Nabha News : ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ, ਮੈਕਸੀਮਮ ਸਿਕਿਓਰਿਟੀ ਜੇਲ੍ਹ ਨਾਭਾ ਨੇੜੇ ਧਰਤੀ ਹੇਠਾਂ ਦੱਬਿਆ ਮਿਲਿਆ ਕਾਰਤੂਸਾਂ ਦਾ ਜ਼ਖ਼ੀਰਾ
Nabha News : ਨਾਭਾ ਮੈਂਹਸ ਗੇਟ ਬੀੜ ਦੇ ਨਜ਼ਦੀਕ ਇਹ ਉਹ ਬੀੜ ਹੈ, ਜਿੱਥੇ ਲੋਕ ਸਵੇਰੇ ਸੈਰ ਕਰਨ ਦੇ ਲਈ ਆਉਂਦੇ ਹਨ ਅਤੇ ਇਸ ਬੀੜ ਦੇ ਕੋਲੋਂ ਨਾਭਾ ਕੋਤਵਾਲੀ ਪੁਲਿਸ ਨੂੰ ਮੁਖਬਰ ਖਾਸ ਦੀ ਇਤਲਾਹ 'ਤੇ ਉਦੋਂ ਵੱਡੀ ਸਫਲਤਾ ਹੱਥ ਲੱਗੀ। ਜਦੋਂ ਮਿੱਟੀ ਦੇ ਵਿੱਚ ਦੱਬੇ ਹੋਏ ਪਲਾਸਟਿਕ ਦੇ ਥੈਲੇ ਵਿੱਚ ਖਸਤਾ ਹਾਲਤ ਦੇ ਵਿੱਚ 478 ਜਿੰਦਾ ਕਾਰਤੂਸ ਨਾਭਾ ਕੋਤਵਾਲੀ ਪੁਲਿਸ ਨੂੰ ਬਰਾਮਦ ਹੋਏ ਹਨ।
ਜ਼ਿਕਰਯੋਗ ਹੈ ਕਿ ਜਿਸ ਥਾਂ ਤੋਂ ਕਾਰਤੂਸ ਬਰਾਮਦ ਕੀਤੇ ਗਏ ਹਨ ਉਸ ਦੇ 400 ਮੀਟਰ ਏਰੀਏ ਦੇ ਕਰੀਬ ਮੈਕਸੀਮਮ ਸਿਕਿਉਰਟੀ ਜੇਲ ਦੀ ਪਿਛਲੀ ਦੀਵਾਰ ਹੈ ਭਾਵੇਂ ਜੇਲ ਫਿਲਹਾਲ ਬੰਦ ਹੈ ਪਰ ਮੈਕਸੀਮਮ ਸਿਕਿਉਰਟੀ ਜੇਲ (Maximum Security Jail Nabha) ਦੇ ਕਰੀਬ ਇਸ ਤਰਾਂ ਇਨੀ ਵੱਡੀ ਮਾਤਰਾ ਵਿੱਚ ਜਿੰਦਾ ਕਾਰਤੂਸ ਬਰਾਮਦ ਹੋਣਾ ਪੁਲਿਸ ਦੇ ਲਈ ਸਿਰਦਰਦੀ ਦਾ ਕਾਰਨ ਹੈ ਜਾਂ ਫਿਰ ਕੋਈ ਵੱਡੀ ਘਟਨਾ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾਣਾ ਸੀ ਫਿਲਹਾਲ ਇਹ ਹਜੇ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ। ਇਹ ਐਫ 59 ਦੇ ਜਾਪਦੇ ਹਨ, ਅਸੀਂ ਇਸ ਨੂੰ ਲੈਬ ਦੇ ਵਿੱਚ ਭੇਜ ਕੇ ਇਸ ਦੀ ਡੂੰਘਾਈ ਨਾਲ ਜਾਂਚ ਕਰਾਂਗੇ। ਇਹ ਜਿੰਦਾ ਕਾਰਤੂਸ ਕਿਸ ਮਸ਼ੀਨਗੰਨ ਜਾਂ ਫਿਰ ਕਿਸ ਸਾਲਟ ਦੇ ਹਨ। ਜਿੰਦਾ ਕਾਰਤੂਸ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਲੰਮੇ ਸਮੇਂ ਤੋਂ ਮਿੱਟੀ ਦੇ ਵਿੱਚ ਦਬਾਏ ਪਏ ਹੋਣ।
ਪੁਲਿਸ ਬਰਾਮਦ ਕੀਤੇ ਕਾਰਤੂਸ ਨੂੰ ਫਰੈਂਸਿਕ ਲੈਬ ਵਿੱਚ ਫਿਲੋਰ ਜਾਂ ਬਹਾਦਰਗੜ੍ਹ ਭੇਜੇਗੀ, ਜਿੱਥੇ ਪਤਾ ਲੱਗੇਗਾ ਕਿ ਇਹ ਕਾਰਤੂਸ ਕਿਸ ਕਿਸਮ ਦੀ ਬੰਦੂਕ ਲਈ ਹਨ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਸ ਥਾਂ ਤੇ ਕਾਰਤੂਸ ਨੂੰ ਦੱਬਿਆ ਗਿਆ ਸੀ, ਉਸ ਥਾਂ ਤੋਂ ਇੱਕ ਬੱਕਰੀ ਚਾਲਕ ਕਾਰਤੂਸ ਨੂੰ ਕੱਢ ਕੇ ਆਪਣੇ ਘਰ ਲੈ ਗਿਆ ਸੀ ਪਰ ਡਰ ਕਰਕੇ ਦੁਬਾਰਾ ਕਾਰਤੂਸਾਂ ਨੂੰ ਉਸ ਬੀੜ ਦੇ ਵਿੱਚ ਸੁਨਸਾਨ ਇਲਾਕੇ ਵਿੱਚ ਹੀ ਦੁਬਾਰਾ ਦੱਬ ਦਿੱਤਾ। ਹੁਣ ਪੁਲਿਸ ਉਸ ਬੱਕਰੀ ਚਾਲਕ ਦੀ ਭਾਲ ਕਰਕੇ ਉਸ ਕੋਲੋਂ ਵੀ ਪੁੱਛਗਿੱਛ ਕਰੇਗੀ
ਇਸ ਮੌਕੇ ਨਾਭਾ ਕੋਤਵਾਲੀ ਪੁਲਿਸ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਾਨੂੰ ਮੁੱਖਵਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਜਿੰਦਾ ਕਾਰਤੂਸ ਮਿੱਟੀ ਦੇ ਉੱਪਰ ਪਏ ਹਨ। ਜਦੋਂ ਅਸੀਂ ਉਸ ਜਗ੍ਹਾ ਤੋਂ ਮਿੱਟੀ ਪੱਟ ਕੇ ਦੇਖਿਆ ਤਾਂ 478 ਜਿੰਦਾ ਕਾਰਤੂਸ ਖਸਤਾ ਹਾਲਤ ਦੇ ਵਿੱਚ ਪਲਾਸਟਿਕ ਦੇ ਥੈਲੇ ਦੇ ਵਿੱਚ ਪਏ ਸਨ। ਇਹ ਐਫ 59 ਦੇ ਜਾਪਦੇ ਹਨ, ਅਸੀਂ ਇਸ ਨੂੰ ਲੈਬ ਦੇ ਵਿੱਚ ਭੇਜ ਕੇ ਇਸ ਦੀ ਡੂੰਘਾਈ ਦੇ ਨਾਲ ਜਾਂਚ ਕਰਾਂਗੇ। ਇਹ ਜਿੰਦਾ ਕਾਰਤੂਸ ਕਿਸ ਮਸ਼ੀਨਗੰਨ ਜਾਂ ਫਿਰ ਕਿਸ ਸਾਲਟ ਦੇ ਹਨ? ਜਿੰਦਾ ਕਾਰਤੂਸ ਇਸ ਤਰ੍ਹਾਂ ਲੱਗਦੇ ਹਨ, ਜਿਵੇਂ ਲੰਮੇ ਸਮੇਂ ਤੋਂ ਮਿੱਟੀ ਦੇ ਵਿੱਚ ਦਬਾਏ ਪਏ ਹੋਣ। ਇਸ ਸਬੰਧ ਦੇ ਵਿੱਚ ਅਸੀਂ ਐਫ.ਆਈ.ਆਰ ਨੰਬਰ 75 - 25, 54, 59 ਆਰਮਸ ਐਕਟ ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ-ਵੱਖ ਐਂਗਲਾਂ ਤੋਂ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੇ ਹਨ।
ਐਸਐਚਓ ਸਰਬਜੀਤ ਚੀਮਾ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਨੇ ਇਸ ਥਾਂ ਤੋਂ ਕਾਰਤੂਸ ਨੂੰ ਕੱਢਿਆ ਸੀ ਤੇ ਦੁਬਾਰਾ ਡਰ ਕਰਕੇ ਉਸ ਥਾਂ 'ਤੇ ਹੀ ਦਬਾ ਦਿੱਤਾ। ਮੈਕਸੀਮਮ ਸਿਕਿਉਰਟੀ ਜੇਲ ਦੀ ਦੀਵਾਰ ਦੇ ਕਰੀਬ ਕਾਰਤੂਸਾਂ ਨਾਲ ਮਿਲਣ ਸਬੰਧੀ ਪੁੱਛੇ ਗਏ ਸਵਾਲ 'ਤੇ ਉਹਨਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਰੂਰ ਜਾਂਚ ਕਰ ਰਹੀ ਹੈ ਪਰ ਜੇਲ ਦੀ ਬਾਊਂਡਰੀ ਤੋਂ ਇਹ ਕਾਰਤੂਸ ਦੂਰ ਸਨ।
- PTC NEWS