Tue, Oct 15, 2024
Whatsapp

ਗੁਆਂਢੀ ਨਾਲ ਝਗੜੇ 'ਤੇ ਸਾਹਮਣੇ ਆਏ ਫਿਲਮ ਅਦਾਕਾਰ ਕੁਲਜਿੰਦਰ ਸਿੱਧੂ, ਕਿਹਾ-ਮੈਂ ਐਕਸ਼ਨ ਦਾ ਰਿਐਕਸ਼ਨ ਦਿੱਤਾ...

ਕਲਾਕਾਰ ਨੇ ਵੀਡੀਓ ਜਾਰੀ ਕਰਕੇ ਆਪਣੇ ਗੁਆਂਢੀ ਨਾਲ ਹੋਏ ਝਗੜੇ ਪਿੱਛੇ ਵਜ੍ਹਾ ਦੱਸੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਗੁਆਂਢੀ ਦੀ ਕੁੱਟਮਾਰ ਦੇ ਜੋ ਦੋਸ਼ ਲੱਗ ਰਹੇ ਹਨ ਬਿਲਕੁਲ ਬੇਬੁਨਿਆਦ ਹਨ, ਇਹ ਝਗੜਾ ਪਾਰਕਿੰਗ ਦੀ ਵਜ੍ਹਾ ਨੂੰ ਲੈ ਕੇ ਹੋਇਆ ਸੀ।

Reported by:  PTC News Desk  Edited by:  KRISHAN KUMAR SHARMA -- September 20th 2024 05:30 PM -- Updated: September 20th 2024 05:56 PM
ਗੁਆਂਢੀ ਨਾਲ ਝਗੜੇ 'ਤੇ ਸਾਹਮਣੇ ਆਏ ਫਿਲਮ ਅਦਾਕਾਰ ਕੁਲਜਿੰਦਰ ਸਿੱਧੂ, ਕਿਹਾ-ਮੈਂ ਐਕਸ਼ਨ ਦਾ ਰਿਐਕਸ਼ਨ ਦਿੱਤਾ...

ਗੁਆਂਢੀ ਨਾਲ ਝਗੜੇ 'ਤੇ ਸਾਹਮਣੇ ਆਏ ਫਿਲਮ ਅਦਾਕਾਰ ਕੁਲਜਿੰਦਰ ਸਿੱਧੂ, ਕਿਹਾ-ਮੈਂ ਐਕਸ਼ਨ ਦਾ ਰਿਐਕਸ਼ਨ ਦਿੱਤਾ...

ਪੰਜਾਬੀ ਫਿਲਮ ਕਲਾਕਾਰ ਕੁਲਜਿੰਦਰ ਸਿੰਘ ਵੱਲੋਂ ਗੁਆਂਢੀ ਨਾਲ ਝਗੜੇ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਕੁਲਜਿੰਦਰ ਸਿੰਘ ਨੇ ਇਸ ਝਗੜੇ ਲਈ ਮਨਪ੍ਰੀਤ ਸਿੰਘ ਵੱਲੋਂ ਉਸ ਦੀ ਪਤਨੀ ਨਾਲ ਬਦਤਮੀਜ਼ੀ ਕਰਨਾ ਅਤੇ ਪਾਰਕਿੰਗ ਨੂੰ ਵਜ੍ਹਾ ਦੱਸਿਆ ਹੈ। ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਆਪਣੇ ਗੁਆਂਢੀ ਨਾਲ ਹੋਏ ਝਗੜੇ ਪਿੱਛੇ ਵਜ੍ਹਾ ਦੱਸੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਗੁਆਂਢੀ ਦੀ ਕੁੱਟਮਾਰ ਦੇ ਜੋ ਦੋਸ਼ ਲੱਗ ਰਹੇ ਹਨ ਬਿਲਕੁਲ ਬੇਬੁਨਿਆਦ ਹਨ, ਇਹ ਝਗੜਾ ਪਾਰਕਿੰਗ ਦੀ ਵਜ੍ਹਾ ਨੂੰ ਲੈ ਕੇ ਹੋਇਆ ਸੀ। ਉਨ੍ਹਾਂ ਕਿਹਾ ਕਿ ਝਗੜੇ ਦਾ ਕਾਰਨ ਇਹ ਸੀ ਕਿ ਉਨ੍ਹਾਂ ਦੀ ਪਾਰਕਿੰਗ ਦੇ ਨਾਲ ਦੀ ਇੱਕ ਜਗ੍ਹਾ ਖਾਲੀ ਸੀ, ਜਿਥੇ ਕੋਈ ਵੀ ਗੱਡੀ ਖੜੀ ਕਰ ਲੈਂਦਾ ਸੀ।

ਇਥੇ ਅਕਸਰ ਹੀ ਮਨਪ੍ਰੀਤ ਸਿੰਘ ਨਾਮ ਦਾ ਕਿਰਾਏਦਾਰ ਆਪਣੀ ਗੱਡੀ ਖੜੀ ਕਰਦਾ ਸੀ। ਉਨ੍ਹਾਂ ਕਿਹਾ ਕਿ ਝਗੜੇ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਨੇ ਗੱਡੀ ਖੜੀ ਕਰ ਦਿੱਤੀ। ਉਪਰੰਤ ਮਨਪ੍ਰੀਤ ਨੇ ਆਪਣੀ ਗੱਡੀ ਪਿੱਛੇ ਖੜੀ ਕਰਕੇ ਉਨ੍ਹਾਂ ਦੀਆਂ ਦੋਵਾਂ ਗੱਡੀਆਂ ਦਾ ਰਾਹ ਰੋਕ ਦਿੱਤਾ ਤਾਂ ਕਿ ਇਹ ਕੋਈ ਵੀ ਗੱਡੀ ਕੱਢ ਨਾ ਸਕਣ।


ਉਨ੍ਹਾਂ ਕਿਹਾ ਕਿ ਸੁਸਾਇਟੀ ਕੋਲ ਵੀ ਇਹ ਮਸਲਾ ਗਿਆ, ਜਿਸ ਨੂੰ ਸੁਲਝਾਉਣ ਲਈ ਰਾਤ ਭਰ ਕੋਸ਼ਿਸ਼ ਰਹੀ। ਪਰ ਅਗਲੇ ਦਿਨ ਵੀ ਇਸ ਨੇ ਗੱਡੀ ਨਹੀਂ ਹਟਾਈ ਤਾਂ ਉਨ੍ਹਾਂ ਦੀ ਪਤਨੀ ਗੱਡੀ ਕੱਢਣ ਲਈ ਗਈ ਤਾਂ ਮਨਪ੍ਰੀਤ ਨੇ ਉਸ ਨਾਲ ਬਦਤਮੀਜੀ ਕੀਤੀ। ਜਦੋਂ ਇਸ ਬਾਰੇ ਉਨ੍ਹਾਂ ਨੂੰ ਪਤਾ ਲੱਗਿਆ ਤੇ ਉਹ ਹੇਠਾਂ ਆਏ ਤਾਂ ਮਨਪ੍ਰੀਤ ਭੱਜ ਗਿਆ। ਇਸ ਪਿੱਛੋਂ ਜੋ ਕੁਝ ਵੀ ਹੋਇਆ ਉਹ ਵੀਡੀਓ ਰਾਹੀਂ ਬਾਕੀ ਸਭ ਤੁਹਾਡੇ ਸਾਹਮਣੇ ਹੈ।

ਉਨ੍ਹਾਂ ਕਿਹਾ ਕਿ ਹੁਣ ਇਹ ਸਾਰਾ ਮਾਮਲਾ ਉਨ੍ਹਾਂ ਦੀ ਸੁਸਾਇਟੀ ਦੀ ਨਜ਼ਰ ਵਿੱਚ ਹੈ।

- PTC NEWS

Top News view more...

Latest News view more...

PTC NETWORK