Mon, Mar 20, 2023
Whatsapp

Punjab Border Area Seal: ਪੰਜਾਬ ਪੁਲਿਸ ਵੱਲੋਂ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਨਾਕਾਬੰਦੀ

ਪੰਜਾਬ ਪੁਲਿਸ ਵੱਲੋਂ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਅੰਦਰ ਦਾਖਲ ਹੋਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

Written by  Aarti -- March 12th 2023 10:59 AM
Punjab Border Area Seal: ਪੰਜਾਬ ਪੁਲਿਸ ਵੱਲੋਂ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਨਾਕਾਬੰਦੀ

Punjab Border Area Seal: ਪੰਜਾਬ ਪੁਲਿਸ ਵੱਲੋਂ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਨਾਕਾਬੰਦੀ

Punjab Border Area Seal: ਪੰਜਾਬ ਪੁਲਿਸ ਵੱਲੋਂ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਅੰਦਰ ਦਾਖਲ ਹੋਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੰਜਾਬ ਪੁਲਿਸ ਵੱਲੋਂ ਇਹ ਨਾਕਾਬੰਦੀ ਨਸ਼ਿਆਂ ਅਤੇ ਗੈਗਸਟਰਾਂ ਨੂੰ ਨੱਥ ਪਾਉਣ ਨੂੰ ਲੈ ਕੇ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਇਹ ਚੈਕਿੰਗ 2 ਵਜੇ ਤੱਕ ਜਾਰੀ ਰਹੇਗੀ। 

ਲੁਧਿਆਣਾ ’ਚ 12 ਥਾਵਾਂ ’ਤੇ ਨਾਕਾਬੰਦੀ


ਦੱਸ ਦਈਏ ਕਿ ਲੁਧਿਆਣਾ ’ਚ ਪੁਲਿਸ ਨੇ 12 ਥਾਵਾਂ ’ਤੇ ਸਪੈਸ਼ਲ ਨਾਕੇ ਲਗਾਏ ਹਨ। ਇੱਥੇ ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾਮਿਲੀਟ੍ਰੀ ਫੋਰਸ ਵੀ ਤੈਨਾਤ ਕੀਤੀ ਗਈ ਹੈ। 

ਡੱਬਵਾਲੀ ਨੂੰ ਜਾਣ ਵਾਲੇ ਸਾਰੇ ਰਸਤੇ ਸੀਲ 

ਇਸ ਤੋਂ ਇਲਾਵਾ ਹਰਿਆਣਾ ਬਾਰਡਰ ’ਤੇ ਮੁਕਤਸਰ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਹੈ। ਡੱਬਵਾਲੀ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕੀਤਾ ਗਿਆ ਹੈ। ਡੱਬਵਾਲੀ ਤੋਂ ਇਲਾਵਾ ਕਿਲੀਵਾਲੀ ’ਤੇ ਵੀ ਪੁਲਿਸ ਵੱਲੋਂ ਸਵੇਰ ਤੋਂ ਨਾਕਾਬੰਦੀ ਕੀਤੀ ਗਈ ਹੈ। ਬੇਸ਼ਕ ਇੱਥੇ ਪੁਲਿਸ ਦੀ ਗਿਣਤੀ ਘੱਟ ਹੈ ਪਰ ਇਹ ਚੈਕਿੰਗ ਪੁਲਿਸ ਵੱਲੋਂ 2 ਵਜੇ ਤੱਕ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: CM House: ਸੀਐਮ ਦੀ ਰਿਹਾਇਸ ਸਾਹਮਣੇ 4161 ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਹੱਲਾ ਬੋਲ

- PTC NEWS

adv-img

Top News view more...

Latest News view more...