨੁਸਾਰ "ਬੀੜ" ਅਤੇ "ਸਵਰੂਪ" ਵਰਗੇ ਸਤਿਕਾਰਯੋਗ ਸ਼ਬਦ ਸਪੱਸ਼ਟ ਤੌਰ 'ਤੇ ਸ਼ਾਮਲ ਕੀਤੇ ਜਾਣਗੇ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬੇਅਦਬੀ ਦੀ ਕਿਸੇ ਵੀ ਘਟਨਾ ਵਿੱਚ ਸੇਵਾਦਾਰਾਂ ਵਿਰੁੱਧ ਸਿੱਧੀ ਗ੍ਰਿਫਤਾਰੀ ਜਾਂ ਕਾਰਵਾਈ ਦਾ ਕੋਈ ਪ੍ਰਬੰਧ ਨਹੀਂ ਹੋਵੇਗਾ।

  • 09:36 AM, Aug 03 2026
    ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ
    • 10 ਅਗਸਤ ਤੱਕ ਚੱਲੇਗਾ ਮਾਨਸੂਨ ਸੈਸ਼ਨ 
    • AAP ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖਰੀ ਇਜਲਾਸ
    • ਬੇਅਦਬੀ ਕਾਨੂੰਨ ’ਚ ਸੋਧ ’ਤੇ ਸਰਕਾਰ ਨੂੰ ਘੇਰ ਸਕਦੀਆਂ ਨੇ ਵਿਰੋਧੀ ਧਿਰਾਂ
    • ਪੇਪਰ ਲੀਕ ਮਾਮਲੇ ’ਤੇ ਵੀ ਸਰਕਾਰ ਨੂੰ ਘੇਰ ਸਕਦੇ ਹਨ ਵਿਰੋਧੀ 

Punjab Assembly Monsoon Session Live Updates :   ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ, ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ 10 ਅਗਸਤ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ, ਸਰਕਾਰ ਕਈ ਮਹੱਤਵਪੂਰਨ ਬਿੱਲ ਅਤੇ ਜਨਹਿੱਤ ਦੇ ਮਾਮਲੇ ਸਦਨ ਦੇ ਸਾਹਮਣੇ ਪੇਸ਼ ਕਰੇਗੀ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰਤ ਵਿਚਾਰ-ਵਟਾਂਦਰੇ ਦੀ ਵੀ ਉਮੀਦ ਹੈ।

ਪ੍ਰਸਤਾਵਿਤ ਸ਼ਡਿਊਲ ਦੇ ਅਨੁਸਾਰ, ਪਹਿਲੇ ਦਿਨ, ਸਦਨ ਪਿਛਲੇ ਸੈਸ਼ਨ ਤੋਂ ਬਾਅਦ ਅਕਾਲ ਚਲਾਣਾ ਕਰ ਗਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰੇਗਾ। ਫਿਰ ਨਿਯਮਤ ਕਾਰਵਾਈ ਸ਼ੁਰੂ ਹੋਵੇਗੀ। ਵਿਧਾਨਕ ਕੰਮ 4, 5, 7 ਅਤੇ 10 ਅਗਸਤ ਨੂੰ ਕੀਤਾ ਜਾਵੇਗਾ, ਜਦੋਂ ਕਿ 6 ਅਗਸਤ ਇੱਕ ਗੈਰ-ਸਰਕਾਰੀ ਕਾਰੋਬਾਰੀ ਦਿਨ ਹੋਵੇਗਾ। 8 ਅਤੇ 9 ਅਗਸਤ ਨੂੰ ਛੁੱਟੀਆਂ ਹੋਣਗੀਆਂ। 

ਸਕੂਲ ਫੀਸ ਸੋਧ ਬਿੱਲ ਦੀ ਕੀਤੀ ਜਾਵੇਗੀ ਜਾਂਚ 

ਇਸ ਸੈਸ਼ਨ ਦਾ ਸਭ ਤੋਂ ਮਹੱਤਵਪੂਰਨ ਬਿੱਲ ਪੰਜਾਬ ਅਣ-ਸਹਾਇਤਾ ਪ੍ਰਾਪਤ ਸਿੱਖਿਆ ਸੰਸਥਾਵਾਂ ਫੀਸ ਨਿਯਮ (ਸੋਧ) ਬਿੱਲ, 2026 ਮੰਨਿਆ ਜਾ ਰਿਹਾ ਹੈ। ਇਸ ਬਿੱਲ ਰਾਹੀਂ, ਸਰਕਾਰ ਦਾ ਉਦੇਸ਼ ਪ੍ਰਾਈਵੇਟ ਸਕੂਲਾਂ ਵਿੱਚ ਫੀਸ ਵਾਧੇ ਨੂੰ ਨਿਯਮਤ ਕਰਨਾ ਹੈ। ਸਰਕਾਰ ਨੇ ਪਹਿਲਾਂ ਹੀ ਸਾਲਾਨਾ ਫੀਸ ਵਾਧੇ ਨੂੰ ਪੰਜ ਪ੍ਰਤੀਸ਼ਤ ਤੱਕ ਸੀਮਤ ਕਰਨ ਦਾ ਫੈਸਲਾ ਕੀਤਾ ਹੈ। 

ਇਸ ਤੋਂ ਇਲਾਵਾ, ਜੇਕਰ ਕਿਸੇ ਸਕੂਲ ਨੇ ਪਿਛਲੇ ਤਿੰਨ ਸਾਲਾਂ ਵਿੱਚ 15 ਪ੍ਰਤੀਸ਼ਤ ਤੋਂ ਵੱਧ ਫੀਸਾਂ ਵਿੱਚ ਵਾਧਾ ਕੀਤਾ ਹੈ, ਤਾਂ ਮਾਪਿਆਂ ਨੂੰ ਇਕੱਠੀ ਕੀਤੀ ਗਈ ਵਾਧੂ ਰਕਮ ਵਾਪਸ ਕਰਨ ਦਾ ਪ੍ਰਬੰਧ ਪ੍ਰਸਤਾਵਿਤ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰਬੰਧ ਨਾਲ ਰਾਜ ਦੇ 7,800 ਤੋਂ ਵੱਧ ਨਿੱਜੀ ਸਕੂਲਾਂ ਵਿੱਚ ਪੜ੍ਹ ਰਹੇ 3.2 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਹੋਵੇਗਾ।

ਬਰਨਾਲਾ ਘਟਨਾ 'ਤੇ ਵੀ ਹੋ ਸਕਦੀ ਹੈ ਚਰਚਾ 

ਸੈਸ਼ਨ ਦੌਰਾਨ, ਕਾਨੂੰਨ ਵਿਵਸਥਾ, ਸਰਕਾਰੀ ਭਰਤੀ, ਕਰਮਚਾਰੀਆਂ ਨਾਲ ਸਬੰਧਤ ਮੁੱਦੇ, ਹਾਲ ਹੀ ਵਿੱਚ ਵਾਪਰੀ ਬਰਨਾਲਾ ਘਟਨਾ ਅਤੇ ਬੇਅਦਬੀ ਕਾਨੂੰਨ ਵਰਗੇ ਮੁੱਦਿਆਂ 'ਤੇ ਵੀ ਚਰਚਾ ਹੋ ਸਕਦੀ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਇਨ੍ਹਾਂ ਮੁੱਦਿਆਂ 'ਤੇ ਸਦਨ ਵਿੱਚ ਆਪਣੇ ਵਿਚਾਰ ਪੇਸ਼ ਕਰਨਗੀਆਂ।

ਬੇਅਦਬੀ ਕਾਨੂੰਨ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਵਿਸ਼ੇ 'ਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਪਾਰਟੀਆਂ ਵੱਲੋਂ ਸੁਝਾਅ ਦਿੱਤੇ ਗਏ ਹਨ। ਸਰਕਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਕਾਨੂੰਨ ਦਾ ਉਦੇਸ਼ ਸਿਰਫ਼ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਉਣਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸਦਾ ਕਿਸੇ ਵੀ ਧਾਰਮਿਕ ਪਰੰਪਰਾ, ਸਿੱਖ ਰਹਿਤ ਮਰਿਆਦਾ, ਜਾਂ ਧਾਰਮਿਕ ਸੰਸਥਾਵਾਂ ਦੇ ਅਧਿਕਾਰਾਂ ਵਿੱਚ ਦਖਲ ਦੇਣ ਦਾ ਕੋਈ ਇਰਾਦਾ ਨਹੀਂ ਹੈ।

ਇਹ ਵੀ ਪੜ੍ਹੋ  : Bus Strike News : ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, PRTC ਕਾਮਿਆਂ ਵੱਲੋਂ 3 ਦਿਨ ਚੱਕਾ ਜਾਮ ਦਾ ਐਲਾਨ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK