Punjab Water Dispute Live Updates : AAP ਨੇ ਪਾਣੀ ਦੇ ਮੁੱਦੇ 'ਤੇ 2 ਮਈ ਨੂੰ ਸਵੇਰੇ 10 ਵਜੇ ਸੱਦੀ ਆਲ ਪਾਰਟੀ ਮੀਟਿੰਗ ,ਸੋਮਵਾਰ ਨੂੰ ਬੁਲਾਇਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ
ਪੰਜਾਬ ਦੇ ਪਾਣੀ ਦਾ ਮੁੱਦਾ
AAP ਨੇ 2 ਮਈ ਨੂੰ ਸਵੇਰੇ 10 ਵਜੇ ਸੱਦੀ ਆਲ ਪਾਰਟੀ ਮੀਟਿੰਗ
ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਬੁਲਾਇਆ ਸਪੈਸ਼ਲ ਸੈਸ਼ਨ
ਪਾਣੀ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ 'ਚ ਲਿਆਂਦਾ ਜਾਵੇਗਾ ਮਤਾ : ਅਮਨ ਅਰੋੜਾ
ਸਿਆਸਤ ਛੱਡ ਆਓ, ਸਭ ਇਕੱਠੇ ਹੋ ਕੇ ਪੰਜਾਬ ਲਈ ਖੜੀਏ : ਬਿਕਰਮ ਸਿੰਘ ਮਜੀਠੀਆ
????ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਸਿਆਸਤ ਛੱਡ ਆਓ ਸਭ ਇਕੱਠੇ ਹੋ ਕੇ ਪੰਜਾਬ ਲਈ ਖੜੀਏ ਕਿਉਂਕਿ ਸਾਡੇ ਲਈ ਪੰਜਾਬ ਪਹਿਲਾਂ, ਪੰਜਾਬ ਦਾ ਕਿਸਾਨ ਪਹਿਲਾਂ, ਪੰਜਾਬ ਦਾ ਨੌਜਵਾਨ ਪਹਿਲਾਂ, ਬਾਕੀ ਸਭ ਉਸ ਤੋਂ ਬਾਅਦ ਹਨ।
— Bikram Singh Majithia (@bsmajithia) May 1, 2025
????BBMB ਦੇ ਅਧਿਕਾਰੀ ਅਕਾਸ਼ਦੀਪ ਸਿੰਘ ਨੂੰ ਬਾਹਰ ਕਰਨਾ ਅਤੇ ਪੰਜਾਬ ਦੇ ਪਾਣੀਆਂ 'ਤੇ ਮਾਰੇ ਡਾਕੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ… pic.twitter.com/PCJuIxVGsr
BBMB ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਵਿਰੋਧ
ਕਿਹਾ - ਪੰਜਾਬ ਦੇ ਸਰੋਤਾਂ ਦੀ ਲੁੱਟ, ਕੇਂਦਰ ਦੀ ਕਿਸਾਨਾਂ ਤੋਂ ਬਦਲਾ ਲੈਣ ਦੀ ਚਾਲ
'ਜੇਕਰ ਇਸ ਨੂੰ ਨਾ ਰੋਕਿਆ ਤਾਂ ਸਾਡੀ ਖੇਤੀ ਤੇ ਆਰਥਿਕਤਾ ਤਬਾਹ ਹੋ ਜਾਵੇਗੀ'
ਸੀਐਮ ਮਾਨ 'ਤੇ ਦੋਹਰੀ ਖੇਡ ਖੇਡਣ ਦਾ ਲਾਇਆ ਇਲਜ਼ਾਮ
ਅਕਾਲੀ ਦਲ ਇਸ ਸਾਜਿਸ਼ ਨੂੰ ਕਿਸੇ ਕੀਮਤ 'ਤੇ ਸਫ਼ਲ ਨਹੀਂ ਹੋਣ ਦੇਵੇਗਾ : ਸੁਖਬੀਰ ਸਿੰਘ ਬਾਦਲ
BJP ruled states of Haryana, Rajasthan & Delhi have ganged up against Punjab in collision with GOI to rob Punjab of its legitimate share of water from the Bhakra dam in a recent meeting of the Bhakra Beas Management Board. This unprecedented bullying & looting of Punjab’s… pic.twitter.com/6N58CagnG3
— Sukhbir Singh Badal (@officeofssbadal) May 1, 2025
'ਸਿਰਫ਼ ਗੱਲਾਂ ਜੋਗੇ ਹੋ ਤੁਸੀਂ, ਕਿਹੜੇ ਮੂੰਹ ਨਾਲ ਪਿੰਡ 'ਚ ਆਓਗੇ' - ਕਿਸਾਨਾਂ ਤੇ ਬੀਬੀਆਂ ਨੇ ਘੇਰ ਲਿਆ ਆਪ MLA ਜਗਸੀਰ ਸਿੰਘ
ਆਪਸ ’ਚ ਭਿੜ ਗਏ ‘ਆਪ’ ਤੇ BJP ਦੇ ਵਰਕਰ, ਹੋ ਗਿਆ ਹੰਗਾਮਾ, ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕਰ ਰਹੇ ਸੀ ਪ੍ਰਦਰਸ਼ਨ
ਥੋੜੀ ਦੇਰ ਨੰਗਲ ਡੈਮ ਪਹੁੰਚ ਰਹੇ ਹਨ cm punjab ਭਗਵੰਤ ਮਾਨ
ਕੇਂਦਰ ਅਤੇ BBMB ਦੇ ਖਿਲਾਫ ਕਰਨਗੇ ਰੋਸ ਪ੍ਰਦਰਸ਼ਨ
ਵਰਕਰਾਂ ਨਾਲ ਕੇਂਦਰ ਖਿਲਾਫ ਕਰਨਗੇ ਪ੍ਰਦਸ਼ਨ
Punjab Water Dispute Live Updates : ਵਾਟਰ ਰੈਗੂਲੇਸ਼ਨ ਡਾਇਰੈਕਟਰ ਤੋਂ ਬਾਅਦ ਹੁਣ ਬਦਲਿਆ ਗਿਆ ਸਕੱਤਰ, ਪੰਜਾਬ ਕੋਟੇ ਦੇ ਬਲਬੀਰ ਸਿੰਘ ਨੂੰ ਕੀਤਾ ਗਿਆ ਨਿਯੁਕਤ

Punjab Water Dispute Live Updates : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਅਸੀਂ ਬੀਬੀਐਮਬੀ ਦੇ ਨੰਗਲ ਡੈਮ ਦੇ ਅਧਿਕਾਰੀਆਂ ਕੋਲੋਂ ਕੰਟਰੋਲ ਰੂਮ ਦੀਆਂ ਚਾਬੀਆਂ ਲੈ ਲਿੱਤੀਆਂ ਗਈਆਂ ਹੈ ਜਦੋਂ ਤੱਕ ਸਾਡਾ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਚਾਬੀਆਂ ਇਹਨਾਂ ਨੂੰ ਵਾਪਸ ਨਹੀਂ ਕੀਤੀਆਂ ਜਾਵੇਗੀਆਂ।
Punjab Water Dispute Live Updates : ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੈਦਾ ਹੋਏ ਤਾਜ਼ੇ ਵਿਵਾਦ ਤੋਂ ਬਾਅਦ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਨੰਗਲ ਡੈਮ ਤੇ ਪੁੱਜੇ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਜੇਕਰ ਉਨ੍ਹਾਂ ਨੂੰ ਆਪਣਾ ਸਿਰਫ ਕਲਮ ਕਰਵਾਉਣਾ ਪਿਆ ਤਾਂ ਉਸ ਲਈ ਵੀ ਉਹ ਤਿਆਰ ਨੇ ਤੇ ਜੇਕਰ ਕਿਸੇ ਦਾ ਸਿਰ ਕਲਮ ਕਰਨਾ ਪਿਆ ਤਾਂ ਉਸ ਲਈ ਵੀ ਉਹ ਤਿਆਰ ਨੇ। ਉਹਨਾਂ ਕਿਹਾ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸੂਬੇ ਨੂੰ ਤੰਗ ਤੇ ਪਰੇਸ਼ਾਨ ਕਰਨ ਲਈ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੰਤੂ ਆਮ ਆਦਮੀ ਪਾਰਟੀ ਕੇਂਦਰ ਦੇ ਮਨਸੂਬਿਆਂ ਤੇ ਪਾਣੀ ਫੇਰ ਦੇਵੇਗੀ ਅਤੇ ਪੰਜਾਬ ਦੇ ਪਾਣੀਆਂ ਦੇ ਉੱਪਰ ਕਿਸੇ ਨੂੰ ਡਾਕਾ ਨਹੀਂ ਮਾਰਨ। ਉਹਨਾਂ ਕਿਹਾ ਕਿ ਨੰਗਲ ਡੈਮ ਦੇ ਉੱਤੇ ਪੰਜਾਬ ਦੇ ਅਧਿਕਾਰੀ ਬਿਠਾ ਦਿੱਤੇ ਗਏ ਹਨ ਅਤੇ ਡੈਮ ਦੇ ਨਾਲ ਕਿਸੇ ਨੂੰ ਵੀ ਕੋਈ ਛੇੜਛਾੜ ਨਹੀਂ ਕਰਨ ਦਿੱਤੀ ਜਾਵੇਗੀ ਤੇ ਇੱਥੋਂ ਇੱਕ ਵੀ ਬੂੰਦ ਪਾਣੀ ਦਾ ਅੱਗੇ ਨਹੀਂ ਭੇਜਿਆ ਜਾਵੇਗਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੁਹਿਰਤਾ ਨਾਲ ਕੰਮ ਕਰ ਰਹੀ। ਉਹਨਾਂ ਕਿਹਾ ਦੂਜੇ ਪਾਸੇ ਬਾਕੀ ਦੀਆਂ ਪਾਰਟੀਆਂ ਦੇ ਆਗੂ ਜਿਹੜੇ ਇਹਨਾਂ ਮੁੱਦਿਆਂ ਤੇ ਮਗਰਮੱਛ ਦੇ ਅੱਥਰੂ ਵਹਾਉਂਦੇ ਨੇ ਪਰੰਤੂ ਅੱਜ ਇਸ ਮੁੱਦੇ ਨੂੰ ਲੈ ਕੇ ਚੁੱਪ ਬੈਠੇ ਨੇ ਜੋ ਕਿ ਬੇਹਦ ਨਿੰਦਣਯੋਗ ਹੈ।

Punjab Water Dispute Live Updates : ਲੁਧਿਆਣਾ ਵਿੱਚ ਪਾਣੀਆਂ ਨੂੰ ਲੈ ਕੇ ਪ੍ਰਦਰਸ਼ਨ ਆਮ ਆਦਮੀ ਪਾਰਟੀ ਅਤੇ ਬੀਜੇਪੀ ਆਹਮੋ-ਸਾਹਮਣੇ ਹੋ ਗਏ। ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇੱਕ-ਦੂਜੇ ਨੂੰ ਧੱਕੇ ਮਾਰੇ ਗਏ। ਇੱਕ ਦੂਜੇ ਖਿਲਾਫ਼ ਕਿਸ ਤਰ੍ਹਾਂ ਕੀਤੀ ਨਾਰੇਬਾਜ਼ੀ ਤਸਵੀਰਾਂ ਕੈਮਰੇ ਵਿੱਚ ਕੈਦ।ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਰਵਨੀਤ ਸਿੰਘ ਬਿੱਟੂ ਦੇ ਬਿਆਨ ਨੂੰ ਲੈ ਕੇ ਪਾਣੀਆਂ ਦੇ ਮੁੱਦੇ ਉੱਪਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਣਾ ਸੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਬੀਜੇਪੀ ਦਫਤਰ ਦਾ ਘਰਾਓ ਕਰਨ ਅਤੇ ਉਸਦੇ ਬਾਹਰ ਹੀ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਣਾ ਦਾ ਐਲਾਨ ਕੀਤਾ ਜਿਸ ਤੇ ਬੀਜੇਪੀ ਦਫਤਰ ਦੇ ਬਾਹਰ ਗਹਿਮਾ ਗਹਿਮੀ ਨਜ਼ਰ ਆਈ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਬੀਜੇਪੀ ਵਰਕਰਾਂ ਆਮੋ ਸਾਹਮਣੇ ਨਜ਼ਰ ਆਏ।

Punjab Water Dispute Live Updates : ਅੱਜ ਜਦੋਂ ਕੌਮਾਂਤਰੀ ਸਰਹੱਦ 'ਤੇ ਜੰਗ ਵਰਗੇ ਹਲਾਤ ਬਣੇ ਹੋਏ ਹਨ, ਅਜਿਹੇ ਮੌਕੇ ਪੰਜਾਬ ਸਰਕਾਰ ਸੂਬੇ ਦੀ ਫੋਰਸ ਨੂੰ ਧਰਨਿਆਂ ਪ੍ਰਦਰਸ਼ਨਾਂ ਵਿੱਚ ਉਲਝਾ ਕੇ ਸੂਬੇ ਨੂੰ ਅਸਥਿਰ ਕਰ ਰਹੀ ਹੈ, ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹਰੀਆਣਾ ਚੋਣਾਂ ਸਮੇਂ ਕਹਿ ਕੇ ਆਏ ਸਨ ਕਿ ਦਿੱਲੀ ਅਤੇ ਹਰੀਆਣੇ ਨੂੰ ਪਾਣੀ ਦਿੱਤਾ ਜਾਵੇਗਾ ਅਤੇ ਸੁਪਰੀਮ ਕੋਰਟ ਵਿੱਚ ਵੀ ਸਰਕਾਰ ਨੇ ਕਿਹਾ ਸੀ ਕਿ ਸਾਨੂੰ ਕਿਸਾਨ ਐਸਵਾਈਐਲ ਨਹਿਰ ਨਹੀਂ ਬਣਾਉਣ ਦੇ ਰਹੇ।
ਭਾਜਪਾ ਪ੍ਰਧਾਨ ਨੇ ਕਿਹਾ, ''ਅਸਲ ਵਿੱਚ ਇਹ ਇਹਨਾਂ ਦਾ ਦੋਹਰਾ ਚਿਹਰਾ ਹੈ ਕਿਉਂਕਿ ਇਹ ਧਰਨੇ ਪ੍ਰਦਰਸ਼ਨਾਂ ਦੇ ਬਹਾਨੇ ਦਿੱਲੀ ਵਿੱਚ ਹੋਏ 2000 ਕਰੋੜ ਦੇ ਕਲਾਸ ਰੂਮ ਘੁਟਾਲੇ ਵਿੱਚ ਸ਼ਾਮਿਲ ਆਪਣੇ ਆਗੂਆਂ ਮਨੀਸ਼ ਸਿਸੋਧੀਆ ਅਤੇ ਸਤਿੰਦਰ ਜੈਨ ਦੇ ਗੁਨਾਹਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਹਮੇਸ਼ਾ ਪੰਜਾਬ ਦੇ ਹਿੱਤਾਂ ਨਾਲ ਡੱਟ ਕੇ ਖੜੇ ਹਾਂ ਅਤੇ ਸਾਡਾ ਸਪੱਸ਼ਟ ਸਟੈਂਡ ਹੈ ਕਿ ਪੰਜਾਬ ਕੋਲ ਕਦੇ ਕਿਸੇ ਵੀ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਪਰ ਮਨੁੱਖਤਾ ਦੇ ਆਧਾਰ 'ਤੇ ਪੀਣ ਦਾ ਪਾਣੀ ਦੇਣ ਵਿੱਚ ਘਟੀਆ ਰਾਜਨੀਤੀ ਕਰਨਾ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਸ਼ੋਭਾ ਦੇ ਸਕਦਾ ਹੈ ਪਰ ਇਹ ਪੰਜਾਬੀਅਤ ਦੇ ਸੁਭਾਅ ਅਤੇ ਅਸੂਲਾਂ ਦੇ ਖਿਲਾਫ ਹੈ।

Punjab Water Dispute Live Updates : ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਦੀ ਮਨਮਾਨੀ ਖਿਲਾਫ਼ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਨਿਸ਼ਾਨਾ ਲਾਇਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪਾਣੀ ਲੁੱਟ ਰਹੀ ਹੈ ਅਤੇ ਹਰਿਆਣਾ ਦੇ ਚੀਫ ਮਿਨੀਸਟਰ ਤੇ ਪੀਐਮ ਨਰੇਂਦਰ ਮੋਦੀ ਨੇ ਮਿਲ ਕੇ ਪੰਜਾਬ ਦੇ ਖਿਲਾਫ ਸਾਜਿਸ਼ ਘੜੀ ਹੈ। ਉਨ੍ਹਾਂ ਕਿਹਾ ਕਿ 50 % ਤੋਂ ਜਿਆਦਾ ਕਣਕ ਅਤੇ ਚਾਵਲ ਸੈਂਟਰ ਪੂਲ 'ਚ ਪੰਜਾਬ ਪਾਉਂਦਾ ਹੈ, ਭਾਵੇਂ ਕਿ ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਪੰਜਾਬ ਦੇ 153 ਜ਼ੋਨ ਵਿੱਚੋ 115 ਡਾਰਕ ਜ਼ੋਣ ਘੋਸ਼ਿਤ ਕੀਤੇ ਜਾ ਚੁੱਕੇ ਹਨ।
ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 21 ਮਈ ਤੱਕ ਇਸਤੇਮਾਲ ਕਰਨ ਵਾਲਾ ਪਾਣੀ ਹਰਿਆਣਾ ਨੇ 31 ਮਾਰਚ ਤੱਕ ਹੀ ਵਰਤ ਲਿਆ ਅਤੇ ਹੁਣ ਤਕ ਹਰਿਆਣਾ ਨੇ 110% ਪਾਣੀ ਇਸਤੇਮਾਲ ਕਰ ਲਿਆ ਹੈ, ਜਿਸ ਤਹਿਤ ਹਰਿਆਣਾ ਨੇ 10% ਜਿਆਦਾ ਪਾਣੀ ਇਸਤੇਮਾਲ ਕਰ ਲਿਆ। ਉਨ੍ਹਾਂ ਕਿਹਾ ਕਿ ਭਾਖੜਾ ਡੈਮ 1680 feet ਤਕ ਭਰਿਆ ਜਾ ਸਕਦਾ ਹੈ , ਜੋ ਇਸ ਸਮੇਂ ਸਿਰਫ਼ 1557.1 feet ਤਕ ਰਹਿ ਗਿਆ ਹੈ। ਵਿੱਤ ਮੰਤਰੀ ਚੀਮਾ ਨੇ ਇਸ ਮੌਕੇ ਪੰਜਾਬੀ ਹੋਣ ਦੇ ਬਾਵਜੂਦ ਪੰਜਾਬ ਨਾਲ ਧੱਕੇਸ਼ਾਹੀ ਵਿਰੁੱਧ ਨਾ ਬੋਲਣ 'ਤੇ ਕਿਹਾ ਕਿ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
Punjab Water Dispute Live Updates : ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਵੱਲੋਂ ਅੱਜ ਬੀਜੇਪੀ ਦੇ ਸੀਨੀਅਰ ਲੀਡਰ ਤਰੁਣ ਚੁੱਗ ਦੇ ਘਰ ਦੇ ਬਾਹਰ ਦਿੱਤਾ ਗਿਆ ਧਰਨਾ, ਅਤੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਹਰ ਵਾਰ ਪੰਜਾਬ ਦੇ ਨਾਲ ਮਤਰੇਈ ਮਾਂ ਵਰਗਾ ਵਰਤਾਵ ਕਰਦੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੋਲੋਂ ਅੱਗੇ ਹੀ ਪਾਣੀ ਨਹੀਂ ਹੈ ਉਹ ਕਿਸ ਤਰ੍ਹਾਂ ਪੰਜਾਬ ਦਾ ਪਾਣੀ ਹਰਿਆਣਾ ਵਿੱਚ ਜਾਣ ਦੇਣ, ਉਹਨਾਂ ਨੇ ਕਿਹਾ ਕਿ ਅੱਜ ਉਹ ਸੜਕਾਂ ਤੇ ਉਤਰੇ ਹਨ ਅਤੇ ਆਣ ਵਾਲੇ ਦਿਨਾਂ ਤੇ ਉਹਨਾਂ ਦੇ ਵੱਲੋਂ ਹੋਰ ਵੀ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ।
ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਵੀ ਆਪਣਾ ਸਟੈਂਡ ਸਪਸ਼ਟ ਕਰੇ ਕਿ ਉਹ ਪੰਜਾਬ ਦੇ ਪਾਣੀਆਂ ਦੇ ਨਾਲ ਹੈ ਕਿ ਨਹੀਂ, ਅਤੇ ਪੰਜਾਬ ਬੀਜੇਪੀ ਲੀਡਰਸ਼ਿਪ ਨੂੰ ਵੀ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰੇ ਭਾਣੀਆਂ ਦੇ ਮੁੱਦੇ ਨੂੰ ਲੈ ਕੇ, ਉਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਤੇ ਉਹਨਾਂ ਦੇ ਵੱਲੋਂ ਸੜਕਾਂ ਤੇ ਵੀ ਉਤਰਿਆ ਜਾਵੇਗਾ ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।
Punjab Water Dispute Live Updates : ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਦਾ ਬਿਆਨ, ਪੰਜਾਬ ਨੂੰ ਪਾਣੀ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ; ਅਰਵਿੰਦ ਕੇਜਰੀਵਾਲ ਨੇ ਦਿੱਲੀ ਚੋਣਾਂ ਦੌਰਾਨ ਕਿਹਾ ਸੀ ਕਿ ਹਰਿਆਣਾ ਨੇ ਪਾਣੀ ਵਿੱਚ ਜ਼ਹਿਰ ਮਿਲਾਇਆ ਹੈ, ਸ਼ੁਕਰ ਹੈ ਕਿ ਸਾਡੇ ਇੰਜੀਨੀਅਰ ਨੇ ਇਹ ਦੇਖ ਲਿਆ; ਜਿੱਥੇ ਜ਼ਹਿਰ ਮਿਲਾਇਆ ਗਿਆ ਸੀ; ਕੋਈ ਨਹੀਂ ਜਾਣਦਾ ਕਿ ਕਿਸ ਇੰਜੀਨੀਅਰ ਨੇ ਇਸਨੂੰ ਦੇਖਿਆ ਸੀ; ਦਿੱਲੀ ਦੇ ਲੋਕਾਂ ਨੇ ਉਸਨੂੰ ਢੁਕਵਾਂ ਜਵਾਬ ਦਿੱਤਾ; ਪੰਜਾਬ ਸਰਕਾਰ ਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦਾ; ਪੰਜਾਬ ਦੀ ਵਿੱਤੀ ਹਾਲਤ ਠੀਕ ਨਹੀਂ ਹੈ, ਪੰਜਾਬ ਪਾਕਿਸਤਾਨ ਨੂੰ ਪਾਣੀ ਦੇ ਰਿਹਾ ਹੈ ਪਰ ਆਪਣੇ ਛੋਟੇ ਭਰਾ ਨੂੰ ਨਹੀਂ, ਅਸੀਂ ਆਪਣੇ ਹੱਕ ਮੰਗ ਰਹੇ ਹਾਂ ਅਤੇ BMB ਨੇ ਇਹ ਵੀ ਕਿਹਾ ਹੈ ਕਿ ਪਾਣੀ 'ਤੇ ਹਰਿਆਣਾ ਦਾ ਹੱਕ ਹੈ; ਪੰਜਾਬ ਨੂੰ ਇਸ ਮੁੱਦੇ 'ਤੇ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ; ਇਸ ਸਮੇਂ ਦੇਸ਼ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅੱਤਵਾਦ ਹੈ ਅਤੇ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਸ਼ ਬਾਰੇ ਗੱਲ ਕਰਨੀ ਚਾਹੀਦੀ ਹੈ।
ਜਦੋਂ ਦੋ ਦੇਸ਼ ਵੱਖ ਹੋਏ, ਉਦੋਂ ਵੀ ਪਾਣੀ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਅਤੇ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ।

Punjab Water Dispute Live Updates : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਪਾਣੀਆਂ ਦੇ ਮੁੱਦੇ 'ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਐਕਸ ਅਕਾਊਂਟ 'ਤੇ ਕਿਹਾ, ''ਮਗਰਮੱਛ ਦੇ ਹੰਝੂ ਵਹਾਉਂਦੇ ਹੋਏ, 'ਆਪ' ਹਾਲੀਆ ਮੀਟਿੰਗ ਵਿੱਚ ਆਪਣੀ ਗੱਲ 'ਤੇ ਕਾਇਮ ਰਹਿਣ ਵਿੱਚ ਅਸਫਲ ਰਹੀ। ਬਿਨਾਂ ਤਿਆਰੀ ਅਤੇ ਬੇਖ਼ਬਰ, ਉਨ੍ਹਾਂ ਦੀ ਟੀਮ ਚੁੱਪ ਰਹੀ ਕਿਉਂਕਿ ਹਰਿਆਣਾ ਨੇ ਹੋਰ ਪਾਣੀ ਦੀ ਮੰਗ ਕੀਤੀ। ਮੁੱਖ ਮੰਤਰੀ ਮਾਨ ਨੇ ਪੰਜਾਬ ਦੀਆਂ ਜ਼ਰੂਰਤਾਂ ਦਾ ਬਚਾਅ ਕਿਉਂ ਨਹੀਂ ਕੀਤਾ? ਭਾਜਪਾ ਦ੍ਰਿੜ ਹੈ: ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਤੇ ਹੋਰ ਨਹੀਂ ਜਾਵੇਗੀ।''
Shedding crocodile tears, AAP failed to stand its ground in the recent meeting. Unprepared & clueless, their team stayed silent as Haryana demanded more water. Why didn’t CM Mann defend Punjab’s needs? BJP stands firm: not a drop of Punjab’s water will go elsewhere.
— Ravneet Singh Bittu (@RavneetBittu) May 1, 2025
ਪੰਜਾਬ ਦੇ ਪਾਣੀਆਂ ਦਾ ਮਸਲਾ - ਕੇਂਦਰ ਨੇ BBMB ਵਾਟਰ ਰੈਗੂਲੇਸ਼ਨ ਡਾਇਰੈਕਟਰ ਦਾ ਕੀਤਾ ਤਬਾਦਲਾ
ਪੰਜਾਬ ਕੋਟੇ ਦੇ ਆਕਾਸ਼ਦੀਪ ਸਿੰਘ ਦੀ ਥਾਂ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਲਾਇਆ
Punjab Water Dispute Live Updates : ਪਾਣੀਆਂ 'ਤੇ ਸਿਆਸਤ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਬੀਬੀਐਮਬੀ ਵੱਲੋਂ ਪੰਜਾਬ ਨੂੰ ਪਾਣੀ ਦੇਣ ਦੇ ਨਿਰਦੇਸ਼ਾਂ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਭਾਜਪਾ ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਹੁਣ ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਪੱਤਰ ਲਿਖਿਆ ਹੈ ਅਤੇ ਕਿਹਾ ਕਿ ਹੈ ਕਿ ਤੁਸੀ ਪੰਜਾਬ ਦੇ ਪਾਣੀ ਦਾ ਹੱਕ ਮਾਰਨ 'ਤੇ ਹੁਣ ਚੁੱਪ ਕਿਉਂ ਹੋ? ਤੁਸੀ ਪੰਜਾਬ ਦੀ ਮਿੱਟੀ ਦੇ ਪੁੱਤ ਹੋ, ਕੀ ਤੁਹਾਡੀ ਪੰਜਾਬ ਦੀ ਜਨਤਾ ਲਈ ਕੋਈ ਜਵਾਬਦੇਹੀ ਨਹੀ?

Punjab Water Dispute Live Updates : ਪੰਜਾਬ ਪੁਲਿਸ ਦੇ ਉਚ ਅਧਿਕਾਰੀ ਤੇ ਬੀਬੀਐਮਬੀ ਦੇ ਅਧਿਕਾਰੀ ਨੰਗਲ ਡੈਮ ਦੇ ਉੱਪਰ ਮੌਜੂਦ ਹਨ, ਜਿਨ੍ਹਾਂ ਵਿਚਕਾਰ ਬੰਦ ਕਮਰੇ ਵਿੱਚ ਮੀਟਿੰਗ ਹੋ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੀਟਿੰਗ ਦੇ ਵਿੱਚ ਕੀ ਫੈਸਲਾ ਆਉਂਦਾ ਹੈ ਕਿ ਜਿਹੜਾ ਵਾਧੂ ਪਾਣੀ ਹਰਿਆਣਾ ਨੂੰ ਦੇਣਾ ਹੈ ਜਾਂ ਨਹੀਂ ? ਉਹ ਤਾਂ ਹੁਣ ਇਹ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ।
ਜੇਕਰ ਅੱਜ ਭਾਖੜਾ ਡੈਮ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਦਾ ਲੈਵਲ 1555.07 ਫੁੱਟ ਇਨਫਲੋ 12789 ਕਿਊਸਿਕ ਆਊਟ ਫਲੋ 14463 ਕਿਊਸਿਕ
ਨੰਗਲ ਡੈਮ ਤੋਂ ਨੰਗਲ ਹਾਈਲਾਈਟ ਨਹਿਰ ਵਿੱਚ ਅੱਜ ਪਾਣੀ 9200 ਕਿਊਸਿਕ ਸ੍ਰੀ ਅਨੰਦਪੁਰ ਸਾਹਿਬ ਨਹਿਰ ਵਿੱਚ 4800 ਕਿਊਸਿਕ ਜਦੋਂ ਕਿ ਸਤਲੁ ਦਰਿਆ ਦੇ ਵਿੱਚ 640 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
Punjab Water Dispute Live Updates : ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਭਾਜਪਾ ਵੱਲੋਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਜ਼ਰੀਏ ਪੰਜਾਬ ਤੇ ਪੰਜਾਬੀਆਂ ਦੇ ਹੱਕ ਦਾ ਪਾਣੀ ਖੋਹਣ ਦੇ ਕੋਝੇ ਯਤਨਾਂ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਡਾਕੇ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ।
ਮੁੰਡੀਆ ਨੇ ਕਿਹਾ ਕਿ ਕੇਂਦਰ ਅਤੇ ਦਿੱਲੀ ਤੇ ਹਰਿਆਣਾ ਦੀ ਭਾਜਪਾ ਸਰਕਾਰ ਪੰਜਾਬ ਦਾ ਪਾਣੀ ਖੋਹਣ ਲਈ ਪੰਜਾਬ ਖ਼ਿਲਾਫ਼ ਇੱਕਜੁੱਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਲਈ ਸਰਕਾਰ ਨੂੰ ਜੋ ਚਾਰਾਜੋਈ ਕਰਨੀ ਹੋਵੇਗੀ, ਉਹ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਭਾਜਪਾ ਆਗੂਆਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਅਤੇ ਇਸ ਮਾਮਲੇ ਵਿੱਚ ਧਾਰੀ ਚੁੱਪੀ ਬਾਰੇ ਵੀ ਸਵਾਲ ਖੜ੍ਹੇ ਕਰਦਿਆਂ ਇਸ ਨੂੰ ਸੂਬਾ ਵਿਰੋਧੀ ਗਰਦਾਨਦਿਆਂ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਆਮ ਆਦਮੀ ਪਾਰਟੀ ਤੇ ਭਾਜਪਾ 'ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰ ਅੱਗ ਨਾਲ ਖੇਡ ਰਹੀ ਬੀਜੇਪੀ ਤੇ ਆਮ ਆਦਮੀ ਪਾਰਟੀ, ਹਰ ਪੰਜਾਬੀ ਨੂੰ ਆਪਣੀ ਆਉਣ ਵਾਲੀ ਨਸਲ ਤੇ ਫਸਲ ਲਈ ਇਕੱਠੇ ਹੋਣ ਦੀ ਲੋੜ ਹੈ।
Punjab Water Dispute Live Updates : ਕਿਰਤੀ ਕਿਸਾਨ ਯੂਨੀਅਨ ਨੇ ਬੀਬੀਐੱਮਬੀ ਵਲੋਂ ਹਰਿਆਣਾ ਨੂੰ ਫੌਰੀ ਵਾਧੂ ਪਾਣੀ ਛੱਡਣ ਦੇ ਫੈਸਲੇ ਨੂੰ ਪੰਜਾਬ ਨਾਲ ਧੱਕੇਸ਼ਾਹੀ ਕਰਾਰ ਦਿੰਦਿਆਂ ਕੇਂਦਰ ਦੀ ਭਾਜਪਾ ਸਰਕਾਰ ਤੇ ਕਿਸਾਨ ਅੰਦੋਲਨ ਕਾਰਨ ਪੰਜਾਬ ਨਾਲ ਕਿੱੜ ਕੱਢਣ ਦਾ ਦੋਸ਼ ਲਾਇਆ ਹੈ। ਜੱਥੇਬੰਦੀ ਨੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਮੰਗ ਕੀਤੀ ਕਿ ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੀਆਂ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਦਾ ਸਥਾਈ ਹੱਲ ਕੱਢਣ ਲਈ ਕੇਂਦਰ ਸਰਕਾਰ ਨੂੰ ਸ਼ਾਰਧਾ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਲਈ ਸਬੰਧਤ ਸੂਬਿਆਂ ਨਾਲ ਗੱਲਬਾਤ ਕਰਨ ਦੀ ਪਹਿਲਕਦਮੀ ਹੱਥ ਲੈਣ ਦਾ ਰਾਹ ਅਖਤਿਆਰ ਕਰਨਾ ਚਾਹੀਦਾ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਭਾਜਪਾ ਦੀਆਂ ਸਰਕਾਰਾਂ ਪੰਜਾਬ ਨਾਲ ਧੱਕੇਸ਼ਾਹੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤੱਥ ਸਪੱਸ਼ਟ ਕਰ ਰਹੇ ਹਨ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕਾ ਹੈ। ਮਾਨਵੀ ਅਧਾਰ ਤੇ ਵੀ 4000 ਕਿਊਸਕ ਪਾਣੀ ਦਿੱਤਾ ਜਾ ਰਿਹਾ ਹੈ ਪਰ ਹੁਣ ਹੋਰ ਵਾਧੂ ਪਾਣੀ ਦੀ ਮੰਗ ਕਰਨਾ ਅਤੇ ਬੀਬੀਐੱਮਬੀ ਵਲੋਂ ਵਾਧੂ ਪਾਣੀ ਛੱਡਣ ਦਾ ਫੈਸਲਾ ਪੰਜਾਬ ਦੀਆਂ ਪਾਣੀ ਲੋੜਾਂ ਨੂੰ ਅਣਡਿੱਠ ਕਰਨ ਦੇ ਬਰਾਬਰ ਹੈ।
Punjab Water Dispute Live Updates : ਪੰਜ ਆਬ ’ਚ ਪਾਣੀ ’ਤੇ ਤਕਰਾਰ, ਹਰਿਆਣਾ-ਪੰਜਾਬ ਦੇ ਸੀਐਮ ਕਰ ਰਹੇ ਪਲਟਵਾਰ, ਕੌਣ ਚਮਕਾਉਂਦਾ ਸਿਆਸਤ, ਕੌਣ ਕਰਦਾ ਤੱਥਾਂ ਨੂੰ ਦਰਕਿਨਾਰ ?
Punjab Water Dispute Live Updates : ਪਾਣੀਆਂ ਦੇ ਮੁੱਦੇ ‘ਤੇ ਚੱਲ ਰਹੀ ਸਿਆਸੀ ਬਿਆਨਬਾਜ਼ੀ ਦੇ ਦੌਰਾਨ ਬੀਜੇਪੀ ਦੇ ਰਾਜਸਭਾ ਮੈਂਬਰ ਸਤਨਾਮ ਸੰਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਆਪਣੇ ਪਾਣੀ ਨਾਲ ਆਪਣੀ ਲੋੜ ਪੂਰੀ ਕਰੇ, ਫਿਰ ਕਿਸੇ ਹੋਰ ਬਾਰੇ ਸੋਚਿਆ ਜਾ ਸਕਦਾ। ਇਸ ਤੋਂ ਇਲਾਵਾ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਪੰਜਾਬ ਬੀਜੇਪੀ ਦੇ ਲੀਡਰਾਂ ਦਾ ਕੀ ਸਟੈਂਡ ਹੈ ? ਇਸ 'ਤੇ ਉਹਨਾਂ ਨੇ ਕਿਹਾ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਹੀ ਇਸ ਤੇ ਕਲੀਅਰ ਜਵਾਬ ਦੇ ਸਕਦੇ ਹਨ।
ਦੱਸ ਦਈਏ ਕਿ ਸਤਨਾਮ ਸਿੰਘ ਸੰਧੂ ਪੀਜੀਆਈ ਵਿੱਚ ਸੇਵਾ ਸਦਨ ਦੇ ਉਦਘਾਟਨ ਦੇ ਸਮਾਗਮ ਦੌਰਾਨ ਪਹੁੰਚੇ ਸਨ।

Punjab Water Dispute Live Updates : ਸ਼੍ਰੋਮਣੀ ਅਕਾਲੀ ਦਲ ਨੇ ਪਾਣੀਆਂ ਦੇ ਮੁੱਦੇ 'ਤੇ ਸਿਆਸਤ ਕਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ, ''ਭਗਵੰਤ ਮਾਨ ਜੀ, ਕੀ ਤੁਸੀਂ ਸੱਚਮੁੱਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਯਤਨ ਕਰ ਰਹੇ ਹੋ ਜਾਂ ਸਿਰਫ਼ ਬਚਾਉਣ ਦਾ ਦਿਖਾਵਾ ਕਰ ਰਹੇ ਹੋ? ਕਿਰਪਾ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਦੇ ਉਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਕਰੋ ਜਿਨ੍ਹਾਂ ਬਾਰੇ ਤੁਸੀਂ ਫ਼ੋਨ 'ਤੇ ਪਾਣੀ ਦੇਣ ਦਾ ਵਾਅਦਾ ਕੀਤਾ ਸੀ..? ਜੇਕਰ ਉਹ ਝੂਠ ਬੋਲ ਰਹੇ ਹਨ ਤਾਂ ਕਿਰਪਾ ਕਰਕੇ ਸਬੂਤਾਂ ਨਾਲ ਉਨ੍ਹਾਂ ਦਾ ਪਰਦਾਫਾਸ਼ ਕਰੋ ਅਤੇ ਕਾਨੂੰਨੀ ਤੌਰ 'ਤੇ ਕਾਰਵਾਈ ਕਰੋ..''
ਆਗੂ ਨੇ ਅੱਗੇ ਕਿਹਾ, ''ਤੁਸੀਂ ਸਰਕਾਰ ਵਿੱਚ ਹੋ, ਤੁਹਾਡੀ ਪਾਰਟੀ ਦੇ ਧਰਨੇ ਪਾਣੀ ਨੂੰ ਰੋਕਣ ਵਿੱਚ ਕਿਵੇਂ ਮਦਦ ਕਰਨਗੇ.. ਪਾਣੀ ਸੜਕਾਂ ਤੋਂ ਨਹੀਂ ਜਾ ਰਿਹਾ.. ''
Punjab Water Dispute Live Updates : BBMB ਨੇ ਦੋ ਸੀਨੀਅਰ ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕੀਤਾ ਹੈ। ਇਨ੍ਹਾਂ ਦੋ ਅਧਿਕਾਰੀਆਂ ਵਿੱਚ ਇੰਜੀ. ਅਕਾਸ਼ਦੀਪ ਸਿੰਘ ਅਤੇ ਇੰਜੀ. ਸੰਜੀਵ ਕੁਮਾਰ ਸ਼ਾਮਲ ਹਨ।

Punjab Water Dispute Live Updates : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਪੰਜਾਬੀਆਂ ਦੇ ਹੱਕ ਦਾ ਪਾਣੀ BBMB ਜ਼ਰੀਏ ਹਰਿਆਣੇ ਨੂੰ ਦੇਣ ਦੇ ਫ਼ੈਸਲੇ ਦਾ ਪੂਰਾ ਪੰਜਾਬ ਸਖ਼ਤ ਵਿਰੋਧ ਕਰਦਾ ਹੈ। ਕੇਂਦਰ ਤੇ ਹਰਿਆਣਾ ਦੀ ਬੀਜੇਪੀ ਸਰਕਾਰ ਪੰਜਾਬ ਖ਼ਿਲਾਫ਼ ਇੱਕਜੁੱਟ ਹੋ ਗਈ ਹੈ। ਬੀਜੇਪੀ ਦਾ ਸਾਡੇ ਹੱਕਾਂ ‘ਤੇ ਇੱਕ ਹੋਰ ਡਾਕਾ ਅਸੀਂ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ। ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਭਾਜਪਾ। ਬੀਜੇਪੀ ਪੰਜਾਬ ਤੇ ਪੰਜਾਬੀਆਂ ਦੀ ਕਦੇ ਸਕੀ ਨਹੀਂ ਬਣ ਸਕਦੀ।
Punjab Water Dispute Live Updates : ਬੀਬੀਐਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਤੋਂ ਬਾਅਦ ਨੰਗਲ ਡੈਮ 'ਤੇ ਪੰਜਾਬ ਪੁਲਿਸ ਦੀ ਨਫਰੀ ਵਧਾਈ ਗਈ ਹੈ। ਬੀਬੀਐਮਬੀ ਵੱਲੋਂ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦੇ ਫੈਸਲੇ ਤੋਂ ਬਾਅਦ ਨੰਗਲ ਡੈਮ 'ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਪੁੱਜ ਚੁੱਕੇ ਹਨ। ਇਸ ਦੇ ਨਾਲ ਹੀ ਆਈ ਜੀ ਗੁਰਚਰਨ ਸਿੰਘ ਭੁੱਲਰ ਵੀ ਨੰਗਲ ਡੈਮ 'ਤੇ ਖੁਦ ਪੁਲਿਸ ਦੀ ਅਗਵਾਈ ਲਈ ਪਹੁੰਚ ਗਏ ਹਨ।
ਗੌਰਤਲਬ ਹੈ ਕਿ ਬੀਬੀਐਮਬੀ ਵੱਲੋਂ ਲਏ ਗਏ ਇਸ ਫੈਸਲੇ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਇਸ ਦੇ ਨਾਲ ਹੀ ਬੀਬੀਐਮਬੀ ਆਗੂਆਂ ਦੇ ਘਰਾਂ ਦੇ ਬਾਹਰ ਵਿਰੋਧ ਦੀ ਗੱਲ ਵੀ ਆਖੀ ਗਈ ਹੈ, ਜਿਸ ਨੂੰ ਲੈ ਕੇ ਜਿੱਥੇ ਹੁਣ ਦੋਵਾਂ ਸੂਬਿਆਂ ਦੇ ਵਿੱਚ ਤਲਖੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਬੀਬੀਐਮਬੀ ਵੱਲੋਂ ਮੈਨੇਜ ਕੀਤੇ ਜਾਂਦੇ ਨੰਗਲ ਡੈਮ 'ਤੇ ਭਾਰੀ ਸੁਰੱਖਿਆ ਹੋਰ ਦੇਖਣ ਨੂੰ ਮਿਲ ਗਈ ਹੈ।
Punjab Water Dispute Live Updates : ਪਾਣੀਆਂ ਦੇ ਮਸਲੇ 'ਤੇ ਹਾਈ ਲੈਵਲ ਮੀਟਿੰਗ 'ਚ BBMB ਨੇ ਪੰਜਾਬ ਨੂੰ 8500 ਕਿਉਸਿਕ ਪਾਣੀ ਛੱਡਣ ਦੇ ਨਿਰਦੇਸ਼ ਦਿੱਤੇ ਹਨ। ਮੀਟਿੰਗ ਵਿੱਚ ਪੰਜਾਬ ਹਰਿਆਣਾ ਦਿੱਲੀ ਅਤੇ ਰਾਜਸਥਾਨ ਦੇ ਮੈਂਬਰਾਂ ਦੀ ਵੋਟਿੰਗ ਹੋਈ, ਜਿਸ ਦੌਰਾਨ ਹਰਿਆਣਾ ਨੇ ਮਾਨਵਤਾ ਦੇ ਅਧਾਰ 'ਤੇ 8500 ਕਿਊਸਿਕ ਪਾਣੀ ਮੰਗਿਆ। ਹਾਲਾਂਕਿ ਪੰਜਾਬ ਨੇ ਇਸ ਮੀਟਿੰਗ ਵਿੱਚ ਪਾਣੀ ਦੇਣ ਤੋਂ ਇਨਕਾਰ ਕੀਤਾ।
Punjab Water Dispute Live Updates : ਪੰਜਾਬ ਦੇ ਪਾਣੀਆਂ ਦੇ ਮਸਲੇ 'ਤੇ ਇੱਕ ਵਾਰ ਮੁੜ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਣੀਆਂ ਦੇ ਮਸਲੇ 'ਤੇ ਇੱਕ ਬੂੰਦ ਵੀ ਪਾਣੀ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਉਥੇ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਅਧਿਕਾਰੀਆਂ ਦੀ ਉਚ ਪੱਧਰੀ ਮੀਟਿੰਗ ਤੋਂ ਬਾਅਦ ਪੰਜਾਬ ਨੂੰ 8500 ਕਿਊਸਿਕ ਪਾਣੀ ਹਰਿਆਣਾ ਨੂੰ ਛੱਡਣ ਦੇ ਆਦੇਸ਼ ਦਿੱਤੇ ਗਏ ਹਨ।
ਹਾਲਾਂਕਿ, ਪੰਜਾਬ ਸਰਕਾਰ ਵੱਲੋਂ ਮੀਟਿੰਗ ਵਿੱਚ ਪਾਣੀ ਛੱਡਣ ਤੋਂ ਇਨਕਾਰ ਕੀਤੇ ਜਾਣ ਪਿੱਛੋਂ ਅਤੇ ਹੁਣ ਨੰਗਲ ਡੈਮ 'ਤੇ ਪੰਜਾਬ ਪੁਲਿਸ ਨੂੰ ਵੱਡੀ ਮਾਤਰਾ ਵਿੱਚ ਤਾਇਨਾਤ ਕੀਤੇ ਜਾਣ ਕਾਰਨ ਪਾਣੀ ਛੱਡਣ ਦੇ ਆਦੇਸ਼ਾਂ 'ਤੇ ਅਮਲ ਹੋਵੇਗਾ ? ਇਸ ਨੂੰ ਲੈ ਕੇ ਸਥਿਤੀ ਭਖ ਗਈ ਹੈ।
ਬੀਬੀਐਮਬੀ ਦੇ ਹੁਕਮਾਂ ਤੋਂ ਬਾਅਦ ਆਈਜੀ ਗੁਰਚਰਨ ਸਿੰਘ ਭੁੱਲਰ ਖੁਦ ਪੁਲਿਸ ਦੀ ਅਗਵਾਈ ਕਰਨ ਲਈ ਨੰਗਲ ਡੈਮ 'ਤੇ ਪਹੁੰਚੇ ਹੋਏ ਹਨ।
ਪਾਣੀਆਂ ਦੇ ਮਾਮਲੇ 'ਤੇ ਮੁੱਖ ਮੰਤਰੀ ਮਾਨ ਵੱਲੋਂ ਭਾਜਪਾ 'ਤੇ ਨਿਸ਼ਾਨਾ ਲਗਾਇਆ ਜਾ ਰਿਹਾ ਹੈ ਅਤੇ ਹਰਿਆਣਾ ਦਾ ਸਾਥ ਦੇਣ ਦੀ ਗੱਲ ਕਹੀ ਜਾ ਰਹੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਇਸ ਮਸਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ ਅਤੇ ਵਿਖਾਵਾ ਨਾ ਕਰਨ ਲਈ ਕਿਹਾ ਹੈ।
ਖਬਰ ਅਪਡੇਟ ਜਾਰੀ...
- PTC NEWS