Punjab Transfers : ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 8 IAS ਅਤੇ 9 PCS ਅਧਿਕਾਰੀਆਂ ਦੇ ਤਬਾਦਲੇ
Punjab Transfers : ਪੰਜਾਬ ਸਰਕਾਰ ਨੇ 17 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ 8 ਆਈਏਐਸ ਅਤੇ 9 ਪੀਸੀਐਸ ਅਧਿਕਾਰੀ ਸ਼ਾਮਲ ਹਨ। ਸਰਕਾਰ ਵੱਲੋਂ ਕੁੱਝ ਜਿਹੜੇ ਅਧਿਕਾਰੀਆਂ ਨੂੰ ਦੂਜੇ ਵਿਭਾਗਾਂ ਦਾ ਵਾਧੂ ਚਾਰਜ ਦਿੱਤਾ ਗਿਆ ਸੀ, ਉਨ੍ਹਾਂ ਦੀ ਥਾਂ ਨਵੇਂ ਅਧਿਕਾਰੀ ਲਗਾਏ ਗਏ ਹਨ।
ਜਿਹੜੇ 8 ਆਈਏਐਸ ਅਧਿਕਾਰੀਆਂ ਦੇ ਤਬਾਦਲੇ/ਨਿਯੁਕਤੀਆਂ ਹੋਈਆਂ ਹਨ, ਉਨ੍ਹਾਂ ਵਿੱਚ ਅਲੋਕ ਸ਼ੇਖਰ (IAS 1994), ਧੀਰੇਂਦਰ ਕੁਮਾਰ ਤਿਵਾੜੀ (IAS 1994), ਬਸੰਤ ਗਰਗ (IAS 2005), ਸ਼੍ਰੀਮਤੀ ਅਨਿੰਦਿਤਾ ਮਿੱਤਰਾ (IAS 2007), ਅਰਵਿੰਦ ਕੁਮਾਰ (IAS 2011), ਸੰਜੀਵ ਜੋਰਵਾਲ (IAS 2014) ਅਤੇ ਅਜੈ ਅਰੋੜਾ (IAS 2016) ਸ਼ਾਮਲ ਹਨ।
ਇਸਤੋਂ ਇਲਾਵਾ ਤਬਦੀਲ/ਨਿਯੁਕਤ ਕੀਤੇ 9 ਪੀਸੀਐਸ ਅਧਿਕਾਰੀਆਂ ਵਿੱਚ ਅਮਨਦੀਪ ਕੌਰ (ਪੀਸੀਐਸ 2012), ਰੋਹਿਤ ਗੁਪਤਾ (ਪੀਸੀਐਸ 2012), ਅਮਿਤ ਸਰੀਨ (ਪੀਸੀਐਸ 2012), ਜੋਤੀ ਬਾਲਾ (ਪੀਸੀਐਸ 2012), ਸੰਜੀਵ ਕੁਮਾਰ (ਪੀਸੀਐਸ 2022) ਅਤੇ ਜਸਮੀਤ ਕੌਰ ਬਰਾੜ (ਪੀਸੀਐਸ 2022) ਸ਼ਾਮਲ ਹਨ।
ਪੰਜਾਬ ਦੇ ਰਾਜਪਾਲ ਦੇ ਹੁਕਮਾਂ 'ਤੇ ਸਰਕਾਰ ਵੱਲੋਂ ਇਹ ਬਦਲੀਆਂ/ਤੈਨਾਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ।
- PTC NEWS