Punjab Cabinet Reshuffle: ਮਾਨ ਕੈਬਨਿਟ ‘ਚ ਹੋਇਆ ਫੇਰਬਦਲ; 2 ਨਵੇਂ ਮੰਤਰੀਆਂ ਦੀ ਕੈਬਨਿਟ ‘ਚ ਹੋਈ ਐਂਟਰੀ
Punjab Cabinet Reshuffle: ਪੰਜਾਬ ਮੰਤਰੀ ਮੰਡਲ ਦਾ ਅੱਜ ਤੀਜੀ ਵਾਰ ਵਿਸਤਾਰ ਹੋ ਗਿਆ। ਭਗਵੰਤ ਮਾਨ ਆਪਣੀ ਕੈਬਨਿਟ ਵਿੱਚ ਸਾਬਕਾ ਡੀਸੀਪੀ ਬਲਕਾਰ ਸਿੰਘ, ਕਰਤਾਰਪੁਰ ਤੋਂ ਵਿਧਾਇਕ ਅਤੇ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਸ਼ਾਮਲ ਕੈਬਨਿਟ ਚ ਸ਼ਾਮਲ ਕਰ ਲਿਆ ਹੈ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਦੋਵਾਂ ਨਵੇਂ ਮੰਤਰੀਆਂ ਨੂੰ ਹਲਫ ਚੁਕਾਇਆ।
ਪੰਜਾਬ ਕੈਬਨਿਟ ‘ਚ ਵਿਭਾਗਾਂ ਦੀ ਵੰਡ
ਦੱਸ ਦਈਏ ਕਿ ਬੀਤੇ ਦਿਨ ਸਥਾਨਕ ਸਰਕਾਰ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਗਵੰਤ ਮਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਜਿਸ ਨੂੰ ਮੁੱਖ ਮੰਤਰੀ ਨੇ ਅੱਗੇ ਪ੍ਰਵਾਨਗੀ ਲਈ ਰਾਜਪਾਲ ਨੂੰ ਭੇਜ ਦਿੱਤਾ ਹੈ। ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚ ਸਕਦੇ ਹਨ।
ਕੌਣ ਹਨ ਵਿਧਾਇਕ ਬਲਕਾਰ ਸਿੰਘ
ਦੱਸ ਦਈਏ ਕਿ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ 4574 ਵੋਟਾਂ ਦੇ ਨਾਲ ਜਿੱਤ ਹਾਸਿਲ ਕੀਤਾ ਹੈ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਚੌਧਰੀ ਸੁਰਿੰਦਰ ਸਿੰਘ ਨੂੰ ਹਰਾਇਆ ਸੀ। ਬਲਕਾਰ ਕੌਰ ਨੂੰ 41830 ਵੋਟ ਅਤੇ ਸੁਰਿੰਦਰ ਸਿੰਘ ਨੂੰ 37256 ਵੋਟ ਮਿਲੇ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲਰ 2021 ‘ਚ ਜਲੰਧਰ ਤੋਂ ਡੀਸੀਪੀ ਦੇ ਅਹੁਜੇ ਤੋਂ ਰਿਟਾਇਰ ਹੋਏ ਸੀ।
ਹੁਣ ਵੀ ਮੰਤਰੀ ਮੰਡਲ ਵਿੱਚ 2 ਮੰਤਰੀਆਂ ਦੇ ਅਹੁਦੇ ਖਾਲੀ
ਕੈਬਨਿਟ ਦੇ ਮਾਪਦੰਡਾਂ ਮੁਤਾਬਕ ਪੰਜਾਬ ਵਿੱਚ ਸੀਟਾਂ ਦੇ ਹਿਸਾਬ ਨਾਲ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ ਪਰ ਮੌਜੂਦਾ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ 15 ਕੈਬਨਿਟ ਮੰਤਰੀ ਹਨ। ਹੁਣ ਵੀ ਮੰਤਰੀ ਨਿੱਜਰ ਦੇ ਅਸਤੀਫੇ ਅਤੇ 2 ਮੰਤਰੀਆਂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦੇ ਬਾਵਜੂਦ 2 ਮੰਤਰੀਆਂ ਦੇ ਅਹੁਦੇ ਖਾਲੀ ਰਹਿਣਗੇ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਇਨ੍ਹਾਂ ਨੂੰ ਭਰ ਸਕਦੀ ਹੈ।
'ਆਪ' ਸਰਕਾਰ ਦਾ ਪਹਿਲਾ ਮੰਤਰੀ ਮੰਡਲ ਵਿਸਥਾਰ
ਇਸ ਤੋਂ ਪਹਿਲਾਂ ਜੁਲਾਈ 2022 ਵਿੱਚ, ਭਗਵੰਤ ਮਾਨ ਸਰਕਾਰ ਨੇ ਆਪਣਾ ਪਹਿਲਾ ਮੰਤਰੀ ਮੰਡਲ ਵਿਸਥਾਰ ਕੀਤਾ ਸੀ, ਜਿਸ ਵਿੱਚ ਪਾਰਟੀ ਦੇ ਪੰਜ ਵਿਧਾਇਕ ਸ਼ਾਮਲ ਕੀਤੇ ਗਏ ਸਨ।
'ਆਪ' ਸਰਕਾਰ ਦਾ ਦੂਜਾ ਮੰਤਰੀ ਮੰਡਲ ਵਿਸਥਾਰ
ਜਨਵਰੀ 2023 ਵਿੱਚ ਸੀਨੀਅਰ ਆਪ ਆਗੂ ਅਤੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ: ਬਲਬੀਰ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ ਉਸ ਸਮੇਂ ਫੌਜਾ ਸਿੰਘ ਸਰਾਰੀ ਨੇ ਆਪਣਾ ਅਸਤੀਫਾ ਦਿੱਤਾ ਸੀ।
ਇਹ ਵੀ ਪੜ੍ਹੋ: SSP Avneet Kaur Sidhu: ਪਹਿਲਵਾਨਾਂ ਦੇ ਹੱਕ 'ਚ ਆਈ SSP ਅਵਨੀਤ ਸਿੱਧੂ ਨੂੰ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦਾ ਜਵਾਬ
- PTC NEWS