Thu, May 16, 2024
Whatsapp

Anantnag Encounter: ਪੰਜਾਬ ਦਾ ਪੁੱਤਰ ਕਰਨਲ ਮਨਪ੍ਰੀਤ ਸਿੰਘ ਸ਼ਹੀਦ, ਪਰਿਵਾਰ ਨੂੰ ਪੁੱਤ ਦੀ ਸ਼ਹਾਦਤ 'ਤੇ ਮਾਣ

ਕਰਨਲ ਮਨਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਸੁਣ ਕੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।

Written by  Shameela Khan -- September 14th 2023 10:00 AM -- Updated: September 14th 2023 02:46 PM
Anantnag Encounter: ਪੰਜਾਬ ਦਾ ਪੁੱਤਰ ਕਰਨਲ ਮਨਪ੍ਰੀਤ ਸਿੰਘ ਸ਼ਹੀਦ, ਪਰਿਵਾਰ ਨੂੰ ਪੁੱਤ ਦੀ ਸ਼ਹਾਦਤ 'ਤੇ ਮਾਣ

Anantnag Encounter: ਪੰਜਾਬ ਦਾ ਪੁੱਤਰ ਕਰਨਲ ਮਨਪ੍ਰੀਤ ਸਿੰਘ ਸ਼ਹੀਦ, ਪਰਿਵਾਰ ਨੂੰ ਪੁੱਤ ਦੀ ਸ਼ਹਾਦਤ 'ਤੇ ਮਾਣ

Anantnag Encounter: ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਕੋਕਰਨਾਗ ਇਲਾਕੇ 'ਚ ਬੁੱਧਵਾਰ (13 ਸਤੰਬਰ) ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਫੌਜ ਦੇ ਕਰਨਲ, ਮੇਜਰ ਅਤੇ ਡੀ.ਐੱਸ.ਪੀ ਸ਼ਹੀਦ ਹੋ ਗਏ ਹਨ। ਇਨ੍ਹਾਂ ਵਿੱਚ ਪੰਜਾਬ ਦੇ ਰਹਿਣ ਵਾਲੇ ਕਰਨਲ ਮਨਪ੍ਰੀਤ ਸਿੰਘ ਵੀ ਸ਼ਾਮਲ ਹਨ। ਜੋ ਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਮੁੱਲਾਂਪੁਰ ਦੇ ਰਹਿਣ ਵਾਲੇ ਸੀ। 

ਕਰਨਲ ਮਨਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਸੁਣ ਕੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਅੱਜ ਸ਼ਾਮ ਤੱਕ ਸ਼ਹੀਦ ਮਨਪ੍ਰੀਤ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਦੀ ਉਮੀਦ ਲਗਾਈ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਮਨਪ੍ਰੀਤ ਸਿੰਘ ਦੇ ਪਿਤਾ ਲਖਬੀਰ ਸਿੰਘ ਵੀ ਆਰਮੀ ਵਿੱਚ ਸਨ। 


ਕਰਨਲ ਮਨਪ੍ਰੀਤ ਸਿੰਘ ਆਪਣਾ ਹੱਸਦਾ ਵੱਸਦਾ ਘਰ ਛੱਡ ਕੇ ਦੇਸ਼ ਤੋਂ ਜਾਨ ਵਾਰ ਗਿਆ। ਕਰਨਲ ਦੇ ਪਿੱਛੇ ਉਸ ਦੀ ਪਤਨੀ,  7 ਸਾਲ ਦਾ ਬੇਟਾ ਕਬੀਰ ਸਿੰਘ ਅਤੇ ਢਾਈ ਸਾਲ ਦੀ ਬੇਟੀ ਬਾਣੀ ਹੈ। ਮਨਪ੍ਰੀਤ ਸਿੰਘ ਦੇ ਭਰਾ ਦਾ ਨਾਮ ਸੰਦੀਪ ਸਿੰਘ ਅਤੇ ਭੈਣ ਦਾ ਨਾਂ ਸੰਦੀਪ ਕੌਰ ਹੈ ਦੋਵੇਂ ਮਨਪ੍ਰੀਤ ਤੋਂ ਛੋਟੋ ਹਨ। ਪਰਿਵਾਰ ਨੇ ਕਿਹਾ ਕਿ ਸਾਨੂੰ ਆਪਣੇ ਪੁੱਤਰ 'ਤੇ ਮਾਣ ਹੈ ਜੋ ਦੇਸ਼ ਦੇ ਲਈ ਕੁਰਬਾਨ ਹੋਇਆ ਹੈ।  ਸ਼ਹੀਦ ਦੀ ਮਾਤਾ ਮਨਜੀਤ ਕੌਰ ਜਿਨ੍ਹਾਂ ਦੀ ਉਮਰ 68 ਸਾਲ ਦੇ ਕਰੀਬ ਹੈ। ਉਹ ਆਪਣੇ ਛੋਟੇ ਪੁੱਤਰ ਸੰਦੀਪ ਸਿੰਘ ਨਾਲ ਪਿੰਡ ਵਿੱਚ ਰਹਿੰਦੀ ਹੈ।

ਮਨਪ੍ਰੀਤ ਸਿੰਘ ਦੇ ਪਿਤਾ ਸੇਵਾਮੁਕਤੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਨ। ਨੌਕਰੀ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ। ਇਸ ਲਈ ਸ਼ਹੀਦ ਮਨਪ੍ਰੀਤ ਸਿੰਘ ਦੇ ਛੋਟੇ ਭਰਾ ਸੰਦੀਪ ਸਿੰਘ ਨੂੰ ਨਾਨ-ਟੀਚਿੰਗ ਸਟਾਫ਼ ਵਿੱਚ ਭਰਤੀ ਕੀਤਾ ਗਿਆ। ਫਿਲਹਾਲ ਸੰਦੀਪ ਸਿੰਘ ਪੰਜਾਬ ਯੂਨੀਵਰਸਿਟੀ ਵਿੱਚ ਹੀ ਕੰਮ ਕਰਦਾ ਹੈ।

ਮਨਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਲੈਫਟੀਨੈਂਟ ਕਰਨਲ ਤੋਂ ਕਰਨਲ ਵਜੋਂ ਤਰੱਕੀ ਦਿੱਤੀ ਗਈ ਸੀ। ਸ਼ਹੀਦ ਮਨਪ੍ਰੀਤ ਸਿੰਘ 2003 ਵਿੱਚ ਲੈਫਟੀਨੈਂਟ ਵਜੋਂ ਭਰਤੀ ਹੋਏ ਸਨ। 2005 ਵਿੱਚ ਉਹਨਾਂ ਨੂੰ ਮੇਜਰ ਵਜੋਂ ਤਰੱਕੀ ਦਿੱਤੀ ਗਈ। 

ਅਨੰਤਨਾਗ ਦੇ ਗਡੋਲ ਇਲਾਕੇ 'ਚ ਦਹਿਸ਼ਤਗਰਦੀਆਂ ਖਿਲਾਫ ਮੁਹਿੰਮ ਮੰਗਲਵਾਰ (12 ਸਤੰਬਰ) ਦੀ ਸ਼ਾਮ ਨੂੰ ਸ਼ੁਰੂ ਹੋਈ ਸੀ ਪਰ ਰਾਤ ਨੂੰ ਇਸ ਨੂੰ ਰੋਕ ਦਿੱਤਾ ਗਿਆ ਸੀ। ਅੱਤਵਾਦੀਆਂ ਦੀ ਤਲਾਸ਼ ਬੁੱਧਵਾਰ ਸਵੇਰੇ ਮੁੜ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦੌਰਾਨ ਮੁੱਠਭੇੜ 'ਚ ਆਰਮੀ ਜਵਾਨਾ ਦੇ ਗੋਲੀ ਲੱਗ ਗਈ। 



ਜੰਮੂ-ਕਸ਼ਮੀਰ ਪੁਲਿਸ ਦੇ ਡਿਪਟੀ ਸੁਪਰਡੈਂਟ ਹੁਮਾਯੂ ਭੱਟ ਕਰਨਲ ਮਨਪ੍ਰੀਤ ਸਿੰਘ ਤੇ  ਮੇਜਰ ਆਸ਼ੀਸ਼ ਦੀ ਸ਼ਹੀਦੀ 'ਤੇ DGP ਦਿਲਬਾਗ ਸਿੰਘ ਨੇ  ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, "ਮੈਂ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਅਤੇ ਡੀ.ਐੱਸ.ਪੀ ਹੁਮਾਯੂੰ ਭੱਟ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ।"


ਇਹ ਵੀ ਪੜ੍ਹੋ: ਜੰਮੂ ਕਸ਼ਮੀਰ: ਅਨੰਤਨਾਗ 'ਚ ਮੁੱਠਭੇੜ ਦੌਰਾਨ ਭਾਰਤੀ ਫੌਜ ਦੇ 2 ਅਫ਼ਸਰ ਅਤੇ 1 ਪੁਲਿਸ ਅਧਿਕਾਰੀ ਸ਼ਹੀਦ


- PTC NEWS

Top News view more...

Latest News view more...

LIVE CHANNELS