Punjab Land In Goa: ਗੋਆ ’ਚ ਜ਼ਮੀਨ ਦੀ ਲੀਜ਼ ਰੱਦ ਕਰਨ ਦੀ ਤਿਆਰੀ ‘ਚ ਪੰਜਾਬ ਸਰਕਾਰ, ਇਹ ਹੈ ਪੂਰਾ ਮਾਮਲਾ
Punjab Land In Goa: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਆਉਣ ਵਾਲੇ ਸਮੇਂ ‘ਚ ਹੋਰ ਮੁਸ਼ਕਿਲਾਂ ਵਧ ਸਕਦੀਆਂ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਗੋਆ ਵਿਚਲੀ ਜ਼ਮੀਨ ਦਾ ਠੇਕਾ ਰੱਦ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀ ਨੂੰ ਨੋਟਿਸ ਵੀ ਭੇਜਿਆ ਜਾਵੇਗਾ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਮੀਨ ਦੀ ਲੀਜ਼ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ।
ਐਕਸ਼ਨ ‘ਚ ਸੀਐੱਮ ਭਗਵੰਤ ਮਾਨ
ਫਿਲਹਾਲ ਇਸ ਸਬੰਧੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਕਈ ਨੋਟਿਸ ਵੀ ਭੇਜੇ ਗਏ ਹਨ। ਫਿਲਹਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਸੈਰ-ਸਪਾਟਾ ਵਿਭਾਗ ਇਸ ਸਬੰਧੀ ਕਾਰਵਾਈ ਜਲਦ ਹੀ ਸ਼ੁਰੂ ਕਰਨ ਜਾ ਰਿਹਾ ਹੈ।
ਇਹ ਹੈ ਪੂਰਾ ਮਾਮਲਾ
ਦੱਸ ਦਈਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਜ਼ਮੀਨ ਨੂੰ ਠੇਕੇ ‘ਤੇ ਦਿੱਤਾ ਸੀ। ਇਹ ਉਸ ਸਮੇਂ ਦਿੱਤੀ ਗਈ ਜਦੋਂ ਪੰਜਾਬ ‘ਚ ਚੋਣ ਜਾਬਤਾ ਲਾਗੂ ਹੋਣ ‘ਚ ਥੋੜਾ ਹੀ ਸਮਾਂ ਬਚਿਆ ਸੀ ਅਤੇ ਇਸ ਜ਼ਮੀਨ ਨੂੰ ਬਹੁਤ ਹੀ ਸਸਤੇ ਰੇਟ ‘ਤੇ ਦੇ ਦਿੱਤੀ ਗਈ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਸ ਸਮੇਂ ਇੱਕ ਬੋਰਡ ਬਣਾਇਆ ਜਾਣਾ ਸੀ ਜਿਸ ਤੋਂ ਮਨਜ਼ੂਰੀ ਲੈਣੀ ਸੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਇਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਗੋਆ ‘ਚ ਪੰਜਾਬ ਸਰਕਾਰ ਦੀ 8 ਏਕੜ ਦੀ ਜਮੀਨ
ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਦੀ ਪੰਜਾਬ ਤੋਂ ਬਾਹਰ ਵੀ ਕਈ ਸੂਬਿਆਂ ਵਿੱਚ ਜਮੀਨ ਪਈ ਹੈ, ਉਨ੍ਹਾਂ ਵਿੱਚ ਸਾਉਥ ਗੋਆ ਵਿਖੇ ਵੀ ਪੰਜਾਬ ਸਰਕਾਰ ਦੀ 8 ਏਕੜ ਜਮੀਨ ਪਈ ਹੈ। ਜੋ ਕਿ ਪਿਛਲੇ ਕਈ ਦਹਾਕੇ ਤੋਂ ਪੰਜਾਬ ਦੇ ਨਾਂਅ ਚਲਦੀ ਆ ਰਹੀ ਹੈ। ਇਸ ਜ਼ਮੀਨ ਨੂੰ ਕਿਸੇ ਵੀ ਪੰਜਾਬ ਸਰਕਾਰ ਵੱਲੋਂ ਛੇੜਿਆ ਨਹੀਂ ਗਿਆ, ਕਿਉਂਕਿ ਇਸ ਜ਼ਮੀਨ ਨੂੰ ਗੋਆ ਸਰਕਾਰ ਵਲੋਂ ਬਾਗ ਜਾਂ ਫਿਰ ਝੋਨਾ ਲਗਾਉਣ ਲਈ ਹੀ ਰਿਜ਼ਰਵ ਰੱਖਿਆ ਹੋਇਆ ਹੈ। ਇਸ ਜ਼ਮੀਨ ‘ਤੇ ਖੇਤੀਬਾੜੀ ਤੋਂ ਇਲਾਵਾ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ ਹੈ।
ਪਰ ਸਾਉਥ ਗੋਆ ਵਿਖੇ ਜਿਹੜੀ ਥਾਂ ‘ਤੇ ਪੰਜਾਬ ਸਰਕਾਰ ਦੀ ਇਹ 8 ਏਕੜ ਜ਼ਮੀਨ ਹੈ, ਉਹ ਬਿਲਕੁਲ ਹੀ ਬੀਚ ਦੇ ਕੰਡੇ ’ਤੇ ਹੈ। ਪੰਜਾਬ ਸਰਕਾਰ ਦੀ ਜ਼ਮੀਨ ਤੋਂ ਬੀਚ ਸਿਰਫ਼ ਕੁਝ ਫੁੱਟ ਦੀ ਦੂਰੀ ’ਤੇ ਹੋਣ ਕਰਕੇ ਇਸ ਦਾ ਮੁੱਲ ਕਾਫ਼ੀ ਜਿਆਦਾ ਹੈ ਪਰ ਇਸ ਨੂੰ ਹੋਟਲ ਬਣਾਉਣ ਲਈ ਨਹੀਂ ਦਿੱਤੇ ਜਾਣ ਦੇ ਚਲਦੇ ਪੰਜਾਬ ਸਰਕਾਰ ਵਲੋਂ ਇਸ ਜ਼ਮੀਨ ਨੂੰ ਖ਼ਾਲੀ ਹੀ ਰੱਖਿਆ ਹੋਇਆ ਹੈ। ਪਿਛਲੇ ਸਾਲ 2022 ਵਿੱਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਕੁਝ ਹੋਟਲ ਇੰਡਸਟਰੀਜ਼ ਵੱਲੋਂ ਸਰਕਾਰ ਨਾਲ ਇਸ ਜ਼ਮੀਨ ਨੂੰ ਲੈ ਕੇ ਸੰਪਰਕ ਕੀਤਾ ਗਿਆ ਸੀ ਤਾਂ ਇਸ ਦੌਰਾਨ ਟੈਂਡਰ ਲਗਾਉਂਦੇ ਹੋਏ ਇਹ ਜ਼ਮੀਨ ਨਿੱਜੀ ਹੋਟਲ ਨੂੰ ਅਲਾਟ ਕਰ ਦਿੱਤੀ ਗਈ।
ਇਹ ਵੀ ਪੜ੍ਹੋ: ਕਟਾਰੂਚੱਕ ਜਿਨਸੀ ਸ਼ੋਸ਼ਣ ਮਾਮਲਾ: NCSC ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ 31 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ
- PTC NEWS