Vigilance Bureau : ਪੰਜਾਬ ਸਰਕਾਰ ਨੇ ਸੇਵਾਮੁਕਤੀ ਤੋਂ 5 ਮਹੀਨੇ ਪਹਿਲਾਂ ਹੀ ਵਿਜੀਲੈਂਸ ਚੀਫ਼ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ
Punjab Vigilance Bureau : ਦਿੱਲੀ ਚੋਣਾਂ ਤੋਂ ਬਾਅਦ ਪੰਜਾਬ 'ਚ ਵੱਡਾ ਤਬਾਦਲਾ ਹੋਇਆ ਹੈ। ਪੰਜਾਬ ਸਰਕਾਰ (Punjab Government) ਨੇ ਵਿਜੀਲੈਂਸ ਬਿਓਰੋ ਚੀਫ਼ ਵਰਿੰਦਰ ਕੁਮਾਰ (Varinder Kumar IPS) ਨੂੰ ਹਟਾ ਦਿੱਤਾ ਹੈ। ਵਰਿੰਦਰ ਕੁਮਾਰ ਨੂੰ ਸਰਕਾਰ ਨੇ ਸੇਵਾਮੁਕਤੀ ਤੋਂ 5 ਮਹੀਨੇ ਪਹਿਲਾਂ ਹੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ। ਜਦਕਿ ਉਨ੍ਹਾਂ ਦੀ ਥਾਂ ਜੀ. ਨਾਗੇਸ਼ਵਰ ਰਾਓ, ਆਈਪੀਐਸ, ਏਡੀਜੀਪੀ, ਪ੍ਰੋਵੀਜ਼ਨਿੰਗ ਨੂੰ ਵਰਿੰਦਰ ਕੁਮਾਰ ਦੀ ਥਾਂ 'ਤੇ ਮੁੱਖ ਨਿਰਦੇਸ਼ਕ, ਵਿਜੀਲੈਂਸ ਨਿਯੁਕਤ ਕੀਤਾ ਹੈ।
ਵਰਿੰਦਰ ਕੁਮਾਰ, ਆਈਪੀਐਸ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਹੈ। ਵਰਿੰਦਰ ਕੁਮਾਰ 31 ਜੁਲਾਈ, 2025 ਨੂੰ ਸੇਵਾਮੁਕਤ ਹੋਣ ਜਾ ਰਹੇ ਹਨ।
ਪੰਜਾਬ ਸਰਕਾਰ ਨੇ 31 ਮਈ 2022 ਨੂੰ ਈਸ਼ਵਰ ਸਿੰਘ, ਆਈਪੀਐਸ ਦੀ ਸੇਵਾਮੁਕਤੀ ਦੇ ਆਖਰੀ ਦਿਨ ਵਰਿੰਦਰ ਕੁਮਾਰ ਆਈਪੀਐਸ (1993 ਬੈਚ) ਨੂੰ ਮੁੱਖ ਨਿਰਦੇਸ਼ਕ ਵਿਜੀਲੈਂਸ ਬਿਊਰੋ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਸਿੰਘ ਵਿਜੀਲੈਂਸ ਸਨ ਅਤੇ 31 ਜੁਲਾਈ, 2025 ਨੂੰ ਸੇਵਾਮੁਕਤ ਹੋਏ ਸਨ।
- PTC NEWS