ਪੰਜਾਬ ਸਰਕਾਰ ਦੇ ਹੈਲੀਕਾਪਟਰ 'ਤੇ ਸਿਆਸਤ, ਸਵਾਤੀ ਨੇ ਕਿਹਾ- ਪੀਲਾ ਰੰਗ ਦੇਖ ਕੇ ਕੇਜਰੀਵਾਲ ਨੇ ਇਸਨੂੰ ਟੈਕਸੀ ਹੀ ਸਮਝ ਲਿਆ, ਸ਼੍ਰੋਮਣੀ ਅਕਾਲੀ ਦਲ ,ਕਾਂਗਰਸ ਅਤੇ ਭਾਜਪਾ ਨੇ ਵੀ ਚੁੱਕੇ ਸਵਾਲ
Punjab Government helicopter News :ਪੰਜਾਬ ਸਰਕਾਰ ਦੇ ਹੈਲੀਕਾਪਟਰ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ,ਕਾਂਗਰਸ ਅਤੇ ਭਾਜਪਾ ਨੇ ਵੀ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਅਤੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ 'ਤੇ ਸਵਾਲ ਚੁੱਕੇ ਹਨ। ਇਹ ਸਾਰਾ ਵਿਵਾਦ ਇੱਕ ਫੋਟੋ ਨੂੰ ਲੈ ਕੇ ਸ਼ੁਰੂ ਹੋਇਆ ਸੀ।
ਸਵਾਤੀ ਮਾਲੀਵਾਲ ਨੇ ਚੁੱਕੇ ਸਵਾਲ
ਦਰਅਸਲ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ ਵਿੱਚ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ,ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਵੀ ਦਿਖਾਈ ਦੇ ਰਹੇ ਹਨ। ਇਸ ਨੂੰ ਲੈ ਕੇ ਸਵਾਤੀ ਮਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਲਿਖਿਆ- ਪੰਜਾਬ ਸਰਕਾਰ ਦਾ ਹੈਲੀਕਾਪਟਰ ਪੀਲੇ ਰੰਗ ਦਾ ਸੀ, ਕੇਜਰੀਵਾਲ ਜੀ ਨੇ ਇਸਨੂੰ ਟੈਕਸੀ ਹੀ ਸਮਝ ਲਿਆ...। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਹੁਣ ਇੱਕ-ਇੱਕ ਕਰਕੇ ਵਿਰੋਧੀ ਪਾਰਟੀਆਂ ਦੇ ਆਗੂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੇ ਹਨ।
ਸੁਖਬੀਰ ਸਿੰਘ ਬਾਦਲ ਨੇ ਵੀ ਚੁੱਕੇ ਸਵਾਲपंजाब सरकार का Helicopter पीले रंग का था, केजरीवाल जी ने Taxi ही समझ लिया… pic.twitter.com/BrZAoE1Cn6
— Swati Maliwal (@SwatiJaiHind) May 16, 2025
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੋਸਟ ਕਰਕੇ ਲਿਖਿਆ- ਮੁੱਖ ਮੰਤਰੀ ਭਗਵੰਤ ਮਾਨ ਨਾ ਸਿਰਫ਼ ਸਾਡੇ ਸੂਬੇ ਨੂੰ ਅਰਵਿੰਦ ਕੇਜਰੀਵਾਲ ਅਤੇ ਮੁਨੀਸ਼ ਸੀਸੋਦੀਆ ਦੇ ਹਵਾਲੇ ਕਰਕੇ ਪੰਜਾਬੀਆਂ ਦੇ ਵਿਸ਼ਵਾਸ ਨਾਲ ਧੋਖਾ ਕਰ ਰਿਹਾ ਹੈ, ਬਲਕਿ ਸਰਕਾਰੀ ਹੈਲੀਕਾਪਟਰ ਦੀ ਬੇਲੋੜੀ ਦੁਰਵਰਤੋਂ ਦੀ ਇਜਾਜ਼ਤ ਵੀ ਦੇ ਰਿਹਾ ਹੈ। ਆਪਣੇ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਦੇ ਪੈਸੇ ਦੀ ਬਰਬਾਦੀ ਕਰਨ ਅਤੇ ਉਨ੍ਹਾਂ ਨੂੰ ਇੱਧਰ-ਉੱਧਰ ਲਿਜਾ ਕੇ ਕੰਡਕਟਰ ਵਜੋਂ ਕੰਮ ਕਰਨ ਨਾਲ ਪੰਜਾਬ ਦਾ ਮਾਣ ਵੀ ਘਟਿਆ ਹੈ। ਪੰਜਾਬੀ ਜਲਦੀ ਹੀ ਤੁਹਾਨੂੰ ਜਵਾਬਦੇਹ ਬਣਾਉਣਗੇ। ਤੁਹਾਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ। ਪੰਜਾਬ ਦੇ ਖਜ਼ਾਨੇ ਦੀ ਕੀਤੀ ਦੁਰਵਰਤੋਂ ਦੇ ਇੱਕ ਇੱਕ ਪੈਸੇ ਦੀ ਵਸੂਲੀ ਤੇਰੇ ਕੋਲੋਂ ਕੀਤੀ ਜਾਵੇਗੀ।
Chief minister @BhagwantMann is not only betraying Punjabis’ trust by surrendering our State to @ArvindKejriwal and @msisodia but also allowing rampant misuse of the State helicopter. Squandering public money to please your Delhi masters & acting as a conductor by ferrying them… pic.twitter.com/SBObWS76sg
— Sukhbir Singh Badal (@officeofssbadal) May 17, 2025
ਮਨਜਿੰਦਰ ਸਿੰਘ ਸਿਰਸਾ ਨੇ ਵੀ ਚੁੱਕੇ ਸਵਾਲ
ਭਾਜਪਾ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਪੋਸਟ ਕਰਕੇ ਲਿਖਿਆ- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਆਪਣੇ ਦਿੱਲੀ ਦੇ ਆਕਾਵਾਂ ਲਈ ਇੱਕ ਟ੍ਰਾਂਜ਼ਿਟ ਲਾਉਂਜ ਬਣਾ ਦਿੱਤਾ ਹੈ। ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਕੰਟਰੋਲ ਦੇ ਕੇ, ਉਹ ਨਾ ਸਿਰਫ਼ ਪੰਜਾਬੀਆਂ ਦਾ ਭਰੋਸਾ ਤੋੜ ਰਹੇ ਹਨ, ਸਗੋਂ ਮਾਨ ਸਾਹਿਬ ਆਪਣੇ ਅਹੁਦੇ ਅਤੇ ਰਾਜ ਦੀ ਪ੍ਰਭੂਸੱਤਾ ਦਾ ਵੀ ਅਪਮਾਨ ਕਰ ਰਹੇ ਹਨ! ਪੰਜਾਬ ਸਰਕਾਰ ਦੇ ਹੈਲੀਕਾਪਟਰ ਨੂੰ ਆਪਣੇ ਆਕਾਵਾਂ ਲਈ ਟੈਕਸੀ ਦੀ ਤਰ੍ਹਾਂ ਇਸਤੇਮਾਲ ਕਰਨਾ ਅਤੇ ਜਨਤਾ ਦੇ ਪੈਸੇ ਦੀ ਬਰਬਾਦੀ ਕਰਨਾ ਇੱਕ ਗੰਭੀਰ ਵਿਸ਼ਵਾਸਘਾਤ ਹੈ... ਇਸ ਬਦਲਾਵ ਦੀ ਪੰਜਾਬ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ!! ਪੰਜਾਬ ਨਾ ਤਾਂ ਭੁੱਲੇਗਾ ਅਤੇ ਨਾ ਹੀ ਮਾਫ਼ ਕਰੇਗਾ!
Chief Minister @BhagwantMann has reduced Punjab to a transit lounge for his Delhi bosses.
— Manjinder Singh Sirsa (@mssirsa) May 17, 2025
By giving control to @ArvindKejriwal and @msisodia, he’s not just breaking the trust of Punjabis, Mann Sahab is insulting the sovereignty of his position and state!
Using the Punjab Govt… pic.twitter.com/vadPex61Gp
ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਚੁੱਕੇ ਸਵਾਲ
ਕਾਂਗਰਸ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਲਿਖਿਆ -ਤਿੰਨੋ ਆਮ ਆਦਮੀ ਇਸ ਵਾਰ ਸਰਕਾਰੀ ਉੱਡਣ ਖਟੋਲੇ 'ਚ ਉੱਡ ਚੱਲੇ ਪੰਜਾਬ ਦੀ "ਨਸ਼ਾ ਮੁਕਤੀ ਯਾਤਰਾ" ਲਈ ,ਪਾਰਟੀ ਨੇ ਇਸ ਪਵਿੱਤਰ ਮਿਸ਼ਨ ਦੇ ਲਈ ਬਿਲਕੁਲ ਸਹੀ ਲੋਕ ਚੁਣੇ ਹਨ। ਵੈਸੇ ਤਾਂ ਇਨ੍ਹਾਂ ਨੂੰ VIP ਸੁਵਿਧਾਵਾਂ ਤੋਂ ਐਲਰਜੀ ਹੈ...ਲੇਕਿਨ ਕੀ ਕਰੀਏ, ਪੰਜਾਬ ਨੂੰ ਜਲਦੀ ਨਸ਼ਾ ਮੁਕਤ ਕਰਨਾ ਸੀ ਤਾਂ ਕਰਕੇ ਹੈਲੀਕਾਪਟਰ ਵਰਤਣਾ ਪਿਆ। ਆਮ ਆਦਮੀ ਹਨ, ਪਰ ਉੱਡਦੇ ਖਾਸ ਤਰੀਕੇ ਨਾਲ ਹਨ।
ਪ੍ਰਤਾਪ ਸਿੰਘ ਬਾਜਵਾ ਨੇ ਵੀ ਚੁੱਕੇ ਸਵਾਲतीनों आम आदमी इस बार सरकारी उड़नखटोले से उड़ चले हैं पंजाब की "नशा मुक्ति यात्रा" पर,
— Sukhjinder Singh Randhawa (@Sukhjinder_INC) May 17, 2025
पार्टी ने इस पवित्र मिशन के लिए बिलकुल सही लोग चुने हैं।
वैसे तो उन्हें VIP सुविधाओं से अलर्जी है... लेकिन क्या करें, पंजाब को जल्दी नशा मुक्त करना था, सो हेलीकॉप्टर उठाना पड़ा।
आम आदमी हैं,… pic.twitter.com/L9TYMmMLhj
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਲਿਖਿਆ - “ਹੈਲੀਕਾਪਟਰ ਪੰਜਾਬੀਆਂ ਦਾ, ਪਰ ਕਬਜ਼ਾ ਧਾੜਵੀਆਂ ਦਾ!” ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਕਿਹਾ ਸੀ:“ਹੈਲੀਕਾਪਟਰ ‘ਚ ਫਿਰੀ ਜਾਂਦੇ ਨੇਤਾ”। ਹੁਣ ਭਗਵੰਤ ਮਾਨ ਖੁਦ ਪਵਨ ਹੰਸ ਨਾਲੋਂ ਜ਼ਿਆਦਾ ਏਅਰਟਾਈਮ ਲੈ ਰਿਹਾ ਹੈ! ਸਰਕਾਰੀ ਹੈਲੀਕਾਪਟਰ ਬਣ ਗਿਆ ਨਿੱਜੀ Uber Air… ਵੱਸ ਦਿੱਲੀ ਵਾਲਿਆਂ ਨੂੰ Pick & Drop ਕਰਨ ਲਈ ????।
ਅਰਵਿੰਦ ਕੇਜਰੀਵਾਲ ਨੂੰ ਵਾਰ -ਵਾਰ ਘੇਰ ਰਹੀ ਹੈ ਸਵਾਤੀ ਮਾਲੀਵਾਲFun quiz: Spot the odd one out!
— Partap Singh Bajwa (@Partap_Sbajwa) May 17, 2025
Answer: Only one is actually Punjabi. ????
Flight of Hypocrisy: Turbo Edition ????
“ਹੈਲੀਕਾਪਟਰ ਪੰਜਾਬੀਆਂ ਦਾ, ਪਰ ਕਬਜ਼ਾ ਧਾੜਵੀਆਂ ਦਾ!”
CM @BhagwantMann ਨੇ ਇੱਕ ਵਾਰ ਕਿਹਾ ਸੀ:
“ਹੈਲੀਕਾਪਟਰ ‘ਚ ਫਿਰੀ ਜਾਂਦੇ ਨੇਤਾ”
ਹੁਣ ਭਗਵੰਤ ਮਾਨ ਖੁਦ ਪਵਨ ਹੰਸ ਨਾਲੋਂ ਜ਼ਿਆਦਾ ਏਅਰਟਾਈਮ ਲੈ… pic.twitter.com/u1uGQNCfxw
ਭਾਵੇਂ ਸਵਾਤੀ ਆਮ ਆਦਮੀ ਪਾਰਟੀ ਦੀ ਹੀ ਰਾਜ ਸਭਾ ਮੈਂਬਰ ਹੈ ਪਰ ਉਹ ਲਗਾਤਾਰ 'ਆਪ' ਆਗੂਆਂ ਅਤੇ ਅਰਵਿੰਦ ਕੇਜਰੀਵਾਲ ਨੂੰ ਘੇਰਦੀ ਰਹਿੰਦੀ ਹੈ। ਸਵਾਤੀ ਮਾਲੀਵਾਲ ਦਾ ਵਿਵਾਦ ਉਦੋਂ ਸਾਹਮਣੇ ਆਇਆ ਸੀ ,ਜਦੋਂ ਉਸਨੇ ਅਰਵਿੰਦ ਕੇਜਰੀਵਾਲ ਦੀ ਸਿਕਾਉਰਟੀ 'ਤੇ ਉਸਨੂੰ ਧੱਕੇ ਮਾਰਨ ਦੇ ਆਰੋਪ ਲਗਾਏ ਸੀ। ਜਿਸ ਤੋਂ ਬਾਅਦ ਸਵਾਤੀ ਲਗਾਤਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਘੇਰ ਰਹੀ ਹੈ।
- PTC NEWS