Tue, Aug 4, 2026
Whatsapp

Bus Strike News : ਸਰਕਾਰੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਵੱਡੀ ਖ਼ਬਰ, ਮੁੜ ਦੌੜਣਗੀਆਂ ਬੱਸਾਂ, ਸਰਕਾਰ ਨੇ ਦਿੱਤਾ ਭਰੋਸਾ

Bus Strike News : ਪੀਆਰਟੀਸੀ ਕੰਟਰੈਕਟ ਮੁਲਾਜ਼ਮ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਵਿਖੇ ਰਿਹਾਇਸ਼ ਵੱਲ ਕੂਚ ਨੂੰ ਵਾਪਸ ਲੈ ਲਿਆ ਗਿਆ ਹੈ। ਇਹ ਫ਼ੈਸਲਾ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਮੰਗਾਂ ਸਬੰਧੀ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਲਿਆ ਹੈ।

Reported by:  PTC News Desk  Edited by:  KRISHAN KUMAR SHARMA -- August 04th 2026 02:38 PM -- Updated: August 04th 2026 02:51 PM
Bus Strike News : ਸਰਕਾਰੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਵੱਡੀ ਖ਼ਬਰ, ਮੁੜ ਦੌੜਣਗੀਆਂ ਬੱਸਾਂ, ਸਰਕਾਰ ਨੇ ਦਿੱਤਾ ਭਰੋਸਾ

Bus Strike News : ਸਰਕਾਰੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਵੱਡੀ ਖ਼ਬਰ, ਮੁੜ ਦੌੜਣਗੀਆਂ ਬੱਸਾਂ, ਸਰਕਾਰ ਨੇ ਦਿੱਤਾ ਭਰੋਸਾ

PRTC Bus Strike News : ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪੀਆਰਟੀਸੀ ਕੰਟਰੈਕਟ ਮੁਲਾਜ਼ਮ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਵਿਖੇ ਰਿਹਾਇਸ਼ ਵੱਲ ਕੂਚ ਨੂੰ ਵਾਪਸ ਲੈ ਲਿਆ ਗਿਆ ਹੈ। ਇਹ ਫ਼ੈਸਲਾ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਮੰਗਾਂ ਸਬੰਧੀ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਲਿਆ ਹੈ। (Punjab Bus Strike End)

100% ਸ਼ੁੱਧਤਾ ਦਾ ਦਾਅਵਾ ਨਿਕਲਿਆ ਝੂਠਾ ? FSSAI ਨੇ 142 ਸਾਲ ਪੁਰਾਣੀ Dabur ਦੇ ਉਤਪਾਦਾਂ ’ਤੇ FSSAI ਨੇ ਲਗਾਈ ਰੋਕ


ਦੱਸ ਦਈਏ ਕਿ ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ 3 ਤੋਂ 5 ਅਗਸਤ ਤੱਕ ਬੱਸਾਂ ਦੀ ਹੜਤਾਲ ਕਰਨ ਅਤੇ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਤਿੰਨ ਦਿਨਾ ਹੜਤਾਲ ਦੇ ਦੂਜੇ ਦਿਨ ਪੰਜਾਬ ਸਰਕਾਰ ਵੱਲੋਂ ਯੂਨੀਅਨ ਨੂੰ ਦੂਜੀ ਵਾਰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਇਸਤੋਂ ਪਹਿਲਾਂ ਹੜਤਾਲ ਸ਼ੁਰੂ ਹੋਣ ਦੇ ਪਹਿਲੇ ਦਿਨ ਵੀ ਮੀਟਿੰਗ ਕੀਤੀ ਗਈ ਸੀ, ਜੋ ਕਿ ਬੇਸਿੱਟਾਂ ਰਹੀ ਸੀ।

ਪੰਜਾਬ ਸਰਕਾਰ ਨੇ ਪੀਆਰਟੀਸੀ ਮੁਲਾਜ਼ਮਾਂ ਨੂੰ ਦਿੱਤਾ ਲਿਖਤੀ ਭਰੋਸਾ

ਮੰਗਲਵਾਰ, ਸਰਕਾਰ ਵੱਲੋਂ ਮੁਲਾਜ਼ਮ ਯੂਨੀਅਨ ਨਾਲ ਦੂਜੀ ਵਾਰ ਮੰਗਾਂ ਦੇ ਹੱਲ ਸਬੰਧੀ ਮੀਟਿੰਗ ਕੀਤੀ ਗਈ ਸੀ, ਜਿਸ 'ਚ ਮੁਲਾਜ਼ਮਾਂ ਵੱਲੋਂ ਮੰਗਾਂ ਮੰਨੇ ਜਾਣ ਸਬੰਧੀ ਲਿਖਤੀ ਤੌਰ 'ਤੇ ਦੇਣ ਦੀ ਮੰਗ ਕੀਤੀ ਗਈ ਸੀ, ਪਰੰਤੂ ਸਰਕਾਰ ਵੱਲੋਂ ਲਿਖਤੀ ਭਰੋਸਾ ਨਾ ਦਿੱਤੇ ਜਾਣ 'ਤੇ ਇਹ ਮੀਟਿੰਗ ਮੁੜ ਖਟਾਈ 'ਚ ਪੈ ਗਈ ਸੀ। ਰੋਸ ਵੱਜੋਂ ਯੂਨੀਅਨ ਵੱਲੋਂ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕਰਨ ਦਾ ਪ੍ਰੋਗਰਾਮ ਦੀਆਂ ਤਿਆਰੀਆਂ ਸਨ, ਪਰ ਸਰਕਾਰ ਨੇ ਕੁੱਝ ਮਿੰਟਾਂ ਬਾਅਦ ਹੀ ਲਿਖਤੀ ਸਮਝੌਤਾ ਯੂਨੀਅਨ ਨੂੰ ਸੌਂਪ ਦਿੱਤਾ ਅਤੇ ਹੜਤਾਲ ਖਤਮ ਕਰਨ ਲਈ ਕਿਹਾ।

ਹੁਣ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੀ ਸਰਕਾਰ ਨਾਲ ਅਗਲੀ ਮੀਟਿੰਗ 14 ਅਗਸਤ ਨੂੰ ਹੋਵੇਗੀ, ਜਿਸ ਵਿੱਚ ਮੰਗਾਂ 'ਤੇ ਆਖਰੀ ਹੱਲ ਹੋ ਸਕਦਾ ਹੈ।

ਉਧਰ, ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਪਨਬਸ/ਪੀਆਰਟੀਸੀ ਵਰਕਰ ਯੂਨੀਅਨ ਦੀ ਹੜਤਾਲ ਹੜਤਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਦਾ ਪ੍ਰੋਗਰਾਮ ਵਾਪਸ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਯੂਨੀਅਨ ਦੀਆਂ ਮੰਗਾਂ ਸਬੰਧੀ ਲਿਖਤੀ ਤੌਰ 'ਤੇ ਮੰਨਣ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਯੂਨੀਅਨ ਆਗੂਆਂ ਵੱਲੋਂ ਸੂਬਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬੱਸਾਂ ਨੂੰ ਮੁੜ ਸੜਕਾਂ ਤੇ ਪਰਤਣ ਅਤੇ ਹੜਤਾਲ ਨੂੰ ਖਤਮ ਕਰਨ ਦਾ ਵੀ ਕੀਤਾ ਐਲਾਨ ਜਾਵੇਗਾ।

ਇਹ ਵੀ ਪੜ੍ਹੋ... Air India Flight ’ਚ ਮੁੜ ਵਾਪਰਿਆ ਵੱਡਾ ਹਾਦਸਾ ; ਅਚਾਨਕ ਆਏ ਤੇਜ਼ Turbulence ਕਾਰਨ ਕੁਝ ਯਾਤਰੀ ਹੋਏ ਜ਼ਖਮੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK